ਚੰਡੀਗੜ੍ਹ - ਹਰਿਆਣਾ ਨੇ ਸਾਲ 2020-21 ਦੇ ਲਈ ਮੰਜੂਰ 15, 000 ਪੰਪਾਂ ਦੇ ਮੁਕਾਬਲੇ14, 418 ਪੰਪਾਂ ਦੀ ਸਥਾਪਨਾ ਕਰ ਕੇ ਪ੍ਰਧਾਨ ਮੰਤਰੀ ਕਿਸਾਨ ਉਰਜਾ ਅਤੇ ਉਥਾਨ ਮਹਾਮੁਹਿੰਮ (ਪੀਐਮਕੇਯੂਐਸਯੂਐਮ) ਦੇ ਤਹਿਤ ਆਫ ਗ੍ਰਿਡ ਸੋਲਰ ਪੰਪਾਂ ਦੀ ਸਥਾਪਨਾ ਵਿਚ ਦੇਸ਼ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਇਹ ਐਲਾਨ ਕੇਂਦਰੀ ਨਵੀਨ ਅਤੇ ਨਵੀਕਰਣੀ ਉਰਜਾ ਮੰਤਰਾਲੇ ਵੱਲੋ ਆਯੋਜਿਤ ਪੂਰੇ ਹਫਤੇ ਚੱਲੇ ਰਾਸ਼ਅਰਵਿਆਪੀ ਆਜਾਦੀ ਦਾ ਅਮ੍ਰਤ ਮਹਾਉਤਸਵ ਸਮਾਰੋਹ ਦੇ ਸਮਾਪਨ ਸੈਸ਼ਨ ਵਿਚ ਕੀਤੀ ਗਈ।
ਸੋਲਰ ਪੰਪ ਨੂੰ ਇੰਨ੍ਹੇ ਵੱਡੇ ਪੈਮਾਨੇ 'ਤੇ ਅਪਨਾਉਣ ਦੇ ਲਈ ਰਾਜ ਦੇ ਕਿਸਾਨਾਂ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਹ ਸਰਕਾਰ ਵੱਲੋਂ ਖੇਤੀਬਾੜੀ ਲਾਗਤ ਨੂੰ ਘੱਟ ਕਰ ਕੇ ਕਿਸਾਨਾਂ ਦੀ ਆਮਦਨ ਨੂੰ ਦੁਗਣਾ ਕਰਨ ਦੀ ਦਿਸ਼ਾ ਵਿਚ ਚੁੱਕੇ ਗਏ ਕਦਮਾਂ ਵਿੱਚੋਂ ਇਕ ਹੈ।
ਨਵੀਨ ਅਤੇ ਨਵੀਕਰਣੀ ਉਰਜਾ ਵਿਭਾਗ ਅਤੇ ਹਰੇੜਾ ਦੇ ਮਹਾਨਿਦੇਸ਼ਕ ਡਾ. ਹਨੀਫ ਕੁਰੇਸ਼ੀ ਨੇ ਸਾਲ 2019 ਵਿਚ 20 ਲੱਖ ਸਟੈਂਡਅਲੋਨ ਸੋਲਰ ਪੰਪ ਸਥਾਪਿਤ ਕਰਨ ਦੇ ਟੀਚੇ ਦੇ ਨਾਲ ਪੀਐਮਕੇਯੂਐਸਯੂਐਮਯੋਜਨਾ ਸ਼ੁਰੂ ਕੀਤੀ ਸੀ, ਜਿਸ ਦੇ ਤਹਿਤ ਹਰਿਆਣਾ ਨੂੰ ਸਾਲ 2020-21 ਦੇ ਲਈ 520 ਕਰੋੜ ਰੁਪਏ ਦੀ ਕੁੱਲ ਲਾਗਤ ਦੇ ਨਾਲ 15, 000 ਪੰਪ ਸਥਾਪਿਤ ਕਰਨ ਦਾ ਟੀਹਚਚਾ ਦਿੱਤਾ ਗਿਆ ਸੀ।
ਯੋਜਨਾ ਦੇ ਤਹਿਤ ਰਾਜ ਵਿਚ 75 ਫੀਸਦੀ ਸਬਸਿਡੀ ਦੇ ਨਾਲ 3 ਐਚਪੀ ਤੋਂ 10 ਐਚਪੀ ਸਮਰੱਥਾ ਦੇ ਸਟੈਂਡਅਲੋਨ ਸੋਲਰ ਪੰਪ ਸਥਾਪਿਤ ਕੀਤੇ ਜਾ ਰਹੇ ਹਨ। ਇਸ ਯੋਜਨਾ ਦੇ ਤਹਿਤ ਭਾਰਤ ਸਰਕਾਰ 30 ਫੀਸਦੀ ਕੇਂਦਰੀ ਵਿੱਤੀ ਸਹਾਇਤਾ ਅਤੇ ਰਾਜ ਸਰਕਾਰ 45 ਫੀਸਦੀ ਸਬਸਿਡੀ ਪ੍ਰਦਾਨ ਕਰ ਰਹੀ ਹੈ। ਕਿਸਾਨਾਂ ਨੂੰ ਕੁੱਲ ਪੰਪ ਲਾਗਤ ਦਾ ਸਿਰਫ 25 ਫੀਸਦੀ ਭੁਗਤਾਨ ਕਰਨਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਪੰਪਾਂ ਨੂੰ ਕਿਸਾਨ/ਜਲ ਪ੍ਰਯੋਕਤਾ ਸੰਘ/ਸਮੁਦਾਏ/ਕਲਸਟਰ ਅਧਾਰਿਤ ਸਿੰਚਾਈ ਪ੍ਰਣਾਲੀ ਆਦਿ ਵੱਲੋਂ ਸਿਰਫ ਸਿੰਚਾਈ ਦੇ ਉਦੇਸ਼ ਨਾਲ ਸਥਾਪਿਤ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਡਾਰਕ/ਬਲੈਕ ਜੋਨ ਵਿਚ ਕਿਸਾਨਾਂ ਨੂੰ ਸਿਰਫ ਮੌਜੂਦਾ ਡੀਜਲ ਪੰਪਾਂ ਨੂੰ ਹੀ ਸੋਲਰ ਪੰਪ ਵਿਚ ਬਦਲਣ ਦੀ ਮੰਜੂਰੀ ਹੈ, ਬੇਸ਼ਰਤੇ ਉਹ ਪਾਣੀ ਬਚਾਉਣ ਦੇ ਲਈ ਸੂਖਮ ਸਿੰਚਾਈ ਤਕਨੀਕਾਂ ਦਾ ਇਸਤੇਮਾਲ ਕਰਨ। ਪੀਐਮਕੇਐਸਯੂਐਮ ਦੇ ਲਾਗੂ ਕਰਨ ਨਾਲ ਕਿਸਾਨਾਂ ਨੂੰ ਡੀਜਲ ਪੰਪਾਂ ਦੇ ਸਥਾਨ 'ਤੇ ਸੋਲਰ ਪੰਪਾਂ ਨੂੰ ਅਪਨਾਉਣ ਦਾ ਮੌਕਾ ਪ੍ਰਦਾਨ ਕੀਤਾ ਹੈ। ਆਂਕੜਿਆਂ ਦੇ ਵਿਸ਼ਲੇਸ਼ਣ ਨਾਲ ਪਤਾ ਚਲਦਾ ਹੈ ਕਿ ੀਿਐਮਕੇਯੂਐਸਯੂਐਮ ਦੇ ਲਾਭਪਾਤਰ ਜਾਂ ਤਾਂ ਸੀਮਾਂਤ ਕਿਸਾਨ ਹਨ, ਜਿਨ੍ਹਾਂ ਦੇ ਕੋਲ ਬਿਜਲੀ ਕਨੈਕਸ਼ਨ ਨਹੀਂ ਹਨ ਜਾਂ ਫਿਰ ਉਹ ਕਿਸਾਨ ਹਨ ਜੋ ਡੀਜਲ ਪੰਪਾਂ ਦੀ ਵਰਤੋ ਕਰ ਰਹੇ ਹਨ।
ਡਾ. ਕੁਰੇਸ਼ੀ ਨੇ ਕਿਹਾ ਕਿ ਇੰਨ੍ਹਾਂ ਪੰਪਾਂ ਨੂੰ ਕਿਸਾਨ 'ਤੇ ਬਿਨ੍ਹਾਂ ਕਿਸੇ ਵੱਧ ਲਾਗਤ ਦੇ 5 ਸਾਲ ਦੀ ਸਾਲਾਨਾ ਰੱਖ ਰਖਾਵ ਠੇਕਾ ਅਤੇ ਕੁਦਰਤੀ ਆਪਦਾਵਾਂ, ਚੋਰੀ ਆਦਿ ਦੇ ਲਹੀ ਬੀਮਾ ਕਵਰ ਦੇ ਨਾਲ ਸਥਾਪਿਤ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਇਕ ਖੇਤੀਬਾੜੀ ਪ੍ਰਧਾਨ ਰਾਜ ਹੈ ਅਤੇ ਇੱਥੇ ਲਗਭਗ6.5 ਲੱਖ ਇਲੈਕਟ੍ਰਿਕ ਪੰਪ ਅਤੇ ਤਿੰਨ ਲੱਖ ਡੀਜਲ ਸੰਚਾਲਿਤ ਪੰਪ ਹਨ। ਉਨ੍ਹਾਂ ਨੇ ਕਿਹਾ ਕਿ ਇਹ ਸੋਲਰ ਪੰਪ ਨਾ ਸਿਰਫ ਵਾਤਾਵਰਣ ਦੇ ਅਨੁਕੂਲ ਹਨ ਸਗੋ ਖੇਤੀ ਦੀ ਲਾਗਤ ਨੂੰ ਵੀ ਘੱਟ ਕਰਣਗੇ ਕਿਉਂਕਿ ਬਿਜਲੀ ਅਤੇ ਡੀਜਲ 'ਤੇ ਕੋਈ ਆਵਰਤੀ ਖਰਚ ਨਹੀਂ ਹੁੰਦਾ।