ਟ੍ਰਾਈਸਿਟੀ

ਪੁਰਾਣੇ ਵਰਕਰਾਂ ਨੇ ਬੀਜੇਪੀ ਨੂੰ ਅਲਵਿਦਾ ਕਹਿ ਢਿੱਲੋਂ ਦੀ ਅਗਵਾਈ ਵਿੱਚ ਕਾਂਗਰਸ ਦਾ ਫੜਿਆ ਹੱਥ

ਅਭੀਜੀਤ/ਕੌਮੀ ਮਾਰਗ ਬਿਊਰੋ | September 11, 2021 08:17 PM


ਜ਼ੀਰਕਪੁਰ - ਜ਼ੀਰਕਪੁਰ ਸ਼ਹਿਰ ਵਿੱਚ ਭਾਜਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਲੋਹਗੜ੍ਹ ਦੇ ਗੋਲਡਨ ਇਨਕਲੇਵ ਵਿੱਚ ਕਾਂਗਰਸੀ ਆਗੂ ਦੀਪਕ ਅਰੋੜਾ ਅਤੇ ਚਰਨਜੀਤ ਸਿੰਘ ਚੰਨੀ ਵੱਲੋਂ ਰੱਖੇ ਇੱਕ ਸਮਾਗਮ ਦੌਰਾਨ ਭਾਜਪਾ ਦੇ ਕਈ ਅਹੁਦੇਦਾਰ ਆਪਣੇ ਸਾਥੀਆਂ ਸਮੇਤ ਦੀਪਇੰਦਰ ਸਿੰਘ ਢਿੱਲੋਂ ਅਤੇ ਨਗਰ ਕੌਂਸਲ ਪ੍ਰਧਾਨ ਉਦੇਵੀਰ ਢਿੱਲੋਂ ਦੀ ਅਗਵਾਈ ਵਿੱਚ ਪਾਰਟੀ ਦੀਆਂ ਵਿਕਾਸਸ਼ੀਲ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਜੋ ਕਿ ਪਿਛਲੇ 10 ਸਾਲ ਤੋਂ ਪਾਰਟੀ ਦੇ ਕਈ ਵੱਖ—ਵੱਖ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ। ਹਲਕਾ ਇੰਚਾਰਚ ਦੀਪਇੰਦਰ ਢਿੱਲੋਂ ਨੇ ਹਾਲ ਹੀ ਵਿੱਚ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਆਏ ਸੁਸ਼ਾਂਕ ਦੁੱਗਲ ਦੀ ਹਾਜਰੀ ਵਿੱਚ ਬ੍ਰਿਜੇਸ਼, ਫ਼ਰਮਾਨ ਖਾਨ, ਰਾਮ ਜੀ ਰਾਮ, ਗੋਲਡੀ, ਦੀਪ, ਪ੍ਰਿੰਸ, ਵਿਕਾਸ, ਗੋਲੂ, ਵੈਭਵ, ਅਨਿਕੇਤ, ਰੋਹਿਤ, ਗੌਰਵ, ਸੋਫੀਆ, ਹਰਸ਼ਿਤਾ ਬਲਵਿੰਦਰ, ਪ੍ਰਵੀਨ, ਰਵੀ, ਸੰਨੀ ਸਮੇਤ 3 ਦਰਜਣ ਦੇ ਕਰੀਬ ਭਾਜਪਾ ਵਰਕਰਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਭਾਜਪਾ ਨੂੰ ਅਲਵਿਦਾ ਕਹਿ ਕਾਂਗਰਸ ਵਿਚ ਸਾਹਮ ਹੋਣ ਵਾਲੇ ਦੀਪਕ ਅਰੋੜਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਵੱਲੋਂ ਪਾਰਟੀ ਨੂੰ ਅਲਵਿਦਾ ਆਖਿਆ ਗਿਆ ਹੈ, ਕਿਉਂਕਿ ਜੇਕਰ ਅੱਜ ਕੇਂਦਰ ਸਰਕਾਰ ਕਾਰਨ ਦੇਸ਼ ਦਾ ਅੰਨਦਾਤਾ ਕਿਸਾਨ ਹੀ ਸੜਕਾਂ ‘ਤੇ ਹੈ ਤਾਂ ਅਸੀ ਅਜਿਹੀ ਪਾਰਟੀ ਨਾਲੋਂ ਆਪਣਾ ਨਾਤਾ ਤੋੜ ਰਹੇ ਹਨ। ਮੌਕੇ ‘‘ਤੇ ਨਵੇਂ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਦੀਪਇੰਦਰ ਸਿੰਘ ਢਿੱਲੋਂ ਅਤੇ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਦੁਆਰਾ ਜ਼ੀਰਕਪੁਰ ਸ਼ਹਿਰ ਸਮੇਤ ਹਲਕਾ ਡੇਰਾਬਸੀ ਦੇ ਵੱਡੇ ਪੱਧਰ ‘‘ਤੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ। ਆਪਣੇ ਸੰਬੋਧਨ ਵਿੱਚ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਭਾਜਪਾ ਖਿਲਾਫ਼ ਜਿੱਥੇ ਪੂਰੇ ਦੇਸ਼ ਅੰਦਰ ਗੁੱਸਾ ਹੈ, ਉਥੇ ਹੀ ਵਿਦੇਸ਼ਾਂ ਅੰਦਰ ਵੀ ਭਾਜਪਾ ਖਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਕਾਂਗਰਸ ਵਿੱਚ ਸ਼ਾਮਲ ਹੋਏ ਇਨ੍ਹਾਂ ਆਗੂਆਂ ਦਾ ਸਨਮਾਨ ਕਰਦੇ ਹੋਏ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਇਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਢਿਲੋਂ ਨੇ ਕਿਹਾ ਕਿ ਜੋ ਕੰਮ ਪਿਛਲੀ ਅਕਾਲੀ ਭਾਜਪਾ ਦੇ ਦਸ ਸਾਲਾਂ ਵਿੱਚ ਨਹੀਂ ਹੋਏ ਉਹ ਪੰਜ ਸਾਲਾਂ ਵਿੱਚ ਕਰਕੇ ਦਿਖਾਉਣਗੇ। ਜੋ ਬੁਨਿਆਦੀ ਸਹੂਲਤਾਵਾਂ ਤੋਂ ਸਹਿਰ ਵਾਸੀ ਵਾਂਝੇ ਹਨ ਉਹਨਾਂ ਨੂੰ ਉਹ ਸਾਰੀ ਸਹੂਲਾਤਵਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਪੁੱਛਣਾ ਚਾਹੁੰਦੇ ਹਨ ਕਿ ਦਸ ਸਾਲ ਅਕਾਲੀ ਭਾਜਪਾ ਦੇ ਸਰਕਾਰ ਰਹੀ ਅਤੇ ਪੰਜ ਸਾਲ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ, ਲੇਕਿਨ ਉਨ੍ਹਾਂ ਸਹਿਰ ਦੇ ਵਿਕਾਸ ਦੀ ਥਾਂ ਤੇ ਆਪਣਾ ਖੂਬ ਵਿਕਾਸ ਕੀਤਾ ਹੈ। ਇਸ ਮੌਕੇ ਦੀਪਇੰਦਰ ਢਿੱਲੋਂ ਨੇ 17 ਸਤੰਬਰ ਨੂੰ ਡੇਰਾਬਸੀ ਵਿਖੇ 47 ਸਾਲਾ ਬਾਅਦ ਕਰਵਾਏ ਜਾ ਰਹੇ ਰਾਮ ਤਲਾਈ ਦੇ ਨਿਰਮਾਣ ਦੇ ਸੰਬਧੀ ਜ਼ੀਰਕਪੁਰ ਵਾਸੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਿਸ ਵਿੱਚ ਪਟਿਆਲਾ ਲੋਕਸਭਾ ਦੀ ਸਾਂਸਦ ਮਹਾਰਾਣੀ ਪਰਨੀਤ ਕੌਰ ਬਤੌਰ ਮੁੱਖ ਮਹਿਮਾਨ ਪਹੁੰਚ ਰਹੇ ਹਨ। ਇਸ ਮੌਕੇ ਵਸਨੀਕਾਂ ਅਤੇ ਪਾਰਟੀ ਦੇ ਨੁਮਾਇੰਦਿਆਂ ਨੇ ਇਥੇ ਪੁੱਜੇ ਦੀਪਇੰਦਰ ਸਿੰਘ ਢਿਲੋਂ ਨੂੰ ਸਿਰੋਪਾ? ਭੇਂਟ ਕਰ ਸਨਮਾਨਿਤ ਕਰਦਿਆਂ ਧੰਨਵਾਦ ਵੀ ਕੀਤਾ। ਇਸ ਮੌਕੇ ਚਰਨਜੀਤ ਸਿੰਘ ਚੰਨੀ, ਅਵਤਾਰ ਸਿੰਘ ਲੋਹਗੜ੍ਹ, ਸੁਸ਼ਾਂਕ ਦੁੱਗਲ, ਸਾਬਕਾ ਸਰਪੰਚ ਅਵਤਾਰ ਸਿੰਘ, ਲੰਬੜਦਾਰ ਸੰਤੋਖ ਸਿੰਘ, ਦੀਪਕ ਧੀਮਾਨ ਆਦੀ ਮੌਜੂਦ ਸਨ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ