ਟ੍ਰਾਈਸਿਟੀ

ਸ਼ਿਵ ਮੰਦਰ ਬਲਟਾਣਾ ਵਿੱਚ ਵਿਧਾਇਕ ਐਨ ਕੇ ਸ਼ਰਮਾ ਬ੍ਰਾਹਮਣ ਰਤਨ ਐਵਾਰਡ ਨਾਲ ਸਨਮਾਨਿਤ

ਅਭੀਜੀਤ/ਕੌਮੀ ਮਾਰਗ ਬਿਊਰੋ | September 12, 2021 08:15 PM



ਜੀਰਕਪੁਰ- ਭਗਵਾਨ ਪਰਸ਼ੁਰਾਮ ਬ੍ਰਾਹਮਣ ਸਭਾ ਜੀਰਕਪੁਰ ਨੇ ਸਮੂਹ ਸਮਾਜ ਭਲਾਈ ਲਈ ਸਿਲ਼ਵ ਮੰਦਰ ਬਲਟਾਣਾ ਵਿਖੇ ਸੁੰਦਰ ਕਾਂਡ ਪਾਠ ਕਰਵਾਇਆ। ਇਸ ਮੌਕੇ ਹਲਕਾ ਵਿਧਾਇਕ ਐਨ।ਕੇ।ਸ਼ਰਮਾ ਨੇ ਵਿਸ਼ੇਲ਼ਸ਼ ਤੌਰ ’ਤੇ ਪੁੱਜ ਕੇ ਹਾਜ਼ਰੀ ਭਰੀ। ਸੁੰਦਰ ਕਾਂਡ ਦੇੇ ਪਾਠ ਦੌਰਾਨ ਬਲਟਾਨਾਂ ਸਮੇਤ ਹੋਰ ਨੇੜਲੇ ਖੇਤਰ ਦੇ ਲੋਕ ਵਲੋਂ ਵਿਸ਼ੇਸ਼ ਰੂਪ ਵਿਚ ਸ਼ਿਰਕਤ ਕੀਤੀ ਗਈ ਅਤੇ ਪਾਠ ਦਾ ਅਨੰਦ ਲਿਆ ਗਿਆ। ਇਸ ਮੌਕੇ ਹਲਕਾ ਵਿਧਾਇਕ ਐਨ ਕੇ ਸ਼ਰਮਾ ਨੇ ਬ੍ਰਾਹਮਣ ਸਭਾ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਮਾਨਵਤਾ ਦੇ ਭਲੇ ਲਈ ਇਸ ਤਰ੍ਹਾਂ ਦੇ ਕੰਮਾਂ ਵਿਚ ਸਾਨੂੰ ਸਾਰਿਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਧਾਰਮਿਕ ਕੰਮਾਂ ਵਿਚ ਰੁਚੀ ਇਨਸਾਨ ਦੇ ਆਚਰਣ ਨੂੰ ਉਪਰ ਚੁੱਕਦੀ ਹੈ। ਉਨ੍ਹਾਂ ਕਿਹਾ ਬ੍ਰਾਹਮਣ ਸਭਾ ਜੀਰਕਪੁਰ ਵੱਲੋਂ ਧਾਰਮਿਕ ਅਤੇ ਸਮਾਜ ਭਲਾਈ ਕੰਮਾਂ ਵਿਚ ਹਮੇਸ਼ਾ ਮੋਹਰੀ ਰੋਲ ਅਦਾ ਕੀਤਾ ਜਾਂਦਾ ਹੈ ਜਿਸ ਲਈ ਸਭਾ ਦੇ ਸਮੂਹ ਮੈਂਬਰ ਵਧਾਈ ਦੇ ਪਾਤਰ ਹਨ। ਉਨ੍ਹਾਂ ਭਵਿੱਖ ਵਿਚ ਬ੍ਰਾਹਮਣ ਸਭਾ ਨੂੰ ਸਮਾਜ ਭਲਾਈ ਕੰਮਾਂ ਲਈ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਸਭਾ ਦੇ ਪ੍ਰਧਾਨ ਕਮਲ ਸ਼ਰਮਾ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਵੱਲੋਂ ਐਨ ਕੇ ਸ਼ਰਮਾ ਨੂੰ ‘‘ਬ੍ਰਾਹਮਣ ਰਤਨ ਐਵਾਰਡ‘‘ ਨਾਲ ਸਨਮਾਨਿਤ ਕੀਤਾ। ਪਾਠ ਦੀ ਸਮਾਪਤੀ ਦੌਰਾਨ ਆਏ ਸ਼ਰਧਾਲੂਆਂ ਨੂੰ ਪ੍ਰਸਾਦ ਵੰਡਿਆ ਗਿਆ ਅਤੇ ਲੰਗਰ ਵਰਤਾਇਆ ਗਿਆ। ਇਸ ਮੌਕੇ ਕ੍ਰਿਸ਼ਨਪਾਲ ਸ਼ਰਮਾ ਸਾਬਕਾ ਚੇਅਰਮੈਨ ਜਿਲ਼ਲਾ ਯੋਜਨਾ ਬੋਰਡ ਮੋਹਾਲੀ, ਕੌਸਲਰ ਯਾਦਵਿੰਦਰ ਸ਼ਰਮਾ, ਕੁਲਵਿੰਦਰ ਸਿੰਘ ਸੋਹੀ ਸਾਬਕਾ ਪ੍ਰਧਾਨ ਨਗਰ ਕੌਸਲ ਜੀਰਕਪੁਰ, ਮਨਵਿੰਦਰ ਸਿੰਘ ਟੋਨੀ ਰਾਣਾ, ਰਿੰਕੂ ਸ਼ਰਮਾ ਜਨਰਲ ਸਕੱਤਰ, ਪਵਨ ਸ਼ਰਮਾ, ਪ੍ਰਦੀਪ ਸ਼ਰਮਾ, ਅਮਿਤ ਸ਼ਰਮਾ, ਅਸ਼ੋਕ ਸ਼ਰਮਾ, ਵਿਕਰਮ ਸ਼ਰਮਾ, ਅਨਿਲ ਸ਼ਰਮਾ, ਬਲਵਿੰਦਰ ਸ਼ਰਮਾ ਸਮੇਤ ਸਭਾ ਦੇ ਹੋਰ ਮੈਂਬਰ ਹਾਜ਼ਰ ਸਨ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ