ਟ੍ਰਾਈਸਿਟੀ

ਪੰਚਕੂਲਾ ਪ੍ਰਸ਼ਾਸਨ ਨੇ ਨਹੀਂ ਕੀਤਾ ਸੋਮਵਾਰ ਤੱਕ ਦਾ ਇੰਤਜਾਰ ਜੇ ਸੀ ਬੀ ਲਿਆ ਕੇ ਤੋੜੀ ਅਰਜੀ ਦੀਵਾਰ

ਅਭੀਜੀਤ/ਕੌਮੀ ਮਾਰਗ ਬਿਊਰੋ | September 12, 2021 08:17 PM


ਜੀਰਕਪੁਰ - ਪੰਚਕੂਲਾ ਪ੍ਰਸ਼ਾਸਨ ਵੱਲੋਂ ਬਰਸਾਤੀ ਨਾਲੇ ਵਿੱਚ ਆਉਂਦੇ ਬਰਸਾਤੀ ਪਾਣੀ ਦੇ ਹੱਲ ਲਈ ਜ਼ੀਰਕਪੁਰ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਰੱਖੇ ਸੋਮਵਾਰ ਦੀ ਮੀਟਿੰਗ ਦੇ ਸਮੇ ਦਾ ਵੀ ਇੰਤਜ਼ਾਰ ਨਹੀਂ ਕੀਤਾ ਗਿਆ ਤੇ ਬੀਤੇ ਚੌਵੀ ਘੰਟਿਆਂ ਦੌਰਾਨ ਪੈ ਰਹੀ ਬਾਰਿਸ਼ ਨੂੰ ਵੇਖਦੇ ਹੋਏ ਉਨ੍ਹਾਂ ਵੱਲੋਂ ਅੱਜ ਜੇਸੀਬੀ ਮਸ਼ੀਨ ਲਿਆ ਕੇ ਪਾਣੀ ਦੀ ਰੋਕ ਲਈ ਬਣਾਈ ਗਈ ਦੀਵਾਰ ਨੂੰ ਤੋੜ ਦਿੱਤਾ ਗਿਆ। ਪੰਚਕੂਲਾ ਪ੍ਰਸ਼ਾਸਨ ਵੱਲੋਂ ਇਸ ਕਾਰਵਾਈ ਨੂੰ ਪੰਚਕੂਲਾ ਸੈਕਟਰ 19 ਦੇ ਰਿਹਾਇਸ਼ੀ ਮਕਾਨਾਂ ਵਿਚ ਬਰਸਾਤੀ ਅਤੇ ਸੀਵਰੇਜ ਦਾ ਪਾਣੀ ਬਣਨ ਤੋਂ ਬਾਅਦ ਅੰਜਾਮ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜ਼ੀਰਕਪੁਰ ਨਗਰ ਕੌਂਸਲ ਵੱਲੋਂ ਪੰਚਕੂਲਾ ਦੇ ਛੱਡੇ ਜਾਂਦੇ ਬਰਸਾਤੀ ਪਾਣੀ ਦੀ ਮਾਰ ਹੇਠ ਆਉਂਦੇ ਬਲਟਾਣਾ ਖੇਤਰ ਦੀਆਂ ਕਲੋਨੀਆਂ ਦੇ ਬਚਾਓ ਲਈ ਕਰੀਬ 76 ਲੱਖ ਰੁਪਏ ਦੀ ਲਾਗਤ ਨਾਲ ਜਲ ਨਿਕਾਸੀ ਪਾਈਪ ਪਾਏ ਗਏ ਹਨ ਪ੍ਰੰਤੂ ਜ਼ੀਰਕਪੁਰ ਪ੍ਰਸ਼ਾਸਨ ਵੱਲੋਂ ਪਾਈਪਾਂ ਵਿੱਚ ਪਾਣੀ ਜਾਣ ਕਾਰਨ ਪੰਚਕੂਲਾ ਦੇ ਪਾਣੀ ਨੂੰ ਰੁਕਾਵਟ ਲੱਗਦੀ ਹੈ। ਜਿਸ ਨਾਲ ਸੈਕਟਰ ਉੱਨੀ ਦੇ ਰਿਹਾਇਸ਼ੀ ਮਕਾਨਾਂ ਵਿਚ ਵੜ ਜਾਂਦਾ ਹੈ । ਹਾਸਲ ਜਾਣਕਾਰੀ ਅਨੁਸਾਰ ਪੰਚਕੂਲਾ ਪ੍ਰਸ਼ਾਸਨ ਵੱਲੋਂ ਕੁਦਰਤੀ ਨਾਲੇ ਵਿਚ ਛੱਡੇ ਜਾਂਦੇ ਪਾਣੀ ਕਾਰਨ ਬਲਟਾਣਾ ਦੀਆਂ ਕਰੀਬ ਅੱਧੀ ਦਰਜਨ ਕਲੋਨੀਆਂ ਵਿਚ ਭਾਰੀ ਮਾਤਰਾ ਵਿੱਚ ਬਰਸਾਤੀ ਪਾਣੀ ਭਰ ਜਾਂਦਾ ਹੈ। ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪੰਚਕੂਲਾ ਵੱਲੋਂ ਇਹ ਪਾਣੀ ਨਾ ਆਵੇ ਤਾਂ ਉਨ੍ਹਾਂ ਦੀਆਂ ਕਲੋਨੀਆਂ ਵਿੱਚ ਪਾਣੀ ਨਹੀਂ ਭਰੇਗਾ। ਉਨ੍ਹਾਂ ਦੱਸਿਆ ਕਿ ਅਜਿਹੇ ਹੀ ਪਾਣੀ ਭਰਨ ਕਾਰਨ ਬਲਟਾਣਾ ਦੀ ਵਿਕਾਸ ਨਗਰ ਕਲੋਨੀ ਵਿਚ ਇਕ ਵਿਅਕਤੀ ਦੀ ਕਰੰਟ ਲੱਗਣ ਕਾਰਨ ਮੌਤ ਵੀ ਹੋ ਚੁੱਕੀ ਹੈ ਪਰੰਤੂ ਇਸਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਪਾਣੀ ਦੀ ਨਿਕਾਸੀ ਦਾ ਕੋਈ ਢੁੱਕਵਾਂ ਹੱਲ ਨਹੀਂ ਕੀਤਾ ਜਾ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਜ਼ੀਰਕਪੁਰ ਨਗਰ ਕੌਂਸਲ ਵੱਲੋਂ ਫਰਵਰੀ 2021 ਵਿੱਚ ਕਾਂਗਰਸ ਦੀ ਕੌਂਸਲ ਬਣਨ ਤੋਂ ਬਾਅਦ ਲੋਕਾਂ ਨੂੰ ਰਾਹਤ ਦੁਆਉਣ ਲਈ ਬਰਸਾਤੀ ਪਾਣੀ ਦੇ ਪਾਈਪ ਤਾਂ ਪਾ ਦਿੱਤੇ ਗਏ ਹਨ ਪ੍ਰੰਤੂ ਇਸ ਪਾਈਪਾਂ ਪਾਉਣ ਤੋਂ ਪਹਿਲਾਂ ਪੰਚਕੁਲਾ ਪ੍ਰਸ਼ਾਸਨ ਦੇ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ । ਉਨ੍ਹਾਂ ਕਿਹਾ ਕਿ ਪਾਈਪਾਂ ਪਾਉਣ ਤੋਂ ਪਹਿਲਾਂ ਪੰਚਕੂਲਾ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ ਜਾਣਾ ਚਾਹੀਦਾ ਸੀ ਤਾਂ ਜੋ ਪੰਚਕੂਲਾ ਤੋਂ ਆਉਣ ਵਾਲੇ ਪਾਣੀ ਦੇ ਹਿਸਾਬ ਨਾਲ ਪਾਈਪਾਂ ਪਾਈਆਂ ਜਾ ਸਕਦੀਆਂ ।ਲੋਕਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਨਗਰ ਕੌਂਸਲ ਵੱਲੋਂ ਇਸ ਕੰਮ ਤੇ ਕਰੀਬ ਇੱਕ ਕਰੋੜ ਰੁਪਏ ਖਰਚਣ ਦੇ ਬਾਵਜੂਦ ਬਲਟਾਣਾ ਖੇਤਰ ਦੀਆਂ ਕਲੋਨੀਆਂ ਦੇ ਵਸਨੀਕਾਂ ਨੂੰ ਇਸ ਦਾ ਕੋਈ ਜ਼ਿਆਦਾ ਲਾਭ ਮਿਲਦਾ ਨਜ਼ਰ ਨਹੀਂ ਆ ਰਿਹਾ। ਜਿਸ ਦਾ ਮੁੱਖ ਕਾਰਨ ਹੈ ਕਿ ਜਿਸ ਨਾਲੇ ਵਿੱਚੋਂ ਪੰਚਕੂਲਾ ਦਾ ਕੁਦਰਤੀ ਪਾਣੀ ਨਿਕਲਦਾ ਸੀ ਉਹ ਨਾਲਾ ਪੰਚਕੁਲਾ ਵਿਖੇ ਤਾਂ ਮੌਜੂਦ ਹੈ ਪਰ ਇਹ ਕੁਦਰਤੀ ਬਰਸਾਤੀ ਨਾਲਾ ਪੰਜਾਬ ਖੇਤਰ ਵਿੱਚ ਜ਼ੀਰਕਪੁਰ ਦੇ ਭੂ—ਮਾਫੀਆ ਦੀ ਭੇਟ ਚੜ੍ਹ ਚੁੱਕਾ ਹੈ ਅਤੇ ਅੱਜ ਉਸ ਨਾਲੇ ਦੇ ਉੱਪਰ ਬਹੁਮੰਜ਼ਲੀ ਇਮਾਰਤਾਂ ਦੀ ਉਸਾਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਜੇਕਰ ਪ੍ਰਸ਼ਾਸਨ ਪੰਚਕੂਲਾ ਵੱਲੋਂ ਆਉਂਦੇ ਪਾਣੀ ਦੀ ਮਾਰ ਤੋਂ ਬਲਟਾਣਾ ਵਾਸੀਆਂ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਪ੍ਰਸ਼ਾਸਨ ਨੂੰ ਪੰਜਾਬ ਖੇਤਰ ਵਿੱਚ ਪੈਂਦੇ ਬਰਸਾਤੀ ਨਾਲੇ ਨੂੰ ਕਬਜ਼ਾ ਮੁਕਤ ਕਰਵਾਉਣਾ ਪਵੇਗਾ। ਅੱਜ ਪੰਚਕੂਲਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਤੋਂ ਪਹਿਲਾਂ ਵੀ ਪੰਚਕੂਲਾ ਦੇ ਸੈਕਟਰ 19 ਦੇ ਵਸਨੀਕਾਂ ਵੱਲੋਂ 10 ਸਤੰਬਰ ਸ਼ੁਕਰਵਾਰ ਨੂੰ ਘਰਾਂ ਵਿਚ ਪਾਣੀ ਭਰ ਜਾਣ ਕਾਰਨ ਜ਼ੀਰਕਪੁਰ ਨਗਰ ਕੌਂਸਲ ਵੱਲੋਂ ਪਾਣੀ ਦੀ ਰੋਕ ਲਈ ਬਣਾਈ ਗਈ ਆਰਜ਼ੀ ਦੀਵਾਰ ਨੂੰ ਤੋੜ ਦਿੱਤਾ ਗਿਆ ਸੀ। ਜਿਸ ਦਾ ਵਾਰਡ ਕੌਂਸਲਰ ਸ਼ਿਵਾਨੀ ਗੋਇਲ ਅਤੇ ਨੇੜਲੀਆਂ ਕਲੋਨੀਆਂ ਦੇ ਵਸਨੀਕਾਂ ਵੱਲੋਂ ਡਟ ਕੇ ਵਿਰੋਧ ਕੀਤਾ ਗਿਆ ਸੀ। ਸ਼ਿਵਾਨੀ ਗੋਇਲ ਵਲੋਂ ਅੱਜ ਵੀ ਆਪਣੀ ਮਾਤਾ ਦੀ ਮੌਤ ਹੋ ਜਾਣ ਕਾਰਨ ਸਦਮੇ ਵਿੱਚ ਹੋਣ ਦੇ ਬਾਵਜੂਦ ਪੱਤਰਕਾਰਾਂ ਨਾਲ ਸੰਪਰਕ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਵਲੋਂ ਸਾਰਾ ਮਾਮਲਾ ਜ਼ੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਸੀ ਜਿਨ੍ਹਾਂ ਵੱਲੋਂ ਮਸਲੇ ਦੇ ਹੱਲ ਲਈ ਜ਼ੀਰਕਪੁਰ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਸੀ ਕਿ ਉਹ ਸੋਮਵਾਰ ਨੂੰ ਪੰਚਕੂਲਾ ਪ੍ਰਸ਼ਾਸਨ ਨਾਲ ਮੀਟਿੰਗ ਕਰ ਕੇ ਇਸ ਮਾਮਲੇ ਦਾ ਸਥਾਈ ਹੱਲ ਕੱਢਣ ਮੀਟਿੰਗ ਕਰਨ ਪਰੰਤੂ ਪੰਚਕੂਲਾ ਪ੍ਰਸ਼ਾਸਨ ਵੱਲੋਂ ਸੋਮਵਾਰ ਤੱਕ ਦਾ ਇੰਤਜ਼ਾਰ ਨਾ ਕਰਦੇ ਹੋਏ ਅੱਜ ਇਸ ਦੀਵਾਰ ਨੂੰ ਤੋੜ ਕੇ ਸਾਰਾ ਪਾਣੀ ਪੰਜਾਬ ਖੇਤਰ ਵਿੱਚੋਂ ਕੱਢ ਦਿੱਤਾ ਗਿਆ। ਕੌਂਸਲਰ ਸ਼ਿਵਾਨੀ ਗੋਇਲ ਸਮੇਤ ਗੋਲਡਨ ਅਸਟੇਟ ਵਧਾਵਾ ਨਗਰ ਤੇ ਵਿਕਾਸ ਨਗਰ ਕਲੋਨੀ ਦੇ ਵਸਨੀਕਾਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਪੰਚਕੂਲਾ ਪ੍ਰਸ਼ਾਸਨ ਵੱਲੋਂ ਛੱਡੇ ਜਾਂਦੇ ਬਰਸਾਤੀ ਪਾਣੀ ਅਤੇ ਸੀਵਰੇਜ ਦੇ ਪਾਣੀ ਨੂੰ ਪੰਜਾਬ ਖੇਤਰ ਵਿੱਚ ਦਾਖ਼ਲ ਨਹੀਂ ਹੋਣ ਦੇਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਚਕੂਲਾ ਪ੍ਰਸ਼ਾਸਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ