ਹਰਿਆਣਾ

ਹਰਹਿਤ ਸਟੋਰ ਦੀ ਫਰੈਂਚਾਇਜੀ ਪਾਉਣ ਲਈ ਬਿਨੈਕਾਰਾਂ ਵਿਚ ਲੱਗੀ ਦੋੜ

ਦਵਿੰਦਰ ਸਿੰਘ ਕੋਹਲੀ | September 12, 2021 08:31 PM

 

ਚੰਡੀਗੜ੍ਹ - ਹਰਿਆਣਾ ਦੇ ਪਿੰਡਾਂ ਵਿਚ ਸ਼ਹਿਰਾਂ ਵਰਗੀ ਮਾਡਰਨ ਰਿਟੇਲ ਸਟੋਰ ਹਰਹਿਤ ਦੋ ਅਕਤੂਬਰ 2021 ਨੂੰ ਖੁਲਣ ਜਾ ਰਹੇ ਹਨ,  ਜਿਸ ਨੂੰ ਸੂਬੇ ਦੇ ਨੌਜੁਆਨ ਉਦਮੀਆਂ ਨੇ ਬੇਹੱਦ ਸ਼ਲਾਫਿਆ ਹੈ। ਇਹੀ ਨਤੀਜਾ ਹੈ ਕਿ ਦੋ ਅਗਸਤ ਨੂੰ ਲਾਂਚ ਹੋਈ ਇਸ ਯੋਜਨਾ ਦੇ ਸਿਰਫ 30 ਦਿਨ ਵਿਚ ਹਰ ਹਿੱਤ ਰਿਟੇਲ ਸਟੋਰ ਦੀ ਫੈਂਚਾਇਜੀ ਪਾਉਣ ਦੇ ਲਈ 1100 ਬਿਨੈ ਆ ਚੁੱਕੇ ਹਨ,  ਜਿਸ ਵਿੱਚੋਂ ਫੈਂਚਾਇਜੀ ਪਾਲਿਸੀ ਦੇ ਤਹਿਤ 95 ਫੀਸਦੀ ਬਿਨੈ ਯੋਗ ਪਾਏ ਗਏ ਹਨ।

            ਇਸ ਦੇ ਬਾਅਦ ਯੋਗ ਬਿਨੈਕਾਰਾਂ ਦੇ 80 ਫੀਸਦੀ ਸਾਇਟ ਸਰਵੇ ਹੋ ਚੁੱਕੇ ਹਨ,  ਸਟੋਰ ਸਾਇਟ ਸਰਵੇ ਹੋਣ ਦੇ ਬਾਅਦ ਜੋ ਸਾਇਟ ਦੁਕਾਨ ਦੇ ਲਈ ਤਿਆਰ ਹਨ,  ਉਨ੍ਹਾਂ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ। ਹੋਰ ਨੂੰ ਸਾਇਟ ਵਿਚ ਕੁੱਝ ਬੁਨਿਆਦੀ ਸੁਧਾਰ ਦੇ ਲਈ ਕਿਹਾ ਗਿਆ ਹੈ। ਇਕ ਸਤੁੰਬਰ ਤੋਂ ਜੋ ਸਾਇਟ ਦੁਕਾਨ ਦੇ ਲਈ ਤਿਆਰ ਹੈ ਉਸ ਵਿੱਚੋਂ 300 ਅਲਾਟਮੈਂਟ ਕਰ ਦਿੱਤੀ ਗਈ ਹੈ ਤੇ ਹੋਰ ਦੇ ਨਾਲ ਅਲਾਟਮੈਂਟ ਪ੍ਰਕ੍ਰਿਆ ਜਾਰੀ ਹੈ। ਇਸ ਦੇ ਨਾਲ-ਨਾਲ ਯੋਜਨਾ ਦੀ ਫੈਂਚਾਇਜੀ ਪਾਲਿਸੀ ਦੇ ਤਹਿਤ 100 ਏਗਰੀਮੈਂਟ ਹੋ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਹਰਿਆਣਾ ਏਗਰੋ ਵੱਲੋਂ ਵੈਂਡਰ ਵੱਲੋਂ ਇਕ ਹਫਤੇ ਦੇ ਅੰਦਰ ਸਟੋਰ ਦੇ ਫਿਟਆਊਟ ਤੇ ਇੰਟੀਰਿਅਰ ਕਾਰਜ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇਗਾ।

            ਹਰਿਆਣਾ ਏਗਰੋ ਇੰਡਸਟਰੀ ਕਾਰਪੋਰੇਸ਼ਨ ਲਿਮੀਟੇਡ (ਐਚਏਆਈਸੀਐਲ) ਪੰਚਕੂਲਾ ਦੀ ਹਰ-ਹਿਤ ਰਿਟੇਲ ਯੋਜਨਾ ਦੇ ਤਹਤ ਇੰਨ੍ਹਾ ਦਿਨਾਂ ਬਿਨੈ ਪ੍ਰਕ੍ਰਿਆ,  ਸਾਇਟ ਸਰਵੇ ਅਤੇ ਆਨ ਬਾਡਿੰਗ ਏਗਰੀਮੈਂਟ ਜਾਰੀ ਹੈ। ਇਸ ਦੇ ਲਈ ਗੁਰੂਗ੍ਰਾਮ,  ਹਿਸਾਰ ਅਤੇ ਪਿਪਲੀ ਵਿਚ ਜਿਲ੍ਹਾ ਪੱਧਰੀ ਹਰਹਿਤ ਰਿਟੇਲ ਫੈਂਚਾਇਜੀ ਆਨਬਾਡਿੰਗ ਏਗਰੀਮੈਂਟ ਕੈਂਪ  ਦਾ ਆਯੋਜਨ ਕੀਤਾ ਜਾ ਰਿਹਾ ਹੈ,  ਨੌ ਸਤੰਬਰ ਤੋਂ ਸ਼ੁਰੂ ਹੋਏ ਇਸ ਕੈਂਪ ਵਿਚ ਫੈਂਚਾਇਜੀ ਪਾਉਣ ਵਾਲੇ ਪਾਰਟਨਰਸ ਦੇ ਨਾਲ ਏਗਰੀਮੈਂਟ ਕੀਤੇ ਜਾ ਰਹੇ ਹਨ। ਇਸ ਕੈਂਪ ਦਾ ਮਕਸਦ ਸੂਬੇ ਵਿਚ ਦੂਰਦਰਾਜ ਰਹਿਣ ਵਾਲੇ ਯੋਜਨਾ ਦੇ ਫੈਂਚਾਇਜੀ ਪਾਟਰਨਰਸ ਨੂੰ ਉਨ੍ਹਾਂ ਦੇ ਹੀ ਸ਼ਹਿਰ ਵਿਚ ਏਗਰੀਮੈਂਟ ਕਰਵਾਉਣ ਦੀ ਸਹੂਲਤ ਦੇਣਾ ਹੈ। ਇਹ ਕਂੈਪ ਹੁਣ ਲਗਾਤਾਰ ਜਿਲ੍ਹਾ ਪੱਧਰ 'ਤੇ ਹਰਿਆਣਾ-ਏਗਰੋ ਵਿਭਾਗ ਵਿਚ ਜਾਰੀ ਕਰੇਗਾ।

            ਹਰਿਆਣਾ ਏਗਰੋ ਇੰਡਸਟਰੀ ਕਾਰਪੋਰੇਸ਼ਨ ਲਿਮੀਟੇਡ ਵੱਲੋਂ ਹਰਹਿਤ ਰਿਟੇਲ ਸਟੋਰ ਦੇ ਪ੍ਰਤੀ ਨੋਜੁਆਨ ਉਦਮੀਆਂਦਾ ਉਤਸਾਹ ਦੇਖਦੇ ਹੋਏ ਹਰ ਪਿੰਡ ਵਿਚ ਵਿਚ ਸ਼ਹਿਰ ਦੇ ਪੱਧਰ 'ਤੇ ਉੱਚ ਗੁਣਵੱਤਾ ਅਤੇ ਸਹੀ ਦਾਮ 'ਤੇ ਖੁਰਾਕ ਸਮੱਗਰੀ ਹਰ ਹਿੱਤ ਰਿਟੇਲ ਸਟੋਰ ਵਜੋ ਖੋਲ ਕੇ ਦੇਣਾ ਯਕੀਨੀ ਕਰੇਗਾ ਤਾਂ ਜੋ ਹਰ ਪਿੰਡ ਦਾ ਯੁਵਾ ਉਦਮੀ ਯੋਜਨਾ ਦਾ ਫਾਇਦਾ ਚੁੱਕ ਸਕੇ। ਪਹਿਲੇ ਪੜਾਅ ਵਿਚ ਦੋ ਹਜਾਰ ਅਤੇ ਦੂਜੇ ਪੜਾਅ ਵਿਚ 3000 ਹਜਾਰ ਹਰਹਿਤ ਰਿਟੇਲ ਸਟੋਰ ਖੋਲੇ ਜਾਣਗੇ। ਸ਼ਹਿਰ ਦੇ ਨਾਲ -ਨਾਲ ਪਿੰਡ ਦੇ ਗ੍ਰਾਹਕਾਂ ਨੁੰ ਐਫਐਮਸੀਜੀ ਦੀ ਟਾਪ ਕੌਮਾਂਤਰੀ,  ਕੌਮੀ ਤੇ ਰੀਜਨਲ ਪੱਧਰੀ ਸਮੇਤ 50 ਤੋਂ ਵੱਧ ਕੰਪਨੀਆਂ ਦੇ ਉੱਚ ਗੁਣਵੱਤਾ ਪ੍ਰਾਪਤ ਖੁਰਾਕ,  ਸਨੈਕ ਐਂਡ ਬੇਕਰੀ,  ਫੂਡਸ,  ਹੋਮਕੇਅਰ ਤੇ ਪਰਸਨਲ ਕੇਅਰ ਆਦਿ ਪੋ੍ਰਡਕਟਸ  ਦੀ ਸਮੇਂ-ਸਮੇਂ 'ਤੇ ਪੰਚ ਫੀਸਦੀ ਤੋਂ ਲੈ ਕੇ 50 ਫੀਸਦੀ ਤਕ ਵਿਸ਼ੇਸ਼ ਡਿਸਕਾਊਂਟ ਸਕੀਮ ਦੇ ਨਾਲ ਮਹੁਈਆ ਕਰਵਾਏ ਜਾਣਗੇ।

            ਹਰਿਆਣਾ ਏਗਰੋ ਦਾ ਮਕਸਦ ਸੂਬੇ ਦੇ ਹਰ ਪਿੰਡ ਵਿਚ ਹਰ ਹਿੱਤ ਰਿਟੇਲ ਸਟੋਰ ਖੋਲ ਕੇ ਪਿੰਡ ਦੇ ਗ੍ਰਾਹਕਾਂ ਨੂੰ ਮਾਡਰਨ ਸਟੋਰ ਦੇਣਾ ਹੈ ਅਤੇ ਯੁਵਾ ਉਦਮੀਆਂ ਦੇ ਵਪਾਰ ਨੂੰ ਉਨ੍ਹਾਂ ਦੇ ਹੀ ਪਿੰਡ ਵਿਚ ਵਾਧਾ ਦਿਵਾਉਣਾ ਹੈ। ਇਸ ਯੋਜਨਾ ਦੇ ਤਹਿਤ ਹਰਿਆਣਾ ਸਰਕਾਰ ਸਟਾਟਅੱਪ ਦੇ ਨਾਲ-ਨਾਲ ਕਰੀਬ ਦਰਜਨਭਰ,  ਸੂਖਮ,  ਛੋਟੇ ਅਤੇ ਮੱਧਮ ਉਦਯੋਗ,  ਐਫਪੀਓ (ਕਿਸਾਨ ਉਤਪਾਦਕ ਸੰਗਠਨ),  ਸਰਕਾਰੀ ਸਹਿਕਾਰਿਤਾ ਸੰਸਥਾਵਾਂ,  ਸਵੈ ਸਹਾਇਤਾ ਸਮੂਹ ਦੇ ਵਪਾਰ  ਨੂੰ ਵਧਾਉਣ ਲਈ ਮੰਚ ਪ੍ਰਦਾਨ ਕਰ ਰਹੀ ਹੈ। ਖਾਦੀ,  ਵੀਟਾ,  ਹੈਫੇਡ ਸਮੇਂ ਇੰਨ੍ਹਾਂ ਸਮੂਹ ਦੇ ਉੱਚ ਪੱਧਰੀ ਪੋ੍ਰਡਕਟਸ ਨੂੰ ਵੀ ਹਰਹਿਤ ਸਟੋਰ ਵਿਚ ਰੱਖੇ ਜਾਣਗੇ। ਸਟੋਰ ਸੇਟ-ਅੱਪ ਦੇ ਲਈ ਇੰਫ੍ਰਾਸਟਕਚਰ ਸਹਾਇਤਾ

            ਹਰਹਿਤ ਨੇ ਇਫ੍ਰਾਸਟਕਚਰ ਸਹਾਇਤਾ ਪ੍ਰਦਾਨ ਕਰਨ ਦੇ ਲਈ ਮੁਕਾਬਲੇ ਉਦਯੋਗ ਦਰਾਂ 'ਤੇ ਵਧੀਆ ਵਿਕਰੇਤਾਵਾਂ ਦੇ ਨਾਲ ਗਠਜੋੜ ਕੀਤਾ ਹੈ। ਜੇਕਰ ਫੈਂਚਾਇਜੀ ਪਾਟਨਰ ਦੇ ਕੋਲ ਬਣੀ ਬਣਾਈ ਦੁਕਾਨ ਹੈ ਤਾਂ ਇੰਟੀਰਿਅਰ ਫਿੱਟ-ਆਊਟ ਦੀ ਸਹਾਇਤਾ ਅਤੇ ਸਿਰਫ ਖਾਲੀ ਜਮੀਨ ਹੋਣ ਦੀ ਸਥਿਤੀ ਵਿਚ ਪ੍ਰੀ-ਫੈਬਰੀਕੇਟਿਡ ਦੁਕਾਨਾਂ ਦੀ ਸਥਾਪਨਾ ਬਹੁਤ ਹੀ ਵਾਜਿਬ ਦਰਾਂ 'ਤੇ ਕੀਤੀਆਂ ਜਾ ਰਹੀਆਂ ਹਨ।

ਲਾਜਿਸਟਿਕ ਸਪੋਰਟ ਤੇ ਨੈਟਵਰਕ ਸਹੂਲਤ

            ਹਰ-ਹਿਤ ਸਟੋਰਸ ਨੂੰ ਵਿਵਸਥਿਤ ਰੂਪ ਨਾਲ ਚਲਾਉਣ ਦੇ ਲਈ ਪੂਰੇ ਹਰਿਆਣਾ ਵਿਚ ਲਾਜਿਸਟਿਕ ਪਾਟਰਨਰਸ ਦੀ ਮਦਦ ਨਾਲ ਵੇਅਰਹਾਊਸ ਤੇ ਡਿਸਟਰਿਕਟ ਸੈਂਟਰਸ ਦਾ ਇਕ ਅਜਿਹਾ ਨੈਟਵਰਕ ਤਿਆਰ ਕੀਤਾ ਗਿਆ ਹੈ,  ਜਿਸ ਦੀ ਮਦਦ ਨਾਲ ਵਿਸ਼ੇਸ਼ ਲਾਜਿਸਟਿਕਸ ਅਤੇ ਵੇਅਰਹਾਊਸਿੰਗ ਪਾਟਨਰ ਫ੍ਰੈਂਚਾਇਜੀ ਪਾਰਟਨਰ ਦੇ ਆਡਰ ਕੀਤੇ ਗਏ ਸਟਾਕ ਨੂੰ 24-48 ਘੰਟਿਆਂ ਵਿਚ 10, 000 ਰੁਪਏ ਦੀ ਲਾਗਤ ਦੇ ਸਮਾਨ ਨੂੰ ਬਿਨ੍ਹਾਂ ਕਿਸੇ ਵੱਧ ਲਾਗਤ  ਦੇ ਹਰਿਆਣਾ ਦੇ ਸਾਰੇ ਜਿਲ੍ਹਿਆਂ ਵਿਚ ਹਰ-ਹਿਤ ਸਟੋਰਸ 'ਤੇ ਡਿਲੀਵਰੀ ਯਕੀਨੀ ਕੀਤੀ ਜਾਵੇਗੀ। ਇਹ ਲਾਜਿਸਟਿਕ ਸਪੋਰਟ ਤੇ ਨੈਟਵਰਕ ਸਹਾਇਤਾ ਨਾ ਸਿਰਫ ਫੈਂ੍ਰਚਾਇਜੀ ਦੇ ਨਿਵੇਸ਼ ਅਤੇ ਸਮੇਂ ਦੀ ਬਚੱਤ ਕੇਗਾ ਸਗੋ ਕਾਰੋਬਾਰ ਵਿਚ ਇਕ ਨਵੇਂ ਆਯਾਮ ਨੂੰ ਵੀ ਜੋੜ ਦੇਵੇਗਾ।

ਆਈਟੀ ਦਾ ਬੁਨਿਆਦੀ ਢਾਂਚਾ

            ਸੁਚਾਰੂ ਸੰਚਾਲਨ ਨੂੰ ਯਕੀਨੀ ਕਰਨ ਦੇ ਲਈ ਹਰ-ਹਿਤ ਸਟੋਰਸ ਨੂੰ ਸੰਪੂਰਣ ਆਈਟੀ ਸਪੋਰਟ ਸਿਸਟਮ ਦੇ ਨਾਲ ਲੈਸ ਕੀਤਾ ਜਾ ਰਿਹਾ ਹੈ। ਸਾਰੇ ਵਿਕਰੀ ਪੁਆਇੰਟ ਆਫ ਸੇਲ ਸਿਸਟਮ ਰਾਹੀਂ ਕੀਤੀ ਜਾਵੇਗੀ। ਹਰ-ਹਿਤ ਪੀਓਐਸ ਮਸ਼ੀਨ,  ਈਆਰਪੀ ਸਾਫਟਵੇਅਰ ਫੈਂ੍ਰਚਾਇਜੀ ਐਪ,  ਆਨ-ਕਾਲ ਸਪੋਰਟ ਸੇਲ ਆਦਿ ਸਮੇਤ ਫੈਂ੍ਰਚਾਇਜੀ ਪਾਟਨਰ ਨੂੰ ਸੰਪੂਰਣ ਆਈਟੀ ਹੱਲ ਪ੍ਰਦਾਨ ਕੀਤਾ ਜਾਵੇਗਾ। ਪੀਓਐਸ ਮਸ਼ੀਨ ਰਾਹੀਂ ਮਾਲ ਨੂੰ ਸਕੈਨ ਕਰਨ ਤੋਂ ਲੈ ਕੇ ਬਿਲਿੰਗ,  ਆਨਲਾਇਨ ਭੁਗਤਾਨ ਸਮੱਗਰੀ ਦਾ ਵੇਰਵਾ ਅਤੇ ਸਟਾਕ ਆਡਰ ਕਰਨ ਵਿਚ ਸਹੂਲਤ ਹੋਵੇਗੀ।

ਬ੍ਰਾਂੰਿਡੰਗ,  ਇਸ਼ਤਿਹਾਰ ਅਤੇ ਡਿਜੀਟਲ ਮਾਰਕਟਿੰਗ ਸਪੋਰਟ

            ਐਚਏਆਈਸੀਐਲ ਇੰਨ੍ਹਾਂ ਸਟੋਰਾਂ ਦੇ ਇਸ਼ਤਿਹਾਰ ਦੇ ਲਈ ਲੀਫਲੇਟ,  ਡਂੈਗਲਰਸ,  ਪੋਸਟਰ ਅਤੇ ਸ਼ੈਲਫ ਟਾਕਰਸ ਆਦਿ ਸਮੇਤ ਪ੍ਰਚਾਰ ਸਮੱਗਰੀ ਪ੍ਰਦਾਨ ਕਰੇਗਾ। ਐਚਏਆਈਸੀਐਲ ਬ੍ਰਾਂਡ ਊਤਪਾਦ ਅਤੇ ਸਟੋਰ ਪ੍ਰਚਾਰ ਲਈ ਸੋਸ਼ਲ ਮੀਡੀਆ,  ਅਖਬਾਰਾਂ ਆਦਿ ਵਿਚ ਸਮੇਂ-ਸਮੇਂ 'ਤੇ ਇਸ਼ਤਿਹਾਰ ਦੇਵੇਗਾ।

ਇਛੁੱਕ ਕਰ ਸਕਦੇ ਹਨ ਹੁਣ ਵੀ ਬਿਨੈ

            ਹਰਹਿਤ ਰਿਟੇਲ ਯੋਜਾਨਾ ਦੇ ਲਈ ਬਿਨੈ ਪ੍ਰਕ੍ਰਿਆ ਜਾਰੀ ਹੈ। ਇਸ ਦੇ ਨਾਲ-ਨਾਲ ਪਹਿਲੇ ਪੜਾਅ ਵਿਚ ਯੋਗ ਉਮੀਦਵਾਰ ਦੀ ਸਟੋਰ ਸਾਇਟ ਸਰਵੇ ਕੀਤਾ ਜਾ ਰਿਹਾ ਹੈ। ਸਟੋਰ ਸਾਇਟ ਸਰਵੇ ਵਿਭਾਗ ਵੱਲੋ ਫਰੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ,  ਹਰ ਹਿਤ ਰਿਟੇਲ ਯੋਜਨਾ ਦੇ ਤਹਿਤ ਪ੍ਰਧਾਨ ਮੰਤਰੀ ਮੁਦਰਾ ਲੋਨ ਪ੍ਰਦਾਨ ਕਰਨ ਵਿਚ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਬੈਂਕ ਲੋਨ ਪ੍ਰਦਾਨ ਕਰਵਾਉਣ ਦੇ ਲਈ ਚੋਣ ਕੀਤੇ ਉਮੀਦਵਾਰ ਨੂੰ ਹਰ ਹਿਤ ਦੀ ਫੈਂ੍ਰਚਾਇਜੀ ਬਿਨੈ ਦੇ ਨਾਲ-ਨਾਲ ਮੁਦਰਾ ਲੋਨ ਲੈਣ ਦੇ ਲਈ ਵੈਬਸਾਇਟ 'ਤੇ ਬਿਨੈ ਕਰਨਾ ਹੋਵੇਗਾ। ਇਛੁੱਕ ਬਿਨੈਕਾਰ ਹਰ ਹਿਤ ਯੋਜਨਾ ਦੀ ਵੈਬਸਾਇਟ 'ਤੇ ਜਾ ਕੇ ਬਿਨੈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਹਰ ਹਿਤ ਦੇ ਸਪੋਰਟ ਫੇਸਟ ਨੰਬਰ 9517951711 'ਤੇ ਸੰਪਕਰ ਕਰ ਸਕਦੇ ਹਨ। ਹਰ ਹਿਤ ਰਿਟੇਲ ਯੋਜਨਾ ਦੇ ਤਹਿਤ ਸਿਰਫ 12ਵੀਂ ਪਾਸ ਯੁਵਾ ਆਪਣਾ ਸਟੋਰ ਖੋਲ ਸਕਦਾ ਹੈ। ਇਸਦੀ ਉਮਰ ਸੀਮਾ 21 ਤੋਂ 35 ਸਾਲ ਤਕ ਹੈ। ਇਸ ਤੋਂ ਇਲਾਵਾ, 50 ਸਾਲ ਦੀ ਉਮਰ ਸੀਮਾ ਵਿਚ ਸਾਬਕਾ ਫੌਜੀ ਵੀ ਬਿਨੈ ਕਰ ਸਕਦੇ ਹਨ।

 

Have something to say? Post your comment

 

ਹਰਿਆਣਾ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ