ਹਰਿਆਣਾ

ਸਰਕਾਰੀ ਦਫ਼ਤਰਾਂ ਦੀਆਂ ਚੱਕਰ ਬਾਜ਼ੀਆਂ ਲੂ ਹੱਲ ਕੀਤਾ ਸੀਐਮ ਵਿੰਡੋ ਹਲ ਨੇ-ਖੱਟਰ

ਦਵਿੰਦਰ ਸਿੰਘ ਕੋਹਲੀ | September 14, 2021 07:00 PM

 

ਚੰਡੀਗੜ੍ਹ:  ਹਰਿਆਣਾ ਦੇ ਲੋਕਾਂ ਦੀ ਨਿਜੀ,  ਸਮਾਜਿਕ ਤੇ ਜਨਤਕ ਹਿੱਤ ਦੀ ਸ਼ਿਕਾਇਤਾਂ ਸੁਨਣ ਤੇ ਉਨ੍ਹਾਂ ਦਾ ਹੱਲ ਕਰਨ ਦੇ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵੱਲੋਂ ਸਾਲ 2016 ਵਿਚ ਸ਼ੁਰੂ ਕੀਤੀ ਗਈ ਸੀਐਮ ਵਿੰਡੋਂ ਹੱਲ ਦਾ ਇਕ ਸਰਲ,  ਆਸਾਨ ਤੇ ਅਸਰਦਾਰ ਢੰਗ ਸਿੱਧ ਹੋ ਰਿਹਾ ਹੈ,  ਕਿਉਂਕਿ ਅਜਿਹੀ ਸ਼ਿਕਾਇਤਾਂ ਹੱਲ ਹੋਈਆਂ ਹਨ ਜਿਨ੍ਹਾਂ ਦੇ ਬਾਰੇ ਸਰਕਾਰੀ ਦਫਤਰਾਂ ਦੇ ਚੱਕਰ ਕੱਟ- ਕੱਟ ਕੇ ਲੋਕ ਥੱਕ ਚੁੱਕੇ ਸਨ ਅਤੇ ਉਨ੍ਹਾਂ ਦੇ ਹੱਲ ਦੇ ਬਾਰੇ ਸੋਚਨਾ ਹੀ ਬੰਦ ਕਰ ਦਿੱਤਾ ਸੀ।

            ਮੁੱਖ ਮੰਤਰੀ ਦੇ ਓਐਸਡੀ ਸ੍ਰੀ ਭੁਪੇਸ਼ਵਰ ਦਿਆਲ,  ਜੋ ਚੰਡੀਗੜ੍ਹ ਮੁੱਖ ਦਫਤਰ ਤੋਂ ਸੀਐਮ ਵਿੰਡੋਂ 'ਤੇ ਸ਼ਿਕਾਇਤਾਂ ਦੀ ਲਗਾਤਾਰ ਸਮੀਖਿਆ ਤੇ ਮਾਨੀਟਰਿੰਗ ਕਰਦੇ ਆ ਰਹੇ ਹਨ ਦੇ ਅਨੁਸਾਰ,  ਮੁੱਖ ਮੰਤਰੀ ਇਹ ਵਿਵਸਥਾ ਲੋਕਾਂ ਦੇ ਲਈ ਸਰਲ ਪਹੁੰਚ ਬਣੀ ਹੈ ਕਿਉਂਕਿ ਸ਼ਿਕਾਇਤਾਂ ਦਾ ਫੀਡਬੈਕ ਨਿਯਮਤ ਰੂਪ ਨਾਲ ਮੁੱਖ ਮੰਤਰੀ ਸਵੈ ਲੈਂਦੇ ਹਨ।

            ਉਨ੍ਹਾਂ ਨੇ ਦਸਿਆ ਕਿ ਸੀਐਮ ਵਿੰਡੋਂ 'ਤੇ ਜਿਆਦਾਤਰ ਸ਼ਿਕਾਇਤਾਂ ਪੁਲਿਸ,  ਪੰਚਾਇਤ,  ਖੁਰਾਕ ਅਤੇ ਸਪਲਾਈ,  ਅਵੈਧ ਖਨਨ,  ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ,  ਸ਼ਹਿਰੀ ਸਥਾਨਕ ਨਿਗਮ,  ਸਿਖਿਆ ਵਰਗੀ ਵਿਭਾਗਾਂ ਦੇ ਵਿਰੁੱਧ ਮਿਲਦੀਆਂ ਹਨ। ਸਾਡਾ ਯਤਨ ਹੈ ਕਿ ਘੱਟ ਤੋਂ ਘੱਅ ਸਮੇਂ ਵਿਚ ਸ਼ਿਕਾਇਤਾਂ ਦਾ ਹੱਲ ਕਰ ਸ਼ਿਕਾਇਤਕਰਤਾ ਨੂੰ ਸੰਤੁਸ਼ਟ ਕੀਤਾ ਜਾਵੇ। ਕਈ ਮਾਮਲਿਆਂ ਵਿਚ ਤਾਂ ਗੜਬੜੀ ਕਰਨ ਵਾਲਿਆਂ ਦੇ ਖਿਲਾਫ ਐਫਆਈਆਰ ਦਰਜ ਕਰਵਾ ਕੇ ਉਨ੍ਹਾਂ ਤੋਂ ਰਿਕਵਰੀ ਵੀ ਕੀਤੀ ਗਈ ਹੈ।

            ਸ੍ਰੀ ਭੁਪੇਸ਼ਵਰ ਦਿਆਲ ਨੇ ਦਸਿਆ ਕਿ ਜਵਾਹਰ ਨਗਰ,  ਸੋਨੀਪਤ ਦੀ ਕਰਿਸ਼ਮਾ ਨੇ 11 ਫਰਵਰੀ, 2020 ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਹਰਸ਼ ਕਾਲਜ ਆਫ ਐਜੂਕੇਸ਼ਨ ਪਰਖਾਸ ਤੋਂ ਸਤੰਬਰ, 2018 ਵਿਚ ਬੀਏਡ ਦੀ ਡਿਗਰੀ ਪਾਸ ਕੀਤੀ ਸੀ। ਪਰ ਡਿਗਰੀ ਦੇਣ ਵਿਚ ਕਾਲਜ ਇਹ ਕਹਿ ਕੇ ਆਨਾ-ਕਾਨੀ ਕਰ ਰਿਹਾ ਸੀ ਯੂਨੀਵਰਸਿਟੀ ਤੋਂ ਡਿਗਰੀ ਨਹੀਂ ਆਈ ਹੈ। ਯੂਨੀਵਰਸਿਟੀ ਜਾਂਦੀ ਤਾਂ ਕਹਿੰਦੇ ਕਿ ਡਿਗਰੀ ਕਾਲਜ ਵਿਚ ਭੇਜ ਦਿੱਤੀ ਗਈ ਹੈ। ਜਦੋਂ ਸੀਐਮ ਵਿੰਡੋਂ 'ਤੇ 2020/015937 ਸ਼ਿਕਾਇਤ ਅਪਲੋਡ ਹੋਈ ਤਾਂ ਕਾਰਵਾਈ ਕੀਤੀ ਗਈ ਅਤੇ 21 ਸਤੰਬਰ, 2020 ਉਸ ਦੀ ਬੀਏਡ ਡਿਗਰੀ ਪ੍ਰਾਪਤ ਕਰਵਾ ਦਿੱਤੀ ਗਈ ਹੈ,  ਜਿਸ 'ਤੇ ਉਸ ਨੇ ਸੰਤੁਸ਼ਟੀ ਵਿਅਕਤ ਕਰਦੇ ਹੋਏ ਸ਼ਿਕਾਇਤ ਵਾਪਸ ਲੈ ਲਈ ਹੈ।

            ਇਸੀ ਤਰ੍ਹਾ,  ਇਕ ਹੋਰ ਮਾਮਲੇ ਵਿਚ ਯਮੁਨਾਨਗਰ ਜਿਲ੍ਹੇ ਦੇ ਪਿੰਡ ਹਵੇਲੀ ਦੇ ਲਕਛਮਣਦਾਸ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਹਰਿਆਣਾ ਬਿਜਲੀ ਵੰਡ ਨਿਗਮ ਦੇ ਸਢੌਰਾ ਦਫਤਰ ਵਿਚ ਏਐਫਐਮ ਦੇ ਅਹੁਦੇ ਤੋਂ 31 ਜਨਵਰੀ, 2010 ਨੂੰ ਸੇਵਾਮੁਕਤ ਹੋਏ ਸਨ ਅਤੇ ਜੁਲਾਈ 2020 ਵਿਚ ਬਿਨੈ ਕੀਤਾ ਸੀ ਕਿ 7ਵੇਂ ਪੇ-ਕਮੀਸ਼ਨ ਦੇ ਅਨੁਸਾਰ ਉਸ ਦੀ ਪੈਂਸ਼ਨ ਜਨਵਰੀ 2016 ਤੋਂ ਸੋਧ ਕੀਤੀ ਜਾਵੇ। ਪਰ ਹੁਣ ਤਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਦਸਿਆ ਕਿ ਸੀਐਮ ਵਿਡੋਂ 'ਤੇ 2 ਅਗਸਤ, 2021 ਨੂੰ ਸ਼ਿਕਾਇਤ ਨੰਬਰ 2021/061980 ਅਪਲੋਡ ਕੀਤੀ ਗਈ। ਸੀਐਮ ਵਿੰਡੋਂ ਰਾਹੀਂ ਬਿਨੇਕਾਰ ਦਾ ਈਪੀਓ ਨੰਬਰ 6956 ਸੀਨੀਅਰ ਲੇਖਾ ਅਧਿਕਾਰੀ ਪੈਂਸ਼ਨ,  ਪੰਚਕੂਲਾ ਨੂੰ ਭੇਜਿਆ ਗਿਆ। ਜਿਸ 'ਤੇ ਤੁਰੰਤ ਕਾਰਵਾਈ ਹੋਈ ਅਤੇ ਪ੍ਰਾਰਥੀ ਦੀ ਸੋਧ ਪਂੈਸ਼ਨ ਦੀ ਬਕਾਇਆ ਰਕਮ 72, 712 ਰੁਪਏ ਚੈਕ ਨੰਬਰ 460492 ਰਾਹੀਂ 12 ਅਗਸਤ, 2021 ਨੂੰ ਭੇਜ ਦਿੱਤੀ ਗਈ। ਪੈਂਸ਼ਨਕਰਤਾ ਨੇ ਸੀਐਮਵਿੰਡੋਂ ਦਾ ਧੰਨਵਾਦ ਕੀਤਾ।

            ਉਨ੍ਹਾਂ ਨੇ ਦਸਿਆ ਕਿ ਸ਼ੰਕਰ ਵਿਹਾਰ ਕਾਲੋਨੀ ਕੰਸਾਪੁਰ,  ਯਮੁਨਾਨਗਰ ਦੀ ਅਨਿਤਾ ਦੇਵੀ ਨੇ ਸ਼ਿਕਾਇਤ ਦਿੱਤੀ ਸੀ ਕਿ ਮਾਰਚ 2021 ਵਿਚ ਉਸ ਦੇ ਪਤੀ ਦਾ ਦੇਹਾਂਤ ਹੋ ਗਿਆ ਸੀ। ਪਰ ਸੁਧੀਰ ਪਟਵਾਰੀ ਉਸ ਦੇ ਤੇ ਬੱਚਿਆਂ ਦੇ ਨਾਂਅ ਜਮੀਨ ਦਾ ਇੰਤਕਾਲ ਦਰਜ ਨਹੀਂ ਕਰ ਰਿਹਾ ਸੀ। ਸੀਐਮ ਵਿੰਡੋਂ ਦੀ ਜਾਣਕਾਰੀ ਦੇ ਬਾਅਦ ਉਪ-ਤਹਿਸੀਲਦਾਰ ਜਗਾਧਰੀ ਨੇ ਸੂਚਿਤ ਕੀਤਾ ਹੈ ਕਿ ਸ਼ਿਕਾਇਤਕਰਤਾ ਦੀ ਜਮੀਨ ਦਾ ਇੰਤਕਾਲ 24 ਅਗਸਤ, 2021 ਨੂੰ ਦਰਜ ਕਰ ਪ੍ਰਾਰਥੀ ਨੂੰ ਇੰਤਕਾਲ ਦੀ ਕਾਪੀ ਦੇ ਦਿੱਤੀ ਗਈ ਸੀ ਅਤੇ ਉਸ ਨੇ ਲਿਖਿਤ ਵਿਚ ਉਸ ਨੇ ਸੰਤੁਸ਼ਟੀ ਦਿੱਤੀ ਹੈ।

            ਉਨ੍ਹਾਂ ਨੇ ਦਸਿਆ ਕਿ ਸੀਐਮ ਵਿੰਡੋਂ ਵੱਲੋਂ ਸਾਲਾਂ-ਸਾਲ ਪੁਰਾਣੀਆਂ ਲੰਬਿਤ ਸ਼ਿਕਾਇਤਾਂ ਦਾ ਨਿਪਟਾਨ ਕਰ ਹਰਿਆਣਾ ਦੀ ਜਨਤਾ ਦੇ ਸਾਹਮਣੇ ਅਨੇਕਾਂ ਉਦਾਹਰਣ ਪੇਸ਼ ਕੀਤੇ ਹਨ। ਜਿਨ੍ਹਾਂ ਦੀ ਅਖਬਾਰਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ ਚਰਚਾ ਹੋਈ ਹੈ।

 

Have something to say? Post your comment

 

ਹਰਿਆਣਾ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ