ਹਰਿਆਣਾ

ਹਰਿਆਣਾ ਅਤੇ ਥਾਈਲੈਂਡ ਦੇ ਵਿਚ ਦੋਪੱਖੀ ਸਬੰਧਾਂ ਨੂੰ ਮਜਬੂਤ ਕਰਨ ਦੇ ਲਈ ਹੋਈ ਵਿਸਤਾਰ ਚਰਚਾ

ਦਵਿੰਦਰ ਸਿੰਘ ਕੋਹਲੀ | September 21, 2021 08:36 PM

 

ਚੰਡੀਗੜ੍ਹ-ਭਾਰਤ ਵਿਚ ਥਾਈਲੈਂਡ ਦੀ ਰਾਜਦੂਤ ਪਟਾਰਤ ਹੋਂਗਟੋਂਗ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨਾਲ ਅੱਜ ਇੱਥੇ ਉਨ੍ਹਾਂ ਦਾ ਦਫਤਰ ਵਿਚ ਮੁਲਾਕਾਤ ਕਰ ਥਾਈਲੈਂਡ ਅਤੇ ਹਰਿਆਣਾ ਦੇ ਵਿਚ ਵਪਾਰ,  ਖੇਡ,  ਵਿਦਿਅਕ,  ਖੇਤੀਬਾੜੀ ਅਤੇ ਸਭਿਆਚਾਰ ਸਬੰਧਾਂ ਨੂੰ ਮਜਬੂਤ ਕਰਨ ਦੀ ਸੰਭਾਵਨਾਵਾਂ 'ਤੇ ਚਰਚਾ ਕੀਤੀ।

            ਮੀਟਿੰਗ ਦੌਰਾਨ ਪੱਟਾਰਤ ਹੋਂਗਟੋਂਗ ਨੇ ਮੁੱਖ ਮੰਤਰੀ ਦੇ ਨਾਲ ਹਰਿਆਣਾ ਅਤੇ ਥਾਈਲੈਂਡ ਦੇ ਵਿਚ ਦੋਪੱਖੀ ਸਬੰਧਾਂ ਨੂੰ ਮਜਬੂਤ ਕਰਨ ਦੇ ਲਈ ਵੱਖ-ਵੱਖ ਖੇਤਰਾਂ ਵਿਚ ਸਹਿਯੋਗ ਨੂੰ ਲੈ ਕੇ ਵਿਆਪਕ ਚਰਚਾ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਫੂਡ ਪੋ੍ਰਸੈਂਸਿੰਗ ਖੇਤਰ ਵਿਚ ਨਿਵੇਸ਼ ਦੀ ਸੰਭਾਵਨਾਵਾਂ ਤਲਾਸ਼ਣ ਤਹਿਤ ਹਰਿਆਣਾ ਸਰਕਾਰ ਨਾਲ ਸਹਿਯੋਗ ਦੀ ਮੰਗ ਕੀਤੀ।

            ਸੁਸ੍ਰੀ ਪੱਟਾਰਤ ਹੋਂਗਟੋਂਗ ਨੇ ਕਿਹਾ ਕਿ ਕਿਉਂਕਿ ਹਰਿਆਣਾ ਵਿਚ ਵੱਧ ਆਰਥਕ ਸਮਰੱਥਾਵਾਂ ਹਨ,  ਇਸ ਲਈ ਥਾਈਲੈਂਡ ਅਤੇ ਹਰਿਆਣਾ ਦੇ ਵਿਚ ਆਟੋਮੋਬਾਇਲ,  ਖੇਤੀਬਾੜੀ ਅਤੇ ਵੱਖ-ਵੱਖ ਖੇਤਰਾਂ ਵਿਚ ਐਕਸਚੇਂਜ ਪੋ੍ਰਗ੍ਰਾਮ ਆਯੋਜਿਤ ਕੀਤੇ ਜਾ ਸਕਦੇ ਹਨ।

            ਸੁਸ੍ਰੀ ਪੱਟਾਰਤ ਹੋਂਗਟੋਂਗ ਨੇ ਵੀ ਥਾਈਲਂੈਡ ਵੱਲੋਂ ਉਤਪਾਦਿਤ ਉਤਪਾਦਾਂ ਦੇ ਹਰਿਆਣਾ ਵਿਚ ਨਿਰਯਾਤ ਕਰਨ ਦੇ ਲਈ ਵੀ ਡੂੰਘੀ ਦਿਲਚਸਪੀ ਦਿਖਾਈ। ਹਰਿਆਣਾ ਵਿਚ ਨਿਵੇਸ਼ ਨੂੰ ਲੈ ਕੇ ਸੁਸ੍ਰੀ ਪੱਟਾਰਤ ਹੋਂਗਟੋਂਗ ਨੇ ਕਿਹਾ ਕਿ ਥਾਈਲਂੈਡ ਦੀ ਪ੍ਰਗਤੀ ਲਈ ਹਰਿਆਣਾ ਦੇ ਨਾਲ ਆਰਥਕ ਵਿਕਾਸ ਅਤੇ ਨਿਵੇਸ਼ ਸਬੰਧਾਂ ਨੂੰ ਮਜਬੂਤ ਕਰਨ ਦੀ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ। ਭਾਰਤ ਵਿਚ ਥਾਈਲਂੈਡ ਦੀ ਰਾਜਦੂਤ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਕੁਸ਼ਲ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਫਲੈਗਸ਼ਿਪ ਪੋ੍ਰਗ੍ਰਾਮਾਂ ਅਤੇ ਪਹਿਲੂਆਂ ਵਿਚ ਵੀ ਦਿਲਚਸਪੀ ਦਿਖਾਈ।

            ਮੁੱਖ ਮੰਤਰੀ ਨੇ ਭਾਰਤ ਵਿਚ ਥਾਈਲਂੈਡ ਦੀ ਰਾਜਦੂਤ ਨੂੰ ਰਾਜ ਸਰਕਾਰ ਦੀ ਮਹਤੱਵਕਾਂਸ਼ੀ ਪਰਿਵਾਰ ਪਹਿਚਾਣ ਪੱਤਰ ਯੋਜਨਾ ਨਾਲ ਜਾਣੂੰ ਕਰਾਇਆ ਅਤੇ ਕਿਹਾ ਕਿ ਪੀਪੀਪੀ ਦਾ ਉਦੇਸ਼ ਸਰਕਾਰ-ਨਾਗਰਿਕ ਸਬੰਧਾਂ ਵਿਚ ਬਦਲਾਅ ਲਿਆਉਣਾ ਹੈ। ਉਨ੍ਹਾਂ ਨੇ ਕਿਹਾ ਕਿ ਪੀਪੀਪੀ ਦੇ ਤਹਿਤ ਇਕ ਪ੍ਰਣਾਲੀ ਬਣਾਈ ਗਈ ਹੈ ਜਿਨ੍ਹਾਂ ਵਿਚ ਹਰੇਕ ਪਰਿਵਾਰ ਨੂੰ ਇਕ ਇਕਾਈ ਵਜੋ ਪਹਿਚਾਨਿਆਂਜਾਵੇਗਾ। ਰਾਜ ਸਰਕਾਰ ਯੋਜਨਾ ਦੇ ਤਹਿਤ ਸਾਰੀ ਭਲਾਈਕਾਰੀ ਯੋਜਨਾਵਾਂ ਦਾ ਲਾਭ ਯੋਗ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ 'ਤੇ ਉਪਲਬਧ ਕਰਵਾਏਗੀ।

            ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਸਿਰਫ ਬੀ ਟੂ ਬੀ (ਬਿਜਨੇਸ ਟੂ ਬਿਜਨੈਸ) ਜਾਂ ਜੀ ਟੂ ਬੀ (ਗਵਰਨਮੈਂਟ ਟੂ ਬਿਜਨੈਸ) ਜਾਂ ਜੀ ਟੁ ਜੀ (ਗਵਰਨਮੈਂਟ ਟੂ ਗਵਰਨਮੈਂਟ) ਸਬੰਧ ਤਕ ਸੀਮਤ ਨਹੀਂ ਹੈ। ਹਰਿਆਣਾ ਗੀਤਾ ਦੀ ਭੂਮੀ ਹੈ ਅਤੇ ਅਸੀਂ ਐਚ ਟੂ ਐਚ ਸਬੰਧਾਂ ਵਿਚ ਭਰੋਸਾ ਕਰਦੇ ਹਨ ਜੋ ਹਾਰਟ ਟੂ ਹਾਰਟ ਕਨੈਕਟ ਹੈ।

            ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭਾਰਤ ਅਤੇ ਥਾਂਈਲੈਂਡ ਦੇ ਵਿਚ ਸਦੀਆਂ ਪੁਰਾਣੇ ਸਮਾਜਿਕ ਅਤੇ ਸਭਿਆਚਾਰਕ ਸਬੰਧ ਹਨ। ਉਲ੍ਹਾਂ ਨੇ ਉਦਯੋਗ,  ਨਿਵੇਸ਼ ਅਤੇ ਸਭਿਆਚਾਰਕ ਸਬੰਧ ਸਥਾਪਿਤ ਕਰਨ ਦੇ ਮਾਮਲੇ ਵਿਚ ਰਾਜ ਸਰਕਾਰ ਨਾਲ ਪੂਰਾ ਸਹਿਯੋਗ ਦਾ ਭਰੋਸਾ ਦਿੱਤਾ।

            ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਕਈ ਖੇਤਰਾਂ ਵਿਚ ਮੋਹਰੀ ਰਾਜ ਹੈ। ਹਰਿਆਣਾ ਭਾਰਤ ਵਿਚ ਮੋਹਰੀ ਖੇਤੀਬਾੜੀ ਪ੍ਰਧਾਨ ਰਾਜ ਹੋਣ ਦੇ ਨਾਲ-ਨਾਲ ਕਾਰਾਂ ਅਤੇ ਹੋਰ ਆਟੋਮੋਬਾਇਲ ਦਾ ਸੱਭ ਤੋਂ ਵੱਡਾ ਨਿਰਮਾਤਾਵਾਂ ਵੀ ਹੈ। ਹਰਿਆਣਾ ਕਾਰ/ਮੋਟਰ ਵਾਹਨਾਂ ਦੇ ਪ੍ਰਮੁੱਖ ਨਿਰਯਾਤਕਾਂ ਵਿੱਚੋਂ ਇਕ ਹੈ। ਰਾਜ ਦੇਸ਼ ਵਿਚ ਦੋ ਤਿਹਾਈ ਯਾਤਰੀ ਕਾਰਾਂ, 50 ਫੀਸਦੀ ਟਰੈਕਟਰਾਂ ਅਤੇ 60 ਫੀਸਦੀ ਮੋਟਰਸਾਈਕਲਾਂ ਦਾ ਉਤਪਾਦਨ ਕਰਦਾ ਹੈ,  ਇਸ ਲਈ ਇਸ ਖੇਤਰ ਵਿਚ ਹਰਿਆਣਾ ਅਤੇ ਥਾਈਲੈਂਡ ਦੇ ਵਿਚ ਨਿਵੇਸ਼ ਸਬੰਧਾਂ ਨੂੰ ਮਜਬੂਤ ਕਰਨ ਦੀ ਸੰਭਾਵਨਾਵਾਂ ਦਾ ਪਤਾ ਲਗਾਇਆ ਜਾ ਸਕਦਾ ਹੈ।

            ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਧਾਰਮਿਕ ਸੈਰ-ਸਪਾਟਾ ਦੀ ਦ੍ਰਿਸ਼ਟੀ ਵਰਗੇ ਕੁਰੂਕਸ਼ੇਤਰ ਵਿਚ ਕ੍ਰਿਸ਼ਣਾ ਸਰਕਿਟ,  ਯਮੁਨਾਨਗਰ ਵਿਚ ਚੇਨੇਟੀ ਬੌਧ ਸਤੂਪ ਵਿਚ ਕਾਫੀ ਸੰਭਾਵਨਾਵਾਂ ਹਨ,  ਇਸ ਲਈ ਇਸ ਖੇਤਰ ਵਿਚ ਵੀ ਦੋਪੱਖੀ ਵਪਾਰ ਸਬੰਧਾਂ ਨੂੰ ਹੋਰ ਵਧਾਇਆ ਜਾ ਸਕਦਾ ਹੈ।

            ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਏਸ਼ਿਆ ਦਾ ਸੱਭ ਤੋਂ ਵੱਡਾ ਖੇਤੀਬਾੜੀ ਯੂਨੀਵਰਸਿਟੀ ਹੈ,  ਜੋ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਦੇ ਲਈ ਮਜਬੂਤ ਬੁਨਿਟਾਦੀ ਢਾਂਚਾ ਪ੍ਰਦਾਨ ਕਰਦਾ ਹੈ,  ਇਸ ਲਈ ਦੋਨੋਂ ਪ੍ਰਾਂਤਾਂ ਦੇ ਵਿਚ ਫੈਕਲਟੀ ਤੇ ਸਟੂਡਂੈਟ ਐਕਚੇਂਜ ਪੋ੍ਰਗ੍ਰਾਮ ਰਾਹੀਂ ਸਿਖਿਆ ਖੇਤਰ ਵਿਚ ਸਹਿਯੋਗ ਦੀ ਸੰਭਾਵਨਾਂਵਾਂ ਦਾ ਪਤਾ ਲਗਾਇਆ ਜਾ ਸਕਦਾ ਹੈ।

            ਉਨ੍ਹਾਂ ਨੇ ਕਿਹਾ ਕਿ ਹਰਿਆਣਾ ਭਾਰਤ ਵਿਚ ਖੇਡਾਂ ਦਾ ਹੱਬ ਹੈ। ਖੇਡ ਦੇ ਖੇਤਰ ਵਿਚ ਹਰਿਆਣਾ ਵੱਲੋਂ ਕੀਤੀ ਗਈ ਉਪਲਬਧੀਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਖੇਡ ਨੀਤੀ ਇੰਨੀ ਬਿਹਤਰ ਹੈ ਕਿ ਕਈ ਹੋਰ ਸੂਬੇ ਇਸ ਦਾ ਅਨੁਸਰਣ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਟੋਕਿਓ ਓਲੰਪਿਕ ਤੇ ਪੈਰਾ ਓਲੰਪਿਕ 2020 ਵਿਚ ਹਰਿਆਣਾ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਣ ਕੀਤਾ ਅਤੇ ਲਗਭਗ 40 ਫੀਸਦੀ ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ ਹਨ।

            ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਫੂਡ ਉਤਪਾਦਨ ਵਿਚ ਯੋਦਗਦਾਨ ਦੇਣ ਵਾਲੇ ਪ੍ਰਮੁੱਖ ਰਾਜਾਂ ਵਿੱਚੋਂ ਇਕ ਹੈ। ਅਤੇ ਜਿਵੇਂ ਕਿ ਥਾਈਲੈਂਡ ਨੂੰ ਦੁਨੀਆ ਦੀ ਰਸੋਈ ਵਜੋ ਜਾਨਿਆ ਜਾਂਦ ਹੈ,  ਇਸ ਲਈ ਅਸੀਂ ਫੂਡ ਪੋ੍ਰਸੈਂਸਿੰਗ ਖੇਤਰ ਵਿਚ ਥਾਈ ਕੰਪਨੀਆਂ ਦਾ ਸਵਾਗਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿਚ ਅਤੇ ਵੱਧ ਉਦਯੋਗ ਸਥਾਪਿਤ ਕਰਨ ਦੀ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ।

            ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਵਿਦੇਸ਼ ਸਹਿਯੋਗ ਵਿਭਾਗ ਸਥਾਪਿਤ ਕੀਤਾ ਹੈ,  ਜੋ ਗੋ ਗਲੋਬਲ ਏਪ੍ਰੋਚ ਰਾਹੀਂ ਹਰਿਆਣਾ ਨੂੰ ਗਲੋਬਲ ਇਕੋਨਾਮੀ ਬਨਾਉਣ ਅਤੇ ਹਰਿਆਣਾ ਨੂੰ ਵਿਸ਼ਵ ਬ੍ਰਾਂਡ ਵਜੋ ਸਥਾਪਿਤ ਕਰਨ ਦੇ ਲਈ ਦੁਨੀਆ ਭਰ ਵਿਚ ਨਿਵੇਸ਼ਕਾਂ ਦੀ ਪਹਿਚਾਣ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ।

            ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ,  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਮਿਤਾ ਮਿਸ਼ਰਾ,  ਵਿਦੇਸ਼ ਸਹਿਯੋਗ ਵਿਭਾਗ ਦੇ ਪ੍ਰਧਾਨ ਸਕੱਤਰ ਯੋਗੇਂਦਰ ਚੌਧਰੀ,  ਵਿਦੇਸ਼ ਸਹਿਯੋਗ ਵਿਭਾਗ ਦੇ ਮਹਾਨਿੇਦੇਸ਼ਕ ਪ੍ਰਕਾਸ਼ ਪਾਂਡੇ ਅਤੇ ਵਿਭਾਗ ਦੇ ਸਲਾਹਕਾਰ ਪਵਨ ਚੌਧਰੀ ਮੌਜੂਦ ਸਨ।

 

Have something to say? Post your comment

 

ਹਰਿਆਣਾ

ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਪੋਲਿੰਗ ਸਟੇਸ਼ਨਾਂ ਦੇ ਨਿਰੀਖਣ ਦਾ ਕੰਮ ਕਲ ਤੱਕ ਪੂਰਾ ਕਰਨ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਬਿਪਲਬ ਕੁਮਾਰ ਦੇਬ ਦੀ ਨਾਮਜ਼ਦਗੀ ਵਿੱਚ ਸ਼ਾਮਲ ਹੋਣ ਲਈ ਤ੍ਰਿਪੁਰਾ ਪਹੁੰਚੇ

ਲੋਕਤੰਤਰ ਵਿਚ ਹਰ ਵੋਟਰ ਆਪਣੇ ਵੋਟ ਅਧਿਕਾਰ ਦਾ ਜਰੂਰ ਕਰਨ ਵਰਤੋੇ - ਮੁੱਖ ਚੋਣ ਅਧਿਕਾਰੀ

ਹਰਿਆਣਾ ਵਿਚ ਛੇਵੇਂ ਪੜਾਅ ਵਿਚ ਹੋਵੇਗਾ ਲੋਕਸਭਾ ਆਮ ਚੋਣ ਦੀ ਵੋਟਿੰਗ

ਲੋਕਸਭਾ ਆਮ ਚੋਣਾ ਵਿਚ ਹਰਿਆਣਾ ਵਿਚ ਘੱਟ ਤੋਂ ਘੱਟ 75 ਫੀਸਦੀ ਚੋਣ ਦਾ ਟੀਚਾ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਨਾਇਬ ਸੈਣੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ ਮਿਰਜ਼ਾਪੁਰ ਮਾਜਰਾ ਪੁੱਜੇ

ਭਾਜਪਾ ਹਰਿਆਣਾ ਦੀਆਂ 10 'ਚੋਂ 10 ਲੋਕ ਸਭਾ ਸੀਟਾਂ ਵੱਡੇ ਫਰਕ ਨਾਲ ਜਿੱਤੇਗੀ : ਮੁੱਖ ਮੰਤਰੀ ਨਾਇਬ ਸੈਣੀ

ਰਾਜ ਪੱਧਰ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ ਕੀਤੀ ਗਈ ਗਠਨ

ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਲੋਕਸਭਾ ਚੋਣ ਸਪੰਨ ਕਰਵਾਉਣ ਲਈ ਹਰਿਆਣਾ ਪੁਲਿਸ ਵੱਲੋਂ ਸਥਾਪਿਤ ਕੀਤਾ ਗਿਆ ਇਲੈਕਸ਼ਨ ਸੈਲ

ਨਿਰਪੱਖ , ਸਵੱਛ ਅਤੇ ਪਾਰਦਰਸ਼ੀ ਚੋਣ ਕਰਵਾਉਣ ਵਿਚ ਨਾਗਰਿਕ ਵੀ ਕਰਨ ਸਹਿਯੋਗ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ