ਪੰਜਾਬ

ਚਮਕੌਰ ਸਾਹਿਬ ਵਿੱਚ ਵਿਸ਼ਾਲ ਸਟੇਡੀਅਮ ਬਨਾਇਆ ਜਾਵੇ: ਬਾਬਾ ਬਲਬੀਰ ਸਿੰਘ

ਕੌਮੀ ਮਾਰਗ ਬਿਊਰੋ/ਚਰਨਜੀਤ ਸਿੰਘ | September 22, 2021 08:33 PM


ਅੰਮ੍ਰਿਤਸਰ-  ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪੰਜਾਬ ਪ੍ਰਾਂਤ ਦੇ ਨਵੇਂ ਬਣੇ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਤੇ ਡਿਪਟੀ ਮੁਖ ਮੰਤਰੀ ਸ੍ਰ. ਸੁਖਜਿੰਦਰ ਸਿੰਘ ਰੰਧਾਵਾ ਨੂੰ ਪਦ ਸੰਭਾਲਣ ਤੇ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਸ੍ਰ. ਚੰਨੀ ਤੇ ਬਾਕੀ ਟੀਮ ਤੋਂ ਪੰਜਾਬ ਦੀ ਚੜ੍ਹਦੀ ਕਲਾ, ਉੱਨਤੀ, ਵਿਕਾਸਮੁਖੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਆਸ ਪ੍ਰਗਟਾਈ ਹੈ।
          ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਮੁਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦੇਂਦਿਆਂ ਕਿਹਾ ਕਿ ਉਨ੍ਹਾਂ ਦਾ ਆਪਣਾ ਹਲਕਾ ਚਮਕੌਰ ਸਾਹਿਬ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਅਤੇ ਬਾਕੀ ਸੂਰਬੀਰ ਸਿੰਘਾਂ ਦਾ ਸ਼ਹੀਦੀ ਦਿਹਾੜਾ ਦਸੰਬਰ ਵਿੱਚ ਹਰ ਸਾਲ ਹੀ ਸਮੁੱਚੀ ਸੰਗਤ ਤੇ ਨਿਹੰਗ ਸਿੰਘ ਦਲਪੰਥਾਂ ਵਲੋਂ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ।ਏਵੇ ਹੀ ਦਸ਼ਹਿਰਾ ਅਕਤੂਬਰ ਵਿੱਚ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਅਤੇ ਸੰਗਤਾਂ ਵਲੋਂ ਵੱਧ ਚੜ੍ਹ ਕੇ ਏਸੇ ਸਥਾਨ ਤੇ ਮਨਾਇਆ ਜਾਂਦਾ ਹੈ।ਗੁਰੂ ਦੀਆਂ ਲਾਡਲੀਆਂ ਫੌਜਾਂ ਤਿਆਰ ਬਰ ਤਿਆਰ ਹੋ ਕੇ ਘੋੜ ਦੌੜ, ਨਿਸ਼ਾਨੇਬਾਜ਼ੀ, ਨੇਜ਼ੇਬਾਜ਼ੀ, ਕਿਲਾ ਪੁਟਣਾ ਅਤੇ ਗਤਕੇ ਦੇ ਜੋਹਰ ਵਿਖਾਉਦੀਆਂ ਹਨ ਪਰ ਉਥੇ ਯੋਗ ਸਟੇਡੀਅਮ ਨਾ ਹੋਣ ਕਾਰਨ ਘੋੜਿਆਂ ਅਤੇ ਸਿੰਘਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸ੍ਰ. ਚੰਨੀ ਨੂੰ ਬਤੌਰ ਮੁਖ ਮੰਤਰੀ ਹੁਣ ਮੌਕਾ ਮਿਲਿਆਂ ਹੈ ਭਾਵੇਂ ਸਮਾਂ ਥੋੜਾ ਹੈ ਪਰ ਫਿਰ ਵੀ ਉਹ ਨਿੱਜੀ ਦਿਲਚਸਪੀ ਲੈ ਕੇ ਇੱਕ ਚੰਗੇ ਸਟੇਡੀਅਮ ਦਾ ਨਿਰਮਾਣ ਕਰਵਾਉਣ। ਜਿਥੇ ਦੁਸਹਿਰੇ ਅਤੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਜੋੜਮੇਲੇ ਸਮੇਂ ਘੋੜ ਦੌੜ ਤੇ ਬਾਕੀ ਖਾਲਸਾਈ ਰਵਾਇਤੀ ਖੇਡਾਂ ਨਿਹੰਗ ਸਿੰਘ ਆਪਣੇ ਖੁਲੇ ਸੁਭਾ ਅਨੁਸਾਰ ਕਰ ਸਕਣ।ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਨਿਹੰਗ ਸਿੰਘ ਫੌਜਾਂ ਖੁਲੇ ਵੱਡੇ ਸਟੇਡੀਅਮ ਦੀ ਮੰਗ ਕਰਦੀਆਂ ਆ ਰਹੀਆਂ ਹਨ, ਭਾਵੇਂ ਇਹਨਾਂ ਵਿਸ਼ੇਸ਼ ਦਿਹਾੜਿਆਂ ਤੇ ਨਿਹੰਗ ਸਿੰਘਾਂ ਨੇ ਸਟੇਡੀਅਮ ਦੀ ਵਰਤੋਂ ਕਰਨੀ ਹੈ ਪਰ ਨਾਲ ਹੀ ਇਲਾਕੇ ਦੇ ਲੋਕਾਂ ਵੀ ਇਹ ਸਟੇਡੀਅਮ ਸਮੇਂ ਸਮੇਂ ਕੀਤੇ ਜਾਣ ਵਾਲੇ ਸਮਾਗਮਾਂ ਲਈ ਵਰਦਾਨ ਸਿੱਧ ਹੋਵੇਗਾ।

 

Have something to say? Post your comment

 

ਪੰਜਾਬ

ਜਾਖੜ ਦੀ ਅਗਵਾਈ 'ਚ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਬੀਜੇਪੀ ਵਿੱਚ ਹੋਏ  ਸ਼ਾਮਲ

ਖ਼ਾਲਸਾ ਕਾਲਜ ਨਰਸਿੰਗ ਵਿਖੇ ‘ਸਾਡੀ ਸਿਹਤ ਸਾਡਾ ਹੱਕ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ-ਚੋਣਾਂ 2024 ਨਾਲ ਜੁੜੇ ਸਵਾਲਾਂ ਦੇ ਦੇਣਗੇ ਜਵਾਬ

ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਐਡਵੋਕੇਟ ਧਾਮੀ ਨੇ 

ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਦਾ ਬਾਘਾਪੁਰਾਣਾ 'ਚ ਵਿਰੋਧ ਕਰਨ ਕਾਰਨ ਕੇਕੇਯੂ ਦੇ ਦਰਜਨਾਂ ਆਗੂ ਗ੍ਰਿਫਤਾਰ

ਸੁਖਬੀਰ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਖ਼ਾਲਸਾ ਕਾਲਜ ਐਜ਼ੂਕੇਸ਼ਨ, ਜੀ. ਟੀ. ਰੋਡ ਦੇ ਵਿਦਿਆਰਥੀਆਂ ਨੇ ਪ੍ਰੀਖਿਆ ’ਚ ਸ਼ਾਨਦਾਰ ਸਥਾਨ ਹਾਸਲ ਕੀਤੇ

ਬਾਬਾ ਚਰਨ ਸਿੰਘ ਨੇ ਗੁਰੂ ਕਾ ਬਾਗ ਵਿਖੇ ਚੱਲ ਰਹੀ ਕਾਰ ਸੇਵਾ ਬਾਰੇ ਜਾਣਕਾਰੀ ਦਿੱਤੀ ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਨੂੰ