ਸੰਸਾਰ

ਜਸਟਿਨ ਟਰੂਡੋ, ਜਗਮੀਤ ਸਿੰਘ, ਹਰਜੀਤ ਸਿੰਘ ਸੱਜਣ ਅਤੇ 16 ਪੰਜਾਬੀਆਂ ਦੀ ਕੈਨੇਡਾ ਦੀਆਂ ਚੋਣਾਂ ਵਿਚ ਹੋਈ ਜਿੱਤ ਸਮੁੱਚੀ ਮਨੁੱਖਤਾ ਲਈ ਸੁੱਭ ਸੰਦੇਸ਼ : ਮਾਨ

ਕੌਮੀ ਮਾਰਗ ਬਿਊਰੋ | September 22, 2021 08:38 PM
 
 
ਫ਼ਤਹਿਗੜ੍ਹ ਸਾਹਿਬ-  "ਕੈਨੇਡਾ ਦੇ ਵਜ਼ੀਰ-ਏ-ਆਜ਼ਮ ਜਸਟਿਨ ਟਰੂਡੋ, ਉਨ੍ਹਾਂ ਦੀ ਲਿਬਰਲ ਪਾਰਟੀ, ਪੰਥ ਅਤੇ ਪੰਜਾਬ ਦਰਦੀ ਸ. ਜਗਮੀਤ ਸਿੰਘ, ਹਰਜੀਤ ਸਿੰਘ ਸੱਜਣ, ਜਸਰਾਜ ਸਿੰਘ, ਸੁੱਖ ਧਾਲੀਵਾਲ, ਟਿੱਮ ਉੱਪਲ, ਰਣਦੀਪ ਸਿੰਘ ਸਰਾਏ, ਰੂਬੀ ਸਹੋਤਾ, ਕਮਲ ਖਹਿਰਾ, ਸੋਨੀਆ ਸਿੱਧੂ, ਅਨੁਜ ਢਿੱਲੋਂ, ਆਨੀਤਾ ਆਨੰਦ ਆਦਿ 16 ਪੰਜਾਬੀਆ ਦੀ ਹੋਈ ਸ਼ਾਨਦਾਰ ਜਿੱਤ ਉਤੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਵੱਲੋਂ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਜਿਥੇ ਵੱਡੀ ਖੁਸ਼ੀ ਦਾ ਇਜਹਾਰ ਕੀਤਾ ਗਿਆ ਹੈ, ਉਥੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਅਤੇ ਵੱਡੀ ਗਿਣਤੀ ਵਿਚ ਪੰਜਾਬੀਆ ਅਤੇ ਸਿੱਖਾਂ ਦੀ ਹੋਈ ਜਿੱਤ ਕੌਮਾਂਤਰੀ ਪੱਧਰ ਤੇ ਪੰਜਾਬ ਦੀ ਮਨੁੱਖਤਾ ਪੱਖੀ ਪਵਿੱਤਰ ਧਰਤੀ ਦਾ ਅਰਥ ਭਰਪੂਰ ਸੰਦੇਸ਼ ਦੇ ਰਹੀ ਹੈ । ਜਿਸ ਨਾਲ ਸੰਸਾਰ ਵਿਚ ਪੰਜਾਬ ਤੇ ਸਿੱਖ ਕੌਮ ਦੇ ਮਨੁੱਖਤਾ ਪੱਖੀ ਗੁਣਾਂ, ਉਦਮਾਂ ਅਤੇ ਪਾਏ ਜਾਣ ਵਾਲੇ ਯੋਗਦਾਨ ਉਭਰਕੇ ਸਾਹਮਣੇ ਆਵੇਗਾ । ਸਾਨੂੰ ਇਸ ਹੋਈ ਜਿੱਤ ਉਤੇ ਵੱਡਾ ਫਖਰ ਹੈ ।"
 
ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਲਿਬਰਲ ਪਾਰਟੀ ਪੰਜਾਬੀਆਂ ਅਤੇ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾ ਵਿਚ ਸਤਿਕਾਰਯੋਗ ਹੈ । ਇਸੇ ਤਰ੍ਹਾਂ ਸ. ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਵੀ ਵੱਡੀ ਗਿਣਤੀ ਵਿਚ ਸੀਟਾਂ ਜਿੱਤਕੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਆਨ-ਸਾਨ ਵਿਚ ਵਾਧਾ ਕੀਤਾ ਹੈ । ਅਸੀਂ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਇਸ ਹੋਈ ਜਿੱਤ ਉਪਰੰਤ ਇਹ ਅਰਦਾਸ ਕਰਦੇ ਹਾਂ ਕਿ ਜਸਟਿਨ ਟਰੂਡੋ, ਸ. ਜਗਮੀਤ ਸਿੰਘ, ਸ. ਹਰਜੀਤ ਸਿੰਘ ਸੱਜਣ ਅਤੇ ਸਮੁੱਚੀ ਪੰਜਾਬੀਆਂ ਅਤੇ ਸਿੱਖ ਕੌਮ ਦੀ ਜਿੱਤੀ ਹੋਈ ਟੀਮ ਨੂੰ ਪਹਿਲੇ ਨਾਲੋ ਵੀ ਵਧੇਰੇ ਬਲ, ਬੁੱਧੀ ਅਤੇ ਸ਼ਕਤੀ ਦੀ ਬਖਸਿ਼ਸ਼ ਕਰਨ ਤਾਂ ਕਿ ਇਹ ਸਭ ਸਖਸ਼ੀਅਤਾਂ ਕੈਨੇਡੀਅਨ ਨਿਵਾਸੀਆ ਅਤੇ ਕੈਨੇਡਾ ਦੀ ਹਰ ਖੇਤਰ ਵਿਚ ਤਰੱਕੀ ਵਿਚ ਜਿਥੇ ਹੋਰ ਵਧੇਰੇ ਯੋਗਦਾਨ ਪਾ ਸਕਣ, ਉਥੇ ਕੈਨੇਡਾ ਅਤੇ ਹੋਰ ਮੁਲਕਾਂ ਦੀਆਂ ਧਰਤੀਆਂ ਉਤੇ ਪੰਜਾਬੀਆਂ ਅਤੇ ਸਿੱਖ ਕੌਮ ਵੱਲੋ ਮਨੁੱਖੀ ਕਦਰਾਂ-ਕੀਮਤਾਂ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਕੀਤੇ ਜਾਣ ਵਾਲੇ ਉਦਮਾਂ ਦੀ ਬਦੌਲਤ ਪੰਜਾਬੀਆਂ ਅਤੇ ਸਿੱਖ ਕੌਮ ਦੀ ਧੌਣ ਹੋਰ ਉੱਚੀ ਹੁੰਦੀ ਰਹੇ । ਬਣਨ ਵਾਲੀ ਕੈਨੇਡਾ ਦੀ ਜਸਟਿਨ ਟਰੂਡੋ ਹਕੂਮਤ ਜਿਸਦੇ ਪਹਿਲੇ ਵੀ ਪੰਜਾਬੀਆਂ ਤੇ ਸਿੱਖ ਕੌਮ ਨਾਲ ਬਹੁਤ ਹੀ ਸਹਿਜ ਭਰੇ ਅਤੇ ਸਦਭਾਵਨਾ ਭਰੇ ਸੰਬੰਧ ਹਨ, ਉਹ ਬਤੌਰ ਵਜ਼ੀਰ-ਏ-ਆਜ਼ਮ ਕੈਨੇਡਾ ਦੇ ਮੁੱਖ ਅਹੁਦੇ ਉਤੇ ਜਿ਼ੰਮੇਵਾਰੀਆ ਨਿਭਾਉਦੇ ਹੋਏ ਇਸੇ ਤਰ੍ਹਾਂ ਸਿੱਖ ਕੌਮ ਨਾਲ ਆਪਣੇ ਸੰਬੰਧਾਂ ਨੂੰ ਉਸੇ ਤਰ੍ਹਾਂ ਮਜ਼ਬੂਤ ਕਰਦੇ ਰਹਿਣ ਜਿਵੇ ਬੀਤੇ ਸਮੇਂ ਵਿਚ ਉਨ੍ਹਾਂ ਨੇ ਪੰਜਾਬੀਆਂ ਤੇ ਸਿੱਖ ਕੌਮ ਦੇ ਸਹਿਯੋਗ ਨਾਲ ਕੈਨੇਡਾ ਨਿਵਾਸੀਆ ਨੂੰ ਜਿਥੇ ਚੰਗਾਂ ਰਾਜ ਪ੍ਰਬੰਧ ਦਿੱਤਾ, ਉਥੇ ਪੰਜਾਬੀਆਂ ਅਤੇ ਸਿੱਖਾਂ ਦੀ ਸਮੇਂ-ਸਮੇਂ ਨਾਲ ਗੱਲ ਕਰਕੇ ਉਹ ਸਾਨੂੰ ਜੋ ਮਾਣ ਬਖਸਦੇ ਰਹੇ ਹਨ, ਉਹ ਇਸੇ ਤਰ੍ਹਾਂ ਸਦੀਵੀ ਕਾਇਮ ਰਹੇ ।
 

Have something to say? Post your comment

 

ਸੰਸਾਰ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ

ਪਾਕਿਸਤਾਨ ਦੇ ਕੌਮੀ ਸਨਮਾਨ ਨਾਲ ਕੀਤਾ ਸਨਮਾਨਿਤ ਮੰਤਰੀ ਰਮੇਸ਼ ਸਿੰਘ ਅਰੋੜਾ ਤੇ ਡਾਕਟਰ ਮੀਮਪਾਲ ਸਿੰਘ ਨੂੰ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ ‘ਨਾਬਰ’ ਉਪਰ ਹੋਈ ਭਰਵੀਂ ਵਿਚਾਰ ਚਰਚਾ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਹੋਲਾ ਮੁਹੱਲਾ ਦਾ ਸਮਾਗਮ ਸ਼ਾਨੋ ਸ਼ੌਕਤ ਨਾਲ ਹੋਏ ਸੰਪੰਨ

ਕੈਨੇਡਾ ਸਰਕਾਰ ਹੁਨਰਮੰਦ ਕਾਰੋਬਾਰ ਵਿੱਚ ਔਰਤਾਂ ਨੂੰ ਉਤਸ਼ਾਹਿਤ ਕਰਨ ਹਿਤ 28 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ

ਬੀ ਸੀ ਅਸੈਂਬਲੀ ਚੋਣਾਂ ਲਈ ਸਰਗਰਮੀਆਂ ਸ਼ੁਰੂ - ਕਨਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਨੇ ਟੈਕਸੀ ਚਾਲਕਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਪਾਕਿਸਤਾਨੀ ਸ਼ਾਇਰ ਇਰਸ਼ਾਦ ਸੰਧੂ ਦੀਆਂ ਭਾਰਤੀ ਪ੍ਰਕਾਸ਼ਕ ਵੱਲੋਂ ਛਾਪੀਆਂ ਦੋ ਕਾਵਿ ਕਿਤਾਬਾਂ ਲਾਹੌਰ ਵਿੱਚ ਲੋਕ ਅਰਪਣ

ਪੰਜਾਬੀ ਲੇਖਕਾਂ ਦੇ ਵਿਸ਼ਾਲ ਵਫ਼ਦ ਵੱਲੋਂ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ਼ਹੀਦੀ ਜੰਡ ਹੇਠ ਇਸਤਰੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ