ਨੈਸ਼ਨਲ

ਦਿੱਲੀ ਦੀ ਰੋਹਿਣੀ ਕੋਰਟ ’ਚ ਦਿਨ-ਦਿਹਾੜੇ ਗੈਂਗਸਟਰ ਜਤਿੰਦਰ ਗੋਗੀ ਦਾ ਹੋਇਆ ਕਤਲ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | September 24, 2021 07:08 PM

ਨਵੀਂ ਦਿੱਲੀ : ਦਿੱਲੀ ਦੀ ਰੋਹਿਣੀ ਕੋਰਟ ਵਿੱਚ ਅੱਜ ਦਿਨ-ਦਿਹਾੜੇ ਵਕੀਲ ਦੇ ਭੇਸ ਵਿੱਚ ਆਏ ਦੋ ਬਦਮਾਸ਼ਾਂ ਨੇ ਨਾਮੀ ਗੈਂਗਸਟਰ ਜਤਿੰਦਰ ਗੋਗੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਿਸਦੇ ਜੁਆਬ ਵਿਚ ਸਪੈਸ਼ਲ ਸੈਲ ਦੇ ਪੁਲਿਸ ਕਰਮੀਆਂ ਨੇ ਵੀ ਜਵਾਬੀ ਕਾਰਵਾਈ ਵਿੱਚ ਹਮਲਾਵਰਾਂ ਨੂੰ ਢੇਰ ਕਰ ਦਿੱਤਾ। ਇਸ ਦੌਰਾਨ ਗੈਂਗਸਟਰ ਗੋਗੀ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜ਼ਖਮੀ ਹੋ ਗਏ ।
ਜਿਕਰਯੋਗ ਹੈ ਕਿ ਰੋਹਿਣੀ ਕੋਰਟ ਰੂਮ 207 ’ਚ ਇੱਕ ਮਾਮਲੇ ’ਚ ਜਤਿੰਦਰ ਗੋਗੀ ਨੂੰ ਪੇਸ਼ੀ ਲਈ ਲਿਆਂਦਾ ਗਿਆ ਸੀ । ਕੋਰਟ ’ਚ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਕਿ ਇਸੇ ਦੌਰਾਨ ਵਕੀਲ ਦੇ ਭੇਸ ’ਚ ਆਏ ਹਮਲਾਵਰਾਂ ਨੇ ਗੋਗੀ ’ਤੇ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ਵਿੱਚੋਂ ਗੋਗੀ ਨੂੰ 3-4 ਗੋਲੀਆਂ ਲੱਗੀਆਂ ਜਿਸ ਨਾਲ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਇਸ ਵਾਰਦਾਤ ਦੌਰਾਨ ਇੱਕ ਮਹਿਲਾ ਵਕੀਲ ਦੇ ਪੈਰ ’ਚ ਵੀ ਗੋਲੀ ਲੱਗੀ ਹੈ। ਗੋਗੀ ਤਿਹਾੜ ਜੇਲ੍ਹ ਨੰਬਰ 2 ਦੇ ਹਾਈ ਰਿਸਕ ਵਾਰਡ ’ਚ ਬੰਦ ਸੀ। ਉਸ ਨੂੰ ਸਪੈਸ਼ਲ ਸੈਲ ਨੇ ਪਿਛਲੇ ਸਾਲ ਮਾਰਚ ਵਿੱਚ ਗੁਰੂਗ੍ਰਾਮ ਤੋਂ ਕਾਬੂ ਕੀਤਾ ਸੀ ਅਤੇ ਗੋਗੀ ਪੰਜ ਲੱਖ ਦਾ ਇਨਾਮੀ ਗੈਂਗਸਟਰ ਸੀ । ਦਿੱਲੀ ਦੇ ਟਿੱਲੂ ਗਰੁੱਪ ਨੇ ਗੋਗੀ ਦਾ ਕਤਲ ਕੀਤਾ ਹੈ ਤੇ ਕਤਲ ਕਰਨ ਵਾਲਿਆਂ ਵਿਚ ਮਾਰਿਆ ਗਿਆ ਬਦਮਾਸ਼ ਰਾਹੁਲ ਪੰਜਾਹ ਲੱਖ ਦਾ ਇਨਾਮੀ ਸੀ ।

 

Have something to say? Post your comment

 

ਨੈਸ਼ਨਲ

ਸੁਪਰੀਮ ਕੋਰਟ ਨੇ ਈਵੀਐਮ ਵੀ ਵੀ ਪੈਟ ਵਾਲੀਆਂ ਪਟੀਸ਼ਨਾਂ 'ਤੇ ਫੈਸਲਾ ਰੱਖਿਆ ਸੁਰੱਖਿਅਤ

ਯੂਰੋਪੀਅਨ ਪਾਰਲੀਮੈਂਟ ਅੰਦਰ ਵੈਸਾਖੀ ਪੁਰਬ ਮਨਾਉਂਦਿਆਂ ਬੰਦੀ ਸਿੰਘਾਂ ਸਮੇਤ ਚਕੇ ਗਏ ਪੰਥਕ ਮੁੱਦੇ: ਬਿੰਦਰ ਸਿੰਘ

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੀ ਕੋਰ ਕਮੇਟੀ ਹੋਈ ਗਠਿਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਫਤਿਹ ਦਿਵਸ ਸਮਾਗਮ ਲਈ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਨੂੰ ਦਿੱਤਾ ਗਿਆ ਸੱਦਾ ਪੱਤਰ

ਸੰਯੁਕਤ ਕਿਸਾਨ ਮੋਰਚਾ ਗਰੀਬੀ ਹਟਾਉਣ ਦੇ ਪ੍ਰਧਾਨ ਮੰਤਰੀ ਦੇ ਦਾਅਵਿਆਂ ਤੋਂ ਹੈਰਾਨ

ਪਹਿਲੇ ਪੜਾਅ ਲਈ ਲੋਕ ਸਭਾ ਚੋਣ ਪ੍ਰਚਾਰ ਖਤਮ -102 ਸੰਸਦੀ ਹਲਕਿਆਂ ਵਿੱਚ 19 ਅਪ੍ਰੈਲ ਨੂੰ ਵੋਟਿੰਗ

ਸਟਾਲਿਨ ਨੇ ਲੋਕਾਂ ਨੂੰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਕਿਹਾ

ਸਿੱਖ ਸੁਕਾਅਰਡਨ ਲੀਡਰ ਦਲੀਪ ਸਿੰਘ ਨੇ ਕੀਤੇ ਹਨ ਮਾਅਰਕੇ ਵਾਲੇ ਉੱਦਮ, ਉਸਦੀ ਫੋਟੋ ਦਰਬਾਰ ਸਾਹਿਬ ਦੇ ਅਜਾਇਬ ਘਰ ਵਿਚ ਹੋਵੇ ਸੁਸੋਭਿਤ: ਮਾਨ

ਗੁਰਦੁਆਰਾ ਨਾਨਕਮੱਤਾ ਸਾਹਿਬ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ.ਚੁੱਘ ਨੇ ਦਿੱਤਾ ਅਸਤੀਫਾ,ਕੀਤਾ ਗਿਆ ਹੈ ਬਾਬਾ ਤਰਸੇਮ ਸਿੰਘ ਕਤਲਕਾਂਡ ਵਿਚ ਨਾਮਜਦ

ਪ੍ਰਧਾਨ ਮੰਤਰੀ ਮੋਦੀ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਕੰਮ ਕਰ ਰਹੇ ਹਨ: ਰਾਓ ਇੰਦਰਜੀਤ ਸਿੰਘ