ਪੰਜਾਬ

ਭਾਰਤ ਬੰਦ ਮੌਕੇ ਬੜੋਦੀ (ਟੋਲ ਪਲਾਜ਼ਾ) 'ਤੇ 27 ਨੂੰ ਹੋਵੇਗਾ ਇਨਕਲਾਬੀ ਸਮਾਗਮ

ਕੌਮੀ ਮਾਰਗ ਬਿਊਰੋ | September 25, 2021 02:20 PM


ਕੁਰਾਲੀ, ਮਾਜਰੀ - ਕੁੱਲ ਦੁਨੀਆਂ ਵਿੱਚ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ ਮਿਸਾਲ ਬਣੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿੱਢੇ ਸੰਘਰਸ਼ ਨੂੰ ਜਿੱਥੇ ਹਰ ਪਾਸਿਓਂ ਭਰਵਾਂ ਹੁੰਗਾਰਾ ਮਿਲਿਆ ਹੈ। ਉੱਥੇ ਕਲਾਕਾਰਾਂ ਖਾਸ ਕਰਕੇ ਪੰਜਾਬੀਆਂ ਵੱਲੋਂ ਉਚੇਚੇ ਤੌਰ 'ਤੇ ਬਣਦਾ ਯੋਗਦਾਨ ਦਿੱਤਾ ਜਾ ਰਿਹਾ ਹੈ। ਸੰਘਰਸ਼ ਦੇ ਸ਼ੁਰੂਆਤੀ ਦੌਰ ਤੋਂ ਹੀ ਕਲਾਕਾਰਾਂ ਦੀਆਂ ਸਟੇਜਾਂ 'ਤੇ ਹਾਜ਼ਰੀਆਂ ਬਾਦਸਤੂਰ ਜਾਰੀ ਹਨ। ਇਸੇ ਲੜੀ ਤਹਿਤ ਆਪਣੀਆਂ ਵਿਅੰਗਮਈ ਸਿਆਸੀ ਚੋਭਾਂ ਲਈ ਮਸ਼ਹੂਰ ਗਾਇਕ ਤੇ ਗੀਤਕਾਰ ਰੋਮੀ ਘੜਾਮੇਂ ਵਾਲ਼ਾ ਦਾ ਵਿਸ਼ੇਸ਼ ਪ੍ਰੋਗਰਾਮ ਭਾਰਤ ਬੰਦ ਮੌਕੇ 27 ਸਤੰਬਰ ਸੋਮਵਾਰ ਨੂੰ ਸਵੇਰੇ 10:00 ਤੋਂ ਦੁਪਹਿਰ 2:00 ਵਜੇ ਤੱਕ ਲੋਕ ਹਿੱਤ ਮੋਰਚਾ ਦੀ ਸਟੇਜ ਤੋਂ ਪਿੰਡ ਬੜੋਦੀ (ਕੁਰਾਲੀ-ਸਿੱਸਵਾਂ ਰੋਡ), ਟੋਲ ਪਲਾਜ਼ਾ ਵਿਖੇ ਹੋਵੇਗਾ। ਇੰਟਰਨੈੱਟ ਸ੍ਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮਦਿਨ (28 ਸਤੰਬਰ) ਨੂੰ ਸਮਰਪਿਤ ਇਸ ਸਮਾਗਮ ਵਿੱਚ ਗਾਇਕ ਜੋੜੀ ਰੋਮੀ, ਦਿਲਪ੍ਰੀਤ ਅਟਵਾਲ ਤੇ ਸਾਥੀ ਆਪਣੇ ਇਨਕਲਾਬੀ ਗੀਤ-ਸੰਗੀਤ ਨਾਲ਼ ਜੁਝਾਰੂਆਂ ਦੇ ਰੂਬਰੂ ਹੋਣਗੇ। ਰੋਮੀ ਨੇ ਫੋਨ 'ਤੇ ਗੱਲ ਕਰਦਿਆਂ ਕਿਹਾ ਕਿ ਉਹ ਇਸ ਸਾਰੇ ਪ੍ਰਬੰਧ ਲਈ ਸਮੂਹ ਲੋਕ ਹਿੱਤ ਮੋਰਚੇ ਦੇ ਸਾਥੀਆਂ, ਸ. ਹਰਬੰਸ ਸਿੰਘ ਸੰਧੂ ਘੜਾਮਾਂ, ਰਵਿੰਦਰ ਸਿੰਘ ਮਾਣਕਪੁਰ ਸ਼ਰੀਫ, ਦਲਜੀਤ ਸਿੰਘ ਹੋਬੀ ਕੈਨੇਡਾ (ਕੁਰਾਲੀ) ਅਤੇ ਰਣਬੀਰ ਕੌਰ ਬੱਲ ਯੂ.ਐੱਸ.ਏ. ਦਾ ਤਹਿ ਦਿਲੋਂ ਸ਼ਕਗੁਜ਼ਾਰ ਹੈ। ਇਸ ਮੌਕੇ ਰੋਮੀ ਦੇ ਸਾਥੀ ਹਨੀ ਬੀ. ਮਿਊਜ਼ਿਕ ਡਾਇਰੈਕਟਰ, ਲੋਕ ਗਾਇਕ ਸ਼ਰਨ ਭਿੰਡਰ-ਜੱਸ ਅਟਵਾਲ-ਜਗਦੀਪ ਦੀਪਾ, ਦਿੱਤ ਘਨੌਲੀ, ਗੁਰਪ੍ਰੀਤ ਸਿੰਘ (ਤਾਈਕਵਾਂਡੋ ਕੋਚ), ਸਪਿੰਦਰ ਸਿੰਘ ਘਨੌਲੀ, ਜਸਵੀਰ ਸਿੰਘ ਬੁੱਢਣਪੁਰ, ਮਿਊਜ਼ੀਅਨ ਅਭੀ ਢੀਂਗਰਾ ਅਤੇ ਸਾਥੀ ਵਿਸ਼ੇਸ਼ ਸਹਿਯੋਗੀ ਹੋਣਗੇ। ਸਟੇਜ ਸੰਚਾਲਨ ਡਾ. ਐੱਮ. ਐੱਸ. ਸੈਣੀ (ਭੱਕੂਮਾਜਰਾ ) ਨਿਭਾਉਣਗੇ।

 

Have something to say? Post your comment

 

ਪੰਜਾਬ

ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ

ਦਸਵੀਂ ਦੀ ਰਾਜ ਪੱਧਰੀ ਮੈਰਿਟ ਸੂਚੀ ਵਿੱਚ ਜ਼ਿਲ੍ਹਾ ਮਾਨਸਾ ਦੇ ਚਾਰ ਵਿਦਿਆਰਥੀਆਂ ਨੇ ਨਾਮ ਦਰਜ ਕਰਵਾਇਆ

ਕਿਸਾਨਾਂ ਦੀ ਆੜ ਚ ਵਿਰੋਧੀ ਪਾਰਟੀਆਂ ਝੰਡੀਆਂ ਵਿਖਾ ਕੇ ਅਜਿਹਾ ਕਰਵਾ ਰਹੀਆਂ ਹਨ : ਪਰਮਪਾਲ ਕੌਰ ਮਲੂਕਾ

ਸਰਕਾਰਾਂ ਦੀ ਢਿੱਲੀ ਨਿਆਂ ਪ੍ਰਣਾਲੀ ਕਾਰਨ ਬੇਅਦਬੀਆਂ ਨੂੰ ਠੱਲ੍ਹ ਨਹੀਂ ਪੈ ਰਹੀ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਵਿੱਦਿਅਕ ਅਦਾਰਿਆਂ ’ਚ ਨੈਤਿਕ ਸਿੱਖਿਆ ਗੁਰ ਸ਼ਬਦ ਰਾਹੀਂ ਸਿਖਾਉਣਾ ਜ਼ਰੂਰੀ : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਅਨਾਜ ਮੰਡੀ ਦਾ ਦੌਰਾ, ਕਣਕ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ

ਰਾਜਸਥਾਨ ਵਿੱਚ ਮਤਦਾਨ ਦੇ ਦਿਨ ਪੰਜਾਬ ਵਾਲੇ ਪਾਸੇ ਰਹੀ ਪੂਰੀ ਚੌਕਸੀ - ਏ ਡੀ ਸੀ ਰਾਕੇਸ਼ ਕੁਮਾਰ ਪੋਪਲੀ

ਲੋਕ ਸਭਾ ਚੋਣਾਂ 2024 ਦੌਰਾਨ ਚੋਣ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਬਣਾਉਣ ਲਈ ਮੰਗੇ ਸੁਝਾਅ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ

ਸਰਕਾਰਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਘਟਨਾਵਾਂ ਰੋਕਣ ਲਈ ਸਖ਼ਤ ਕਾਨੂੰਨ ਬਨਾਉਣ: ਬਾਬਾ ਬਲਬੀਰ ਸਿੰਘ

ਬੇਅਦਬੀ ਦੇ ਦੋਸ਼ੀਆਂ ਨੂੰ ਦੋ ਦਿਨ ’ਚ ਸਾਹਮਣੇ ਲਿਆਵੇ ਸਰਕਾਰ- ਐਡਵੋਕੇਟ ਧਾਮੀ