ਪੰਜਾਬ

ਭਾਰਤ ਬੰਦ ਦੀ ਸਫ਼ਲਤਾ ਲਈ ਕਿਸਾਨਾਂ ਵੱਲੋਂ ਕੁਰਾਲੀ ਵਿਖੇ ਮਾਰਚ

ਕੌਮੀ ਮਾਰਗ ਬਿਊਰੋ | September 25, 2021 02:20 PM


ਕੁਰਾਲੀ, ਮਾਜਰੀ -ਸਯੁੰਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਅਨੁਸਾਰ ਕਿਸਾਨਾਂ ਵੱਲੋਂ ਬਜ਼ਾਰ ਬੰਦ ਰੱਖਣ ਲਈ ਮਾਰਚ ਰਾਹੀਂ ਅਪੀਲ ਕੀਤੀ ਗਈ। ਇਸ ਸਬੰਧੀ ਕੁਰਾਲੀ ਵਿਖੇ ਕੱਢੇ ਮਾਰਚ ਦੌਰਾਨ ਸੰਘਰਸ਼ੀ ਕਿਸਾਨਾਂ ਨੇ ਸਮੂਹ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ 27 ਸਤੰਬਰ ਨੂੰ ਭਾਰਤ ਬੰਦ ਦੇ ਸਮਰਥਨ ਲਈ ਆਪਣੇ ਕੰਮ ਬੰਦ ਕਰਕੇ ਕਿਸਾਨ ਸੰਘਰਸ਼ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਜਿੱਥੇ ਮਾਰੂ ਬਿੱਲਾਂ ਰਾਹੀਂ ਖੇਤੀ ਧੰਦੇ ਨੂੰ ਕਿਰਤੀ ਮਾਲਕਾਂ ਤੋਂ ਖੋਹਕੇ ਅਮੀਰ ਘਰਾਣਿਆਂ ਹੱਥ ਦੇਣ ਦੀ ਸੋਚ ਜਿੱਥੇ ਕਿਸਾਨਾਂ ਲਈ ਤਾ ਘਾਤਕ ਹੈ ਹੀ, ਉਥੇ ਹੋਰ ਕਾਰੋਬਾਰੀਆਂ ਲਈ ਵੀ ਵੱਡੀ ਨੁਕਸਾਨਦੇਹ ਹੈ, ਕਿਉਂਕਿ ਹਰ ਕਾਰੋਬਾਰ ਖੇਤੀ ਤੇ ਅਧਾਰਿਤ ਹੈ, ਜਦੋਂ ਕਿਸਾਨ ਦੀ ਫ਼ਸਲ ਆਉਂਦੀ ਹੈ ਉਸ ਨਾਲ ਅਤੇ ਕਿਸਾਨ ਵੱਲੋਂ ਕੀਤੀ ਖਰੀਦਦਾਰੀ ਉਨ੍ਹਾਂ ਲਈ ਸਹਾਇਕ ਹੁੰਦੀ ਹੈ। ਇਸ ਲਈ ਹਰ ਵਰਗ ਨੂੰ ਰਲ ਮਿਲਕੇ ਖੇਤੀ ਵਿਰੋਧੀ ਬਿੱਲਾਂ ਦਾ ਵਿਰੋਧ ਕਰਨਾ ਚਾਹੀਦਾ ਹੈ, ਤਾ ਜੋ ਉਨ੍ਹਾਂ ਦੇ ਹਿੱਤ ਕਾਇਮ ਰਹਿ ਸਕੇ। ਇਨ੍ਹਾਂ ਸਭਨਾਂ ਨੂੰ ਕੇਂਦਰ ਸਰਕਾਰ ਤੱਕ ਆਵਾਜ਼ ਪੁੱਜਾਉਣ ਲਈ 27 ਨੂੰ ਭਾਰਤ ਬੰਦ ਮੌਕੇ ਪੂਰਨ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਰੇਸ਼ਮ ਸਿੰਘ ਬਡਾਲੀ
ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਵਜੀਦਪੁਰ, ਮਨਦੀਪ ਸਿੰਘ ਖਿਜਰਾਬਾਦ
ਬਹਾਦਰ ਸਿੰਘ ਢੰਗਰਾਲੀ, ਅਮਰਜੀਤ ਸਿੰਘ ਕਕਰਾਲੀ, ਗੁਰਪਾਲ ਸਿੰਘ ਬਡਾਲੀ
ਜੋਧ ਸਿੰਘ ਢੰਗਰਾਲੀ, ਜਿੰਮੀ ਕੁਰਾਲੀ ਅਤੇ
ਮਾ: ਸੁਖਦੀਪ ਸਿੰਘ ਪਪਰਾਲੀ ਆਦਿ ਮੋਹਤਬਰ ਕਿਸਾਨ ਹਾਜ਼ਰ ਸਨ।

 

Have something to say? Post your comment

 

ਪੰਜਾਬ

ਜਾਖੜ ਦੀ ਅਗਵਾਈ 'ਚ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਬੀਜੇਪੀ ਵਿੱਚ ਹੋਏ  ਸ਼ਾਮਲ

ਖ਼ਾਲਸਾ ਕਾਲਜ ਨਰਸਿੰਗ ਵਿਖੇ ‘ਸਾਡੀ ਸਿਹਤ ਸਾਡਾ ਹੱਕ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ-ਚੋਣਾਂ 2024 ਨਾਲ ਜੁੜੇ ਸਵਾਲਾਂ ਦੇ ਦੇਣਗੇ ਜਵਾਬ

ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਐਡਵੋਕੇਟ ਧਾਮੀ ਨੇ 

ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਦਾ ਬਾਘਾਪੁਰਾਣਾ 'ਚ ਵਿਰੋਧ ਕਰਨ ਕਾਰਨ ਕੇਕੇਯੂ ਦੇ ਦਰਜਨਾਂ ਆਗੂ ਗ੍ਰਿਫਤਾਰ

ਸੁਖਬੀਰ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਖ਼ਾਲਸਾ ਕਾਲਜ ਐਜ਼ੂਕੇਸ਼ਨ, ਜੀ. ਟੀ. ਰੋਡ ਦੇ ਵਿਦਿਆਰਥੀਆਂ ਨੇ ਪ੍ਰੀਖਿਆ ’ਚ ਸ਼ਾਨਦਾਰ ਸਥਾਨ ਹਾਸਲ ਕੀਤੇ

ਬਾਬਾ ਚਰਨ ਸਿੰਘ ਨੇ ਗੁਰੂ ਕਾ ਬਾਗ ਵਿਖੇ ਚੱਲ ਰਹੀ ਕਾਰ ਸੇਵਾ ਬਾਰੇ ਜਾਣਕਾਰੀ ਦਿੱਤੀ ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਨੂੰ