ਸੰਸਾਰ

ਪਾਕਿਸਤਾਨ ਦੌਰਾ ਬੇਹੱਦ ਤਸੱਲੀਬਖ਼ਸ਼ ਰਿਹਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | September 28, 2021 07:05 PM

ਅੰਮ੍ਰਿਤਸਰ - 10 ਦਿਨਾਂ ਦੀ ਪਾਕਿਸਤਾਨ ਦੀ ਯਾਤਰਾ ਤੋ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਜ ਵਤਨ ਵਾਪਿਸ ਪਰਤ ਆਏ। ਅਟਾਰੀ ਵਾਹਗਾ ਸਰਹਦ ਤੇ ਪੱਤਰਕਾਰਾਂ ਨਾਲ ਗਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਉਨਾਂ ਦਾ ਇਹ ਦੌਰਾ ਬੇਹਦ ਤਸਲੀਬਖਸ਼ ਰਿਹਾ। ਸੰਗਤਾਂ ਦਾ ਪਿਆਰ ਦੇਖ ਕੇ ਮਨ ਨੂੰ ਬੇਹਦ ਖੁਸ਼ੀ ਹੋਈ। ਉਨਾਂ ਕਿਹਾ ਕਿ ਉਨਾਂ ਦੀ ਫੇਰੀ ਨੂੰ ਲੈ ਕੇ ਪਾਕਿਸਤਾਨ ਸਰਕਾਰ ਵਲੋ ਕੀਤੇ ਪ੍ਰਬੰਧ ਬੇਮਿਸਾਲ ਸਨ ਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰੰਬਧਕ ਕਮੇਟੀ ਦੇ ਸਾਰੇ ਹੀ ਆਹੁਦੇਦਾਰ ਤੇ ਮੈਂਬਰ ਉਨਾਂ ਨਾਲ ਹੀ ਰਹੇ। ਉਨਾਂ ਦਸਿਆ ਕਿ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾ ਦੌਰਾਨ ਉਨਾਂ ਨਿਜੀ ਤੌਰ ਤੇ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਅਖੰਡ ਪਾਠ ਵੀ ਕਰਵਾਏ। ਭਵਿਖ ਵਿਚ ਉਹ ਦੁਬਾਰਾ ਪਾਕਿਸਤਾਨ ਜਾਣਗੇ ਤੇ ਇਹ ਦੌਰਾ ਵਿਸੇ਼ਸ਼ ਤੌਰ ਤੇ ਸਿੰਧ ਤੇ ਬਲੋਚਿਸਤਾਨ ਦੀਆਂ ਸੰਗਤਾਂ ਲਈ ਹੋਵੇਗਾ। ਜਥੇਦਾਰ ਨੇ ਅਗੇ ਦਸਿਆ ਕਿ ਬੀਤੇ ਕਲ ਉਨਾਂ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਸ੍ਰ ਅਮੀਰ ਸਿੰਘ, ਸਾਬਕਾ ਪ੍ਰਧਾਨਾਂ ਸ੍ਰ ਬਿਸ਼ਨ ਸਿੰਘ ਅਤੇ ਸਤਵੰਤ ਸਿੰਘ ਨਾਲ ਇਵੈਕੁਈ ਟਰਸਟ ਬੋਰਡ ਦੇ ਚੇਅਰਮੈਨ ਡਾਕਟਰ ਆਮਿਕ ਅਹਿਮਦ, ਜਰਨਲ ਸਕਤੱਰ ਤਾਰਿਕ ਵਜ਼ੀਰ ਅਤੇ ਡਿਪਟੀ ਸੈਕਟਰੀ ਸ਼ਰਾਇਨ ਇਮਰਾਂਨ ਗੌਂਦਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਤੇ ਉਨਾਂ ਡਾਕਟਰ ਆਮਿਰ ਅਹਿਮਦ ਨਾਲ ਵਿਚਾਰ ਕਰਦਿਆਂ ਪਾਕਿਸਤਾਨ ਵਿਚ ਖਸਤਾ ਹਾਲ ਗੁਰੂ ਘਰਾਂ ਦੀ ਮੁਰੰਮਤ ਕਰਵਾਉਣ, ਇਤਿਹਾਸਕ ਗੁਰੂ ਘਰ ਖੋਹਲਣ ਅਤੇ ਉਥੇ ਸਿੱਖ ਮਰਿਯਾਦਾ ਦੀ ਪਾਲਣਾ ਕਰਨ ਲਈ ਵੀ ਕਿਹਾ। ਉਨਾਂ ਡਾਕਟਰ ਆਮਿਰ ਅਹਿਮਦ ਨੂੰ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਅਸਥਾਨ, ਭਾਈ ਮਨੀ ਸਿੰਘ ਦਾ ਸ਼ਹੀਦੀ ਅਸਥਾਨ, ਓਕਾੜਾ ਵਿਚ ਗੁਰਦਵਾਰਾ ਸਤਘਰਾ ਆਦਿ ਨੂੰ ਬਚਾਉਣ ਲਈ ਵਿਸੇ਼ਸ਼ ਉਪਬਰਾਲੇ ਕਰਨ ਲਈ ਵੀ ਕਿਹਾ। ਉਨਾਂ ਇਵੈਕੁਈ ਟਰਸਟ ਦਾ ਧਨਵਾਦ ਕੀਤਾ ਕਿ ਪਾਕਿਸਤਾਨ ਦੇ ਗੁਰਦਵਾਰਾ ਸਾਹਿਬਾਨ ਦੀ ਪੁਰਾਤਨ ਦਿੱਖ ਹਾਲੇ ਤਕ ਬਹਾਲ ਰਖੀ ਹੋਈ ਹੈ। ਇਸ ਮੌਕੇ ਤੇ ਡਾਕਟਰ ਆਮਿਰ ਅਹਿਮਦ ਨੇ ਜਥੇਦਾਰ ਨੂੰ ਸਨਮਾਨਿਤ ਵੀ ਕੀਤਾ। ਪਾਕਿਸਤਾਨ ਦੇ ਸਿੱਖਾਂ ਦੀ ਹਾਲਤ ਬਾਰੇ ਗਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਉਥੇ ਵਸਦੇ ਸਿੱਖ ਆਰਥਿਕ ਤੌਰ ਤੇ ਠੀਕ ਹਨ ਤੇ ਸਰਕਾਰੇ ਦਰਬਾਰੇ ਵੀ ਸਿੱਖ ਭਾਈਚਾਰੇ ਨੂੰ ਪੂਰਾ ਮਾਣ ਤਾਨ ਮਿਲਦਾ ਹੈ। ਉਨਾਂ ਸ੍ਰ ਅਮੀਰ ਸਿੰਘ, ਸ੍ਰ ਸਤਵੰਤ ਸਿੰਘ, ਡਾਕਟਰ ਮੀਮਪਾਲ ਸਿੰਘ ਤੇ ਇੰਦਰਜੀਤ ਸਿੰਘ ਅਰੋੜਾ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ।

 

Have something to say? Post your comment

 

ਸੰਸਾਰ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ