ਮਨੋਰੰਜਨ

ਸ਼ਹੀਦ-ਏ- ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਾਟਕ ‘ਛਿੱਪਣ ਤੋਂ ਪਹਿਲਾਂ’ ਫਿਲਮਾਇਆ ਗਿਆ

ਕੌਮੀ ਮਾਰਗ ਬਿਊਰੋ/ਰਾਜੇਸ਼ ਕੌਸ਼ਿਕ | September 29, 2021 06:57 PM


ਖਰੜ -ਸਤਕਾਰ ਰੰਗਮੰਚ ਚੰਡੀਗੜ੍ਹ, ਮੋਹਾਲੀ ਦੇ ਵਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ’ਤੇ ਦਵਿੰਦਰ ਦਮਨ ਦੇ ਲਿਖੇ ਨਾਟਕ ‘ਛਿੱਪਣ ਤੋਂ ਪਹਿਲਾ’ ਨੂੰ ਨਿਰਦੇਸ਼ਕ ਜਸਬੀਰ ਗਿੱਲ ਦੇ ਨਿਰਦੇਸ਼ਨਾਂ ਹੇਠ ਦੁਸਾਹਿਰਾ ਗਰਾਊਡ ਖਰੜ ਵਿਖੇ ਖੇਡਿਆ ਗਿਆ। ਨਾਟਕ ਦੇ ਕਲਾਕਾਰਾਂ ਦੁਆਰਾ ਸ. ਭਗਤ ਸਿੰਘ ਦੇ ਜੀਵਨ ਦੀ ਬਾਤ ਪਾਉਂਦਾ ਨਾਟਕ ‘ਛਿੱਪਣ ਤੋਂ ਪਹਿਲਾ’ ਦੇ ਕਲਾਕਾਰਾਂ ਦੀ ਅਦਾਕਾਰੀ ਨੇ ਲੋਕਾਂ ਨੂੰ ਭਾਵੂਕ ਕਰ ਦਿੱਤਾ ਅਤੇ ਸ਼ਹਿਰ ਦੇ ਦਰਸ਼ਕਾਂ ਨੇ ਇਸ ਨਾਟਕ ਦਾ ਪੂਰਨ ਆਨੰਦ ਮਾਣਿਆ । ਨਗਰ ਕੌਂਸਲ ਪ੍ਰਧਾਨ ਖਰੜ ਜਸਪ੍ਰੀਤ ਕੌਰ ਲੌਂਗੀਆ ਕਿਹਾ ਕਿ ਮਹਾਨ ਕ੍ਰਾਂਤੀਕਾਰੀ ਅਤੇ ਅਮਰ ਸ਼ਹੀਦ ਸ.ਭਗਤ ਸਿੰਘ ਦੀ ਸੋਚ ’ਤੇ ਪਹਿਰੇ ਦਿੱਤੇ ਹੋਏ ਅਜਿਹੇ ਉਪਰਾਲੇ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਪੀੜ੍ਹੀਆਂ ਇਨ੍ਹਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਨਾ ਭੁੱਲਾ ਸਕਣ। ਉਨ੍ਹਾਂ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਨੌਜਵਾਨ ਪੀੜੀ ਨੂੰ ਇਹ ਨਾਟਕ ਵਧੀਆਂ ਸੇਧ ਦੇਵੇਗਾ। ਇਸ ਮੌਕੇ ਕੌਂਸਲਰ ਮਾਨ ਸਿੰਘ ਸੈਣੀ, ਪਰਮਿੰਦਰ ਸਿੰਘ ਲੌਂਗੀਆ, ਅਮਨਦੀਪ ਸਿੰਘ ਅੰਮੂ, ਮਨਜੀਤ ਸਿੰਘ ਬੈਦਵਾਨ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ।

 

Have something to say? Post your comment

 

ਮਨੋਰੰਜਨ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ 

ਮੂਸੇਵਾਲਾ ਦੇ ਪਿਤਾ ਨੇ ਆਈਵੀਐਫ ਇਲਾਜ 'ਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ: ਪੰਜਾਬ ਕਾਂਗਰਸ

ਬ੍ਰਾਂਡ ਐਂਡੋਰਸਮੈਂਟ ਦੇ ਮਾਮਲੇ 'ਚ ਉਰਵਸ਼ੀ ਰੌਤੇਲਾ ਨੰਬਰ-1

ਅਭਿਨੇਤਰੀ ਮਧੁਰਿਮਾ ਤੁਲੀ ਦਾ ਸੂਰਜ ਦੀਆਂ ਸਕਾਰਾਤਮਕ ਤਰੰਗਾ ਲਈ ਬਹੁਤ ਪਿਆਰ ਹੈ

ਫਿਲਮ 'ਲਾਹੌਰ 1947' 'ਚ ਅਭਿਮਨਿਊ ਸਿੰਘ ਵਿਲੇਨ ਦੀ ਭੂਮਿਕਾ ਨਿਭਾਉਣਗੇ

ਸੰਨੀ ਲਿਓਨ ਨੂੰ ਮਿਲਿਆ ਗਲੈਮ ਫੇਮ ਸ਼ੋਅ 'ਚ ਜੱਜ ਬਣਨ ਦਾ ਮੌਕਾ

ਰੈਪਰ ਬਾਦਸ਼ਾਹ ਅਤੇ ਨੋਰਾ ਫਤੇਹੀ ਦਾ "ਗਰਮੀ ਕਲੱਬ" ਹੁਣ ਖੁੱਲੇਗਾ

'ਫਤਿਹ' ਨਾਲ ਸੋਨੂੰ ਸੂਦ ਦਾ ਨਿਰਦੇਸ਼ਨ 'ਚ ਪਹਿਲਾ ਕਦਮ

ਪੰਜਾਬੀ ਫਿਲਮਾਂ ਹੁਣ ਹੋਲੀਵੁੱਡ, ਬਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ ਦਾ ਮੁਕਾਬਲਾ ਕਰਨ ਦੇ ਸਮਰੱਥ - ਦੇਵ ਖਰੌੜ