ਮਨੋਰੰਜਨ

ਮੂਸਾਜੱਟ ਪੰਜਾਬੀ ਫ਼ਿਲਮ ਤੇ ਸੈਂਸਰ ਬੋਰਡ ਨੇ ਲਗਾਈ ਰੋਕ ਹੁਣ ਹੋਵੇਗੀ ਵਿਦੇਸ਼ਾਂ ਵਿੱਚ ਰਿਲੀਜ਼

ਕੌਮੀ ਮਾਰਗ ਬਿਊਰੋ | September 29, 2021 07:33 PM


ਚੰਡੀਗੜ੍ਹ :  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬਤੌਰ ਹੀਰੋ ਪਹਿਲੀ ਪੰਜਾਬੀ ਫ਼ਿਲਮ ਮੂਸਾ ਜੱਟ ਨੂੰ ਭਾਰਤੀ ਸੈਂਸਰ ਬੋਰਡ ਨੇ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਹ ਫ਼ਿਲਮ ਦੋ ਦਿਨ ਬਾਅਦ 1 ਅਕਤੂਬਰ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋਣੀ ਸੀ। ਪਰ ਹੁਣ ਇਹ ਮਿਥੇ ਸਮੇਂ ਤੇ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੇਗੀ। ਸੈਂਸਰ ਬੋਰਡ ਦੀ ਇਸ ਕਾਰਵਾਈ ਨੂੰ ਲੈ ਕੇ ਫ਼ਿਲਮ ਦੀ ਟੀਮ ਵੱਲੋਂ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਖੇ ਮੀਡੀਆ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਫ਼ਿਲਮ ਦੇ ਨਿਰਮਾਤਾ ਰੂਪਾਲੀ ਗੁਪਤਾ, ਫ਼ਿਲਮ ਦੀ ਹੀਰੋਇਨ ਸਵਿਤਾਜ ਬਰਾੜ, ਅਦਾਕਾਰ ਭਾਨਾ ਸਿੱਧੂ, ਲੇਖਕ ਗੁਰਿੰਦਰ ਡਿੰਪੀ ਅਤੇ ਫ਼ਿਲਮ ਦੇ ਨਿਰਦੇਸ਼ਕ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਹਾਜ਼ਰ ਸੀ।
ਇਸ ਮੌਕੇ ਫ਼ਿਲਮ ਦੀ ਨਿਰਮਾਤਾ ਰੁਪਾਲੀ ਗੁਪਤਾ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਅੱਧੀ ਦਰਜਨ ਦੇ ਨੇੜੇ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ। ਉਨ੍ਹਾਂ ਦੀ ਇਹ ਫ਼ਿਲਮ ਜੋ ਫਰਾਈਡੇਅ ਰਸ਼ ਮੋਸ਼ਨ ਪਿਕਚਰ ਦੇ ਬੈਨਰ ਹੇਠ 1 ਅਕਤੂਬਰ ਨੂੰ ਰਿਲੀਜ਼ ਹੋ ਰਹੀ ਸੀ, ਨੂੰ ਸੈਂਸਰ ਬੋਰਡ ਨੇ ਰੋਕ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਫ਼ਿਲਮ ਇਕ ਕਿਸਾਨ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੈ। ਫਿਲਮ ਵਿੱਚ ਕਿਸਾਨਾਂ ਦੀ ਜ਼ਿੰਦਗੀ ਦੀਆਂ ਮੁਸ਼ਕਲਾਂ, ਆਪਸੀ ਸਾਂਝ ਅਤੇ ਸ਼ਰੀਕੇਬਾਜ਼ੀ ਤੋਂ ਇਲਾਵਾ ਪਿੰਡਾਂ ਦੀ ਜ਼ਿੰਦਗੀ ਅਤੇ ਖੇਤੀਬਾੜੀ ਜਨ ਜੀਵਨ ਦੀ ਗੱਲ ਕੀਤੀ ਗਈ ਹੈ।
ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਸਾਨ ਦੇ ਘਰ ਜਦੋਂ ਜੁਆਕ ਜੰਮਦਾ ਹੈ ਤਾਂ ਉਸਦਾ ਸੰਘਰਸ਼ ਤੇ ਜ਼ੁੰਮੇਵਾਰੀ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਇਕ ਪਾਸੇ ਦੇਸ਼ ਵਿੱਚ ਕਿਸਾਨ ਆਪਣੇ ਹੱਕਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੜਕਾਂ ਤੇ ਹਨ ਅਤੇ ਹੁਣ ਦੂਜੇ ਪਾਸੇ ਫ਼ਿਲਮ ਮੇਕਰਾਂ ਨੂੰ ਵੀ ਆਪਣੀ ਗੱਲ ਤੇ ਸਿਨਮਾ ਲੋਕਾਂ ਤੱਕ ਲੈ ਕੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਜੋ ਕਿ ਕਲਾ ਅਤੇ ਕਲਾ ਦੇ ਕਦਰਦਾਨਾਂ ਨਾਲ ਸ਼ਰੇਆਮ ਵਧੀਕੀ ਹੈ। ਉਹ ਇਸ ਫ਼ਿਲਮ ਤੇ ਕਰੋੜਾਂ ਰੁਪਏ ਖ਼ਰਚ ਕਰ ਚੁੱਕੇ ਹਨ। ਫ਼ਿਲਮ ਦਾ ਪ੍ਰਚਾਰ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਜਾਰੀ ਹੈ। ਅਜਿਹੇ ਵਿੱਚ ਸੈਂਸਰ ਬੋਰਡ ਦੀ ਇਸ ਕਾਰਵਾਈ ਨੂੰ ਉਨ੍ਹਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਵੇਗਾ। ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਨੇ ਵੀ ਸੈਂਸਰ ਬੋਰਡ ਪ੍ਰਤੀ ਆਪਣਾ ਰੋਸ ਜਾਹਰ ਕਰਦਿਆਂ ਕਿਹਾ ਕਿ ਫ਼ਿਲਮ ਵਿੱਚ ਕੁਝ ਵੀ ਅਜਿਹਾ ਨਹੀਂ ਹੈ ਜਿਸ ਨੂੰ ਲੈ ਕੇ ਫ਼ਿਲਮ ਤੇ ਰੋਕ ਜਾਂ ਬੈਨ ਲਗਾਇਆ ਜਾ ਸਕਦਾ ਹੋਵੇ। ਉਨ੍ਹਾਂ ਨੇ ਇਹ ਫ਼ਿਲਮ ਭਾਰਤੀ ਸੈਂਸਰ ਬੋਰਡ ਦੀਆਂ ਹਦਾਇਤਾ ਅਤੇ ਪੰਜਾਬੀ ਦਰਸ਼ਕਾਂ ਨੂੰ ਧਿਆਨ ਵਿੱਚ ਰੱਖਕੇ ਹੀ ਬਣਾਈ ਹੈ। ਇਸ ਦੇ ਬਾਵਜੂਦ ਸੈਂਸਰ ਬੋਰਡ ਵੱਲੋਂ ਫ਼ਿਲਮ ਨੂੰ ਬਿਨਾਂ ਕਿਸੇ ਠੋਸ ਕਾਰਨ ਦੇ ਰੋਕੇ ਜਾਣਾ ਸ਼ਰੇਆਮ ਧੱਕਾ ਹੈ। ਫ਼ਿਲਮ ਵਿੱਚ ਕਿਸਾਨਾਂ ਦੀ ਗੱਲ ਕਰਨਾ ਕੋਈ ਗੁਨਾਹ ਨਹੀਂ ਹੈ ਅਤੇ ਕਿਸਾਨਾਂ ਦੇ ਇਸੇ ਮੁੱਦੇ ਨੂੰ ਦੁਨੀਆ ਸਾਹਮਣੇ ਦਬਾਉਣ ਲਈ ਇਸ ਫਿਲਮ ਨੂੰ ਬੈਨ ਕੀਤਾ ਜਾ ਰਿਹਾ | 
ਉਹ ਇਸ ਵਧੀਕੀ ਨੂੰ ਲੈ ਕੇ ਉਹ ਆਪਣੀ ਆਵਾਜ਼ ਬੁਲੰਦ ਕਰਨਗੇ। ਫ਼ਿਲਮ ਦੀ ਟੀਮ ਨੇ ਕਿਹਾ ਕਿ ਇਹ ਕਿਸੇ ਵੱਡੀ ਵਧੀਕੀ ਤੋਂ ਘੱਟ ਨਹੀਂ ਹੈ। ਦਰਸ਼ਕ ਅਤੇ ਮੀਡੀਆ ਵੀ ਫ਼ਿਲਮ ਦਾ ਟ੍ਰੇਲਰ ਦੇਖ ਚੁੱਕਾ ਹੈ ਜਿਸ ਤੋਂ ਫ਼ਿਲਮ ਦੀ ਕਹਾਣੀ ਸਬੰਧੀ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ।  ਇਸ ਮੌਕੇ ਫ਼ਿਲਮ ਦੀ ਟੀਮ ਨੇ ਫ਼ਿਲਮ ਨੂੰ ਲੈ ਕੇ ਅਦਾਲਤ ਦਾ ਦਰਵਾਜਾ ਖੜਕਾਉਣ ਦੀ ਵੀ ਗੱਲ ਆਖੀ।

 

Have something to say? Post your comment

 

ਮਨੋਰੰਜਨ

ਹਮ ਦੋ ਹਮਾਰੇ ਦੋ 29 ਅਕਤੂਬਰ ਤੋਂ ਡਿਜ਼ਨੀ ਹੌਟ ਸਟਾਰ ਤੇ

ਰਾਮ ਲੀਲਾ ਵਿੱਚ ਭਾਰੀ ਇਕੱਠ ਨੇ ਵੇਖਿਆ - ਸੀਤਾ ਹਰਨ ਦਾ ਸੀਨ

ਸ੍ਰੀ ਰਾਮ ਬਨਵਾਸ ਤੇ ਗਏ

ਯਾਦਗਾਰੀ ਹੋ ਨਿੱਬੜਿਆ "ਮਾਣ ਧੀਆਂ ਤੇ' ਐਵਾਰਡ ਸਮਾਂਰੋਹ : ਮੱਟੂ

ਨਾਜ਼ਨੀਨ ਤੋਂ ਲੈ ਕੇ ਨੈਨਾ ਤੱਕ-ਕਰੀਨਾ ਕਪੂਰ ਖਾਨ

ਸ਼ਾਹਰੁਖ ਖਾਨ ਦਾ ਪੁੱਤਰ ਆਰੀਅਨ ਨਸ਼ੀਲੇ ਪਦਾਰਥਾਂ ਦੇ ਸੇਵਨ, ਖਰੀਦਣ ਅਤੇ ਵੇਚਣ ਦੇ ਦੋਸ਼ ਵਿੱਚ ਗ੍ਰਿਫਤਾਰ

ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਸੰਜੀਵਨ ਦੇ ਨਾਟਕ ‘ਸਰਦਾਰ’ ਦੇ ਕੁੱਝ ਅੰਸ਼ਾਂ ਦਾ ਹੋਇਆ ਸਫਲ ਮੰਚਣ

ਸ਼ਹੀਦ-ਏ- ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਾਟਕ ‘ਛਿੱਪਣ ਤੋਂ ਪਹਿਲਾਂ’ ਫਿਲਮਾਇਆ ਗਿਆ

ਜੇ.ਵੀ. ਫਿਲਮਜ਼ ਵੱਲੋਂ ਰਿਲੀਜ਼ ਕੀਤਾ ਜਾਵੇਗਾ ਸੰਗੀਤ ਵੀਡੀਓ "ਰਾਜ਼" ਨੂੰ ਲਾਂਚ

ਹਿੰਦੀ ਫ਼ਿਲਮ ਥ੍ਰੀ ਈਡੀਅਟਸ ਤੋਂ ਇੰਸਪਾਇਰ ਹੋਈ ਲੱਗਦੀ ਹੈ ਯਾਰ ਅਣਮੁੱਲੇ ਰਿਟਰਨਜ਼