ਹਰਿਆਣਾ

ਕਿਸਾਨ ਮਜ਼ਦੂਰ ਭਾਈਚਾਰੇ ਦੇ ਸਹਿਯੋਗ ਨਾਲ ਪਰਉਪਕਾਰੀ ਕਾਰਜ਼ ਹਮੇਸ਼ਾਂ ਜਾਰੀ ਰਹਿਣਗੇ -- ਜਥੇਦਾਰ ਦਾਦੂਵਾਲ

ਕੌਮੀ ਮਾਰਗ ਬਿਊਰੋ | October 07, 2021 02:09 PM


ਸਿਰਸਾ ਦੇ ਪਿੰਡ ਦਾਦੂ ਨਿਵਾਸੀ ਸਮੂੰਹ ਗ਼ਰੀਬ ਗੁਰਸਿੱਖ ਕਿਸਾਨ ਮਜਦੂਰ ਭਾਈਚਾਰੇ ਦੇ ਲੋਕਾਂ ਵੱਲੋਂ ਆਪਣੇ ਆਂਗਨਵਾੜੀ ਕੇਂਦਰ ਵਾਟਰ ਵਰਕਸ ਢਾਣੀ ਦਾਦੂ ਵਿੱਚ ਸਾਂਝੇ ਤੌਰਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਨਮਾਨ ਦਾ ਪ੍ਰੋਗਰਾਮ ਰੱਖਿਆ ਗਿਆ ਭਾਈ ਜਗਮੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਇਸ ਸਮੇਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਪ੍ਰਕਾਸ਼ਮਾਨ ਕਰ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਉਪਰੰਤ ਹਜ਼ੂਰੀ ਕੀਰਤਨੀ ਜਥਾ ਗੁਰਦੁਆਰਾ ਦਾਦੂ ਸਾਹਿਬ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ ਜਥੇਦਾਰ ਦਾਦੂਵਾਲ ਜੀ ਵੱਲੋਂ ਇਸ ਸਮੇਂ ਜੁੜੀਆਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਾਈ ਜੈਤਾ ਜੀ ਦਾ ਇਤਿਹਾਸ ਸਰਵਣ ਕਰਵਾਇਆ ਗਿਆ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਬਲੀਦਾਨ ਵੇਲੇ ਦਿੱਲੀ ਵਿੱਚ ਹੋਰ ਵੀ ਹਜ਼ਾਰਾਂ ਲੋਕ ਸਨ ਪਰ ਭਾਈ ਜੈਤਾ ਜੀ ਨੇ ਜਿਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਆਪਣੇ ਸਿਰ ਤੇ ਲੈ ਕੇ ਜੰਗਲੀ ਰਸਤਿਆਂ ਨੂੰ ਲੰਘਦਿਆਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਣਾ ਕੀਤਾ ਸੀ ਇਹ ਇੱਕ ਵੱਖਰੀ ਕਿਸਮ ਦਾ ਇਤਿਹਾਸ ਹੈ ਅਤੇ ਇਤਿਹਾਸ ਹਮੇਸ਼ਾਂ ਮਰਦ ਹੀ ਸਿਰਜਦੇ ਹਨ ਸਾਨੂੰ ਆਪਣੇ ਬਜ਼ੁਰਗਾਂ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਜੀਵਨ ਸਫਲਾ ਕਰਨਾ ਚਾਹੀਦਾ ਹੈ ਉਨਾਂ ਕਿਹਾ ਕੇ ਪਰਉਪਕਾਰ ਦੇ ਕਾਰਜ਼ ਸਭ ਦੇ ਸਹਿਯੋਗ ਨਾਲ ਜਾਰੀ ਰਹਿਣਗੇ ਇਸ ਸਮੇਂ ਵੱਡੀ ਗਿਣਤੀ ਵਿੱਚ ਜੁੜੇ ਸਮੂੰਹ ਰੰਗਰੇਟੇ ਸਿੰਘ ਅਤੇ ਰਵਿਦਾਸੀਆ ਭਾਈਚਾਰੇ ਵੱਲੋਂ ਗੱਲਬਾਤ ਕਰਦਿਆਂ ਭਾਈ ਲੀਲਾ ਸਿੰਘ ਨੇ ਕਿਹਾ ਕੇ ਜਥੇਦਾਰ ਦਾਦੂਵਾਲ ਜੀ ਨੇ ਨਗਰ ਵਿੱਚ ਰਹਿੰਦਿਆਂ ਹਮੇਸ਼ਾਂ ਹੀ ਪਰਉਪਕਾਰੀ ਕਾਰਜ ਕੀਤੇ ਹਨ ਇਕ ਬੱਚੀ ਦਾ ਵਿਆਹ ਕਰ ਕੇ ਬਾਪ ਕਰਜ਼ੇ ਥੱਲੇ ਦੱਬ ਜਾਂਦੇ ਹਨ ਅਤੇ ਮੁੜ ਜਦੋਂ ਕਰਜ਼ਾ ਨਹੀ ਉਤਰਦਾ ਤਾਂ ਰੱਸਾ ਲਟਕਾ ਕੇ ਫਾਹਾ ਲੈ ਲੈਂਦੇ ਹਨ ਪਰ ਜਥੇਦਾਰ ਦਾਦੂਵਾਲ ਜੀ ਨੇ ਸੈਂਕੜੇ ਗ਼ਰੀਬ ਪਰਿਵਾਰਾਂ ਦੀਆਂ ਬੱਚੀਆਂ ਨੂੰ ਆਪਣੀਆਂ ਬੱਚੀਆਂ ਬਣਾ ਕੇ ਹਰ ਸਾਲ ਵਿਆਹ ਕੀਤੇ ਹਨ ਜਿਸ ਨਾਲ ਦਾਦੂ ਤਿਲੋਕੇਵਾਲਾ ਨਗਰ ਅਤੇ ਹੋਰ ਇਲਾਕੇ ਦੇ ਵੱਖ ਵੱਖ ਨਗਰਾਂ ਦੀਆਂ ਬੱਚੀਆਂ ਨੂੰ ਲੱਖਾਂ ਰੁਪਏ ਦਾ ਸਾਜ਼ੋ ਸਮਾਨ ਦੇ ਕੇ ਵਿਦਾ ਕਰਨ ਦਾ ਪਰਉਪਕਾਰ ਭੁੱਲਿਆ ਨਹੀਂ ਜਾ ਸਕਦਾ ਅਤੇ ਇਨ੍ਹਾਂ ਪਰਉਪਕਾਰੀ ਕਾਰਜਾਂ ਕਰਕੇ ਹੀ ਸਾਡਾ ਸਮੂੰਹ ਭਾਈਚਾਰਾ ਜਥੇਦਾਰ ਦਾਦੂਵਾਲ ਜੀ ਨਾਲ ਲੋਹੇ ਦੀ ਚੱਟਾਨ ਵਾਂਗ ਖਡ਼੍ਹਾ ਹੈ ਸਮਾਗਮ ਸਮਾਪਤੀ ਤੇ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਸਮੇਂ ਦਾਦੂ ਪਿੰਡ ਨਿਵਾਸੀ ਕਿਸਾਨ ਮਜ਼ਦੂਰ ਰੰਘਰੇਟਾ ਅਤੇ ਰਵਿਦਾਸੀਆ ਭਾਈਚਾਰੇ ਦੇ ਭਾਈ ਲੀਲਾ ਸਿੰਘ, ਟੌਮੀ ਸਿੰਘ, ਲੱਖਾ ਸਿੰਘ, ਭਜਾ ਸਿੰਘ, ਗੁਰਤੇਜ ਸਿੰਘ, ਨਸੀਬ ਸਿੰਘ, ਇਕਬਾਲ ਸਿੰਘ, ਰਣਜੀਤ ਸਿੰਘ, ਸੋਹਣ ਸਿੰਘ, ਮੰਗੂ ਸਿੰਘ, ਗੁਰਮੇਲ ਸਿੰਘ ਡਾਕੀਆ, ਜਗਸੀਰ ਸਿੰਘ, ਪੰਛੀ ਸਿੰਘ, ਬੂਟਾ ਸਿੰਘ, ਤੀਰਥ ਸਿੰਘ, ਰਾਣੀ ਕੌਰ, ਜੰਟੋ ਕੌਰ, ਅੰਗਰੇਜ਼ ਕੌਰ.ਹਰਬੰਸ ਕੌਰ, ਗੋਰਖਾ ਸਿੰਘ, ਭੋਲਾ ਸਿੰਘ ਬਾਜ਼ੀਗਰ, ਜਗੀਰ ਕੌਰ, ਦੇਸ ਰਾਜ, ਬਲੌਰਾ ਸਿੰਘ , ਰਾਜਾ ਸਿੰਘ, ਜਸਵੀਰ ਸਿੰਘ, ਵੀਰਬੱਲਾ ਸਿੰਘ, ਗੁਰਲਾਲ ਸਿੰਘ, ਦੇਸਾ ਸਿੰਘ, ਅਰਜਨ ਸਿੰਘ ਬੌਰੀਆ, ਲਾਡੀ ਸਿੰਘ, ਬੰਤ ਸਿੰਘ ਭਾਕਰ, ਡੂੰਗਰ ਸਿੰਘ ਭਾਕਰ, ਰਾਮ ਸਿੰਘ ਭਾਕਰ, ਹਰਮਨਜੀਤ ਸਿੰਘ, ਹਰਜਿੰਦਰ ਸਿੰਘ, ਸੋਹਣ ਸਿੰਘ ਗਰੇਵਾਲ, ਸੁਖਦੇਵ ਸਿੰਘ ਬੁੱਗਾ ਮੈਂਬਰ, ਜੌਹਰੀ ਸਿੰਘ, ਬਲਜੀਤ ਸਿੰਘ, ਮੱਲਾ ਸਿੰਘ, ਹੰਸਾ ਸਿੰਘ, ਮੇਸ਼ੀ ਸਿੰਘ, ਬਿੰਦਰ ਸਿੰਘ, ਰੂਪ ਸਿੰਘ, ਜਿਊਰੀ ਸਿੰਘ, ਕਾਕਾ ਸਿੰਘ, ਅਮਰੀਕ ਸਿੰਘ, ਲੈਵੀਆ ਸਿੰਘ, ਕਾਲੂ ਰਾਮ ਹਾਜ਼ਰ ਸਨ

Have something to say? Post your comment

 

ਹਰਿਆਣਾ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ