ਮਨੋਰੰਜਨ

ਸ੍ਰੀ ਰਾਮ ਬਨਵਾਸ ਤੇ ਗਏ

ਕੌਮੀ ਮਾਰਗ ਬਿਊਰੋ | October 10, 2021 06:46 PM

ਸੰਗਰੂਰ .. :  ਪੁਰਸ਼ਾਰਥੀ ਸ੍ਰੀ ਰਾਮ ਲੀਲਾ ਕਮੇਟੀ , ਪਟਿਆਲਾ ਗੇਟ, ਸਂਗਰੂਰ ਦੇ ਮੰਚ ਤੇ 5ਵੇਂ ਦਿਨ ਸ੍ਰੀ ਰਾਮ , ਸੀਤਾ ਤੇ ਲਕਸ਼ਮਣ ਦੀ ਵਣ ਯਾਤਰਾ ਦੇ ਵੱਖ -ਵੱਖ ਦ੍ਰਿਸ਼ ਪੇਸ਼ ਕੀਤੇ ਗਏ.ਸ੍ਰੀ ਰਾਮ ਬਨਵਾਸ ਉਪਰੰਤ ਮਹਾਰਾਜਾ ਦਸਰਥ ਦੇ ਦੇਹਾਂਤ  ਦਾ ਮਾਰਮਿਕ ਦ੍ਰਿਸ਼ ਪੇਸ਼ ਕੀਤਾ ਗਿਆ .ਸ੍ਰੀ ਭਾਰਤ ਤੇ ਸ਼ਤਰੁਘਨ ਨੂੰ ਓਹਨਾ ਦੇ ਨਾਨਕੇ ਘਰ ਕਸ਼ਮੀਰ ਤੋਂ ਵਾਪਸ ਬੁਲਾਇਆ ਗਿਆ , ਓਹਨਾ ਆ ਕੇ ਰਾਜ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਤੇ ਸ੍ਰੀ ਰਾਮ ਨੂੰ ਮਿਲਣ ਜੰਗਲਾਂ ਨੂੰ ਚਲੇ ਗਏ , ਜਿਥੇ ਓਹਨਾ ਦਾ ਸ੍ਰੀ ਰਾਮ ਨਾਲ ਮਿਲਾਪ ਹੋਏ ਤੇ ਉਹਨਾਂ ਸ੍ਰੀ ਰਾਮ ਦੇ ਖੜਾਉ (ਪੈਰਾਂ ਦੇ ਲੱਕੜ ਵਾਲੇ ਚੱਪਲ) ਲੈ ਕੇ , ਉਹਨਾਂ ਨੂੰ ਚੋਦਾ ਸਾਲ ਸਿੰਘਾਸਨ ਤੇ ਰੱਖ ਕੇ ਰਾਜ ਚਲਾਉਂਨ ਲਈ ਤਿਆਰ ਹੋਏ .ਸ੍ਰੀ ਭਾਰਤ ਤੇ ਕਿਹਾ ਕਿ ਅਯੋਧਿਆ ਦੀ ਰਾਜ ਗੱਦੀ ਤੇ ਸਿਰਫ ਸ੍ਰੀ ਰਾਮ ਹੀ ਬੈਠਨਗੇ ਅਤੇ ਜੇਕਰ 14 ਸਾਲ ਬਾਦ ਸ੍ਰੀ ਰਾਮ ਇਕ ਦਿਨ ਵੀ ਦੇਰ ਨਾਲ ਪਹੁੰਚੇ ਤਾ ਭਾਰਤ ਤੇ ਸਰੀਰ ਤਿਆਗ ਦੇਣ ਦਾ ਵਚਨ ਦਿੱਤਾ .ਅੱਜ ਦੀ ਲੀਲਾ ਦੌਰਾਨ ਸ੍ਰੀ ਰਾਮ ਦਾ ਪਾਤਰ ਕਪਿਲ ਸ਼ਰਮਾ, ਲਕਸ਼ਮਣ:ਦੀਪਕ ਨਾਗਪਾਲ , ਭਰਤ :ਦੇਵਕੀ ਨੰਦਨ,
ਸ਼ਤਰੂਘਨ :ਨਮਨ ਸ਼ਰਮਾ , ਦਸ਼ਰਥ ਜਗਦੀਸ਼ ਨਾਗਪਾਲ , ਖੇਵਟ: ਚਾਂਦ ਅਰੋੜਾ , ਕੁਸ਼ੱਲਿਆ ਮਾਤਾ ਮੁਕੇਸ਼ ਨਾਗਪਾਲ , ਕੈਕਈ ਹਨੀ ਨਾਗਪਾਲ ,
ਸੁਮਿੱਤਰਾ ਗੌਰਵ ਅਰੋੜਾ , ਵਸ਼ਿਸ਼ਟ ਮੁਨੀਸ਼ ਨਾਗਪਾਲ , ਸਮੰਤ : ਪ੍ਰਵੀਨ ਨਾਗਪਾਲ , ਮੰਤਰੀ : ਮੁੱਕਲ ਅਰੋੜਾ ,
ਮੰਥਰਾ : ਗੁਗੂ ਅਰੋੜਾ ਵੱਲੋਂ ਬਖੂਬੀ ਨਿਭਾਇਆ ਗਿਆ.ਅੱਜ ਦੀ ਲੀਲਾ ਦੌਰਾਨ ਸ੍ਰੀ ਭਰਤ ਦੇ ਪਾਤਰ ਦਾ ਰੋਲ ਕਰ ਰਹੇ ਦੇਵਕੀ ਨੰਦਨ ਨੇ ਪਾਤਰ ਨੂੰ ਸੰਜੀਵ ਕਰ ਦਿੱਤਾ ਤੇ ਦਰਸ਼ਕਾਂ ਨੇ ਸ੍ਰੀ ਰਾਮ ਲੀਲਾ ਦੌਰਾਨ ਭਰਾਵਾਂ ਦੇ ਆਪਸੀ ਪਿਆਰ , ਸਤਿਕਾਰ ਤੇ ਰਾਜ ਤਿਆਗਣ ਦੀ ਘਟਨਾ ਤੋਂ ਸਿਖਿਆ ਲੈ ਕਿ ਜੀਵਨ ਸਫਲ ਕਰਨ ਲਈ ਸਿਖਿਆ ਗ੍ਰਹਿਣ ਕੀਤੀ .ਅੱਜ ਦੀ ਲੀਲਾ ਦੌਰਾਨ ਰਜਿੰਦਰ ਸਿੰਘ ਦਾ ਸ੍ਰੀ ਰਾਮ ਲੀਲਾ ਦਾ ਸਹਿਯੋਗ ਕਰਨ ਲਈ ਸਨਮਾਨਿਤ ਗਿਆ.ਸ੍ਰੀ ਰਾਮ ਲੀਲਾ ਦੇ ਪ੍ਰਧਾਨ ਜਤਿੰਦਰ ਕਾਲੜਾ , ਗੌਰਵ ਗਾਬਾ , ਜਨਰਲ ਸਕੱਤਰ  ਗਗਨਦੀਪ ਗਾਬਾ , ਡਾਇਰੈਕਟਰ ਪੰਡਿਤ ਦੇਸ ਰਾਜ , ਦੇਵਕੀ ਨੰਦਨ , ਜਗਦੀਸ਼ ਨਾਗਪਾਲ , ਗੁਰਮੀਤ ਰਿਸ਼ੂ , ਭੁਪਿੰਦਰ ਨਾਗਪਾਲ , ਆਦਿ ਨੇ ਮਿਲ ਕੇ ਆਏ ਮਹਿਮਾਨ ਦਾ ਸਨਮਾਨ ਕੀਤਾ .ਇਸ ਮੌਕੇ ਤੇ ਭਾਰਤ ਨਾਗਪਾਲ , ਕਿ੍ਸਨ ਵਧਵਾ, ਕਪਿਲ ਸ਼ਰਮਾ , ਗੁਰਪ੍ਰੀਤ ਰਿਸ਼ੂ , ਸ਼ੁਭਮ ਸ਼ਰਮਾ , ਚਾਂਦ ਅਰੋੜਾ, ਕਮਲ ਨਾਗਪਾਲ, ਰਾਜਿੰਦਰ ਥਰੇਜਾ , ਰਿੰਕੂ ਨਾਗਪਾਲ, ਹਨੀ ਨਾਗਪਾਲ, ਨਵਦੀਪ ਸਚਦੇਵਾ , ਦਿਪਾਂਸ਼ੂ ਨਾਗਪਾਲ , ਬਿਨੀ ਅਰੋੜਾ , ਮਨੀਸ਼ ਨਾਗਪਾਲ , ਦੀਪਕ ਗਾਬਾ , ਹੈਪੀ ਕਥੂਰੀਆ , ਮੋਨੂੰ ਨਾਗਪਾਲ , ਮੁਕੇਸ਼ ਨਾਗਪਾਲ , , ਪ੍ਰਵੀਨ ਨਾਗਪਾਲ, ਭੁਪਿੰਦਰ ਨਾਗਪਾਲ, ਨਮਨ ਸ਼ਰਮਾ , ਤੋਂ ਇਲਾਵਾ ਵੱਡੀ ਗਿਣਤੀ ਵਿਚ ਕਮੇਟੀ ਮੈਂਬਰ ਤੇ ਮੋਹੱਲ੍ਹਾ ਨਿਵਾਸੀ ਹਾਜੀਰ ਹੋਏ ਤੇ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ

Have something to say? Post your comment

 

ਮਨੋਰੰਜਨ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ 

ਮੂਸੇਵਾਲਾ ਦੇ ਪਿਤਾ ਨੇ ਆਈਵੀਐਫ ਇਲਾਜ 'ਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ: ਪੰਜਾਬ ਕਾਂਗਰਸ

ਬ੍ਰਾਂਡ ਐਂਡੋਰਸਮੈਂਟ ਦੇ ਮਾਮਲੇ 'ਚ ਉਰਵਸ਼ੀ ਰੌਤੇਲਾ ਨੰਬਰ-1

ਅਭਿਨੇਤਰੀ ਮਧੁਰਿਮਾ ਤੁਲੀ ਦਾ ਸੂਰਜ ਦੀਆਂ ਸਕਾਰਾਤਮਕ ਤਰੰਗਾ ਲਈ ਬਹੁਤ ਪਿਆਰ ਹੈ

ਫਿਲਮ 'ਲਾਹੌਰ 1947' 'ਚ ਅਭਿਮਨਿਊ ਸਿੰਘ ਵਿਲੇਨ ਦੀ ਭੂਮਿਕਾ ਨਿਭਾਉਣਗੇ

ਸੰਨੀ ਲਿਓਨ ਨੂੰ ਮਿਲਿਆ ਗਲੈਮ ਫੇਮ ਸ਼ੋਅ 'ਚ ਜੱਜ ਬਣਨ ਦਾ ਮੌਕਾ

ਰੈਪਰ ਬਾਦਸ਼ਾਹ ਅਤੇ ਨੋਰਾ ਫਤੇਹੀ ਦਾ "ਗਰਮੀ ਕਲੱਬ" ਹੁਣ ਖੁੱਲੇਗਾ

'ਫਤਿਹ' ਨਾਲ ਸੋਨੂੰ ਸੂਦ ਦਾ ਨਿਰਦੇਸ਼ਨ 'ਚ ਪਹਿਲਾ ਕਦਮ

ਪੰਜਾਬੀ ਫਿਲਮਾਂ ਹੁਣ ਹੋਲੀਵੁੱਡ, ਬਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ ਦਾ ਮੁਕਾਬਲਾ ਕਰਨ ਦੇ ਸਮਰੱਥ - ਦੇਵ ਖਰੌੜ