ਮਨੋਰੰਜਨ

ਰਾਮ ਲੀਲਾ ਵਿੱਚ ਭਾਰੀ ਇਕੱਠ ਨੇ ਵੇਖਿਆ - ਸੀਤਾ ਹਰਨ ਦਾ ਸੀਨ

ਕੌਮੀ ਮਾਰਗ ਬਿਊਰੋ/ਰਾਜੇਸ਼ ਕੌਸ਼ਿਕ | October 11, 2021 07:53 PM


ਖਰੜ :-ਸ੍ਰੀ ਰਾਮ ਲੀਲਾ ਕਲੱਬ ਵੱਲੋਂ ਦਸ਼ਹਿਰਾ ਮੈਦਾਨ ਦੇ ਵਿੱਚ ਦਿਖਾਈ ਜਾ ਰਹੀ ਰਾਮਲੀਲਾ ਦੇ ਦੌਰਾਨ ਸੀਤਾ ਹਰਨ ਦਾ ਸੀਨ ਦਿਖਾਇਆ ਗਿਆ। ਜਿਸ ਵਿਚ ਮਾਤਾ ਸੀਤਾ ਨੂੰ ਲੰਕਾਪਤੀ ਰਾਵਣ ਵਲੋਂ ਧੋਕੇ ਨਾਲ ਹਰਨ ਕੀਤਾ ਗਿਆ। ਇਸ ਮੌਕੇ ਨਗਰ ਨਿਵਾਸੀਆਂ ਦਾ ਠਾਠਾਂ ਮਾਰਦਾ ਇਕੱਠ ਵੇਖਣ ਨੂੰ ਮਿਲਿਆ। ਜਾਣਕਾਰੀ ਦੇਂਦੇ ਹੋਏ ਕਲੱਬ ਦੇ ਸੀਨੀਅਰ ਮੇਮ੍ਬਰ ਪ੍ਰਿੰਸੀਪਲ ਜਤਿੰਦਰ ਗੁਪਤਾ ਨੇ ਦੱਸਿਆ ਕਿ ਨਗਰ ਨਿਵਾਸੀਆਂ ਵਲੋਂ ਮਿਲ ਰਹੇ ਪਿਆਰ ਤੇ ਯੋਗਦਾਨ ਲਈ ਅਸੀਂ ਇਹਨਾਂ ਦੇ ਧੰਨਵਾਦੀ ਹਾਂ ਤੇ ਰਾਮ ਲੀਲਾ ਦੇ ਮੰਚਾਂ ਦੇ ਦੌਰਾਨ ਸੀਨੀਅਰ ਸਿਟੀਜਨ, ਅਤੇ ਹੋਰਾਂ ਲਈ ਬੈਠਣ ਦਾ ਖਾਸ ਪ੍ਰਬੰਧ ਕੀਤਾ ਹੋਇਆ ਹੈ। ਉਹਨਾਂ ਦੱਸਿਆ ਕਿ ਕਲੱਬ ਦੇ ਮੇਮ੍ਬਰਾਂ ਵਲੋਂ ਮੇਹਨਤ ਅਤੇ ਲਗਨ ਨਾਲ ਤਿਆਰ ਕੀਤੇ ਸੀਨ ਬਾਲੀ ਸੁਗਰੀਵ ਦਾ ਮਹਾ ਯੁੱਧ, ਅੰਗਦ ਸੰਵਾਦ, ਲੰਕਾ ਦੇਹਨ, ਕੁੰਬਕਰਨ ਦਾ ਮਹਿਲ, ਲੰਕਾ ਪਤੀ ਰਾਵਣ ਦਾ ਵੱਧ ਤੇ ਮਰਿਯਾਦਾ ਪਰਸ਼ੋਤਮ ਭਗਵਾਨ ਸ਼੍ਰੀ ਰਾਮ ਦਾ ਰਾਜਤਿਲਕ ਦਿਖਾਇਆ ਜਾਵੇਗਾ। ਇਸ ਮੌਂਕੇ ਕਲੱਬ ਦੇ ਪ੍ਰਧਾਨ ਜਵਾਹਰ ਲਾਲ ਸ਼ਰਮਾ, ਮਨਜੀਤ ਸਿੰਘ ਬੈਦਵਾਣ, ਹਰਸ਼ ਸ਼ਰਨਾ, ਪ੍ਰੇਮ ਸ਼ਰਮਾ, ਹੇਮੰਤ ਸ਼ਰਮਾ, ਜੁਝਾਰ ਸਿੰਘ ਲੋਗੀਆਂ, ਪ੍ਰਦੀਪ ਵੈਦ (ਬਿੱਟੂ) ਮੁਕੇਸ਼ ਸ਼ਰਮਾ, ਅਸ਼ਵਨੀ ਸ਼ਰਮਾ, ਸੋਹਨ ਲਾਲ ਧੀਮਾਨ, ਗੁਰਮੁੱਖ ਸਿੰਘ ਮਾਨ ਸਮੇਤ ਹੋਰ ਪੰਤਵੱਤੇ ਸੱਜਣ ਹਾਜ਼ਰ ਸਨ।

 

Have something to say? Post your comment

 

ਮਨੋਰੰਜਨ

ਹਮ ਦੋ ਹਮਾਰੇ ਦੋ 29 ਅਕਤੂਬਰ ਤੋਂ ਡਿਜ਼ਨੀ ਹੌਟ ਸਟਾਰ ਤੇ

ਸ੍ਰੀ ਰਾਮ ਬਨਵਾਸ ਤੇ ਗਏ

ਯਾਦਗਾਰੀ ਹੋ ਨਿੱਬੜਿਆ "ਮਾਣ ਧੀਆਂ ਤੇ' ਐਵਾਰਡ ਸਮਾਂਰੋਹ : ਮੱਟੂ

ਨਾਜ਼ਨੀਨ ਤੋਂ ਲੈ ਕੇ ਨੈਨਾ ਤੱਕ-ਕਰੀਨਾ ਕਪੂਰ ਖਾਨ

ਸ਼ਾਹਰੁਖ ਖਾਨ ਦਾ ਪੁੱਤਰ ਆਰੀਅਨ ਨਸ਼ੀਲੇ ਪਦਾਰਥਾਂ ਦੇ ਸੇਵਨ, ਖਰੀਦਣ ਅਤੇ ਵੇਚਣ ਦੇ ਦੋਸ਼ ਵਿੱਚ ਗ੍ਰਿਫਤਾਰ

ਮੂਸਾਜੱਟ ਪੰਜਾਬੀ ਫ਼ਿਲਮ ਤੇ ਸੈਂਸਰ ਬੋਰਡ ਨੇ ਲਗਾਈ ਰੋਕ ਹੁਣ ਹੋਵੇਗੀ ਵਿਦੇਸ਼ਾਂ ਵਿੱਚ ਰਿਲੀਜ਼

ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਸੰਜੀਵਨ ਦੇ ਨਾਟਕ ‘ਸਰਦਾਰ’ ਦੇ ਕੁੱਝ ਅੰਸ਼ਾਂ ਦਾ ਹੋਇਆ ਸਫਲ ਮੰਚਣ

ਸ਼ਹੀਦ-ਏ- ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਾਟਕ ‘ਛਿੱਪਣ ਤੋਂ ਪਹਿਲਾਂ’ ਫਿਲਮਾਇਆ ਗਿਆ

ਜੇ.ਵੀ. ਫਿਲਮਜ਼ ਵੱਲੋਂ ਰਿਲੀਜ਼ ਕੀਤਾ ਜਾਵੇਗਾ ਸੰਗੀਤ ਵੀਡੀਓ "ਰਾਜ਼" ਨੂੰ ਲਾਂਚ

ਹਿੰਦੀ ਫ਼ਿਲਮ ਥ੍ਰੀ ਈਡੀਅਟਸ ਤੋਂ ਇੰਸਪਾਇਰ ਹੋਈ ਲੱਗਦੀ ਹੈ ਯਾਰ ਅਣਮੁੱਲੇ ਰਿਟਰਨਜ਼