ਨੈਸ਼ਨਲ

ਤਰਲੋਚਨ ਸਿੰਘ ਮਾਣਕਿਆਂ ਨੇ ਦਿੱਲੀ ਦੀ ਅਦਾਲਤ ਅੰਦਰ ਪੇਸ਼ ਹੋ ਕੇ ਪੇਸ਼ੀ ਭੁਗਤੀ

ਮਨਪ੍ਰੀਤ ਸਿੰਘ ਖਾਲਸਾ / ਕੌਮੀ ਮਾਰਗ ਬਿਊਰੋ | October 13, 2021 07:28 PM

ਨਵੀਂ ਦਿੱਲੀ -ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵਿਚ ਇਕ ਬਹੁ ਚਰਚਿਤ ਰਹੇ ਕੌਮ ਘਾਤੀਏ ਸੌਦਾ ਸਾਧ ਨੂੰ ਮਾਰਨ ਦੀ ਸਾਜਿਸ਼ ਰਚਣ ਦੇ ਕੇਸ ਵਿਚ ਭਾਈ ਤਰਲੋਚਨ ਸਿੰਘ ਮਾਣਕਿਆਂ ਜੋ ਕਿ ਜਮਾਨਤ ਤੇ ਚਲ ਰਹੇ ਹਨ, ਜੱਜ ਧਰਮਿੰਦਰ ਰਾਣਾ ਦੀ ਅਦਾਲਤ ਅੰਦਰ ਐਫ ਆਈ ਆਰ ਨੰਬਰ 77/07 ਧਾਰਾ 121, 121 ਏ, 18, 19, 20 ਯੂਆਪਾ ਅਤੇ 25, 24, 59 ਅਧੀਨ ਬੀਤੇ ਦਿਨ ਨਿਜੀ ਤੋਰ ਤੇ ਪੇਸ਼ ਹੋਏ। ਕਰੋਨਾ ਮਹਾਮਾਰੀ ਕਾਰਣ ਇਹ ਕੇਸ ਮੁੜ ਪੁਰੇ ਡੇਢ ਸਾਲ ਬਾਦ ਚਲਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਵਿਡੀਉ ਕਾਨਫਰੈਸਿੰਗ ਰਾਹੀਂ ਪੇਸ਼ੀ ਹੁੰਦੀ ਰਹੀ ਸੀ । ਅਦਾਲਤ ਅੰਦਰ ਅਜ ਤਰਲੋਚਨ ਸਿੰਘ ਨੇ ਆਪਣੀ ਗਵਾਹੀ ਦਰਜ਼ ਕਰਵਾਈ ਜੋ ਕਿ ਤਕਰੀਬਨ ਤਿੰਨ ਘੰਟੇ ਤਕ ਚਲੀ ਸੀ । ਪੇਸ਼ੀ ਭੁਗਤਣ ਤੋਂ ਬਾਅਦ ਭਾਈ ਮਾਣਕਿਆਂ ਨੇ ਦਸਿਆ ਕਿ ਇਸ ਕੇਸ ਵਿਚ ਦਿੱਲੀ ਦੀ ਸ਼ਪੈਸਲ ਸੈਲ ਪੁਲਿਸ ਨੇ ਪੰਜਾਬ ਦੇ ਵੱਖ ਵੱਖ ਜਿਲਿਆਂ ਚੋਂ ਮੇਰੇ ਸਣੇ ਦਸ ਸਿੰਘਾਂ ਨੂੰ ਫੜਕੇ ਸੋਧਾ ਸਾਧ ਨੂੰ ਮਾਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਨਾਮਜਦ ਕਰਕੇ ਦਿੱਲੀ ਤਿਹਾੜ ਜੇਲ ਦੀਆਂ ਕਾਲ ਕੋਠੜੀਆਂ ਵਿਚ ਬੰਦ ਕਰ ਦਿਤਾ ਸੀ, ਮਾਮਲੇ ਵਿਚ ਨਾਮਜਦ ਭਾਈ ਦਿਆ ਸਿੰਘ ਲਾਹੌਰੀਆ ਪਹਿਲਾਂ ਹੀ ਜੇਲ੍ਹ ਅੰਦਰ ਬੰਦ ਸਨ । ਸਾਢੇ ਪੰਜ ਸਾਲ ਬਾਦ ਮੇਰੀ ਜਮਾਨਤ ਹੋਈ ਸੀ ਅਤੇ ਬਾਕੀ ਦੇ ਸਾਰੇ ਸਿੰਘ ਆਪਣਾ ਗੁਨਾਹ ਕਬੂਲ ਕਰਕੇ ਜੇਲ੍ਹ ਵਿਚ ਬਾਹਰ ਆ ਚੁੱਕੇ ਹਨ । ਉਨ੍ਹਾਂ ਦਸਿਆ ਕਿ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੀਆਂ ਇਕ ਦੋ ਤਰੀਕਾਂ ਵਿਚ ਮਾਮਲੇ ਦੀ ਅਖੀਰਲੀਆਂ ਬਹਿਸ ਹੋਣਗੀਆਂ ਜਿਸ ਉਪਰੰਤ ਅਦਾਲਤ ਆਪਣਾ ਫ਼ੈਸਲਾ ਦੇਵੇਗੀ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 22 ਨਵੰਬਰ ਨੂੰ ਹੋਵੇਗੀ ।

 

Have something to say? Post your comment

 

ਨੈਸ਼ਨਲ

ਇੰਦਰਪ੍ਰੀਤ ਸਿੰਘ ਕੋਛੜ ਮੌਂਟੀ ਨੇ ਰਾਜ਼ੌਰੀ ਗਾਰਡਨ ਤੇ ਟੈਗੋਰ ਗਾਰਡਨ ਵਿਖੇ ਫ਼ੋਗਿੰਗ ਡਰਾਇਵ ਦੀ ਮੁਹਿੰਮ ਚਲਾਈ

ਪੰਜਾਬ ਸਰਕਾਰ ਨੇ ਲਖ਼ੀਮਪੁਰ ਖੀਰੀ ’ਚ ਵਾਪਰੀ ਦਰਦਨਾਕ ਘਟਨਾ ਵਿੱਚ ਜਾਨ ਗਵਾਉਣ ਵਾਲੇ ਕਿਸਾਨਾਂ ਅਤੇ ਪੱਤਰਕਾਰ ਦੇ ਪਰਿਵਾਰਕ ਮੈਂਬਰਾਂ ਨੂੰ ਵੰਡੇ 2.50 ਕਰੋੜ ਦੇ ਚੈੱਕ

ਅਕਾਲ ਯੂਨੀਵਰਸਿਟੀ ਵਿਖੇ ਰੰਗੋਲੀ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ 

ਬਠਿੰਡਾ ’ਚ ਫਾਰਮਾਸਿਊਟੀਕਲ ਪਾਰਕ ਬਣਨ ਨਾਲ ਸਮੁੱਚੇ ਦੇਸ਼ ਨੂੰ ਮਿਲੇਗਾ ਲਾਭ: ਮਨਪ੍ਰੀਤ ਸਿੰਘ ਬਾਦਲ

ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਬਡਸਾ ਪਿੰਡ ਵਿੱਚ ਖੱਟਰ ਅਤੇ ਹੋਰ ਨੇਤਾਵਾਂ ਦਾ ਕਾਲੇ ਝੰਡਿਆਂ ਨਾਲ ਹੋਇਆ ਵਿਰੋਧ ਪ੍ਰਦਰਸ਼ਨ

ਸਿੱਖ ਕੈਦੀ ਜੋ ਆਪਣੀਆਂ ਸਜਾਵਾਂ ਪੂਰੀਆਂ ਹੋਣ ਦੇ ਬਾਅਦ ਵੀ ਜੇਲ੍ਹਾਂ ਵਿਚ ਬੰਦ ਹਨ ਦੀ ਰਿਹਾਈ ਲਈ ਰਾਸ਼ਟਰਪਤੀ ਨੂੰ ਦਿਤਾ ਮੰਗ ਪੱਤਰ

ਅਰਮੀਤ ਸਿੰਘ ਖ਼ਾਨਪੁਰੀ ਦਾ ਹਾਲ-ਚਾਲ ਪੁਛਣ ਲਈ ਪਰਮਜੀਤ ਸਿੰਘ ਰਾਣਾ ਉਨ੍ਹਾਂ ਦੇ ਗ੍ਰਹਿ ਪਹੁੰਚੇ

ਅਜੈ ਮਿਸ਼ਰਾ ਟੇਨੀ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਲਈ 26 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਹੋਣਗੇ ਧਰਨੇ ਪ੍ਰਦਰਸ਼ਨ: ਸੰਯੁਕਤ ਕਿਸਾਨ ਮੋਰਚਾ

ਕਿਸਾਨਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਪਰ ਅਣਮਿੱਥੇ ਸਮੇਂ ਲਈ ਓਹ ਸੜਕਾਂ ਜਾਮ ਨਹੀਂ ਕਰ ਸਕਦੇ: ਸੁਪਰੀਮ ਕੋਰਟ

ਅਮਰਿੰਦਰ ਦੀ ਨਵੀਂ ਪਾਰਟੀ ਵਿਚ ਕਿੰਨੇ ਕਾਂਗਰਸੀ ਵਿਧਾਇਕ ਜਾ ਸਕਦੇ ਹਨ ਰਾਹੁਲ ਦੀ ਟੀਮ ਲਗਾ ਰਹੀ ਹੈ ਅਨੁਮਾਨ