ਪੰਜਾਬ

ਕਿਰਤੀ ਕਿਸਾਨ ਫੋਰਮ ਚੰਡੀਗੜ੍ਹ ਵਲੋਂ 'ਪੰਜਾਬ ਦੀ ਖੇਤੀ" ਕਿਤਾਬ ਕਿਸਾਨ ਅੰਦੋਲਨ ਨੂੰ ਸਮਰਪਿਤ

ਕੌਮੀ ਮਾਰਗ ਬਿਊਰੋ | October 13, 2021 07:52 PM


ਸਾਲ ਭਰ ਤੋਂ ਚਲ ਰਹੇ ਕਿਸਾਨ ਅੰਦੋਲਨ ਨੇ ਦਿਹਾਤੀ ਅਤੇ ਸ਼ਹਿਰੀ ਮਿਹਨਤਕਸ਼ਾਂ ਨੂੰ ਜਥੇਬੰਦ ਕਰਨ ਦੇ ਨਾਲ ਨਾਲ ਬੌਧਿਕ ਹਲਕਿਆਂ ਨੂੰ ਵੀ ਕਾਰਜਸ਼ੀਲ ਕੀਤਾ ਹੈ। ਪਿਛਲੇ ਇਕ ਸਾਲ ਵਿਚ ਖੇਤੀ ਅਤੇ ਖੇਤੀ ਕਨੂੰਨਾਂ ਤੇ ਬੇਮਿਸਾਲ ਲਿਖਿਆ ਗਿਆ ਹੈ। ਅਜ ਸਾਬਕਾ ਅਧਿਕਾਰੀਆਂ ਦੇ ਫੋਰਮ ਵਲੋਂ ਪੰਜਾਬ ਦੀ ਖੇਤੀ ਦੀ ਦਸ਼ਾ ਅਤੇ ਦਿਸ਼ਾ ਤੇ ਜਿਹੜੀ ਕਿਤਾਬ ਸਮਰਪਿਤ ਕੀਤੀ ਗਈ, ਓਹ ਡਾ. ਮਨਜੀਤ ਸਿੰਘ ਕੰਗ, ਸਾਬਕਾ ਉਪ-ਕੁਲਪਤੀ ਪੀ. ਏ .ਯੂ .ਵਲੋਂ ਲਿਖੀ ਗਈ ਹੈ। ਵਿਸ਼ਵ ਭਰ ਦੇ ਖੇਤੀ ਬਾੜੀ ਮਾਹਿਰ ਜਿਥੇ ਸ਼ਾਂਤਮਈ ਕਿਸਾਨ ਅੰਦੋਲਨ ਦੀ ਪ੍ਰਸੰਸਾ ਕਰਦੇ ਹਨ ਓਥੇ ਨਾਲ ਈ ਭਾਰਤ ਦੇ ਕਿਸਾਨਾਂ ਨੂੰ ਖੇਤੀ ਦੀਆਂ ਭਵਿਖ ਮੁਖੀ ਚਣੌਤੀਆਂ ਤੋਂ ਵਾਕਫ ਵੀ ਕਰਾ ਰਹੇ ਹਨ।
ਸਾਬਕਾ ਆਈ ਏ ਐਸ, ਆਈ ਪੀ ਐਸ, ਆਰਮੀ ਅਤੇ ਪ੍ਰਾਂਤਕ ਸਰਵਿਸ ਦੇ ਅਧਿਕਾਰੀਆਂ ਵਲੋਂ ਅਜ ਵਿਸੇਸ਼ ਮੀਟਿੰਗ ਚੰਡੀਗੜ੍ਹ ਵਿਚ ਕਰਦਿਆਂ ਪੁੰਛ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਰਖਕੇ ਸ਼ਰਧਾਂਜਲੀ ਦਿਤੀ ਗਈ। ਲਖੀਮਪੁਰ ਖੀਰੀ ਵਿਚ ਵਾਪਰੀਆਂ ਮਾੜੀਆਂ ਘਟਨਾਵਾਂ ਵਿਚ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕਰਦਿਆਂ ਇਹ ਫੈਸਲਾ ਵੀ ਕੀਤਾ ਗਿਆ ਕਿ ਇਹ ਗੈਰ ਰਾਜੀਨਤਕ ਫੋਰਮ ਸ਼ਾਂਤਮਈ ਅੰਦੋਲਨ ਦੀ ਕਾਮਯਾਬੀ ਲਈ ਧੁਰ ਤਕ ਕਿਸਾਨ ਜਥੇਬੰਦੀਆ ਦਾ ਸਾਥ ਹੀ ਨਹੀਂ ਦੇਵੇਗਾ ਸਗੋ ਪੰਜਾਬ ਵਿਚ ਪਿੰਡ ਪਧਰ ਤੇ ਕਿਸਾਨਾਂ-ਮਜਦੂਰਾਂ ਦੇ ਚੰਗੇ ਭਵਿਖ ਲਈ ਜਾਗਰੂਕਤਾ ਮੁਹਿੰਮ ਵੀ ਵਿਢੇਗਾ। ਲੋਕ ਚੇਤਨਾ ਲਈ ਖੇਤੀ ਨਾਲ ਸਬੰਧਤ ਮੁਦਿਆਂ ਤੇ ਅਗਲਾ ਸੈਮੀਨਾਰ ਲੁਧਿਆਣੇ ਵਿਚ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਨੂੰ ਖੇਤੀਬਾੜੀ ਯੂਨੀਵਰਸਿਟੀ ਮਹਿਰ ਸੰਬੋਧਨ ਕਰਨਗੇ।
ਅਜ ਫੋਰਮ ਦੀ ਵਿਸੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਵਰਨ ਸਿੰਘ ਬੋਪਾਰਾਏ ਅਤੇ ਆਰ ਆਈ ਸਿੰਘ ਹੁਰਾਂ ਸਾਂਝੇ ਤੌਰ ਤੇ ਕਿਹਾ ਕਿ 80% ਕਿਸਾਨ ਪੰਜ ਏਕੜ ਤੋਂ ਘਟ ਵਾਲੇ ਸੀਮਾਂਤ ਸਵੈ- ਰੁਜਗਾਰ ਵਾਲੇ ਹਨ ਜਿੰਨਾਂ ਦੇ ਪਰਿਵਾਰਾਂ ਦੀ ਜੀਵਨ ਜੋਤ ਖੇਤੀ ਨਾਲ ਜੁੜੀ ਹੈ। ਦਿਹਾਤ ਦੀ ਇਕ ਤਿਹਾਈ ਵਸੋਂ ਖੇਤੀ ਮਜਦੂਰਾਂ ਦੇ ਰੂਪ ਵਿਚ ਇੰਨਾਂ ਤੇ ਨਿਰਭਰ ਹੈ। ਖੇਤੀ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਕੇ ਪੰਜਾਬ ਦੀ ਇਸ ਦੋ -ਤਿਹਾਈ ਵਸੋਂ ਨੂੰ ਨਰਕ ਵਿਚ ਧਕਾ ਮਾਰਨ ਵਾਲੀ ਗਲ ਹੈ। ਇਹ ਵੀ ਖਦਸ਼ਾ ਜ਼ਾਹਰ ਕੀਤਾ ਗਿਆ ਕਿ ਜੇ ਖੇਤੀ ਕਨੂੰਨ ਵਾਪਸ ਨਾ ਹੋਏ ਤਾਂ ਬਿਨਾਂ ਸ਼ਕ ਆਤਮਹੱਤਿਆਵਾਂ ਅਤੇ ਸਮਾਜਿਕ ਕਾਟੋ -ਕਲੇਸ਼ ਹੋਰ ਵਧੇਗਾ।
ਸਰਹੱਦ ਤੇ ਵਾਪਰੀ ਅੱਤਵਾਦੀ ਘਟਨਾ, ਜਿਸ ਵਿਚ ਕਿਸਾਨ ਪਰਿਵਾਰਾਂ ਦੇ ਚਾਰ ਫੌਜੀ ਜਵਾਨ ਸ਼ਹੀਦ ਹੋਏ ਹਨ , ਦਾ ਜਿਕਰ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨ ਬਾਬਿਆਂ ਦੇ ਪੁਤ -ਪੋਤਰੇ ਸਰਹੱਦ ਤੇ ਬੰਦੂਕਾਂ ਨਾਲ ਲੜਦੇ ਸ਼ਹੀਦ ਹੋ ਰਹੇ ਹਨ ਪਰ ਕੇਂਦਰ ਸਰਕਾਰ ਆਪਣੇ ਹਠ ਤੇ ਅੜੀ ਹੋਣ ਕਾਰਣ ਸਾਰੇ ਦੇਸ਼ ਵਿਚ ਹਾਲਾਤ ਅਣਸੁਖਾਵੇਂ ਬਣੇ ਹੋਏ ਹਨ। ਫੋਰਮ ਵਲੋਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਜਲਦੀ ਖੇਤੀ ਕਨੂੰਨ ਵਾਪਸ ਕੀਤੇ ਜਾਣ ਅਤੇ ਦੇਸ਼ ਵਿਚ ਸਦਭਾਵਨਾ ਵੇਲਾ ਮਹੌਲ ਬਣਾਇਆ ਜਾਵੇ।
ਮੀਟਿੰਗ ਵਿੱਚ ਹੇਠ ਲਿਖਿਆਂ ਨੇ ਭਾਗ ਲਿਆ--:
 ਸਵਰਨ ਸਿੰਘ ਬੋਪਾਰਾਏ, ਆਰ .ਆਈ ਸਿੰਘ,  ਜੇ . ਆਰ ਕੁੰਡਲ,  ਡੀ ਐਸ ਬੈਂਸ,  ਕੁਲਬੀਰ ਸਿੰਘ ਸਿਧੂ,  ਇਕਬਾਲ ਸਿੰਘ ਸਿਧੂ, ਬਲਵਿੰਦਰ ਸਿੰਘ,  ਜੀ. ਕੇ. ਸਿੰਘ, ਕਰਮਜੀਤ ਸਿੰਘ ਸਰਾਂ,  ਹਰਕੇਸ਼ ਸਿੰਘ ਸਿਧੂ, ਏ . ਐਸ ਚਾਹਲ,  ਬੀ. ਐਸ . ਸਿਧੂ,  ਬਲਵਿੰਦਰ ਸਿੰਘ ਮੁਲਤਾਨੀ
 ਪ੍ਰਿਥੀ ਚੰਦ

Have something to say? Post your comment

 

ਪੰਜਾਬ

ਬੀ.ਐਸ.ਐਫ. ਦਾ ਅਧਿਕਾਰ ਖੇਤਰ ਵਧਾਉਣ ਬਾਰੇ ਨੋਟੀਫਿਕੇਸ਼ਨ ਨੂੰ ਮੁੜ ਵਿਚਾਰਿਆ ਜਾਵੇ-ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਮੰਗ

ਵਿਸ਼ੇਸ ਅਧਿਆਪਕ ਆਈ.ਈ.ਆਰ.ਟੀ. ਵਲੋਂ ਖਰੜ ਸਥਿਤ ਮੁੱਖ ਮੰਤਰੀ ਦੀ ਰਹਾਇਸ਼ ਨੂੰ ਜਾਂਦੇ ਰਸਤੇ ਤੇ ਦਿੱਤਾ ਰੋਸ ਧਰਨਾ

ਤਾਪਮਾਨ ਘਟ ਜਾਣ ਦੇ ਮੱਦੇਨਜ਼ਰ, ਝੋਨੇ 'ਚ ਨਮੀ ਦੀ ਮਾਤਰਾ ਵਧਾ ਕੇ 20 % ਕੀਤੀ ਜਾਵੇ: ਕਿਸਾਨ ਆਗੂ 

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਲਖੀਮਪੁਰ ਕਾਂਡ ਦੇ 5 ਸ਼ਹੀਦਾਂ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ

'ਆਪ' ਨੂੰ ਰੋਕਣ ਲਈ ਕਾਂਗਰਸ, ਬਾਦਲ ਅਤੇ ਭਾਜਪਾ ਦੀ ਸਾਂਝੀ ਸਾਜ਼ਿਸ਼ ਸੀ ਮੌੜ ਬੰਬ ਧਮਾਕਾ: ਹਰਪਾਲ ਸਿੰਘ ਚੀਮਾ

ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਨੂੰ ਅਹੁਦੇ ਦਾ ਹਲਫ਼ ਦਿਵਾਇਆ

ਹਾਈ ਕੋਰਟ ਵੱਲੋਂ ਟੈਕਸ ਡਿਫ਼ਾਲਟਰ ਪ੍ਰਾਈਵੇਟ ਬੱਸ ਕੰਪਨੀ ਦੀ ਪਟੀਸ਼ਨ ਰੱਦ

ਪੰਜਾਬ ਸਰਕਾਰ ਅਮਰਿੰਦਰ ਦੀ ਪਾਕਿ ਮਹਿਲਾ ਦੋਸਤ ਅਰੂਸਾ ਆਲਮ ਦੇ ਆਈਐਸਆਈ ਲਿੰਕਾਂ ਦੀ ਜਾਂਚ ਕਰੇਗੀ

ਉਪ ਮੁੱਖ ਮੰਤਰੀ ਵੱਲੋਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਹਦਾਇਤ

ਏਬੀਪੀ ਗਰੁੱਪ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 11 ਲੱਖ ਰੁਪਏ ਦਾ ਚੈੱਕ ਭੇਟ