ਪੰਜਾਬ

ਅਕਾਲ ਤਖਤ ਸਾਹਿਬ ਤੋਂ ਜਾਤ ਅਧਾਰਤ ਵਿਤਕਰੇਬਾਜ਼ੀ ਕਰਨ ਵਾਲੀਆਂ ਸੰਸਥਾਵਾਂ ਦੇ ਵਿਰੁੱਧ ਸਖ਼ਤ ਹੁਕਮਨਾਮੇ ਜਾਰੀ ਹੋਣ

ਕੌਮੀ ਮਾਰਗ ਬਿਊਰੋ/ਚਰਨਜੀਤ ਸਿੰਘ | October 13, 2021 08:23 PM

ਅੰਮ੍ਰਿਤਸਰ ਵਿਖੇ ਵੱਖ ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ 101 ਵਾਂ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਹ ਕਿ 101 ਸਾਲ ਪਹਿਲਾਂ 12 ਅਕਤੂਬਰ 1920 ਨੂੰ ਦਲਿਤ, ਦੱਬੀਆਂ ਕੁਚਲੀਆ ਜਾਤੀਆਂ ਦੇ ਸਿੱਖਾਂ ਨੇ ਇਕੱਤਰ ਹੋ ਕੇ ਬੇਰੋਕ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਦੀਦਾਰੇ ਕਰਨ ਦੀ ਖੁੱਲ੍ਹ ਲਈ ਸੀ । ਉਹ ਘਟਨਾ ਗੁਰਦਵਾਰਾ ਪ੍ਰਬੰਧ ਸੁਧਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦੀ ਨੀਂਹ ਬਣੀ ਅਤੇ ਅਕਾਲ ਤਖਤ ਦੇ ਮੁਖੀ ਦੇ ਅਹੁਦੇਦਾਰ ਨੂੰ ਅਕਾਲ ਤਖਤ ਦੇ ਜਥੇਦਾਰ ਦਾ ਨਾਮ ਇਤਿਹਾਸ ਵਿਚ ਪਹਿਲੀ ਵਾਰ ਮਿਲਿਆ ਤੇ ਪਹਿਲੇ ਜਥੇਦਾਰ ਸ. ਤੇਜਾ ਸਿੰਘ ਭੁੱਚਰ ਬਣੇ।
ਉਸ ਘਟਨਾ ਨੂੰ ਯਾਦ ਕਰਦਿਆਂ ਤੇ ਗੁਰੂ ਦਾ ਸ਼ੁਕਰਾਨਾ ਕਰਨ ਲਈ ਵੱਖ- ਵੱਖ ਸਮਾਜਿਕ, ਧਾਰਮਿਕ
ਸੰਸਥਾਵਾਂ ਦੀਆਂ ਸੰਗਤਾਂ ਭਾਈ ਗੁਰਦਾਸ ਹਾਲ ਇਕੱਤਰ ਹੋ ਪੰਜ ਸਿੰਘਾਂ ਦੀ ਅਗਵਾਈ ਵਿਚ ਦਰਬਾਰ ਸਾਹਿਬ ਅਤੇ ਅਕਾਲ ਤਖਤ ਵਿਖੇ ਕੜਾਹ ਪ੍ਰਸਾਦ ਦੀ ਦੇਗ ਪਰਵਾਨ ਕਰਾ ਭੋਗ ਲਗਵਾਉਣ ਉਪਰੰਤ ਦੁਬਾਰਾ ਭਾਈ ਗੁਰਦਾਸ ਹਾਲ ਅੰਮ੍ਰਿਤਸਰ ਪਹੁੰਚ ਸੈਮੀਨਾਰ 'ਚ ਪੰਹੁਚੀਆਂ ।
ਵਿਚਾਰ ਗੋਸ਼ਟੀ ਦੇ ਬੁਲਾਰੇ ਵਜੋਂ ਸਰਵ ਸ. ਰਾਜਵਿੰਦਰ ਸਿੰਘ ਰਾਹੀ, ਡਾ. ਖੁਸ਼ਹਾਲ ਸਿੰਘ, ਪ੍ਰੋ. ਸ਼ਾਮ ਸਿੰਘ, ਪ੍ਰੋ. ਹਰਪਾਲ ਸਿੰਘ, ਡਾ
ਨਿਰਮਲ ਸਿੰਘ, ਪ੍ਰੋ. ਜਗਦੀਸ਼ ਸਿੰਘ ਨਾਦ-ਪਰਗਾਸ, ਬੇਅੰਤ ਸਿੰਘ, ਮੁਖਤਿਆਰ ਸਿੰਘ (ਸਾਬਕਾ ਐੱਸ. ਪੀ. ) , ਗਿਆਨੀ ਮਨਦੀਪ ਸਿੰਘ ਵਿਦਿਆਰਥੀ , ਬਲਜੀਤ ਸਿੰਘ ਸਲਾਣਾ ਨੇ ਵਿਚਾਰ ਸਾਂਝੇ ਕੀਤੇ। ਵਿਚਾਰ ਗੋਸ਼ਟੀ ਦੇ ਆਖਰੀ ਬੁਲਾਰੇ ਵਜੋਂ ਡਾ. ਕਸ਼ਮੀਰ ਸਿੰਘ ਖੁੰਡਾ ਨੇ ਉੱਕਤ ਸਮਾਗਮ ਮਨਾਉਣ ਦੇ ਕਾਰਨਾਂ ਤੇ ਚਰਚਾ ਕੀਤੀ।
ਇਸ ਮੌਕੇ ਸ਼ਾਮਿਲ ਰਿਸਰਚ ਵਿਦਿਆਰਥੀ ਸਰਵ ਸ. ਅਮਨਿੰਦਰ ਸਿੰਘ ਆਈ. ਆਈ. ਟੀ. ਦਿੱਲੀ, ਹੀਰਾ ਸਿੰਘ ਦਿਲੀ ਯੂਨੀਵਰਸਿਟੀ, ਗੁਰਜੰਟ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ, ਸੰਸਥਾਵਾਂ ਦੇ ਆਗੂ , ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਹਰਦਿਆਲ ਸਿੰਘ, ਅਮਨਦੀਪ ਸਿੰਘ ਖਾਲਸਾ, ਲਖਵਿੰਦਰ ਸਿੰਘ, ਕਸ਼ਮੀਰ ਸਿੰਘ( ਮੇਜਰ). ਬਾਬਾ ਹਰਬੰਸ ਸਿੰਘ, ਗੁਰਵੰਤ ਸਿੰਘ, ਦਰਸ਼ਨ ਸਿੰਘ ਡਗਰੂ ਆਦਿ ਹਾਜਰ ਸਨ।
ਬੁਲਾਰਿਆਂ ਨੇ ਇਸ ਗੱਲ ਤੇ ਚਿੰਤਾ ਪ੍ਰਗਟ ਕੀਤੀ ਕਿ ਪਿਛਲੇ ਸਾਲ ਜੋ ਮੰਗ ਪੱਤਰ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸ. ਹਰਪ੍ਰੀਤ ਸਿੰਘ ਨੂੰ ਸ਼ਤਾਬਦੀ ਸਮਾਗਮ ਤੇ ਦਿੱਤਾ ਗਿਆ ਸੀ ਉਸ ਚੋਂ ਇਕ ਮੰਗ ਵੀ ਅਜੇ ਤੱਕ ਪੂਰੀ ਨਹੀਂ ਕੀਤੀ ਗਈ।
ਸੰਸਥਾਵਾਂ ਨੇ ਦੁਬਾਰਾ ਸਮੂਹਿਕ ਤੌਰ ਤੇ ਮੰਗ ਕੀਤੀ ਕਿ ਜਾਤ ਦੇ ਆਧਾਰ ਤੇ ਵੱਖ ਵੱਖ ਨਿਹੰਗ ਜਾਂ ਹੋਰਨਾਂ ਡੇਰਿਆਂ ਤੇ ਕੀਤੀ ਜਾਂਦੇ ਵਿਤਕਰੇ ਨੂੰ ਖ਼ਤਮ ਕਰਨ ਲਈ ਅਕਾਲ ਤਖਤ ਸਾਹਿਬ ਤੋਂ ਜਾਤ ਅਧਾਰਤ ਵਿਤਕਰੇਬਾਜ਼ੀ ਕਰਨ ਵਾਲੀਆਂ ਸੰਸਥਾਵਾਂ ਦੇ ਵਿਰੁੱਧ ਸਖ਼ਤ ਹੁਕਮਨਾਮੇ ਜਾਰੀ ਹੋਣ, ਸਿਖਾਂ ਤੇ ਖਾਸ ਕਰਕੇ ਦਲਿਤ ਸਿੱਖਾਂ ਦੇ ਹੋ ਰਹੇ ਇਸਾਈਕਰਨ ਜਾਂ ਧਰਮ ਪਰਿਵਰਤਨ ਨੂੰ ਰੋਕਣ ਲਈ ਸਾਰਥਿਕ, ਅਸਰਦਾਰ ਤੇ ਠੋਸ ਉਪਰਾਲੇ ਕੀਤੇ ਜਾਣ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲਦੇ ਸਕੂਲਾਂ, ਕਾਲਜਾਂ , ਯੂਨੀਵਰਸਿਟੀਆਂ ਮੁਫਤ ਸਿੱਖਿਆ ਦੇ ਨਾਲ-ਨਾਲ ਹਰੇਕ ਤਰ੍ਹਾਂ ਦੀਆਂ ਅਸਾਮੀਆਂ ਤੇ ਰਾਖਵਾਂਕਰਨ ਨੀਤੀ ਅਨੁਸਾਰ ਤੁਰੰਤ ਭਰਤੀਆਂ ਕੀਤੀਆਂ ਜਾਣ ਅਤੇ ਇਤਿਹਾਸਕ ਘਟਨਾਵਾਂ ਨਾਲ ਸਬੰਧਤ ਭਰਮ- ਭੁਲੇਖੇ ਦੂਰ ਕਰਨ ਲਈ ਇਕ ਇਤਿਹਾਸਕਾਰਾਂ ਦਾ ਬੋਰਡ ਬਣਾਇਆ ਜਾਵੇ।
ਪ੍ਰੈਸ ਬਿਆਨ ਡਾ ਕਸ਼ਮੀਰ ਸਿੰਘ ਖੁੰਡਾ, ਡਾ. ਖੁਸ਼ਹਾਲ ਸਿੰਘ ਅਤੇ ਰਾਜਵਿੰਦਰ ਸਿੰਘ ਰਾਹੀ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤਾ ਗਿਆ।

Have something to say? Post your comment

 

ਪੰਜਾਬ

ਬੀ.ਐਸ.ਐਫ. ਦਾ ਅਧਿਕਾਰ ਖੇਤਰ ਵਧਾਉਣ ਬਾਰੇ ਨੋਟੀਫਿਕੇਸ਼ਨ ਨੂੰ ਮੁੜ ਵਿਚਾਰਿਆ ਜਾਵੇ-ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਮੰਗ

ਵਿਸ਼ੇਸ ਅਧਿਆਪਕ ਆਈ.ਈ.ਆਰ.ਟੀ. ਵਲੋਂ ਖਰੜ ਸਥਿਤ ਮੁੱਖ ਮੰਤਰੀ ਦੀ ਰਹਾਇਸ਼ ਨੂੰ ਜਾਂਦੇ ਰਸਤੇ ਤੇ ਦਿੱਤਾ ਰੋਸ ਧਰਨਾ

ਤਾਪਮਾਨ ਘਟ ਜਾਣ ਦੇ ਮੱਦੇਨਜ਼ਰ, ਝੋਨੇ 'ਚ ਨਮੀ ਦੀ ਮਾਤਰਾ ਵਧਾ ਕੇ 20 % ਕੀਤੀ ਜਾਵੇ: ਕਿਸਾਨ ਆਗੂ 

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਲਖੀਮਪੁਰ ਕਾਂਡ ਦੇ 5 ਸ਼ਹੀਦਾਂ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ

'ਆਪ' ਨੂੰ ਰੋਕਣ ਲਈ ਕਾਂਗਰਸ, ਬਾਦਲ ਅਤੇ ਭਾਜਪਾ ਦੀ ਸਾਂਝੀ ਸਾਜ਼ਿਸ਼ ਸੀ ਮੌੜ ਬੰਬ ਧਮਾਕਾ: ਹਰਪਾਲ ਸਿੰਘ ਚੀਮਾ

ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਨੂੰ ਅਹੁਦੇ ਦਾ ਹਲਫ਼ ਦਿਵਾਇਆ

ਹਾਈ ਕੋਰਟ ਵੱਲੋਂ ਟੈਕਸ ਡਿਫ਼ਾਲਟਰ ਪ੍ਰਾਈਵੇਟ ਬੱਸ ਕੰਪਨੀ ਦੀ ਪਟੀਸ਼ਨ ਰੱਦ

ਪੰਜਾਬ ਸਰਕਾਰ ਅਮਰਿੰਦਰ ਦੀ ਪਾਕਿ ਮਹਿਲਾ ਦੋਸਤ ਅਰੂਸਾ ਆਲਮ ਦੇ ਆਈਐਸਆਈ ਲਿੰਕਾਂ ਦੀ ਜਾਂਚ ਕਰੇਗੀ

ਉਪ ਮੁੱਖ ਮੰਤਰੀ ਵੱਲੋਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਹਦਾਇਤ

ਏਬੀਪੀ ਗਰੁੱਪ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 11 ਲੱਖ ਰੁਪਏ ਦਾ ਚੈੱਕ ਭੇਟ