ਪੰਜਾਬ

ਪੰਜਾਬ ਵਿੱਚ ਅਣਐਲਾਨਿਆ ਰਾਸ਼ਟਰਪਤੀ ਰਾਜ ਹੀ ਲਗਾ ਦਿੱਤਾ ਗਿਆ ਹੈ -ਪੀਰਮੁਹੰਮਦ,ਚੀਮਾ

ਕੌਮੀ ਮਾਰਗ ਬਿਊਰੋ | October 13, 2021 08:26 PM


ਪਟਿਆਲਾ ---ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕੇਦਰ ਸਰਕਾਰ ਦੇ ਉਸ ਫੈਸਲੇ ਦੀ ਸਖਤ ਨਿੰਦਾ ਕੀਤੀ ਹੈ ਜਿਸ ਫੈਸਲੇ ਮੁਤਾਬਿਕ ਅੱਧੇ ਤੋ ਵੱਧ ਪੰਜਾਬ ਨੂੰ ਕੇਦਰ ਦੀ ਸ਼ਕਤੀਸ਼ਾਲੀ ਫੋਰਸ ਬੀ ਐਸ ਐਫ ਦੇ ਹਵਾਲੇ ਕਰ ਦਿੱਤਾ ਗਿਆ ਹੈ । ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਅਜਿਹਾ ਫੈਸਲਾ ਤੁਹਾਡੀ ਸਹਿਮਤੀ ਤੋ ਭਲਾ ਬਿਨਾ ਲਿਆ ਗਿਆ ਹੈ ? ਉਹਨਾ ਕਿਹਾ ਕਿ ਇਹ ਬਹੁਤ ਹੀ ਗਹਿਰੀ ਸਾਜਿਸ਼ ਤਹਿਤ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਿਲੀਭੁਗਤ ਨਾਲ ਹੋਇਆ ਹੈ । ਉਹਨਾ ਕਿਹਾ ਕਿ ਹੁਣ ਪੰਜਾਬ ਵਿੱਚ ਅਣਐਲਾਨਿਆ ਰਾਸ਼ਟਰਪਤੀ ਰਾਜ ਹੀ ਲਗਾ ਦਿੱਤਾ ਗਿਆ ਹੈ । ਆਉਣ ਵਾਲੇ ਦਿਨਾ ਵਿੱਚ ਕਿਸਾਨ ਸੰਘਰਸ਼ ਨੂੰ ਕੁੱਚਲਣ ਲਈ ਸੂਬੇ ਅੰਦਰ ਡਰ ਪੈਦਾ ਕਰਨ ਲਈ ਅਜਿਹੀ ਖੇਡ ਕੇਦਰ ਸਰਕਾਰ ਵੱਲੋ ਖੇਡੀ ਗਈ ਹੈ । ਹੋਲੀ ਹੋਲੀ ਪੰਜਾਬ ਨੂੰ ਪੈਰਾਮਿਲਟਰੀ ਫੋਰਸ ਦੇ ਹਵਾਲੇ ਕਰਨ ਲਈ ਸੀ ਆਰ ਪੀ ਐਫ ਵੀ ਵੱਡੇ ਪੱਧਰ ਤੇ ਲਿਆਂਦੀ ਜਾਵੇਗੀ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ ਨੇ ਇਸ ਮੌਕੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਨੂੰ ਸੁਰੱਖਿਆ ਦੇ ਨਾਮ ਤੇ ਪਹਿਲਾ ਹੀ ਇਕ ਲੱਖ ਕਰੋੜ ਦਾ ਕਰਜਾਈ ਕੀਤਾ ਗਿਆ ਹੈ ਹੁਣ ਹੋਰ ਆਰਥਿਕ ਬੋਝ ਸੂਬੇ ਉਪਰ ਪਾਇਆ ਗਿਆ ਹੈ । ਉਹਨਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਉਹ ਪੰਜਾਬ ਦੇ ਲੋਕਾ ਨੂੰ ਸਚਾਈ ਬਿਆਨ ਕਰਨ ਕਿ ਕਿਵੇ ਕੇਦਰੀ ਗ੍ਰਹਿ ਮੰਤਰੀ ਅਮਿਤ ਸਾਹ ਨੇ ਉਹਨਾ ਨੂੰ ਦਿੱਲੀ ਬੁਲਾਕੇ ਭੈਭੀਤ ਕੀਤਾ । ਇਹ ਡਰਾਵਾ ਉਹਨਾ ਨੂੰ ਨਹੀ ਬਲਕਿ ਪੰਜਾਬ ਵਾਸੀਆ ਨੂੰ ਦਿੱਤਾ ਗਿਆ ਹੈ ।

 

Have something to say? Post your comment

 

ਪੰਜਾਬ

ਬੀ.ਐਸ.ਐਫ. ਦਾ ਅਧਿਕਾਰ ਖੇਤਰ ਵਧਾਉਣ ਬਾਰੇ ਨੋਟੀਫਿਕੇਸ਼ਨ ਨੂੰ ਮੁੜ ਵਿਚਾਰਿਆ ਜਾਵੇ-ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਮੰਗ

ਵਿਸ਼ੇਸ ਅਧਿਆਪਕ ਆਈ.ਈ.ਆਰ.ਟੀ. ਵਲੋਂ ਖਰੜ ਸਥਿਤ ਮੁੱਖ ਮੰਤਰੀ ਦੀ ਰਹਾਇਸ਼ ਨੂੰ ਜਾਂਦੇ ਰਸਤੇ ਤੇ ਦਿੱਤਾ ਰੋਸ ਧਰਨਾ

ਤਾਪਮਾਨ ਘਟ ਜਾਣ ਦੇ ਮੱਦੇਨਜ਼ਰ, ਝੋਨੇ 'ਚ ਨਮੀ ਦੀ ਮਾਤਰਾ ਵਧਾ ਕੇ 20 % ਕੀਤੀ ਜਾਵੇ: ਕਿਸਾਨ ਆਗੂ 

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਲਖੀਮਪੁਰ ਕਾਂਡ ਦੇ 5 ਸ਼ਹੀਦਾਂ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ

'ਆਪ' ਨੂੰ ਰੋਕਣ ਲਈ ਕਾਂਗਰਸ, ਬਾਦਲ ਅਤੇ ਭਾਜਪਾ ਦੀ ਸਾਂਝੀ ਸਾਜ਼ਿਸ਼ ਸੀ ਮੌੜ ਬੰਬ ਧਮਾਕਾ: ਹਰਪਾਲ ਸਿੰਘ ਚੀਮਾ

ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਨੂੰ ਅਹੁਦੇ ਦਾ ਹਲਫ਼ ਦਿਵਾਇਆ

ਹਾਈ ਕੋਰਟ ਵੱਲੋਂ ਟੈਕਸ ਡਿਫ਼ਾਲਟਰ ਪ੍ਰਾਈਵੇਟ ਬੱਸ ਕੰਪਨੀ ਦੀ ਪਟੀਸ਼ਨ ਰੱਦ

ਪੰਜਾਬ ਸਰਕਾਰ ਅਮਰਿੰਦਰ ਦੀ ਪਾਕਿ ਮਹਿਲਾ ਦੋਸਤ ਅਰੂਸਾ ਆਲਮ ਦੇ ਆਈਐਸਆਈ ਲਿੰਕਾਂ ਦੀ ਜਾਂਚ ਕਰੇਗੀ

ਉਪ ਮੁੱਖ ਮੰਤਰੀ ਵੱਲੋਂ ਡਰੱਗ ਕੰਟਰੋਲ ਅਧਿਕਾਰੀਆਂ ਨੂੰ ਨਸ਼ੇ ਦੀ ਆਦਤ ਪਾਉਣ ਵਾਲੀਆਂ ਦਵਾਈਆਂ ਦੇ ਖ਼ਤਰੇ ਨਾਲ ਨਜਿੱਠਣ ਦੀ ਹਦਾਇਤ

ਏਬੀਪੀ ਗਰੁੱਪ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 11 ਲੱਖ ਰੁਪਏ ਦਾ ਚੈੱਕ ਭੇਟ