ਹਰਿਆਣਾ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਏਮਸ ਨੂੰ ਲੈ ਕੇ ਚੰਡੀਗੜ੍ਹ ਵਿਚ ਹੋਈ ਉੱਚ ਪੱਧਰੀ ਮੀਟਿੰਗ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | October 13, 2021 08:29 PM

 

ਚੰਡੀਗੜ੍ਹ - ਹਰਿਆਣਾ ਵਿਚ ਸਿਹਤ ਸੇਵਾਵਾਂ ਦੇ ਵਿਸਤਾਰ ਦੇ ਲਈ ਰਿਵਾੜੀ ਜਿਲ੍ਹਾ ਦੇ ਪਿੰਡ ਮਾਜਰਾ ਵਿਚ ਪ੍ਰਸਤਾਵਿਤ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾਨ (ਏਮਸ) ਪਰਿਯੋਜਨਾ ਦੇ ਨਿਰਮਾਣ ਨਾਲ ਜੁੜੀ ਸਾਰੇ ਰਸਮਾਂ ਪੂਰੀ ਹੋ ਗਈਆਂ ਹਨ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ,  ਸੂਬੇ ਦੇ ਸਹਿਕਾਰਿਤਾ,  ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਮੰਤਰੀ ਡਾ. ਬਨਵਾਰੀ ਲਾਲ ਦੀ ਮੌਜੂਦਗੀ ਵਿਚ ਸੀਨੀਅਰ ਅਧਿਕਾਰੀਆਂ ਤੇ ਪਰਿਯੋਜਨਾ ਦੇ ਲਈ ਜਮੀਨ ਉਪਲਬਧ ਕਰਾਉਣ ਵਾਲੇ ਕਿਸਾਨਾਂ ਦੇ ਵਫਦ ਦੀ ਸੰਯੁਕਤ ਮੀਟਿੰਗ ਹੋਈ।

            ਸ੍ਰੀ ਮਨੋਹਰ ਲਾਲ ਨੇ ਪਰਿਯੋਜਨਾ ਦੇ ਲਈ ਵੱਖ ਤੋਂ ਬਜਟ ਵੀ ਮੰਜੂਰ ਕਰਦੇ ਹੋਏ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਨੂੰ ਕਿਸਾਨਾਂ ਦੀ ਜਮੀਨ ਦੇ ਲਈ ਭੁਗਤਾਨ ਪ੍ਰਕ੍ਰਿਆ ਜਲਦੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਨਾਲ ਹੀ ਪਰਿਯੋਜਨਾ ਨਾਲ ਜੁੜੇ ਹੋਰ ਕੰਮਾਂ ਨੂੰ ਲੈ ਕੇ ਕਿਸਾਨਾਂ ਨੂੰ ਆਪਸ ਵਿਚ ਸਹਿਮਤੀ ਨਾਲ ਅਗਾਮੀ ਪ੍ਰਕ੍ਰਿਆ ਸ਼ੁਰੂ ਕਰਨ ਦੀ ਗਲ ਕਹੀ। ਉਨ੍ਹਾਂ ਨੇ ਪਰਿਯੋਜਨਾ ਨੂੰ ਲੈ ਕੇ ਨਗਰ ਅਤੇ ਗ੍ਰਾਮ ਆਯੋਜਨਾ ਅਤੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਕ ਨਿਰਧਾਰਿਤ ਸਮੇਂ ਮਿਆਦ ਦੌਰਾਨ ਸਾਰੇ ਜਰੂਰੀ ਕੰਮਾਂ ਨੂੰ ਪੂਰਾ ਕਰਨ ਅਤੇ ਕਿਸਾਨਾਂ ਨਾਲ ਜੁੜੇ ਵਿਸ਼ਾ 'ਤੇ ਕੰਮ ਕਰਨ ਦੇ ਨਿਰਦੇਸ਼ ਦਿੱਤੇ।

            ਮੁੱਖ ਮੰਤਰੀ ਨੇ ਮੀਟਿੰਗ ਵਿਚ ਪਹੁੰਚੇ ਕਿਸਾਨਾਂ ਦੇ ਵਫਦ ਦੀ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਪਰਿਯੋਜਨਾ ਨਾਲ ਜੁੜੇ ਸਾਰੇ ਪਹਿਲੂਆਂ 'ਤੇ ਵਿਆਪਕ ਵਿਚਾਰ-ਵਟਾਂਦਰਾਂ ਕੀਤਾ। ਕਿਸਾਨ ਵਫਦ ਨੇ ਆਪਣੀ ਗੱਲ ਰੱਖੀ। ਵਫਦ ਨੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ,  ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਤੇ ਸਹਿਕਾਰਿਤਾ,  ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਮੰਤਰੀ ਡਾ. ਬਨਵਾਰੀ ਲਾਲ ਦਾ ਪ੍ਰਮੁੱਖਾਂ ਮੰਗਾਂ ਨੂੰ ਮੰਜੂਰੀ ਮਿਲਣ 'ਤੇ ਧੰਨਵਾਦ ਪ੍ਰਗਟਾਇਆ। ਖੇਤਰ ਦੇ ਵਿਕਾਸ ਤੇ ਪ੍ਰਮੁੱਖ ਮੰਗਾਂ ਨੂੰ ਮੰਜੂਰੀ ਮਿਲਣ ਨਾਲ ਪਰਿਯੋਜਨਾ ਦੇ ਲਈ ਜਮੀਨ ਦੇਣ ਲਈ ਵੱਧ ਤੋਂ ਵੱਧ ਕਿਸਾਨਾਂ ਨੇ ਸਹਿਮਤੀ ਜਤਾ ਦਿੱਤੀ ਹੈ।

            ਮੀਟਿੰਗ ਵਿਚ ਰਿਵਾੜੀ ਦੇ ਡਿਪਟੀ ਕਮਿਸ਼ਨਰ ਯਸ਼ੇਂਦਰ ਸਿੰਘ ਨੇ ਮੁੱਖ ਮੰਤਰੀ ਨੂੰਅਗਾਮੀ ਪ੍ਰਕ੍ਰਿਆ ਨਾਲ ਜੁੜੀ ਕਾਰਵਾਈ ਨਾਲ ਜਾਣੂੰ ਕਰਾਉਂਦੇ ਹੋਏ ਦਸਿਆ ਕਿ ਕਿਸਾਨਾਂ ਦੀ ਇਕ ਸਹਿਕਾਰੀ ਕਮੇਟੀ ਦੀ ਮਾਜਰਾ ਨੂੰ ਆਪਰੇਟਿਵ ਮਲਟੀ ਪਰਪਜ ਸੋਸਾਇਟੀ ਦੇ ਲਈ ਰਜਿਸਟ੍ਰੇਸ਼ਣ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੇ ਨਿਰਦੇਸ਼ਾਂ ਦੇ ਅਨੁਸਾਰ ਸਹਾਇਕ ਰਜਿਸਟਰਾਰ ਕੋਆਪਰੇਟਿਵ ਸੋਸਾਇਟੀ ਦੇ ਇਕ ਇੰਸਪੈਕਟਰ ਦੀ ਡਿਊਟੀ ਪਿੰਡ ਵਿਚ ਲਗਾ ਦਿੱਤੀ ਗਈ ਹੈ। ਪਰਿਯੋਜਨਾ ਦੇ ਲਈ ਜਮੀਨ ਦੇਣ ਵਾਲੇ ਕਿਸਾਨ ਇਸ ਸੋਸਾਇਟੀ ਦੇ ਮੈਂਬਰ ਹੌਣਗੇ।

            ਇਸ ਮੌਕੇ 'ਤੇ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਸੰਜੀਵ ਕੌਸ਼ਲ,  ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ,  ਨਗਰ ਅਤੇ ਗ੍ਰਾਮ ਆਯੋਜਨਾ ਵਿਭਾਗ ਦੇ ਨਿਦੇਸ਼ਕ ਦੇ ਮਕਰੰਦ ਪਾਂਡੂਰੰਗ ਤੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਨਿਦੇਸ਼ਕ ਰਮੇਸ਼ ਚੰਦਰ ਬਿਢਾਣ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੀ।

Have something to say? Post your comment

 

ਹਰਿਆਣਾ

ਹਰਿਆਣਾ ਨੂੰ ਮਿਲਿਆ ਵਧੀਆ ਰਾਜ ਖੇਤੀਬਾੜੀ ਅਗਵਾਈ ਪੁਰਸਕਾਰ 2021

ਪੰਚਕੂਲਾ ਦੇ ਵਿਕਾਸ ਨੂੰ ਹੋਰ ਤੇਜੀ ਦੇਵੇਗਾ ਪੰਚਕੂਲਾ - ਮੋਰਨੀ ਸੜਕ ਪੋ੍ਰਜੈਕਟ -ਮਨੋਹਰ ਲਾਲ

ਐਚਏਯੂ ਵਿਗਿਆਲਕਾਂ ਨੇ ਕਿਸਾਨਾਂ ਨੂੰ ਦਿੱਤੀ ਸਲਾਹ, ਮੌਸਮ ਨੂੰ ਧਿਆਨ ਵਿਚ ਰੱਖ ਕੇ ਕਰਨ ਸਰੋਂ ਦੀ ਬਿਜਾਈ, ਖੇਤ ਨੂੰ ਤਿਆਰ ਕਰਦੇ ਸਮੇਂ ਰੱਖਣ ਸਹੀ ਨਮੀ

ਕਿਸਾਨ ਮਜ਼ਦੂਰ ਭਾਈਚਾਰੇ ਦੇ ਸਹਿਯੋਗ ਨਾਲ ਪਰਉਪਕਾਰੀ ਕਾਰਜ਼ ਹਮੇਸ਼ਾਂ ਜਾਰੀ ਰਹਿਣਗੇ -- ਜਥੇਦਾਰ ਦਾਦੂਵਾਲ

ਮੁੱਖ ਮੰਤਰੀ ਖੱਟੜ ਦੀ ਟਿੱਪਣੀ ਜੈਸੇ ਕੋ ਤੈਸਾ ਵਿਰੁਧ ਗੁਰੂਗ੍ਰਾਮ ਵਿੱਚ ਵਕੀਲਾਂ ਵੱਲੋਂ ਪੁਲਸ ਕੋਲ ਸ਼ਿਕਾਇਤ ਦਰਜ

ਹਰਿਆਣਾ ਸਰਕਾਰ ਸੂਬੇ ਦੇ ਅਗਾਂਹ ਵਧੂ ਕਿਸਾਨਾਂ ਦਾ ਸੈੱਲ ਬਣਾ ਕੇ ਉਨ੍ਹਾਂ ਨੂੰ ਸਨਮਾਨਿਤ ਕਰੇਗੀ- ਖੱਟੜ

ਕਿਸਾਨਾਂ ਨੇ ਕਰਨਾਲ ਵਿੱਚ ਭਾਜਪਾ ਦੀ ਮੀਟਿੰਗ ਦੇ ਵਿਰੁੱਧ ਅਤੇ ਝੱਜਰ ਵਿੱਚ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਖਿਲਾਫ ਪ੍ਰਦਰਸ਼ਨ ਕੀਤਾ, ਪੁਲਿਸ ਚਲਾਈਆਂ ਜਲ ਤੋਪਾਂ

ਕਿਸਾਨਾਂ ਨੇ ਕਰਨਾਲ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਸਾਬਕਾ ਵਿਧਾਇਕ ਬਖਸ਼ੀਸ਼ ਸਿੰਘ ਵਿਰਕ ਦੇ ਪੁਤਲੇ ਸਾੜੇ

ਹਰਿਆਣਾ ਵਿਚ ਹੁਣ ਤਕ 2 ਕਰੋੜ 22 ਲੱਖ 94 ਹਜਾਰ 084 ਯੋਗ ਵਿਅਕਤੀਆਂ ਦਾ ਵੇਕਸੀਨੇਸ਼ਨ ਹੋਇਆ - ਅਨਿਲ ਵਿਜ

ਪਾਣੀਪਤ ਵਿਚ 1140 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਆਦਿਤਅ ਬਿਰਲਾ ਗਰੁੱਪ