ਸੰਸਾਰ

ਉਘੇ ਬਿਜਨਸਮੈਨ ਮਨਜੀਤ ਲਿੱਟ ਵੱਲੋਂ ਆਪਣੇ ਜਨਮ ਦਿਨ ਤੇ ਦਿੱਤਾ ਚਾਰ ਲੱਖ ਡਾਲਰ ਦਾ ਦਾਨ

ਹਰਦਮ ਮਾਨ/ਕੌਮੀ ਮਾਰਗ ਬਿਊਰੋ | October 14, 2021 12:26 PM

 

ਸਰੀ- ਬੀ.ਸੀ. ਦੇ ਪ੍ਰਸਿੱਧ ਬਿਜਨੈਸਮੈਨ ਅਤੇ ਲਿਟਕੋ ਦੇ ਸੀਈਓ ਮਨਜੀਤ ਸਿੰਘ ਲਿਟ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਮੌਕੇ ਨਵੀਂ, ਨਿਵੇਕਲੀ ਅਤੇ ਸ਼ਲਾਘਾਯੋਗ ਮਿਸਾਲ ਕਾਇਮ ਕਰਦਿਆਂ ਮਾਨਵਤਾ ਦੀ ਭਲਾਈ ਹਿਤ ਕਾਰਜਸ਼ੀਲ ਚਾਰ ਪ੍ਰਮੁੱਖ ਸੰਸਥਾਵਾਂ ਨੂੰ ਚਾਰ ਲੱਖ ਡਾਲਰ ਦਾਨ ਦਿੱਤੇ ਹਨ।

ਬੀਤ ਦਿਨੀ ਸਰੀ ਦੇ ਇਕ ਬੈਂਕੁਇਟ ਹਾਲ ਵਿਚ ਆਪਣੇ ਜਨਮ ਦਿਨ ਤੇ ਕਰਵਾਏ ਇਕ ਸਮਾਗਮ ਵਿਚ ਮਨਜੀਤ ਸਿੰਘ ਲਿਟ ਨੇ ਬੀ ਸੀ ਚਿਲਡਰਨ ਹੌਸਪੀਟਲ,  ਪੀਸ ਆਰਚ ਹੌਸਪੀਟਲ ਵਾਈਟ ਰੌਕ, ਪਿਕਸ ਸੰਸਥਾ ਦੇ ਗੁਰੂ ਨਾਨਕ ਡਾਈਵਰਸਿਟੀ ਵਿਲੇਜ ਅਤੇ ਸਰੀ ਹੌਸਪੀਟਲ ਫਾਊਂਡੇਸ਼ਨ ਲਈ ਇਕ ਇਕ ਲੱਖ ਡਾਲਰ ਦੇ ਚੈਕ ਇਨ੍ਹਾਂ ਸੰਸਥਾਵਾਂ ਦੇ ਪ੍ਰਤੀਨਿਧਾਂ ਨੂੰ ਪ੍ਰਦਾਨ ਕੀਤੇ।

ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ,  ਕੈਬਨਿਟ ਮੰਤਰੀ ਹੈਰੀ ਬੈਂਸ,  ਐਮ ਐਲ ਏ ਜਿਨੀ ਸਿਮਜ਼,  ਸਰੀ ਸਿਟੀ ਕੌਂਸਲ ਦੇ ਮੇਅਰ ਡੱਗ ਮੈਕੱਲਮ,  ਕੌਸਲੇਟ ਜਨਰਲ ਇੰਡੀਆ ਸ੍ਰੀ ਮੁਨੀਸ਼ ਨੇ ਮਨਜੀਤ ਸਿੰਘ ਲਿਟ ਦੇ ਇਸ ਕਾਰਜ ਲਈ ਭਰਪੂਰ ਤਾਰੀਫ਼ ਕੀਤੀ। ਇਸ ਮੌਕੇ ਪਿਕਸ ਦੇ ਸੀਈਓ ਸਤਿਬੀਰ ਸਿੰਘ ਚੀਮਾ,  ਜਗਮੋਹਨ ਸਿੰਘ,  ਤਰਲੋਚਨ ਸਿੰਘ ਸੰਧੂ,  ਸੀਜੇ ਸਿੱਧੂ ਤੇ ਹੋਰ ਕਈ ਪਤਵੰਤੇ ਹਾਜਰ ਸਨ।

 

Have something to say? Post your comment

 

ਸੰਸਾਰ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ

ਪਾਕਿਸਤਾਨ ਦੇ ਕੌਮੀ ਸਨਮਾਨ ਨਾਲ ਕੀਤਾ ਸਨਮਾਨਿਤ ਮੰਤਰੀ ਰਮੇਸ਼ ਸਿੰਘ ਅਰੋੜਾ ਤੇ ਡਾਕਟਰ ਮੀਮਪਾਲ ਸਿੰਘ ਨੂੰ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ ‘ਨਾਬਰ’ ਉਪਰ ਹੋਈ ਭਰਵੀਂ ਵਿਚਾਰ ਚਰਚਾ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਹੋਲਾ ਮੁਹੱਲਾ ਦਾ ਸਮਾਗਮ ਸ਼ਾਨੋ ਸ਼ੌਕਤ ਨਾਲ ਹੋਏ ਸੰਪੰਨ

ਕੈਨੇਡਾ ਸਰਕਾਰ ਹੁਨਰਮੰਦ ਕਾਰੋਬਾਰ ਵਿੱਚ ਔਰਤਾਂ ਨੂੰ ਉਤਸ਼ਾਹਿਤ ਕਰਨ ਹਿਤ 28 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ

ਬੀ ਸੀ ਅਸੈਂਬਲੀ ਚੋਣਾਂ ਲਈ ਸਰਗਰਮੀਆਂ ਸ਼ੁਰੂ - ਕਨਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਨੇ ਟੈਕਸੀ ਚਾਲਕਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਪਾਕਿਸਤਾਨੀ ਸ਼ਾਇਰ ਇਰਸ਼ਾਦ ਸੰਧੂ ਦੀਆਂ ਭਾਰਤੀ ਪ੍ਰਕਾਸ਼ਕ ਵੱਲੋਂ ਛਾਪੀਆਂ ਦੋ ਕਾਵਿ ਕਿਤਾਬਾਂ ਲਾਹੌਰ ਵਿੱਚ ਲੋਕ ਅਰਪਣ

ਪੰਜਾਬੀ ਲੇਖਕਾਂ ਦੇ ਵਿਸ਼ਾਲ ਵਫ਼ਦ ਵੱਲੋਂ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ਼ਹੀਦੀ ਜੰਡ ਹੇਠ ਇਸਤਰੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ