ਸ੍ਰੀਨਗਰ- ਗੁਰਦੁਆਰਾ ਸ਼ਹੀਦ ਬੁੰਗਾ ਬਰਜ਼ੁਲਾ ਬਾਗਾਤ ਸ਼੍ਰੀਨਗਰ ਅਤੇ ਗੁਰਦੁਆਰਾ ਸਿੰਘ ਸਭਾ ਚੰਦਰੀਗਾਮ ਪੁਲਵਾਮਾ ਵਿਖੇ ਸਿੱਖ ਸੰਗਤਾਂ ਦੇ ਸੱਦੇ ਉੱਪਰ ਧਰਮ ਪ੍ਰਚਾਰ ਲਈ ਪੁੱਜੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਸ਼ਮੀਰ ਦੇ ਵੱਖ ਵੱਖ ਗੁਰੂ ਘਰਾਂ ਵਿੱਚ ਸੰਗਤਾਂ ਨੂੰ ਸੰਬੋਧਨ ਕੀਤਾ ਜਥੇਦਾਰ ਦਾਦੂਵਾਲ ਜੀ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਥੇਦਾਰ ਦਾਦੂਵਾਲ ਜੀ ਨੇ ਵੱਡੀ ਤਾਦਾਦ ਵਿੱਚ ਜੁੜੀਆਂ ਸਿੱਖ ਸੰਗਤਾਂ ਨੂੰ ਗੁਰਬਾਣੀ ਗੁਰਇਤਹਾਸ ਦੁਆਰਾ ਸਿੱਖ ਫਲਸ਼ਫੇ ਬਾਰੇ ਚਾਨਣਾ ਪਾਇਆ ਕਸ਼ਮੀਰ ਦੇ ਸਿੱਖਾਂ ਨੂੰ ਸਾਬਤ ਸੂਰਤ ਸਿੱਖੀ ਨਾਲ ਜੁੜੇ ਹੋਣ ਤੇ ਉਨਾਂ ਵਧਾਈ ਵੀ ਦਿੱਤੀ ਅਤੇ ਕਸ਼ਮੀਰ ਦੇ ਅਜੋਕੇ ਬਦਲਦੇ ਹਾਲਾਤਾਂ ਵਿਚ ਸੰਗਤਾਂ ਨੂੰ ਏਕਤਾ ਇਕਮੁੱਠਤਾ ਨਾਲ ਰਲਮਿਲ ਕੇ ਰਹਿਣ ਦਾ ਸੱਦਾ ਦਿੱਤਾ ਤੇ ਕੁੱਝ ਦਿਨ ਪਹਿਲਾਂ ਸ੍ਰੀਨਗਰ ਵਿੱਚ ਸਿੱਖ ਤੇ ਹਿੰਦੂ ਦੋ ਅਧਿਆਪਕਾਂ ਨੂੰ ਗੋਲੀਆਂ ਮਾਰ ਕੇ ਮਾਰਨ ਦੀ ਘਟਨਾ ਉੱਪਰ ਗੰਭੀਰ ਦੁੱਖ ਦਾ ਪ੍ਰਗਟਾਵਾ ਕੀਤਾ ਜਥੇਦਾਰ ਦਾਦੂਵਾਲ ਜੀ ਸੰਗਤਾਂ ਦੇ ਸੱਦੇ ਉੱਪਰ ਪਹਿਲੀ ਵਾਰ ਕਸ਼ਮੀਰ ਪੁੱਜੇ ਸਨ ਉਨਾਂ ਦਾ ਲੋਕਲ ਤਿਆਰ ਬਰ ਤਿਆਰ ਸਿੱਖਾਂ ਵਲੋਂ ਜੈਕਾਰਿਆਂ ਦੀ ਗੂੰਜ਼ ਵਿੱਚ ਭਰਵਾਂ ਸਵਾਗਤ ਕੀਤਾ ਗਿਆ ਜਥੇਦਾਰ ਦਾਦੂਵਾਲ ਜੀ ਦੇ ਧਰਮ ਪ੍ਰਚਾਰ ਪ੍ਰੋਗਰਾਮਾਂ ਦਾ ਪ੍ਰਬੰਧ ਗੁਰਮਤਿ ਟਕਸਾਲ ਇੰਸਟੀਚਿਊਟ ਗੁਰਮਤਿ ਸਟੱਡੀ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਕਸ਼ਮੀਰ ਵਲੋਂ ਕੀਤਾ ਗਿਆ ਜਿਸ ਵਿੱਚ ਸਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ਼ ਸਿੰਘ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲਾ ਨੇ ਵੀ ਹਾਜ਼ਰੀ ਭਰੀ