ਹਰਿਆਣਾ

ਪੰਚਕੂਲਾ ਦੇ ਵਿਕਾਸ ਨੂੰ ਹੋਰ ਤੇਜੀ ਦੇਵੇਗਾ ਪੰਚਕੂਲਾ - ਮੋਰਨੀ ਸੜਕ ਪੋ੍ਰਜੈਕਟ -ਮਨੋਹਰ ਲਾਲ

ਦਵਿੰਦਰ ਸਿੰਘ ਕੋਹਲੀ | October 19, 2021 10:43 PM

 

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੰਚਕੂਲਾ ਮਹਾਨਗਰੀ ਵਿਕਾਸ  ਨੂੰ ਪੰਚਕੂਲਾ-ੋਮੋਰਨੀ ਸੜਕ ਪੋ੍ਰਜੈਕਟ ਹੋਰ ਤੇਜੀ ਪ੍ਰਦਾਨ ਕਰੇਗਾ। ਇਸ ਨਾਲ ਮੋਰਨੀ ਖੇਤਰ ਦੇ ਲੋਕਾਂ ਅਤੇ ਸੈਨਾਨੀਆਂ ਨੂੰ ਬਿਹਤਰ ਸਹੂਲਤ ਮਿਲੇਗੀ। ਮੁੱਖ ਮੰਤਰੀ ਨੇ ਅੱਜ ਪੰਚਕੂਲਾ ਤੋਂ ਮੋਰਨੀ ਜਾਣ ਵਾਲੀ ਸੜਕ ਨੂੰ ਹੋਰ ਮਜਬੂਤੀ ਤੇ ਚੌੜਾ ਕਰਨ ਦੇ ਪ੍ਰਸਤਾਵ ਨੁੰ ਕੇਂਦਰ ਵਿਚ ਭੇਜੇ ਜਾਣ ਦੀ ਮੰਜੂਰੀ ਪ੍ਰਦਾਨ ਕੀਤੀ। ਉਹ ਅੱਜ ਰਾਜ ਵਾਇਲਡ ਲਾਇਫ ਬੋਰਡ ਹਰਿਆਣਾ ਦੀ ਛੇਵੀਂ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਇਸ ਦੌਰਾਨ ਫੋਰੇਸਟ ਅਤੇ ਵਾਇਲਡ ਲਾਇਫ ਵਿਭਾਗ ਦੇ ਮੰਤਰੀ ਸ੍ਰੀ ਕੰਵਰ ਪਾਲ ਵੀ ਮੌਜੂਦ ਰਹੇ।

            ਦੱਸ ਦੇਣ ਕਿ ਪੰਚਕੂਲਾ ਤੋਂ ਮੋਰਨੀ ਜਾਣ ਵਾਲੀ ਲਗਭਗ 17 ਕਿਲੋਮੀਟਰ ਲੰਬੀ ਸੜਕ ਨੂੰ ਚੌੜਾ ਅਤੇ ਮਜਬੂਤ ਕੀਤਾ ਜਾਣਾ ਹੈ। ਇਹ ਸੜਕ ਪੰਚਕੂਲਾ ਦੇ ਖੌਲ-ਹੀ-ਰਾਈਤਾਨ ਵਾਇਲਡ ਲਾਇਫ ਸੈਂਚੁਰੀ ਦੇ ਖੇਤਰ ਵਿਚ ਆਉਂਦੀ ਹੈ। ਇਸ ਸੜਕ ਦੇ ਨਿਰਮਾਣ ਕਾਰਜ ਦੇ ਲਈ ਕੇਂਦਰ ਸਰਕਾਰ ਦੇ ਨੈਸ਼ਨਲ ਬੋਰਡ ਆਫ ਵਾਇਲਡ ਲਾਇਫ ਦੀ ਮੰਜੂਰੀ ਜਰੂਰੀ ਹੈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੰਚਕੂਲਾ ਦੇ ਵਿਕਾਸ ਅਤੇ ਸੈਰ-ਸਪਾਟੇ ਲਈ ਇਸ ਸੜਕ ਦਾ ਚੌੜਾ ਹੋਣਾ ਬਹੁਤ ਜਰੂਰੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੇ ਤੁਰੰਤ ਰਾਜ ਵਾਇਲਡ ਲਾਇਫ ਬੋਰਡ ਨੂੰ ਇਸ ਸੜਕ ਦੇ ਚੌੜਾ ਅਤੇ ਮਜਬੂਤ ਕਰਨ ਦਾ ਪ੍ਰਸਤਾਵ ਬਣਾ ਕੇ ਨੈਸ਼ਨਲ ਬੋਰਡ ਆਫ ਵਾਇਲਡ ਲਾਇਫ ਨੂੰ ਭੇਜਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਸ ਸੜਕ ਦੇ ਨਿਰਮਾਣ ਨਾਲ ਪੰਚਕੂਲਾ ਮਹਾਨਗਰੀ ਵਿਕਾਸ ਪੋ੍ਰਜੈਕਟ ਨੂੰ ਜੋਰ ਮਿਲੇਗਾ ਅਤੇ ਮੋਰਨੀ ਖੇਤਰ ਵਿਚ ਸੈਨਾਨੀਆਂ ਨੂੰ ਵੀ ਆਵਾਜਾਈ ਦੀ ਬਿਹਤਰ ਸਹੂਲਤਾਂ ਮਿਲਣਗੀਆਂ।

ਵਾਇਲਡ ਲਾਇਫ ਅਤੇ ਵਾਤਾਵਰਣ ਨਾਲ ਜੁੜੇ ਪ੍ਰਸਤਾਵਾਂ ਵਿਚ ਨਾ ਹੋਣ ਦੇਰੀ

            ਮੀਟਿੰਗ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਫੋਰੇਸਟ ਖੇਤਰ,  ਵਾਇਲਡ ਲਾਇਫ ਅਤੇ ਕਲਾਈਮੇਟ ਨਾਲ ਜੁੜੇ ਪ੍ਰਸਤਾਵਾਂ ਵਿਚ ਕੋਈ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇੰਨ੍ਹਾਂ ਨਾਲ ਜੁੜੇ ਪ੍ਰਸਤਾਵਾਂ ਨੂੰ ਸਮੇਂ ਰਹਿੰਦੇ ਰਿਵਯੂ ਕਰ ਕੇ ਉਨ੍ਹਾਂ 'ਤੇ ਫੈਸਲੇ ਲਏ ਜਾਣ ਤਾਂ ਜੋ ਵਿਕਾਸ ਕਾਰਜ ਸਮੇਂਬੱਧ ਢੰਗ ਨਾਲ ਕੀਤੇ ਜਾ ਸਕਣ। ਇਸ ਦੇ ਨਾਲ-ਨਾਲ ਮੁੱਖ ਮੰਤਰੀ ਨੇ ਹੋਰ ਵਾਇਲਡ ਲਾਇਫ ਸਰੰਖਣ 'ਤੇ ਵੀ ਵਿਸ਼ੇ  ਧਿਆਨ ਦੇਣ ਲਈ ਕਿਹਾ।

            ਮੀਟਿੰਗ ਦੌਰਾਨ ਸ੍ਰੀ ਮਾਤਾ ਮਨਸਾ ਦੇਵੀ ਸ਼੍ਰਾਇਨ ਬੋਰਡ ਪੰਚਕੂਲਾ ਵਿਚ ਸਥਾਪਿਤ ਕੀਤੇ ਜਾਦ ਵਾਲੇ ਇੰਡੀਅਨ ਇੰਸਟੀਟਿਯੂਟ ਆਫ ਆਯੂਰਵੇਦਾ ਦੇ ਪੋ੍ਰਜੈਕਟ 'ਤੇ ਚਰਚਾ ਕੀਤੀ ਗਈ। ਇਹ ਪੋ੍ਰਜੈਕਟ ਵੀ ਮੰਜੂਰੀ ਦੇ ਲਈ ਕੇਂਦਰ ਸਰਕਾਰ ਦੇ ਨੈਸ਼ਨਲ ਬੋਰਡ ਆਫ ਵਾਇਲਡ ਲਾਇਫ ਨੂੰ ਭੇਜਿਆ ਗਿਆ।

            ਇਸ ਮੀਟਿੰਗ ਦੌਰਾਨ ਵਧੀਕ ਮੁੱਖ ਸਕੱਤਰ ਐਸਐਨ ਰਾਏ,  ਅਲੋਕ ਨਿਗਮ,  ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ,  ਪ੍ਰਧਾਨ ਸਕੱਤਰ ਵਿਨੀਤ ਗਰਗ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

 

Have something to say? Post your comment

 

ਹਰਿਆਣਾ

ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਪੋਲਿੰਗ ਸਟੇਸ਼ਨਾਂ ਦੇ ਨਿਰੀਖਣ ਦਾ ਕੰਮ ਕਲ ਤੱਕ ਪੂਰਾ ਕਰਨ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਬਿਪਲਬ ਕੁਮਾਰ ਦੇਬ ਦੀ ਨਾਮਜ਼ਦਗੀ ਵਿੱਚ ਸ਼ਾਮਲ ਹੋਣ ਲਈ ਤ੍ਰਿਪੁਰਾ ਪਹੁੰਚੇ

ਲੋਕਤੰਤਰ ਵਿਚ ਹਰ ਵੋਟਰ ਆਪਣੇ ਵੋਟ ਅਧਿਕਾਰ ਦਾ ਜਰੂਰ ਕਰਨ ਵਰਤੋੇ - ਮੁੱਖ ਚੋਣ ਅਧਿਕਾਰੀ

ਹਰਿਆਣਾ ਵਿਚ ਛੇਵੇਂ ਪੜਾਅ ਵਿਚ ਹੋਵੇਗਾ ਲੋਕਸਭਾ ਆਮ ਚੋਣ ਦੀ ਵੋਟਿੰਗ

ਲੋਕਸਭਾ ਆਮ ਚੋਣਾ ਵਿਚ ਹਰਿਆਣਾ ਵਿਚ ਘੱਟ ਤੋਂ ਘੱਟ 75 ਫੀਸਦੀ ਚੋਣ ਦਾ ਟੀਚਾ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਨਾਇਬ ਸੈਣੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ ਮਿਰਜ਼ਾਪੁਰ ਮਾਜਰਾ ਪੁੱਜੇ

ਭਾਜਪਾ ਹਰਿਆਣਾ ਦੀਆਂ 10 'ਚੋਂ 10 ਲੋਕ ਸਭਾ ਸੀਟਾਂ ਵੱਡੇ ਫਰਕ ਨਾਲ ਜਿੱਤੇਗੀ : ਮੁੱਖ ਮੰਤਰੀ ਨਾਇਬ ਸੈਣੀ

ਰਾਜ ਪੱਧਰ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ ਕੀਤੀ ਗਈ ਗਠਨ

ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਲੋਕਸਭਾ ਚੋਣ ਸਪੰਨ ਕਰਵਾਉਣ ਲਈ ਹਰਿਆਣਾ ਪੁਲਿਸ ਵੱਲੋਂ ਸਥਾਪਿਤ ਕੀਤਾ ਗਿਆ ਇਲੈਕਸ਼ਨ ਸੈਲ

ਨਿਰਪੱਖ , ਸਵੱਛ ਅਤੇ ਪਾਰਦਰਸ਼ੀ ਚੋਣ ਕਰਵਾਉਣ ਵਿਚ ਨਾਗਰਿਕ ਵੀ ਕਰਨ ਸਹਿਯੋਗ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ