ਹਰਿਆਣਾ

ਮਹੇਂਦਰਗੜ੍ਹ ਜਿਲ੍ਹੇ ਦੇ ਇਤਿਹਾਸਿਕ ਸਥਾਨਾਂ ਨੂ ਸੈਰ੍ਰਸਪਾਟਾ ਖੇਤਰ ਵਜੋ ਵਿਕਸਿਤ ਕੀਤਾ ਜਾਵੇਗਾ -ਮੁੱਖ ਮੰਤਰੀ

ਕੌਮੀ ਮਾਰਗ ਬਿਊਰੋ | October 23, 2021 05:32 PM

 

ਚੰਡੀਗੜ੍ਹ -ਹਰਿਆਣਾ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਹੇਂਦਰਗੜ੍ਹ ਜਿਲ੍ਹੇ ਦੇ ਇਤਿਹਾਸਿਕ ਸਥਾਨਾਂ ਨੂੰ ਸੈਰ੍ਰਸਪਾਟਾ ਖੇਤਰ ਵਜੋ ਵਿਕਸਿਤ ਕੀਤਾ ਜਾਵੇਗਾ। ਰਾਜ ਸਰਕਾਰ ਇਸ ਦੇ ਲਈ ਯੋਜਨਾਬੱਧ ਢੰਗ ਨਾਲ ਕਾਰਜ ਕਰ ਰਹੀ ਹੈ। ਮਾਧੋਗੜ੍ਹ ਕਿਲਾ ਤੇ ਰਾਣੀ ਤਾਲਾਬ ਦੇ ਮੁੜਨਿਰਮਾਣ ਦਾ ਕਾਰਜ ਹੋ ਚੁੱਕਾ ਹੈ ਅਤੇ ਰਾਣੀ ਮਹਿਲ ਦਾ ਕਾਰਜ ਵੀ ਆਖੀਰੀ ਪੜਾਅ ਵਿਚ ਹੈ। ਇਸ ਕੰਮ ਤੇ 9 ਕਰੋੜ ਰੁਪਏ ਖਰਚ ਹੋਣਗੇ।

            ਮੁੱਖ ਮੰਤਰੀ ਅੱਜ ਢੋਸੀ ਪਹਾੜ ਤੇ ਮਾਧੌਗੜ੍ਹ ਕਿਲਾ ਦੇ ਦੌਰੇ ਦੇ ਬਾਅਦ ਮਾਧੋਗੜ੍ਹ ਕਿਲਾ ਤੇ ਆਯੋਜਿਤ ਪੋ੍ਰਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ।

            ਮੁੱਖ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਦੋਨਾਂ ਪਹਾੜਾਂ ਤੇ ਸੈਰ੍ਰਸਪਾਟਾ ਦੀ ਕਾਫੀ ਸੰਭਾਵਨਾਵਾਂ ਹਨ। ਢੋਸੀ ਪਹਾੜ ਨੂੰ ਜਿੱਥੇ ਤੀਰਥ ਸਥਾਨ ਵਜੋ ਵਿਕਸਿਤ ਕਰਨ ਦੀ ਯੋਜਨਾ ਬਣਾਈ ਹੈ,  ਉੱਥੇ ਮਾਧੋਗੜ੍ਹ ਕਿਲਾ ਤੇ ਵੱਧ ਤੋਂ ਵੱਧ ਸੈਰ੍ਰਸਪਾਟਾ ਲਿਆਉਣ ਦੇ ਲਈ ਆਉਣ ਵਾਲੇ ਸਮੇਂ ਵਿਚ ਮਾਧੋਗੜ੍ਹ ਦੇ ਰਾਜਾ ਮਹਿਲ ਦਾ ਵੀ ਨਿਰਮਾਣ ਕੀਤਾ ਜਾਵੇਗਾ।

            ਉਨ੍ਹਾਂ ਨੇ ਕਿਹਾ ਕਿ ਇਹ ਦੋਨਾਂ ਪਹਾੜ ਸਥਾਨ ਸੈਰ੍ਰਸਪਾਟਾ ਵਜੋ ਵਿਕਸਿਤ ਹੋਣਗੇ ਤਾਂ ਇਸ ਇਲਾਕੇ ਵਿਚ ਰੁਜਗਾਰ ਦੇ ਮੌਕੇ ਵੱਧਣਗੇ। ਆਉਣ ਵਾਲੇ ਸਮੇਂ ਵਿਚ ਇੱਥੇ ਦੂਰਦਰਾਜ ਤੋਂ ਲੋਕ ਟ੍ਰੈਕਿੰਗ ਕਰਨ ਦੇ ਲਈ ਆਉਣਗੇ। ਰਾਜ ਸਰਕਾਰ ਨੇ ਸੈਰ੍ਰਸਪਾਟਾ ਦੇ ਖੇਤਰ ਵਿਚ ਰੁਜਗਾਰ ਵਧਾਉਣ ਦੇ ਲਈ ਯੋਜਨਾ ਬਣਾਈ ਹੈ।

            ਮੁੱਖ ਮੰਤਰੀ ਨੇ ਆਈਐਮਟੀ ਖੁਡਾਨਾ ਦੇ ਸਬੰਧ ਵਿਚ ਕਿਹਾ ਕਿ ਪੰਚਾਇਤ ਦੀ ਜਮੀਨ ਨੂੰ ਐਚਐਆਈਆਈਡੀਸੀ ਨੂੰ ਦੇਣ ਦੇ ਲਈ ਜਲਦੀ ਹੀ ਇਕ ਮੀਟਿੰਗ ਬੁਲਾਈ ਜਾਵੇਗੀ। ਇਸ ਵਿਚ ਗ੍ਰਾਮੀਣਾਂ ਦਾ ਵੀ ਸਹਿਯੋਗ ਜਰੂਰੀ ਹੈ। ਰਾਜ ਸਰਕਾਰ ਚਾਹੁੰਦੀ ਹੈ ਕਿ ਇੱਥੇ ਉਦਯੋਗ ਲਗਣ ਅਤੇ ਲੋਕਾਂ ਨੂੰ ਰੁਜਗਾਰ ਮਿਲੇ।

            ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਦਾ ਟੀਚਾ ਹੈ ਕਿ ਪਰਿਵਾਰ ਪਹਿਚਾਣ ਪੱਤਰ ਰਾਹੀਂ ਇਕ ਸਾਲ ਦੇ ਅੰਦਰ੍ਰਅੰਦਰਹਰਿਆਣਾ ਦੇ ਦੋ ਲੱਖ ਪਰਿਵਾਰਾਂ ਨੂੰ ਕਿਸੇ ਨਾ ਕਿਸੇ ਰੁਜਗਾਰ ਨਾਲ ਜੋੜਿਆ ਜਾਵੇ। ਸਰਕਾਰ ਦੇ ਕੋਲ ਲਗਭਗ 65 ਲੱਖ ਪਰਿਵਾਰਾਂ ਦਾ ਆਂਕੜਾ ਆ ਚੁੱਕਾ ਹੈ। ਸਰਕਾਰ ਆਖੀਰੀ ਵਿਅਕਤੀ ਨੂੰ ਵੀ ਵਿਕਾਸ ਵਿਚ ਭਾਗੀਦਾਰੀ ਦੇਣਾ ਚਾਹੁੰਦੀ ਹੈ।

            ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਨਹਿਰਾਂ ਦਾ ਵਿਕਾਸ ਕਰਦੇ ਹੋਏ ਦੱਖਣੀ ਹਰਿਆਣਾ ਦੇ ਆਖੀਰੀ ਟੇਲ ਤਕ ਪਾਣੀ ਪਹੁੰਚਾਉਣ ਦਾ ਕਾਰਜ ਕੀਤਾ ਹੈ। ਹਰਿਆਣਾ ਦੇ ਨਾਲ ਲਗਦੇ ਰਾਜਸਤਾਨ ਦੇ ਕਈ ਪਿੰਡ ਵਿਚ ਵੀ ਜਲ ਪੱਧਰ ਵਿਚ ਕਾਫੀ ਵਾਧਾ ਹੋਇਆ ਹੈ। ਇਹ ਨਾਗਰਿਕ ਵੀ ਹਰਿਆਣਾ ਸਰਕਾਰ ਦਾ ਗੁਣਗਾਨ ਕਰ ਰਹੇ ਹਨ।

            ਇਸ ਮੌਕੇ ਤੇ ਸਮਾਜਿਕ,  ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਸ੍ਰੀ ਓਮ ਪ੍ਰਕਾਸ਼ ਯਾਦਵ,  ਸਾਬਕਾ ਸਿਖਿਆ ਮੰਤਰੀ ਪੋ੍ਰਫੈਸਰ ਰਾਮਬਿਲਾਸ ਸ਼ਰਮਾ ਤੋਂ ਇਲਾਵਾ ਹੋਰ ਮਾਣਯੋਗ ਨਾਗਰਿਕ ਮੌਜੂਦ ਸਨ।

 

Have something to say? Post your comment

 

ਹਰਿਆਣਾ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ