ਟ੍ਰਾਈਸਿਟੀ

ਯੋਗ ਗੁਰੂ ਬਾਬਾ ਰਾਮ ਦੇਵ ਨਾਲ ਖਰੜ ਇਲਾਕੇ ਦੇ ਉਘੇ ਸਮਾਜ ਸੇਵੀ ਪ੍ਰਵੀਨ ਕੁਮਾਰ ਵਲੋ ਕੀਤੀ ਮੀਟਿੰਗ

ਕੌਮੀ ਮਾਰਗ ਬਿਊਰੋ/ਰਾਜੇਸ਼ ਕੌਸ਼ਿਕ | October 24, 2021 07:06 PM


ਉਘੇ ਸਮਾਜ ਸੇਵੀ ਅਤੇ ਅੰਬਿਕਾ ਗਰੁੱਪ ਖਰੜ ਦੇ ਐਮ.ਡੀ. ਪ੍ਰਵੀਨ ਕੁਮਾਰ ਨਾਲ ਮੀਟਿੰਗ ਕਰਕੇ ਖਰੜ ਇਲਾਕੇ ਵਿਚ ਪਤੰਯਲੀ ਯੋਗਪੀਠ ਸ੍ਰੀ ਹਰਿਦੁਆਰ ਵਰਗੀ ਸੰਸਥਾ ਖੋਹਲਣ ਦੀ ਅਪੀਲ ਕੀਤੀ ਉਹ ਬੀਤੀ ਦਿਨੀ ਯੋਗ ਗੁਰੂ ਬਾਬਾ ਰਾਮ ਦੇਵ ਦੇ ਸੱਦੇ ਤੇ ਉਨ੍ਹਾਂ ਨਾਲ ਪਤੰਯਲੀ ਯੋਗਪੀਠ ਸ੍ਰੀ ਹਰਿਦੁਆਰ ਵਿਖੇ ਗਏ ਸਨ ਅਤੇ ਉਨ੍ਹਾਂ ਨਾਲ ਉਥੇ ਗੱਲਬਾਤ ਕੀਤੀ। ਯੋਗ ਗੁਰੂ ਬਾਬਾ ਰਾਮ ਦੇਵ ਵਲੋਂ ਸ੍ਰੀ ਪ੍ਰਵੀਨ ਕੁਮਾਰ ਨੂੰ ਵਿਸ਼ਵ ਪੱਧਰ ਦੇ ਮੈਡੀਕਲ ਅਤੇ ਆਯੂਰਵੈਦਿਕ ਖੋਜ ਸੰਸਥਾ ਦਾ ਦੌਰਾ ਕਰਵਾ ਕੇ ਜਾਣਕਾਰੀ ਦਿੱਤੀ ਤੇ ਦਸਿਆ ਕਿ ਯੋਗ ਗੁਰੂ ਮਹਾਂਰਿਸ਼ੀ ਪਤੰਯਲੀ ਦੇ ਨਾਂ ਤੇ ਆਯੂਰਵੈਦਾ ਅਤੇ ਯੋਗ ਰਾਹੀ ਵੱਖ ਵੱਖ ਵਿਧੀਆਂ ਰਾਹੀ ਬਿਮਾਰੀ ਤੋਂ ਪੀੜਤਾਂ ਦਾ ਇਲਾਜ਼ ਕੀਤਾ ਜਾਂਦਾ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਯੋਗ ਗੁਰੂ ਬਾਬਾ ਰਾਮ ਦੇਵ ਨਾਲ ਮੀਟਿੰਗ ਦੌਰਾਨ ਇਸ ਮਸਲੇ ਤੇ ਵੀ ਵਿਚਾਰ ਚਰਚਾ ਕੀਤੀ ਕਿ ਉਨ੍ਹਾਂ ਦੀ ਸੋਚ ਹੈ ਕਿ ਪਤੰਯਲੀ ਵਾਂਗ ਹੀ ਆਯੂਰਵੈਦਾ-ਯੋਗ ਸੰਸਥਾ ਦਾ ਖਰੜ ਸ਼ਹਿਰ ਅਤੇ ਇਲਾਕੇ ਅੰਦਰ ਵੀ ਸਥਾਪਿਤ ਹੋਵ ਜਿਥੋ ਕਿ ਇਸ ਇਲਾਕੇ ਲੋਕੀ ਯੋਗ ਨਾਲ ਵੱਧ ਤੋਂ ਵੱਧ ਜੁੜ ਸਕਣ ਅਤੇ ਬਿਮਾਰੀਆਂ ਤੋਂ ਮੁਕਤ ਹੋ ਸਕਣ। ਉਨ੍ਹਾਂ ਯੋਗ ਬਾਬਾ ਰਾਮ ਦੇਵ ਜੀ ਨੂੰ ਭਰੋਸਾ ਦਿਵਾਇਆ ਕਿ ਜੇਕਰ ਖਰੜ ਇਲਾਕੇ ਅੰਦਰ ਬਾਬਾ ਰਾਮ ਦੇਵ ਜੀ ਵਲੋਂ ਇਸ ਤਰ੍ਹਾਂ ਦੀ ਸੰਸਥਾ ਸਥਾਪਿਤ ਕਰਦੀ ਹੈ ਤਾਂ ਉਹ ਹਰ ਸੰਭਵ ਸਹਿਯੋਗ ਦੇਣਗੇ। ਮੀਟਿੰਗ ਦੌਰਾਨ ਬਾਬਾ ਰਾਮ ਦੇਵ ਨੇ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਖਰੜ ਇਲਾਕੇ ਦਾ ਦੌਰਾ ਕਰਕੇ ਸੰਸਥਾ ਦਾ ਸਥਾਪਤ ਕਰਨ ਦਾ ਯਤਨ ਕਰਨਗੇ। ਉਨ੍ਹਾਂ ਦਸਿਆ ਕਿ ਪੰਜਾਬ, ਹਿਮਾਂਚਲ ਪ੍ਰਦੇਸ ਦੇ ਅੰਦਰ ਜਲਦੀ ਹੀ ਵੈਲਨੈਸ ਕੈਂਪ ਲਗਾਏ ਜਾ ਰਹੇ ਹਨ ਉਸ ਵਿਚ ਅੰਬਿਕਾ ਗਰੁੱਪ ਵਲੋਂ ਸਹਿਯੋਗ ਦਿੱਤਾ ਜਾਵੇਗਾ। ਸਮਾਜ ਸੇਵੀ ਕੰਮਾਂ ਲਈ ਬਾਬਾ ਰਾਮ ਦੇਵ ਵਲੋ ਅੰਬਿਕਾ ਗਰੁੱਪ ਦੇ ਨਿਰਦੇਸ਼ਕ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ