ਖੇਡ

ਅਕਾਲ ਅਕਾਦਮੀ ਮਨਾਲ ਵਿੱਚ ਇੱਕ ਦਿਨਾ ਸਲਾਨਾ ਖੇਡ ਸਮਾਰੋਹ ਕਰਵਾਇਆ ਗਿਆ

ਕੌਮੀ ਮਾਰਗ ਬਿਊਰੋ | October 24, 2021 07:43 PM
ਬਾਬਾ ਇਕਬਾਲ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਹੀ ਅਤੇ ਇਕਾਲੇ ਦੀ ਨਾਮਵਰ ਸੰਸਥਾ ਅਕਾਲ ਅਕਾਦਮੀ ਮਨਾਲ ਵਿੱਚ ਇੱਕ ਦਿਨਾ ਸਲਾਨਾ ਖੇਡ ਸਮਾਰੋਹ ਕਰਵਾਇਆ ਗਿਆ।ਇਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਬੱਚਿਆਂ ਨੇ 50 ਮੀਟਰ , 100 ਮੀਟਰ  , 200 ਮੀਟਰ ਦੌੜ , ਹਰਡਲ ਦੌੜ  ਅਤੇ ਹੋਰ ਦੌੜਾ ਵਿੱਚ ਬੜਾ ਹੀ ਵਧੀਆ ਪ੍ਰਦਰਸ਼ਨ ਕੀਤਾ। ਜਿਸ ਵਿੱਚ ਅਜੈ ਹਾਊਸ , ਅਮੁਲ ਹਾਊਸ , ਅਤੁਲ ਹਾਊਸ ਅਤੇ ਅਭੈ ਹਾਊਸ ਨੇ ਹਿੱਸਾ ਲਿਆ ਅਤੇ ਅਜੈ ਹਾਊਸ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾਂ ਸਥਾਨ ਪ੍ਰਾਪਤ ਕੀਤਾ। ਇਸ ਵਿੱਚ ਪ੍ਰਿੰਸੀਪਲ ਸ੍ਰੀਮਤੀ ਚਰਨਦੀਪ ਕੌਰ ਨੇ  ਕਿਹਾ ਕਿ ਖੇਡਾਂ ਬੱਚਿਆਂ ਲਈ ਬਹੁਤ ਜ਼ਰੂਰੀ ਹਨ । ਉਹਨਾਂ ਨੇ ਕਿਹਾ ਖੇਡਾਂ ਨਾਲ ਬੱਚਿਆਂ ਦਾ ਸਰੀਰਕ ਵਿਕਾਸ ਅਤੇ ਮਾਨਸਿਕ ਵਿਕਾਸ ਵੀ ਹੁੰਦਾ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ। ਇਸ ਮੌਕੇ ਮਾਨਯੋਗ ਸ: ਮਨਦੀਪ ਸਿੰਘ  ( Land Donor)ਵੀ ਹਾਜ਼ਰ ਰਹੇ। ਅੰਤ ਵਿੱਚ ਪ੍ਰਿੰਸੀਪਲ ਮੈਡਮ , ਮਨਦੀਪ ਸਿੰਘ  ਜੀ , ਨਵਜਿੰਦਰ ਕੌਰ  ਅਤੇ ਸਮੂਹ ਸਟਾਫ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ।
 
 

Have something to say? Post your comment

 

ਖੇਡ

ਸਾਬਤ ਸੂਰਤ ਸਿੱਖ ਨੌਜਵਾਨਾਂ ਦਾ ਕ੍ਰਿਕਟ ਮੈਚ ਟੀ 10 ਮੁੰਬਈ ਵਿਚ ਕਰਵਾਇਆ ਜਾ ਰਿਹਾ

ਪੰਜਾਬ ਦੀਆਂ ਟੀਮਾਂ ਪਹੁੰਚੀਆਂ ਫਾਈਨਲ ਵਿੱਚ ਲੜਕਿਆਂ ਦੀ ਟੀਮ ਨੇ ਹਰਿਆਣਾ ਨੂੰ 5-0 ਅਤੇ ਲੜਕੀਆਂ ਦੀ ਟੀਮ ਨੇ ਮਹਾਰਾਸ਼ਟਰ ਨੂੰ 3-0 ਨਾਲ ਹਰਾਇਆ

ਪੰਜਾਬੀ ਪਰਿਵਾਰਿਕ ਅਤੇ ਐਕੱਸ਼ਨ ਨਾਲ ਬਣਾਈ ਜਾ ਫਿਲਮ "ਜੱਟਾ ਡੌਲੀ ਨਾ" ਦਾ ਟਰੇਲਰ ਹੋਇਆ ਰਿਲੀਜ਼

ਪੈਰਿਸ ਓਲੰਪਿਕਸ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਪੂਰੀ ਵਾਹ ਲਾਵਾਂਗੀ: ਸਿਫ਼ਤ ਸਮਰਾ

ਰਾਜਸਥਾਨ ਨੂੰ 40-24 ਨਾਲ ਪਛਾੜਕੇ ਹਰਿਆਣਾ ਬਣਿਆ ਚੈਂਪੀਅਨ ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਵਿਚ

ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦੇ ਦੂਸਰੇ ਦਿਨ  ਹਿਮਾਚਲ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 55-7 ਦੇ ਵੱਡੇ ਫਰਕ ਨਾਲ ਹਰਾਇਆ

ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ , ਪੰਜਾਬ ਨੇ ਗੁਜਰਾਤ ਨੂੰ 28-20 ਦੇ ਫਰਕ ਨਾਲ ਹਰਾਇਆ

ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਦੇ ਪੇਂਡੂ ਖੇਡ ਮੇਲੇ ‘ਚ 800 ਖਿਡਾਰੀ ਸ਼ਾਮਲ ਹੋਏ

'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਰੌਚਕ ਖੇਡ ਮੁਕਾਬਲੇ ਜਾਰੀ - ਏਡੀਸੀ ਵਰਜੀਤ ਵਾਲੀਆ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ

ਮੀਤ ਹੇਅਰ ਨੇ ਸੋਨ ਤਮਗ਼ਾ ਜੇਤੂ ਅਰਜੁਨ ਚੀਮਾ ਨੂੰ ਦਿੱਤੀ ਮੁਬਾਰਕਬਾਦ