ਖੇਡ

ਅਕਾਲ ਯੂਨੀਵਰਸਿਟੀ ਵਿਚ ਤੀਜੇ ਪੇਂਡੂ ਖੇਡ ਮੇਲੇ ਦਾ ਸਫ਼ਲ ਸਮਾਪਨ

ਕੌਮੀ ਮਾਰਗ ਬਿਊਰੋ | October 30, 2021 06:08 PM


        ਅਕਾਲ ਯੂਨੀਵਰਸਿਟੀ ਵਿਚ ‘ਪੇਂਡੂ ਖੇਡ ਅਤੇ ਲੋਕ ਕਲਾਵਾਂ ਮੁਕਾਬਲੇ 2021’ ਦੇ ਨਾਂ ਹੇਠ ਵੱਡੇ ਪੱਧਰ ਉੱਤੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਹੈ। ਪਹਿਲੇ ਦਿਨ ਲੋਕ ਕਲਾਵਾਂ ਸੰਬੰਧੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ। ਖੇਡ ਮੇਲੇ ਦੇ ਦੂਜੇ ਦਿਨ ਖ਼ਾਸ ਤੌਰ ਉੱਤੇ ਪੇਂਡੂ ਖੇਡਾਂ ਕਰਵਾਈਆਂ ਗਈਆਂ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਕੀਤੀ ਗਈ। ਉਪਰੰਤ ਪ੍ਰੋਗਰਾਮ ਦੇ ਉਦਘਾਟਨ ਦੀ ਰਸਮ ਵਾਈਸ ਚਾਂਸਲਰ ਪ੍ਰੋਫ਼ੈਸਰ ਗੁਰਮੇਲ ਸਿੰਘ ਨੇ ਅਦਾ ਕੀਤੀ। ਮੁਕਾਬਲਿਆਂ ਦੇ ਕਨਵੀਨਰ ਡਾ. ਬੀਰਬਿਕਰਮ ਸਿੰਘ ਸਨ ਅਤੇ ਮੁਕਾਬਲਿਆਂ ਵਿਚ ਭਾਗ ਲੈ ਰਹੇ ਵਿਦਿਆਰਥੀਆਂ ਨੂੰ ਨਿਯਮ ਸਮਝਾਉਣ ਅਤੇ ਦਿਸ਼ਾ ਨਿਰਦੇਸ਼ ਦੇਣ ਦੀ ਜਿੰਮੇਵਾਰੀ ਨਵਦੀਪ ਕੌਰ ਅਤੇ ਡਾਕਟਰ ਸੰਦੀਪ ਸਿੰਘ ਦੁਆਰਾ ਨਿਭਾਈ ਗਈ । ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਵਿਦਿਅਰਥੀਆਂ ਨੇ ਪੇਂਡੂ ਖੇਡ ਮੁਕਾਬਲਿਆਂ ਜਿਵੇਂ ਮਟਕੀ ਦੌੜ, ਰੱਸੀ ਟੱਪਣਾ, ਗੀਟੇ, ਸਟਾਪੂ, ਗੁੱਡੀਆਂ-ਪਟੋਲੇ, ਨਦੀ ਕਿਨਾਰਾ, ਅੰਨ੍ਹਾ ਝੋਟਾ, ਕੋਟਲੀ ਛਪਾਕੀ, ਕਿੱਕਲੀ, ਪੋਸ਼ਨ ਪਾ,  ਲੰਗੜਾ ਸ਼ੇਰ, ਤਿੰਨ ਟੰਗੀ ਦੌੜ, ਉਲਟੀ ਦੌੜ, ਭੰਡਾ-ਭੰਡਾਰੀਆ, ਖਿੱਦੋ-ਖੁੰਡੀ ਅਤੇ ਰੱਸਾ-ਕੱਸੀ ਆਦਿ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ। ਲੰਗੜਾ ਸ਼ੇਰ ਮੁਕਾਬਲਾ  ਲਵਪ੍ਰੀਤ ਸਿੰਘ ਅਤੇ ਟੀਮ ਨੇ ਜਿਤਿਆ ਜਦੋਂਕਿ ਅੰਨ੍ਹਾ ਝੋਟਾ ਵਿਚ ਦੀਪਇੰਦਰ ਕੌਰ ਅਤੇ ਟੀਮ, ਤਿੰਨ ਟੰਗੀ ਰੇਸ ਵਿੱਚ ਗੁਰਕੀਰਤ ਸਿੰਘ ਅਤੇ ਟੀਮ, ਮਿਟੀ ਦੇ ਖਿਡੌਣੇ ਬਣਾਉਣ ਵਿਚ ਪਰਮਿੰਦਰ ਕੌਰ, ਗੁਡੀਆਂ ਪਟੋਲੇ ਵਿਚ ਜਸਮੀਤ ਕੌਰ ਅਤੇ ਪੱਖੀਆਂ ਬੁਨਣ ਵਿਚ ਸਿਮ੍ਰਤਪਾਲ ਕੌਰ ਅਵੱਲ ਰਹੇ।   ਇਸ ਮੌਕੇ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਦੇ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਰਹੇ।

 

Have something to say? Post your comment

 

ਖੇਡ

ਸਾਬਤ ਸੂਰਤ ਸਿੱਖ ਨੌਜਵਾਨਾਂ ਦਾ ਕ੍ਰਿਕਟ ਮੈਚ ਟੀ 10 ਮੁੰਬਈ ਵਿਚ ਕਰਵਾਇਆ ਜਾ ਰਿਹਾ

ਪੰਜਾਬ ਦੀਆਂ ਟੀਮਾਂ ਪਹੁੰਚੀਆਂ ਫਾਈਨਲ ਵਿੱਚ ਲੜਕਿਆਂ ਦੀ ਟੀਮ ਨੇ ਹਰਿਆਣਾ ਨੂੰ 5-0 ਅਤੇ ਲੜਕੀਆਂ ਦੀ ਟੀਮ ਨੇ ਮਹਾਰਾਸ਼ਟਰ ਨੂੰ 3-0 ਨਾਲ ਹਰਾਇਆ

ਪੰਜਾਬੀ ਪਰਿਵਾਰਿਕ ਅਤੇ ਐਕੱਸ਼ਨ ਨਾਲ ਬਣਾਈ ਜਾ ਫਿਲਮ "ਜੱਟਾ ਡੌਲੀ ਨਾ" ਦਾ ਟਰੇਲਰ ਹੋਇਆ ਰਿਲੀਜ਼

ਪੈਰਿਸ ਓਲੰਪਿਕਸ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਪੂਰੀ ਵਾਹ ਲਾਵਾਂਗੀ: ਸਿਫ਼ਤ ਸਮਰਾ

ਰਾਜਸਥਾਨ ਨੂੰ 40-24 ਨਾਲ ਪਛਾੜਕੇ ਹਰਿਆਣਾ ਬਣਿਆ ਚੈਂਪੀਅਨ ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਵਿਚ

ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦੇ ਦੂਸਰੇ ਦਿਨ  ਹਿਮਾਚਲ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 55-7 ਦੇ ਵੱਡੇ ਫਰਕ ਨਾਲ ਹਰਾਇਆ

ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ , ਪੰਜਾਬ ਨੇ ਗੁਜਰਾਤ ਨੂੰ 28-20 ਦੇ ਫਰਕ ਨਾਲ ਹਰਾਇਆ

ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਦੇ ਪੇਂਡੂ ਖੇਡ ਮੇਲੇ ‘ਚ 800 ਖਿਡਾਰੀ ਸ਼ਾਮਲ ਹੋਏ

'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਰੌਚਕ ਖੇਡ ਮੁਕਾਬਲੇ ਜਾਰੀ - ਏਡੀਸੀ ਵਰਜੀਤ ਵਾਲੀਆ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ

ਮੀਤ ਹੇਅਰ ਨੇ ਸੋਨ ਤਮਗ਼ਾ ਜੇਤੂ ਅਰਜੁਨ ਚੀਮਾ ਨੂੰ ਦਿੱਤੀ ਮੁਬਾਰਕਬਾਦ