ਖੇਡ

ਖ਼ਾਲਸਾ ਕਾਲਜ ‘ਦੀਵਾਲੀ ਹਾਕੀ ਟੂਰਨਾਮੈਂਟ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਤਿਆ

ਕੌਮੀ ਮਾਰਗ ਬਿਊਰੋ/ਚਰਨਜੀਤ ਸਿੰਘ | November 05, 2021 02:41 PM

ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਕੀ ਟੀਮ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੀ ਟੀਮ ਨੂੰ ਹਰਾਉਂਦੇ ਹੋਏ ਮੇਜ਼ਬਾਨ ਖ਼ਾਲਸਾ ਕਾਲਜ ਦੀਵਾਲੀ ਟੂਰਨਾਮੈਂਟ ਦੀ ਟਰਾਫ਼ੀ ’ਤੇ ਆਪਣਾ ਕਬਜ਼ਾ ਜਮਾਇਆ। ਕਾਲਜ ਦੇ ਮੈਦਾਨ ’ਚ ਖੇਡੇ ਗਏ ਰੌਚਕ ਫਾਈਨਲ ਮੁਕਾਬਲੇ ’ਚ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ ਦੀ ਟੀਮ ਨੂੰ 1-0 ਦੇ ਫ਼ਰਕ ਨਾਲ ਸ਼ਿਕਸਤ ਦਿੱਤੀ। ਜਦ ਕਿ ਜੰਮੂ-11 ਦੀ ਟੀਮ ਤੀਸਰੇ ਸਥਾਨ ’ਤੇ ਰਹੀ।

ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਟਰਾਫੀ ਅਤੇ ਇਨਾਮ ਵੰਡਣ ਉਪ੍ਰੰਤ ਘੋਸ਼ਣਾ ਕਰਦੇ ਹੋਏ ਕਿਹਾ ਕਿ ਆਉਂਣ ਵਾਲੇ ਸਮੇਂ ’ਚ ਇਸ ਟੂਰਨਾਮੈਂਟ ਦਾ ਆਯੋਜਨ ਹੋਰ ਵੱਡੇ ਪੱਧਰ ’ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਤਿਸ਼ਠਿਤ ਟੂਰਨਾਮੈਂਟ ਦੇਸ਼ ਦੀ ਵੰਡ ਤੋਂ ਪਹਿਲਾਂ ਤੋਂ ਕਰਵਾਇਆ ਜਾਂਦਾ ਰਿਹਾ ਹੈ, ਜਿਸ ’ਚ ਪਾਕਿਸਤਾਨ ਦੀਆਂ ਟੀਮਾਂ ਵੀ ਭਾਗ ਲੈਂਦੀਆਂ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਅਸੀਂ ਇਸ ਟੂਰਨਾਮੈਂਟ ਨੂੰ ਵੱਡੇ ਪੱਧਰ ’ਤੇ ਆਯੋਜਿਤ ਕਰਨਾ ਚਾਹੁੰਦੇ ਹਾਂ ਤਾਂ ਕਿ ਵੱਧ ਤੋਂ ਵੱਧ ਟੀਮਾਂ ਇਸ ’ਚ ਭਾਗ ਲੈਣ।

ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨ ਵਿਦਿਆਰਥੀਆਂ ’ਚ ਚੰਗੇ ਖਿਡਾਰੀਆਂ ਵਾਲੀ ਭਾਵਨਾ ਪੈਦਾ ਕਰਦੇ ਹਨ ਅਤੇ ਇਹ ਟੂਰਨਾਮੈਂਟ ਹਰ ਸਾਲ ਕਰਵਾਇਆ ਜਾਣਾ ਚਾਹੀਦਾ ਹੈ। ਸ: ਛੀਨਾ ਨੇ ਸਟਾਫ ਅਤੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਖ਼ਾਲਸਾ ਕਾਲਜ ਸੰਸਥਾਵਾਂ ਦੇਸ਼ ਨੂੰ ਵੱਖ-ਵੱਖ ਖੇਡਾਂ ਦੀਆਂ ਸਰਵੋਤਮ ਪ੍ਰਤਿਭਾਵਾਂ ਪ੍ਰਦਾਨ ਕਰਨ ’ਚ ਹਮੇਸ਼ਾ ਮੋਹਰੀ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਨੇਜਮੈਂਟ ਕੌਂਸਲ ਅਧੀਨ ਆਉਂਦੇ ਆਪਣੇ ਅਦਾਰਿਆਂ ਦੇ ਖਿਡਾਰੀਆਂ ਨੂੰ ਖੇਡਾਂ ’ਚ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਹਰੇਕ ਪ੍ਰਕਾਰ ਦੇ ਮੌਕੇ ਪ੍ਰਦਾਨ ਕਰਨ ਲਈ ਉਤਸੁਕ ਹੈ। ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਵੱਲੋਂ ਨੇ ਖੇਡ ਮੁਕਾਬਲਿਆਂ ਨੂੰ ਸਫਲਤਾਪੂਰਵਕ ਸੰਪੰਨ ਕਰਵਾਉਣ ਲਈ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ।

ਇਸ ਮੌਕੇ ਡਾ. ਮਹਿਲ ਸਿੰਘ ਨੇ ਕਾਲਜ ਵੱਲੋਂ ਖੇਡਾਂ ਦੇ ਖੇਤਰ ’ਚ ਹਾਸਲ ਕੀਤੀਆਂ ਉਪਲੱਬਧੀਆਂ ਦੀ ਸਲਾਨਾ ਰਿਪੋਰਟ ਪੜ੍ਹੀ ਅਤੇ ਹਾਜ਼ਰ ਸਮੂਹ ਖ਼ਾਲਸਾ ਸੰਸਥਾਵਾਂ ਦੇ ਪਿ੍ਰੰਸੀਪਲ ਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਕਾਲਜ ਦੇ ਖੇਡਾਂ ਦੇ ਇੰਚਾਰਜ ਸ. ਦਲਜੀਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਮੱਦੇਨਜਰ ਜਦੋਂ ਕਿ ਨੌਜਵਾਨ ਪੀੜੀ ਗੈਰ-ਖੇਡ ਗਤੀਵਿਧੀਆਂ ’ਚ ਲਿਪਤ ਹੋ ਰਹੀ ਹੈ, ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੀ ਬਹੁਤ ਜਿਆਦਾ ਲੋੜ ਹੈ।

ਇਸ ਮੌਕੇ ਖ਼ਾਲਸਾ ਕਾਲਜ ਫ਼ਿਜੀਕਲ ਐਜ਼ੂਕੇਸ਼ਨ ਦੇ ਪਿ੍ਰੰਸੀਪਲ ਡਾ. ਕੰਵਲਜੀਤ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਪਿ੍ਰੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਐਜ਼ੂਕੇਸ਼ਨ, ਰਣਜੀਤ ਐਵੀਨਿਊ ਪਿ੍ਰੰਸੀਪਲ ਡਾ. ਸੁਰਿੰਦਰ ਪਾਲ ਕੌਰ ਢਿੱਲੋਂ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਿ੍ਰੰਸੀਪਲ ਪੁਨੀਤ ਕੌਰ ਨਾਗਪਾਲ, ਖ਼ਾਲਸਾ ਕਾਲਜ ਫ਼ਾਰ ਵੂਮੈਨ ਪਿ੍ਰੰਸੀਪਲ ਡਾ. ਸੁਰਿੰਦਰ ਕੌਰ, ਖ਼ਾਲਸਾ ਕਾਲਜ ਆਫ਼ ਨਰਸਿੰਗ ਪਿ੍ਰੰਸੀਪਲ ਡਾ. ਕਮਲਜੀਤ ਕੌਰ, ਪ੍ਰੋ: ਸੁਖਮਨ ਬੇਦੀ, ਨਵੀਨ ਬਾਵਾ, ਦਵਿੰਦਰ ਸਿੰਘ, ਡਾ: ਆਤਮ ਸਿੰਘ ਰੰਧਾਵਾ, ਡਾ: ਪਰਮਿੰਦਰ ਸਿੰਘ ਅਤੇ ਓਲੰਪਿਅਨ ਬਲਵਿੰਦਰ ਸਿੰਘ ਸ਼ੰਮੀ ਵੀ ਮੌਜੂਦ ਸਨ।

 

Have something to say? Post your comment

 

ਖੇਡ

ਸਾਬਤ ਸੂਰਤ ਸਿੱਖ ਨੌਜਵਾਨਾਂ ਦਾ ਕ੍ਰਿਕਟ ਮੈਚ ਟੀ 10 ਮੁੰਬਈ ਵਿਚ ਕਰਵਾਇਆ ਜਾ ਰਿਹਾ

ਪੰਜਾਬ ਦੀਆਂ ਟੀਮਾਂ ਪਹੁੰਚੀਆਂ ਫਾਈਨਲ ਵਿੱਚ ਲੜਕਿਆਂ ਦੀ ਟੀਮ ਨੇ ਹਰਿਆਣਾ ਨੂੰ 5-0 ਅਤੇ ਲੜਕੀਆਂ ਦੀ ਟੀਮ ਨੇ ਮਹਾਰਾਸ਼ਟਰ ਨੂੰ 3-0 ਨਾਲ ਹਰਾਇਆ

ਪੰਜਾਬੀ ਪਰਿਵਾਰਿਕ ਅਤੇ ਐਕੱਸ਼ਨ ਨਾਲ ਬਣਾਈ ਜਾ ਫਿਲਮ "ਜੱਟਾ ਡੌਲੀ ਨਾ" ਦਾ ਟਰੇਲਰ ਹੋਇਆ ਰਿਲੀਜ਼

ਪੈਰਿਸ ਓਲੰਪਿਕਸ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਪੂਰੀ ਵਾਹ ਲਾਵਾਂਗੀ: ਸਿਫ਼ਤ ਸਮਰਾ

ਰਾਜਸਥਾਨ ਨੂੰ 40-24 ਨਾਲ ਪਛਾੜਕੇ ਹਰਿਆਣਾ ਬਣਿਆ ਚੈਂਪੀਅਨ ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਵਿਚ

ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦੇ ਦੂਸਰੇ ਦਿਨ  ਹਿਮਾਚਲ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 55-7 ਦੇ ਵੱਡੇ ਫਰਕ ਨਾਲ ਹਰਾਇਆ

ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ , ਪੰਜਾਬ ਨੇ ਗੁਜਰਾਤ ਨੂੰ 28-20 ਦੇ ਫਰਕ ਨਾਲ ਹਰਾਇਆ

ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਦੇ ਪੇਂਡੂ ਖੇਡ ਮੇਲੇ ‘ਚ 800 ਖਿਡਾਰੀ ਸ਼ਾਮਲ ਹੋਏ

'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਰੌਚਕ ਖੇਡ ਮੁਕਾਬਲੇ ਜਾਰੀ - ਏਡੀਸੀ ਵਰਜੀਤ ਵਾਲੀਆ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ

ਮੀਤ ਹੇਅਰ ਨੇ ਸੋਨ ਤਮਗ਼ਾ ਜੇਤੂ ਅਰਜੁਨ ਚੀਮਾ ਨੂੰ ਦਿੱਤੀ ਮੁਬਾਰਕਬਾਦ