ਹਰਿਆਣਾ

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਕੇ ਹੀ ਗੁਰਪੁਰਬ ਮਨਾਏ ਸਫ਼ਲੇ - ਜਥੇਦਾਰ ਦਾਦੂਵਾਲ

ਕੌਮੀ ਮਾਰਗ ਬਿਊਰੋ | November 21, 2021 06:49 PM


 ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਸਿੱਖਿਆਵਾਂ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਤੇ ਵੰਡ ਛਕਣਾ ਉੱਤੇ ਅਮਲ ਕਰਕੇ ਹੀ ਸਾਡੇ ਗੁਰਪੁਰਬ ਮਨਾਏ ਸਫ਼ਲੇ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਵਿਖੇ ਗੁਰਪੁਰਬ ਸਮਾਗਮਾਂ ਨੂੰ ਮਨਾਉਂਦੇ ਹੋਏ ਸੰਗਤਾਂ ਨੂੰ ਸੰਬੋਧਨ ਕਰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਪ੍ਰਗਟ ਕੀਤੇ ਜਥੇਦਾਰ ਦਾਦੂਵਾਲ ਦੀ ਦੇ ਸਹਾਇਕ ਭਾਈ ਜਗਮੀਤ ਸਿੰਘ ਨੇ ਮੀਡੀਆ ਨੂੰ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਜ਼ਾਹਰ ਪੀਰ ਜਗਤੁ ਗੁਰ ਬਾਬਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 552ਵੇਂ ਪ੍ਰਕਾਸ਼ ਪੁਰਬ ਸਾਰੇ ਸੰਸਾਰ ਵਿੱਚ ਚੜ੍ਹਦੀਕਲਾ ਨਾਲ ਮਨਾਏ ਗਏ ਗੁਰਪੁਰਬ ਸਮਾਗਮਾਂ ਨੂੰ ਮਨਾਉਂਦਿਆਂ ਹੀ ਗੁਰਦੁਆਰਾ ਦਾਦੂ ਸਾਹਿਬ ਵਿਖੇ 30 ਅਕਤੂਬਰ ਤੋਂ ਜਥਾ ਸੰਗਤ ਵਲੋਂ 11 ਸ੍ਰੀ ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਸੀ ਜਿਸ ਦੇ ਅੱਜ ਭੋਗ ਪਾਏ ਗਏ ਭਾਈ ਸੁਖਜਿੰਦਰ ਸਿੰਘ ਸਿੰਘਾਪੁਰ, ਡਾਕਟਰ ਗੁਰਮੀਤ ਸਿੰਘ ਖਾਲਸਾ ਬਰੀਵਾਲਾ ਮੰਡੀ, ਭਾਈ ਜਸਵੰਤ ਸਿੰਘ ਸਿਉਨਾ, ਸ.ਮੱਖਣ ਸਿੰਘ ਮੱਲਵਾਲਾ, ਜਥੇਦਾਰ ਬਹਾਦਰ ਸਿੰਘ ਭਾਰਟਾ ਰਾਹੋਂ, ਸ੍ਰੀ ਅਸ਼ੋਕ ਸੀਕਰੀ ਫ਼ਿਰੋਜ਼ਪੁਰ, ਸ. ਪਰਮਜੀਤ ਸਿੰਘ ਪੰਮੀ ਕੋਟਸ਼ਮੀਰ, ਪਰਮਿੰਦਰ ਸਿੰਘ ਨੇਜਾਡੱਲਾ ਸਿਰਸਾ, ਭਾਈ ਗੁਰਵਿੰਦਰ ਸਿੰਘ ਔਲਖ ਇੰਗਲੈਂਡ, ਬੀਬੀ ਬਲਜਿੰਦਰ ਕੌਰ ਕੈਨੇਡਾ ਅਤੇ ਦਾਦੂ ਸਾਹਿਬ ਨਗਰ ਦੀਆਂ ਸਮੂਹ ਸੰਗਤਾਂ ਦੇ ਵੱਲੋਂ ਸ੍ਰੀ ਅਖੰਡ ਪਾਠਾਂ ਦੀ ਸੇਵਾ ਕਰਵਾਈ ਗਈ ਲੜੀ ਦੇ ਭੋਗ ਉਪਰੰਤ ਕਥਾ ਕੀਰਤਨ ਦਰਬਾਰ ਸ਼ਜਿਆ ਜਿਸ ਵਿੱਚ ਹਜ਼ੂਰੀ ਰਾਗੀ ਜਥਾ ਭਾਈ ਗੁਰਸੇਵਕ ਸਿੰਘ ਰੰਗੀਲਾ ਭਾਈ ਰਣਧੀਰ ਸਿੰਘ ਦਕੋਹਾ ਭਾਈ ਸੁਖਪਾਲ ਸਿੰਘ ਭਾਈ ਕੁਲਵੀਰ ਸਿੰਘ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਸੰਗਤਾਂ ਨੂੰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਦਾਦੂਵਾਲ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਇਆ ਗੁਰਪੁਰਬ ਸਮਾਗਮਾਂ ਤੇ ਲੰਗਰ ਦੀ ਸੇਵਾ ਭਾਈ ਦਲਜੀਤ ਸਿੰਘ ਘੁਲਿਆਣੀ ਕਾਲਾਂਵਾਲੀ ਮੰਡੀ ਨੇ ਕੀਤੀ ਭਾਰਤ ਸਰਕਾਰ ਵਲੋਂ ਤਿੰਨ ਖੇਤੀ ਕਨੂੰਨ ਵਾਪਸ ਲੈਣ ਤੇ ਜਥੇਦਾਰ ਦਾਦੂਵਾਲ ਜੀ ਨੇ ਸਮੂੰਹ ਕਿਸਾਨਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕੇ ਗੁਰੂ ਅੱਗੇ ਕੀਤੀਆਂ ਅਰਦਾਸਾਂ ਸਦਕਾ ਹੀ ਸੰਘਰਸ਼ ਸਫ਼ਲ ਹੋਇਆ ਹੈ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਜਥੇਬੰਦੀ ਦੇ ਸਿੰਘ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਬਾਬਾ ਜੀਵਨ ਸਿੰਘ ਹਾਗਕਾਂਗ ਬਾਬਾ ਅੰਗਰੇਜ਼ ਸਿੰਘ ਮਲੇਸੀਆ ਬਾਬਾ ਜੀਵਨ ਸਿੰਘ ਚੁਨਾਗਰਾ ਡਾਕਟਰ ਗੁਰਮੀਤ ਸਿੰਘ ਖਾਲਸਾ ਬਰੀਵਾਲਾ ਜਗਤਾਰ ਸਿੰਘ ਤਾਰੀ ਸੋਹਨ ਸਿੰਘ ਗਰੇਵਾਲ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖੜਕ ਸਿੰਘ ਮੱਖਣ ਸਿੰਘ ਮੱਲਵਾਲਾ ਗੁਰਸੇਵਕ ਸਿੰਘ ਰੰਗੀਲਾ ਰਣਧੀਰ ਸਿੰਘ ਦਕੋਹਾ ਸੁਖਪਾਲ ਸਿੰਘ ਜਰਨੈਲ ਸਿੰਘ ਮੂਸਾ ਦਲੇਰ ਸਿੰਘ ਡਾਕਟਰ ਲਖਬੀਰ ਸਿੰਘ ਨਛੱਤਰ ਸਿੰਘ ਨੰਬਰਦਾਰ ਹਰਮਨਜੀਤ ਸਿੰਘ ਸਰਪੰਚ ਦਰਸ਼ਨ ਸਿੰਘ ਇਸ ਸਮੇਂ ਹਾਜ਼ਰ ਸਨ ਸਮਾਪਤੀ ਤੇ ਸੇਵਾਦਾਰਾਂ ਅਤੇ ਸ਼ਖਸ਼ੀਅਤਾਂ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ

Have something to say? Post your comment

 

ਹਰਿਆਣਾ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ