ਹਰਿਆਣਾ

ਹਰਿਆਣਾ ਸੂਬੇ ਦੇ ਮਾਲਿਆ ਰਿਕਾਰਡ ਨੂੰ ਡਿਜੀਟੀਲਾਇਜ ਕਰਕੇ ਭਲਾਈ ਲਈ ਇਤਿਹਾਸਕ ਕਦਮ

ਕੌਮੀ ਮਾਰਗ ਬਿਊਰੋ | November 21, 2021 07:23 PM

ਚੰਡੀਗੜ੍ਹ - ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜੀਟਲ ਇੰਡਿਆ ਮਿਸ਼ਨ ਦੇ ਤਹਿਤ ਹਰਿਆਣਾ ਸੂਬੇ ਦੇ ਮਾਲਿਆ ਰਿਕਾਰਡ ਨੂੰ ਡਿਜੀਟੀਲਾਇਜ ਕਰਕੇ ਜਨਤਾ ਦੀ ਭਲਾਈ ਲਈ ਵਰਣਨਯੋਗ ਤੇ ਇਤਿਹਾਸਕ ਕਦਮ ਚੁੱਕਿਆ ਹੈ ਰਾਜ ਪੱਧਰ 'ਤੇ  ਤੇ ਸਾਰੇ ਜਿਲ੍ਹਿਆਂ ਦੇ 18.5 ਕਰੋੜ ਰਿਕਾਰਡ ਨੂੰ ਸਕੈਨ ਕਰਕੇ ਡਿਜੀਟੀਲਾਇਜ ਕੀਤਾ ਹੈ,  ਜੋ ਕਿ ਮਾਊਸ ਦੇ ਇਕ ਕਿਲਕ 'ਤੇ ਸੂਬੇ ਦੀ ਜਨਤਾ ਨੂੰ ਆਸਾਨੀ ਨਾਲ ਮਹੁੱਇਆ ਹੋ ਸਕੇਗਾ ਇਹ ਸਰਕਾਰ ਦਾ ਭ੍ਰਿਸ਼ਟਾਚਾਰ ਨੂੰ ਖਤਮ ਕਰਨ  ਤੇ ਪਾਰਦਰਸ਼ਤਾ ਵੱਲੋਂ ਵਧਾਏ ਲਈ ਮਹੁੱਇਆ ਕਦਮ ਸਾਬਤ ਹੋਵੇਗਾ

            ਮੁੱਖ ਮੰਤਰੀ ਅੱਜ ਆਪਣੀ ਰਿਹਾਇਸ਼ ਵਿਚ ਵਰਚੂਲਅ ਮੀਟਿੰਗ ਰਾਹੀਂ ਸੂਬੇ ਦੇ ਸਾਰੇ 22 ਜਿਲ੍ਹਿਆਂ ਵਿਚ ਬਣੇ ਆਧੁਨਿਕ ਰਿਵਿਨੂ ਰਿਕਾਰਡ ਰੂਮ ਦਾ ਉਦਘਾਟਨ ਕਰਨ ਤੋਂ ਬਾਅਦ ਸਾਰੇ ਜਿਲ੍ਹਿਆਂ ਵਿਚ ਹਾਜਿਰ ਸੂਬੇ ਦੇ ਕੈਬਿਨੇਟ ਮੰਤਰੀਆਂ,  ਨੁਮਾਇੰਦਿਆਂ ਤੇ ਅਧਿਕਾਰੀਆਂ ਨਾਲ ਸਿੱਧੀ ਗਲਬਾਤ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਪਹਿਲਾਂ ਗਠਰਿਆਂ ਵਿਚ ਬੰਨ੍ਹੇ ਪੁਰਾਣੇ ਰਵਿਨਿਊ ਰਿਕਾਰਡ ਨੂੰ ਸੰਭਾਲਣਾ,  ਸੁਰੱਖਿਅਤ ਰੱਖਣਾ ਤੇ ਉਸੇ ਵਾਰ-ਵਾਰ ਲੱਭਣਾ ਕਾਫੀ ਮੁਸ਼ਕਲ ਕੰਮ ਸੀ ਇਸ ਨੂੰ ਲੱਭਣ ਵਿਚ ਸਮੇਂ ਵੀ ਵੱਧ ਲਗਦਾ ਸੀ ਅਤੇ ਰਿਕਾਰਡ ਖਰਾਬ ਹੋਣ,  ਕੱਟੇ-ਫੱਟੇ,  ਗੂੰਮ ਹੋਣ ਤੇ ਰਿਕਾਰਡ ਨਾਲ ਛੇੜਛਾੜ ਦਾ ਸ਼ੱਕ ਵੀ ਬਣਾ ਰਹਿੰਦਾ ਸੀ ਸੂਬੇ ਵਿਚ ਪਹਿਲਾ ਮਾਡਰਨ ਰੈਵਨਿਊ ਰਿਕਾਰਡ ਰੂਮ ਜਿਲਾ ਕੈਥਲ ਵਿਚ 24 ਜੂਨ, 2017 ਨੂੰ ਪਾਇਲਟ ਪ੍ਰੋਜੈਕਟ ਵੱਜੋਂ ਤਿਆਰ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ 25 ਦਸੰਬਰ, 2019 ਨੂੰ ਸੁਸ਼ਾਸਨ ਦਿਵਸ ਦੇ ਮੌਕੇ 'ਤੇ ਸਾਰੇ ਜਿਲ੍ਹਿਆਂ ਲਈ ਮਾਡਰਨ ਰੇਵਨਿਊ ਰਿਕਾਰਡ ਰੂਮ ਪਰਿਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ ਇਹ ਰਿਕਾਰਡ ਰੂਮ ਸਾਰੇ ਜਿਲ੍ਹਿਆਂ ਵਿਚ ਤੈਅ ਸਮੇਂ ਤੋਂ ਪਹਿਲਾਂ ਬਣ ਕੇ ਤਿਆਰ ਕੀਤੇ ਗਏ ਹਨ

            ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਆਜਾਦੀ ਦਾ 75ਵਾਂ ਅੰਮ੍ਰਿਤ ਮਹੋਤਸਵ ਮਨਾਇਆ ਜਾ ਰਿਹਾ ਹੈ ਅਤੇ ਹਰਿਆਣਾ ਵਿਚ ਮਹੱਤਵਪੂਰਨ ਰਵਿਨਿਊ ਰਿਕਾਰਡ ਨੂੰ ਡਿਜੀਟਲਾਇਜ ਕਰਕੇ ਈ-ਗਵਨੈਂਸ ਸੇਵਾਵਾਂ ਵਿਚ ਹੋਰ ਵਿਸਥਾਰ ਕੀਤਾ ਗਿਆ ਹੈ ਭਵਿੱਖ ਵਿਚ ਹੋਰ ਵਿਭਾਗਾਂ ਨਾਲ ਸਬੰਧਤ ਮਹੁੱਤਵਪੂਰਨ ਰਿਕਾਰਡ ਨੂੰ ਵੀ ਇਸ ਤਰ੍ਹਾਂ ਡਿਜੀਟੀਲਾਇਜਡ ਕੀਤਾ ਜਾਵੇਗਾ ਇਸ ਰਿਕਾਰਡ ਦੇ ਡਿਜੀਟਲਾਇਜਡ ਹੋਣ ਨਾਲ ਅਨੇਕ ਯੋਜਨਾਵਾ ਦੇ ਲਾਗੂਕਰਨ ਵਿਚ ਵੀ ਤੇਜੀ ਆਵੇਗੀ ਅਤੇ ਜਨਤਾ ਨੂੰ ਕਾਫੀ ਸਹੂਲਤ ਮਿਲੇਗੀ

            ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਨੇਚ ਮੰਚਾਂ 'ਤੇ ਸੂਬੇ ਸਰਕਾਰ ਵੱਲੋਂ ਜਨਤਾ ਦੇ ਹਿਤ ਵਿਚ ਬਣਾਈ ਗਈ ਯੋਜਨਾਵਾਂ ਤੇ ਕੰਮਾਂ ਲਈ ਸ਼ਲਾਘਾ ਕੀਤੀ ਹੈ ਅਤੇ ਬਾਅਦ ਵਿਚ ਉਨ੍ਹਾਂ ਯੋਜਨਾਵਾਂ ਤੇ ਪ੍ਰੋਗ੍ਰਾਮਾਂ ਨੂੰ ਕੇਂਦਰ ਪੱਧਰ 'ਤੇ ਤੇ ਹੋਰ ਸੂਬਿਆਂ ਵਿਚ ਵੀ ਸ਼ੁਰੂ ਕੀਤਾ ਗਿਆ ਹੈ ਸੂਬੇ ਨੂੰ ਹੁਣ ਤਕ 148 ਐਵਾਰਡ ਮਿਲ ਚੁੱਕੇ ਹਨ,  ਜਿਸ ਵਿਚੋਂ ਕਰੀਬ 100 ਐਵਾਰਡ ਈ-ਗਵਰਨੈਂਸ ਸੇਵਾਵਾਂ ਦੇ ਸਫਲ ਲਾਗੂਕਰਨ ਲਈ ਮਿਲੇ ਹਨ ਮੁੱਖ ਮੰਤਰੀ ਨੇ ਇਸ ਰਿਕਾਰਡ ਦੇ ਡਿਜੀਟਲਾਇਜ ਹੋਣ 'ਤੇ ਸੂਬੇ ਦੇ ਲੋਕਾਂ ਨੂੰ ਵਧਾਈ ਦਿੱਤੀ ਕਿ ਹੁਣ ਉਨ੍ਹਾਂ ਨੂੰ ਇਸ ਰਿਕਾਰਡ ਨੂੰ ਪ੍ਰਾਪਤ ਕਰਨ ਵਿਚ ਵੱਧ ਮੁਸ਼ਕਲ ਨਹੀਂ ਹੋਣਾ ਪਏਗਾ

            ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਰਿਵਿਨਿਊ ਰਿਕਾਰਡ ਦੀ ਬਹੁਤ ਵੱਧ ਮਹੱਤਤਾ ਹੈ ਅਤੇ ਇਸ ਨੂੰ ਪੁਰਾਣੇ ਢੰਗ ਨਾਲ ਸਹੀ ਤਰ੍ਹਾਂ ਸੁਰੱਖਿਅਤ ਰੱਖਿਆ ਜਾਣਾ ਇਕ ਚੁਣੌਤੀ ਸੀ ਮਾਲਿਆ ਵਿਭਾਗ ਨੇ ਮੁੱਖ ਮੰਤਰੀ ਦੀ ਅਪੀਲ 'ਤੇ ਬਹੁਤ ਜਲਦ ਰਿਕਾਰਡ ਨੂੰ ਸਕੈਨ ਕੀਤਾ ਅਤੇ ਫਿਰ ਐਨਆਈਸੀ ਦੇ ਪੋਟਰਲ 'ਤੇ ਅਪਲੋਡ ਕੀਤਾ ਇਸ ਤਰ੍ਹਾਂ ਰਿਕਾਰਡ ਡਿਜੀਟਾਲਇਜ ਹੋਣ ਨਾਲ ਇਸ ਦੀ ਵਰਤੋਂ ਕਰਨਾ ਤੇ ਇਸ ਤੋਂ ਪ੍ਰਾਪਤ ਕਰਨਾ ਕਾਫੀ ਆਸਾਨ ਹੋਵੇਗਾ ਐਨਆਈਸੀ ਤੇ ਹਾਰਟ੍ਰੋਨ ਨੇ ਇਸ ਕੰਮ ਨੂੰ ਕਾਫੀ ਮਿਹਨਤ ਨਾਲ ਪੂਰਾ ਕੀਤਾ ਹੈ ਇਸ ਕੰਮ ਨੂੰ ਪੂਰਾ ਕਰਨ ਵਿਚ ਵਧੀਕ ਮੁੱਖ ਸਕੱਤਰ ਤੇ ਵਿੱਤ ਕਮਿਸ਼ਨਰ ਸੰਜੀਵ ਕੌਸ਼ਲ,  ਉਨ੍ਹਾਂ ਦੇ ਵਿਭਾਗ ਦੇ ਅਧਿਕਾਰੀ,  ਜਿਲਾ ਡਿਪਟੀ ਕਮਿਸ਼ਨਰਾਂ,  ਤਹਿਸੀਲਾਂ ਤੇ ਰਿਕਾਰਡ ਰੂਮ ਵਿਚ ਪਟਵਾਰਿਆਂ ਤੇ ਕਲਰਲਾਂ ਸਮੇਤ ਸਾਰੀਆਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ ਇਹ ਲਗਾਤਾਰ ਚਲੱਣ ਵਾਲੀ ਪ੍ਰਕ੍ਰਿਆ ਹੈ ਅਤੇ ਭਵਿੱਖ ਵਿਚ ਇਸ ਤਰ੍ਹਾਂ ਰਿਕਾਰਡ ਨੂੰ ਅਪਡੇਟ ਕੀਤਾ ਜਾਂਦਾ ਰਹੇਗਾ

            ਵਧੀਕ ਮੁੱਖ ਸਕੱਤਰ ਤੇ ਵਿੱਤ ਕਮਿਸ਼ਨਰ ਸੰਜੀਵ ਕੌਸ਼ਲ ਨੇ ਦਸਿਆ ਕਿ ਮਾਡਰਨ ਰਿਵਿਨਊ ਰਿਕਾਰਡ ਰੂਮ ਦੇ ਤਹਿਤ ਰਾਜ ਪੱਧਰ 'ਤੇ ਤੇ ਜਿਲ੍ਹਿਆਂ ਦੇ 18.5 ਕਰੋੜ ਨੂੰ ਸਕੈਨ ਕਰਕੇ ਡਿਜੀਟੀਲਾਇਜ ਕੀਤਾ ਗਿਆ ਹੈ ਕੋਰੋਨਾ ਵਰਗੀ ਸਥਿਤੀ ਦੇ ਬਾਵਜੂਦ ਇਸ 'ਤੇ ਤੇਜੀ ਨਾਲ ਕੰਮ ਕੀਤਾ ਗਿਆ ਪੁਰਾਣੀ ਵਿਵਸਥਾ ਦੇ ਤਹਿਤ ਜਮੀਨ ਰਿਕਾਰਡ ਨੂੰ ਕਪੜੇ ਵਿਚ ਬੰਨ੍ਹ ਕੇ ਰੱਖਿਆ ਜਾਂਦਾ ਸੀ ਇਸ ਰਿਕਾਰਡ ਰੂਮ ਵਿ ਸੁਰੱਖਿਅਤ ਰੱਖਣਾ ਅਤੇ ਪੁਰਾਣੇ ਰਿਕਾਰਡ ਨੂੰ ਖੋਜਨਾ ਬਹੁਤ ਹੀ ਮੁਸ਼ਕਲ ਕੰਮ ਸੀ ਹੁਣ ਰਿਕਾਰਡ ਡਿਜੀਟਲਾਇਜਡ ਹੋਣ ਨਾਲ ਇਸ ਨੂੰ ਸੁਰੱਖਿਅਤ ਰੱਖਣਾ ਅਤੇ ਵਰਤੋਂ ਵਿਚ ਲਿਆਉਣ ਕਾਫੀ ਆਸਾਨ ਹੋਵੇਗਾ ਇਸ ਮੌਕੇ 'ਤੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ.ਉਮਾਸ਼ੰਕਰ,  ਪ੍ਰਧਾਨ ਸਕੰਤਰ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਵਿਨਿਤ ਗਰਗ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜਿਰ ਸਨ

Have something to say? Post your comment

 

ਹਰਿਆਣਾ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ