ਪੰਜਾਬ

ਨਵੇ ਬਣੇ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ ਲਈ ਚਣੌਤੀਆ ਭਰਪੂਰ ਸਫਰ ਹੈ ਸ਼ੋ੍ਰਮਣੀ ਕਮੇਟੀ ਦੀ ਪ੍ਰਧਾਨਗੀ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | November 30, 2021 07:07 PM

-
ਅੰਮ੍ਰਿਤਸਰ - ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਵੇ ਬਣੇ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ ਬੇਸ਼ਕ ਸ਼ੋ੍ਰਮਣੀ ਕਮੇਟੀ ਦੇ ਲੰਮੇ ਸਮੇ ਤੋ ਮੈਂਬਰ ਰਹੇ ਹਨ ਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਿਆਸੀ ਵਾਰਸ ਵਜੋ ਪਹਿਚਾਣ ਰਖਦੇ ਹਨ ਪਰ ਇਸ ਸਾਲ ਦੀ ਪ੍ਰਧਾਨਗੀ ਵਿਚ ਉਨਾਂ ਨੂੰ ਕਈ ਚਣੋਤੀਆਂ ਦੇ ਰੂਬਰੂ ਹੋਣਾ ਪਵੇਗਾ। ਸ੍ਰ ਧਾਮੀ ਦੇ ਨੇੜਲੇ ਸਾਥੀ ਸ਼ ਸਤਿਬੀਰ ਸਿੰਘ ਦਾ ਤਜੁਰਬਾ ਤੇ ਲਿਆਕਤ ਦੇ ਨਾਲ ਨਾਲ ਉਨਾ ਦਾ ਭਰਪੂਰ ਸਾਥ ਸ੍ਰ ਧਾਮੀ ਨੁੰ ਕਮੇਟੀ ਦੇ ਕੰਮਕਾਰ ਚਲਾਉਣ ਲਈ ਸਹਾਇਤਾ ਦੇ ਸਕਦਾ ਹੈ। ਸਾਲ 2022 ਦੀਆਂ ਵਿਧਾਨ ਸਭਾ ਚੋਣਾ ਲਈ ਦੇਸ਼ ਵਿਦੇਸ਼ ਵਿਚ ਵਸਦੇ ਸਿੱਖਾਂ ਨੂੰ ਨਾਲ ਲੈ ਕੇ ਚਲਣਾ ਸ੍ਰ ਧਾਮੀ ਲਈ ਇਕ ਵਡੀ ਚਣੌਤੀ ਰਹਿ ਸਕਦਾ ਹੈ। ਪੰਜਾਬ ਸਮੇਤ ਦੇਸ਼ ਵਿਦੇਸ਼ ਵਸਦੇ ਸਿੱਖਾਂ ਦੇ ਮਨਾ ਵਿਚ ਅਕਾਲੀ ਦਲ ਪ੍ਰਤੀ ਜੋ ਸੋਚ ਬਣੀ ਹੋਈ ਹੈ ਉਸ ਧਾਰਨਾ ਨੂੰ ਬਦਲਣਾ ਵੀ ਸ੍ਰ ਧਾਮੀ ਲਈ ਇਕ ਜੋਖਮ ਭਰਿਆ ਕਾਰਜ ਹੈ।ਦੇਸ਼ ਵਿਦੇਸ਼ ਦੇ ਸਿੱਖਾਂ ਦੇ ਮਨਾ ਵਿਚੋ ਬੇਭਰੋਸਗੀ ਖਤਮ ਕਰਨਾ ਸਮੇ ਦੀ ਮੰਗ ਹੈ।ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਡੇ ਉਦਮ ਅਤੇ ਆਧੁਨਿਕ ਢੰਗ ਨਾਲ ਧਰਮ ਦਾ ਪ੍ਰਚਾਰ ਕਰਨਾ ਵੀ ਸ੍ਰ ਧਾਮੀ ਲਈ ਚਣੌਤੀ ਹੈ। ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਆਧੁਨਿਕ ਢੰਗ ਨਾਲ ਕਿਵੇ ਕੀਤਾ ਜਾ ਸਕਦਾ ਹੈ, ਇਸ ਲਈ ਆਧੁਨਿਕ ਢੰਗ ਤਰੀਕੇ ਅਪਣਾਉਣਾ ਤੇ ਪੁਰਾਤਣਤਾ ਤੇ ਆਧੁਨਿਕਤਾ ਦਾ ਸੁਮੇਲ ਬਣਾਉਣਾ ਵੀ ਚਣੌਤੀ ਹੈ।ਇਸ ਦੇ ਨਾਲ ਨਾਲ ਪੰਜਾਬ ਵਿਚ ਚਲ ਰਹੀ ਧਰਮ ਪਰਵਿਰਤਨ ਦੀ ਲਹਿਰ ਨੂੰ ਕਿਵੇ ਰੋਕਣਾ ਹੈ ਤੇ ਸਿੱਖ ਨੌਜਵਾਨਾਂ ਨੂੰ ਮੁੜ ਵਾਪਸ ਗੁਰੂ ਘਰ ਵਲ ਕਿਵੇ ਮੋੜਣਾ ਹੈ ਇਹ ਵੀ ਇਕ ਵਡੀ ਚਣੌਤੀ ਹੈ।ਸ੍ਰ ਧਾਮੀ ਲਈ ਸਭ ਤੋ ਵਡੀ ਮੁਸ਼ਕਿਲ ਸ਼ੋ੍ਰਮਣੀ ਕਮੇਟੀ ਦਾ ਕੰਮਕਾਰ ਚਲਾਉਣ ਲਈ ਦੂਜੀ ਕਤਾਰ ਦੇ ਅਧਿਕਾਰੀਆਂ ਦਾ ਨਾ ਹੋਣਾ ਹੈ। ਕਮੇਟੀ ਦੇ ਕੰਮ ਨੂੰ ਚਲਾਉਣ ਲਈ ਮਾਹਿਰ ਅਧਿਕਾਰੀਆਂ ਦਾ ਹੋਣਾ ਬੇਹਦ ਜਰੂਰੀ ਹੈ ਪਰ ਪਿਛਲੇ ਕਰੀਬ ਡੇਢ ਸਾਲ ਤੋ ਅਜਿਹਾ ਨਹੀ ਹੈ। ਡਾਕਟਰ ਰੂਪ ਸਿੰਘ ਦੇ ਅਸਤੀਫੇ ਤੋ ਬਾਅਦ ਮੁੱਖ ਸਕਤੱਰ ਦੀ ਖਾਲੀ ਹੋਈ ਪੋਸਟ ਨੂੰ ਸ੍ਰ ਧਾਮੀ ਦੀ ਨਿਯੁਕਤੀ ਕਰਕੇ ਭਰਿਆ ਗਿਆ ਸੀ। ਸ੍ਰ ਧਾਮੀ ਨੇ ਇਸ ਪੋਸਟ ਤੇ ਕੰਮ ਕਰਕੇ ਚੰਗਾ ਪ੍ਰੰਬਧਕ ਤੇ ਪ੍ਰਸ਼ਾਸ਼ਨ ਚਲਾਉਣ ਵਿਚ ਖੁਦ ਨੂੰ ਮਾਹਿਰ ਸਾਬਤ ਕਰ ਦਿੱਤਾ ਪਰ ਹੁਣ ਇਹ ਪੋਸਟ ਖਾਲੀ ਹੈ। ਕਮੇਟੀ ਦੇ ਕੰਮ ਕਾਰ ਤੋ ਭਲੀ ਭਾਂਤ ਵਾਕਿਫ ਕਿਸੇ ਵਿਅਕਤੀ ਦੀ ਨਾਮਜਦਗੀ ਜਾਂ ਨਿਯੁਕਤੀ ਕਰਨਾ ਧਾਮੀ ਲਈ ਪਰਖ ਦੀ ਘੜੀ ਹੋ ਸਕਦਾ ਹੈ।ਇਸ ਦੇ ਨਾਲ ਨਾਲ ਸਭ ਤੋ ਵਡੀ ਮੁਸ਼ਕਿਲ ਸ਼ੋ੍ਰਮਣੀ ਕਮੇਟੀ ਨੂੰ ਸਿਆਸੀ ਪ੍ਰਭਾਵ ਤੋ ਬਚਾਉਣ ਦੀ ਹੈ। ਅੱਜ ਕਲ ਜਿਸ ਤਰਾਂ ਹਰ ਮੁਲਾਜਮ ਕਿਸੇ ਨਾ ਕਿਸੇ ਸਿਆਸੀ ਆਗੂ ਦਾ ਹੱਕ ਹੈ ਉਸ ਕਾਰਨ ਸ਼ੋ੍ਰਮਣੀ ਕਮੇਟੀ ਦਾ ਕੰਮ ਕਾਰ ਵੀ ਪ੍ਰਭਾਵਿਤ ਹੁੰਦਾ ਹੈ ਕਮੇਟੀ ਦੇ ਕੰਮਕਾਰ ਨੂੰ ਚਲਾਉਣਾ ਵੀ ਵਡੀ ਚਣੋਤੀ ਹੈ। ਹੁਣ ਦੇਖਣਾ ਹੈ ਕਿ ਸ੍ਰ ਧਾਮੀ ਇਨਾਂ ਚਣੌਤੀਆਂ ਤੋ ਕਿਵੇ ਪਾਰ ਲੰਘਦੇ ਹਨ।

 

Have something to say? Post your comment

 

ਪੰਜਾਬ

ਸੁਖਬੀਰ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਖ਼ਾਲਸਾ ਕਾਲਜ ਐਜ਼ੂਕੇਸ਼ਨ, ਜੀ. ਟੀ. ਰੋਡ ਦੇ ਵਿਦਿਆਰਥੀਆਂ ਨੇ ਪ੍ਰੀਖਿਆ ’ਚ ਸ਼ਾਨਦਾਰ ਸਥਾਨ ਹਾਸਲ ਕੀਤੇ

ਬਾਬਾ ਚਰਨ ਸਿੰਘ ਨੇ ਗੁਰੂ ਕਾ ਬਾਗ ਵਿਖੇ ਚੱਲ ਰਹੀ ਕਾਰ ਸੇਵਾ ਬਾਰੇ ਜਾਣਕਾਰੀ ਦਿੱਤੀ ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਨੂੰ

ਕਿਸਾਨਾਂ ਨੇ ਰੇਲ ਪਟੜੀਆਂ ‘ਤੇ ਦਿੱਤਾ ਧਰਨਾ , ਘੱਟੋ-ਘੱਟ 35 ਰੇਲ ਗੱਡੀਆਂ ਪ੍ਰਭਾਵਿਤ

ਦੋ ਪੋਲਿੰਗ ਬੂਥਾਂ ਦੀਆਂ ਇਮਾਰਤਾਂ ਵਿਚ ਤਬਦਿਲੀ—ਜਿ਼ਲ੍ਹਾ ਚੋਣ ਅਫ਼ਸਰ

ਜਿਲਾ ਮਜਿਸਟਰੇਟ ਵੱਲੋਂ ਰਾਜਸਥਾਨ ਦੀ ਹੱਦ ਨਾਲ 3 ਕਿਲੋਮੀਟਰ ਦੇ ਘੇਰੇ ਅੰਦਰ ਠੇਕੇ ਬੰਦ ਰੱਖਣ ਦੇ ਹੁਕਮ

ਜੱਥੇਬੰਦੀਆਂ ਨੇ ਅਧਿਆਪਕਾਂ ਦੀ ਤਨਖਾਹ ਕਟੌਤੀ ਖਿਲਾਫ਼ ਬਲਾਕ ਅਤੇ ਜ਼ਿਲ੍ਹਾ ਪੱਧਰੀ ਜਥੇਬੰਦਕ ਪ੍ਰੋਗਰਾਮ ਉਲੀਕੇ

ਜਦੋਂ ਜ਼ੁਲਮ ਵਧਦਾ ਹੈ ਤਾਂ ਰੱਬ ਉਸ ਦੀ ਸਫ਼ਾਈ ਕਰਦਾ ਹੈ, ਅਸੀਂ 7 ਮਈ ਨੂੰ ਝਾੜੂ ਦਾ ਬਟਨ ਦਬਾ ਕੇ ਭਾਜਪਾ ਦੀ ਤਾਨਾਸ਼ਾਹੀ ਨੂੰ ਸਾਫ਼ ਕਰਨਾ ਹੈ - ਮਾਨ

ਸੁਖਬੀਰ ਸਿੰਘ ਬਾਦਲ ਨੇ ਭਰੋਸੇਯੋਗਤਾ ਖਤਮ ਕਰ ਲਈ-ਬਰਸਟ