ਨੈਸ਼ਨਲ

ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨੇ ਹਰਿਭਜਨ ਸਿੰਘ ਸ਼ਤਾਬਦੀ ਸੈਮੀਨਾਰ ਕਰਵਾਇਆ

ਸੁਖਰਾਜ ਸਿੰਘ/ ਕੌਮੀ ਮਾਰਗ ਬਿਊਰੋ | November 30, 2021 07:12 PM
 
 
ਨਵੀਂ ਦਿੱਲੀ- ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਹਰਿਭਜਨ ਸਿੰਘ ਸ਼ਤਾਬਦੀ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਕਰਦੇ ਹੋਏ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਰਵੀ ਰਵਿੰਦਰ ਨੇ ਸੈਮੀਨਾਰ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਹਰਿਭਜਨ ਸਿੰਘ ਨੂੰ ਯਾਦ ਕਰਨਾ ਕੇਵਲ ਉਨ੍ਹਾਂ ਦੇ ਵੱਡੇਪਣ ਨੂੰ ਯਾਦ ਕਰਨਾ ਨਹੀਂ ਹੈ, ਸਗੋਂ ਆਪਣੇ-ਆਪ ਨੂੰ ਉਨ੍ਹਾਂ ਰਾਹਾਂ 'ਤੇ ਤੁਰਨ ਲਈ
ਉਰਜਿਤ ਕਰਨਾ ਵੀ ਹੈ।ਸਾਹਿਤ ਅਕਾਦਮੀ ਦੇ ਸਕੱਤਰ ਕੇ ਸ੍ਰੀ ਨਿਵਾਸਰਾਓ ਨੇ ਹਰਿਭਜਨ ਸਿੰਘ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਡਾ. ਵਨੀਤਾ ਨੇ ਹਰਿਭਜਨ ਸਿੰਘ ਬਾਰੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਵਿਚ ਆਲੋਚਨਾ ਦੀਆਂ ਨਵੀਆਂ ਪੈੜ੍ਹਾਂ ਦੀ ਸ਼ੁਰੂਆਤ ਕੀਤੀ ਅਤੇ ਕਦੇ
ਵੀ ਸੁਹਜ ਦਾ ਪੱਲਾ ਨਹੀਂ ਛੱਡਿਆ।ਪਦਮ ਸ੍ਰੀ ਸੁਰਜੀਤ ਪਾਤਰ ਨੇ ਸੈਮੀਨਾਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਹਰਿਭਜਨ ਸਿੰਘ ਲੰਮੇ ਸੰਘਰਸ਼ ਵਿਚੋਂ ਨਿਕਲੇ।ਉਹ ਕਵੀ, ਸਮੀਖਿਅਕ, ਸੰਗੀਤਕਾਰ ਤੇ ਵੱਡੇ ਬੁਲਾਰੇ ਸਨ।ਉਨ੍ਹਾਂ ਵੱਖ-ਵੱਖ ਸਮੇਂ ਲਿਿਖਆ ਜੋ ਪੰਜਾਬ ਦੀ ਤਸਵੀਰ
ਅਤੇ ਪੀੜ ਦੱਸਦਾ ਹੈ।ਡਾ. ਹਰਿਭਜਨ ਸਿੰਘ ਭਾਟੀਆ ਨੇ ਕੁੰਜੀਵਤ ਭਾਸ਼ਨ ਦਿੰਦਿਆ ਕਿਹਾ ਕਿ ਅਸੀਂ ਭਾਰਤੀ ਲੋਕ ਆਪਣੇ ਸੁਖਨਵਰਾਂ ਲੋਕਾਂ ਨੂੰ ਨਹੀਂ ਸੰਭਾਲ ਸਕੇ। ਡਾ. ਹਰਿਭਜਨ ਸਿੰਘ ਵਰਗੀ ਵੱਡੀ ਸ਼ਖਸ਼ੀਅਤ ਬਾਰੇ ਕੋਈ ਇੱਕ ਵੀ ਵੱਡਾ ਦਸਤਾਵੇਜ਼ ਸਥਾਪਿਤ ਨਹੀਂ ਕਰ ਸਕੇ। 1970
ਤੋਂ 1991 ਤੱਕ ਦਾ ਸਮਾਂ ਉਨ੍ਹਾਂ ਦੀ ਸ਼ਬਦ ਸਾਧਨਾ ਦੀ ਉਸਾਰੀ ਦਾ ਸਮਾਂ ਸੀ ਇਸ ਸਮੇਂ ਵਿਚ ਉਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਸਾਨੂੰ ਦਿੱਤੀਆਂ ਅਗਲਾ ਸਮਾਂ ਉਨ੍ਹਾਂ ਦੀ ਇੱਕਲਤਾ ਦਾ ਹੈ।ਹਰਿਭਜਨ ਸਿੰਘ ਨੇ ਅਨੁਵਾਦ ਦੀਆਂ 22 ਕਿਤਾਬਾਂ ਨੇ ਪੰਜਾਬੀ ਚਿੰਤਨ ਵਿਚ
ਨਵੇਂ ਰਾਹ ਪੈਦਾ ਕੀਤੇ ਹਨ।ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਿਲ ਹੋਏ ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਪੀ.ਵੀ. ਜੋਸ਼ੀ ਨੇ ਹਰਿਭਜਨ ਸਿੰਘ ਦੀ ਦਿੱਲੀ ਯੂਨੀਵਰਸਿਟੀ ਵਿਚ ਰਹੀ ਭੂਮਿਕਾ ਤੋਂ ਜਾਣੂ ਕਰਵਾਇਆ।ਡਾ. ਮਨਮੋਹਨ ਨੇ ਕਿਹਾ ਕਿ ਹਰਿਭਜਨ
ਸਿੰਘ ਤੋਂ ਸਿੱਖਣ ਵਾਲੀ ਜਿਹੜੀ ਗੱਲ ਹੈ ਕਿ ਇਕੋ ਸਮੇਂ ਕਈ ਵਿਧਾਵਾਂ ਨੂੰ
ਪੜਨਾ।ਉਨ੍ਹਾਂ ਦੀ ਚੇਤਨਾ ਨੂੰ ਅੱਗੇ ਲੈ ਕੇ ਜਾਣਾ ਸਾਡਾ ਮੂਲ ਫਰਜ਼ ਹੋਣਾ ਚਾਹੀਦਾਹੈ।ਅੰਤ 'ਚ ਅਨੁਪਮ ਤਿਵਾੜੀ ਨੇ ਸਾਰਿਆ ਦਾ ਧੰਨਵਾਦ ਕੀਤਾ।ਸੈਮੀਨਾਰ ਦੇ ਦੂਜੇ ਸੈਸ਼ਨ 'ਚ ਰਵਿੰਦਰ ਸਿੰਘ ਤੇ ਯਾਦਵਿੰਦਰ ਸਿੰਘ ਨੇ ਹਰਿਭਜਨ ਸਿੰਘ ਦੇ ਸਾਹਿਤ ਬਾਰੇ ਆਪਣ ਖੋਜ ਪੱਤਰ
ਪੜੇ੍ਹ ਅਤੇ ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਯੋਗਰਾਜ ਨੇ ਕੀਤੀ ਅਤੇ ਮੰਚ ਦਾ ਸੰਚਲਾਨ ਡਾ.
ਬਲਜਿੰਦਰ ਨਸਰਾਲੀ ਨੇ ਕੀਤਾ।ਪਹਿਲੇ ਦਿਨ ਦਾ ਆਖਰੀ ਸੈਸ਼ਨ ਡਾ. ਕੁਲਵੀਰ ਗੋਜਰਾ ਨੇ ਸ਼ੁਰੂ
ਕਰਵਾਇਆ।ਇਸ ਵਿਚ ਰਮਿੰਦਰ ਕੌਰ, ਨਰੇਸ਼ ਕੁਮਾਰ, ਆਤਮ ਸਿੰਘ ਰੰਧਾਵਾ ਤੇ ਦਵਿੰਦਰ ਸੈਫ਼ੀ
ਨੇ ਆਪਣਾ ਖੋਜ ਪੱਤਰ ਪੇਸ਼ ਕੀਤਾ ਇਸ ਮੌਕੇ ਦੋ ਪੁਸਤਕਾਂ ਜਿਨ੍ਹਾਂ 'ਚ ਡਾ. ਸਤਿੰਦਰ
ਸਿੰਘ ਦੁਆਰਾ ਰਚਿਤ ਡਾ. ਹਰਿਭਜਨ ਸਿੰਘ ਮੋਨੋਗ੍ਰਾਫ਼ ਅਤੇ ਪ੍ਰੋ. ਰਵੀ ਰਵਿੰਦਰ, ਡਾ.
ਸੁਖਦੇਵ ਸਿੰਘ ਤੇ ਡਾ. ਹਰਿਸ਼ ਦੁਆਰਾ ਰਚਿਤ ਪੁਸਤਕ ‘ਗੁਰੂ ਤੇਗ ਬਹਾਦਰ: ਇਕ
ਪੁਸਤਕਾਵਲੀ’ ਪਦਮ ਸ੍ਰੀ ਸੁਰਜੀਤ ਪਾਤਰ ਦੁਆਰਾ ਰਲੀਜ਼ ਕੀਤੀਆ ਗਈਆਂ।

Have something to say? Post your comment

 

ਨੈਸ਼ਨਲ

ਭਾਜਪਾ ਦੇ ਮਾੜੇ ਸ਼ਾਸਨ ਕਾਰਨ ਪੀਜੀਆਈ ਨੂੰ ਵੀ ਝਲਣੀ ਪੈ ਰਹੀ ਸਟਾਫ਼ ਦੀ ਕਮੀ , ਮਰੀਜਾਂ ਦੀਆਂ ਆਸਾਂ 'ਤੇ ਪਾਣੀ ਫੇਰਿਆ - ਬਾਂਸਲ

ਸੁਖਵਿੰਦਰ ਸਿੰਘ ਫ਼ੌਜੀ ਦੀ ਮੌਤ ਸੱਕੀ, ਨਿਰਪੱਖਤਾ ਨਾਲ ਕੀਤੀ ਜਾਏ ਜਾਂਚ : ਮਾਨ

ਕਿਸਾਨੀ ਅੰਦੋਲਨ ਅਤੇ ਸਿਧਾਤਾਂ ਨੂੰ ਲੈ ਕੇ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ: ਬੀਬੀ ਰਣਜੀਤ ਕੌਰ

ਦਿੱਲੀ ਵਿਧਾਨ ਸਭਾ ਸੋਮਵਾਰ ਤੱਕ ਮੁਲਤਵੀ

ਕਾਂਗਰਸ ਦੀ ਸੁਪ੍ਰਿਆ ਸ਼੍ਰੀਨਾਤੇ ਅਤੇ ਭਾਜਪਾ ਦੇ ਦਿਲੀਪ ਘੋਸ਼ ਨੂੰ ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀ ਲਈ ਚੋਣ ਕਮਿਸ਼ਨ ਦਾ ਨੋਟਿਸ

ਆਪ ਨੂੰ ਵੱਡਾ ਸਿਆਸੀ ਝਟਕਾ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਭਾਜਪਾ 'ਚ ਹੋ ਗਏ ਸ਼ਾਮਲ

ਦੇਸ਼ ਵਿਦੇਸ਼ ਅੰਦਰ ਸਿੱਖਾਂ ਦੀ ਜਾਨ ਨੂੰ ਖਤਰਾ ਦੇਖਦਿਆਂ ਚੋਣਾਂ ਦੌਰਾਨ ਸਿੱਖ ਉਮੀਦਵਾਰ ਨੂੰ ਹਥਿਆਰ ਰੱਖਣ ਦੀ ਦਿੱਤੀ ਜਾਵੇ ਛੋਟ : ਮਾਨ

ਆਪ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਪ੍ਰਧਾਨ ਮੰਤਰੀ ਨਿਵਾਸ ਦੇ ਬਾਹਰ ਸੁਰੱਖਿਆ ਦਿੱਤੀ ਵਧਾ

ਓੲਸਿਸ ਅਕੈਡਮੀ ਯੂਕੇ ਵੱਲੋਂ ਸਿੱਖਾਂ ਨੂੰ ਤਾਲਿਬਾਨ ਜਾਂ ਕੁ ਕਲੈਕਸ ਕਲੇਨ ਨਾਲ ਤੁਲਨਾ ਕਰਨਾ ਬਦਨਾਮ ਕਰਨ ਦੀ ਡੂੰਘੀ ਸਾਜਿਸ : ਮਾਨ

'ਆਪ' ਵੱਲੋਂ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਰੋਸ ਪ੍ਰਦਰਸ਼ਨ