ਪੰਜਾਬ

ਅਧਿਆਪਕ ਮਸਲੇ ਹੱਲ ਕਰਨ ਵਿੱਚ ਪੰਜਾਬ ਸਰਕਾਰ ਅਸਫ਼ਲ: ਡੀ.ਟੀ.ਐੱਫ.

ਕੌਮੀ ਮਾਰਗ ਬਿਊਰੋ | November 30, 2021 08:24 PM
 
 
 
ਜਲੰਧਰ: ਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਹੋਏ ਫੈਸਲਿਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਬੇਰੁਜ਼ਗਾਰਾਂ, ਕੱਚੇ ਮੁਲਾਜ਼ਮਾਂ ਅਤੇ ਕੰਪਿਊਟਰ ਅਧਿਆਪਕਾਂ ਦੇ ਮਸਲਿਆਂ ਦਾ, ਸੰਵਾਦ ਕਰਕੇ ਹੱਲ ਕਰਨ ਦੀ ਥਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੁਲੀਸ ਪਰਚੇ ਦਰਜ ਕਰਨ, ਲਾਠੀਚਾਰਜ ਕਰਵਾਉਣ ਅਤੇ ਸਿੱਧਾ ਧਮਕਾਉਣ ਦੀ ਸਖਤ ਨਿਖੇਧੀ ਕਰਦੇ ਹੋਏ, ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਵਿੱਚ ਨਾਕਾਮ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਿੱਖਿਆ ਮੰਤਰੀ ਖ਼ਿਲਾਫ਼ ਸਖ਼ਤ ਰੋਸ ਜ਼ਾਹਿਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਵਿਚਲੇ ਅਧਿਆਪਕਾਂ ਦੀਆਂ ਸਮੁੱਚੀਆਂ ਮੰਗਾਂ ਹੱਲ ਕਰਨ ਤੋਂ ਕਿਨਾਰਾ ਕਰੀ ਬੈਠੇ ਸਿੱਖਿਆ ਮੰਤਰੀ ਪਰਗਟ ਸਿੰਘ ਖ਼ਿਲਾਫ਼, ਸਾਂਝਾ ਅਧਿਆਪਕ ਮੋਰਚਾ ਵੱਲੋਂ 8 ਦਸੰਬਰ ਨੂੰ ਜਲੰਧਰ ਵਿਖੇ ਐਲਾਨੇ ਸੂਬਾਈ ਰੋਸ ਮੁਜ਼ਾਹਰੇ ਵਿੱਚ ਵੱਡੀ ਸ਼ਮੂਲੀਅਤ ਕਰਵਾਉਣ ਲਈ 1 ਅਤੇ 2 ਦਸੰਬਰ ਨੂੰ ਜਥੇਬੰਦੀ ਦੀਆਂ ਜ਼ਿਲ੍ਹਾ ਪੱਧਰੀ ਤਿਆਰੀ ਮੀਟਿੰਗਾਂ ਕਰਨ ਫ਼ੈਸਲਾ ਵੀ ਕੀਤਾ ਗਿਆ ਹੈ।
 
     
ਮੀਟਿੰਗ ਉਪਰੰਤ ਡੀ.ਟੀ.ਐੱਫ. ਦੇ ਸੂਬਾਈ ਵਿੱਤ ਸਕੱਤਰ ਅਸ਼ਵਨੀ ਅਵਸਥੀ, ਸੂਬਾਈ ਮੀਤ ਪ੍ਰਧਾਨ ਜਗਪਾਲ ਬੰਗੀ, ਜਸਵਿੰਦਰ ਔਜਲਾ, ਰਘਵੀਰ ਸਿੰਘ ਭਵਾਨੀਗੜ੍ਹ ਅਤੇ ਸੰਯੁਕਤ ਸਕੱਤਰਾਂ ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸਨ, ਪ੍ਰੈੱਸ ਸਕੱਤਰ ਪਵਨ ਕੁਮਾਰ, ਤਜਿੰਦਰ ਸਿੰਘ ਸਹਾਇਕ ਵਿੱਤ ਸਕੱਤਰ, ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਅਤੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਨੂੰ ਸਾਲ 2011 ਦੌਰਾਨ ਮਿਲੇ ਵਾਧੇ ਬਰਕਰਾਰ ਰੱਖਦਿਆਂ ਪ੍ਰਤੀਸ਼ਤ ਰੂਪ ਦੀ ਥਾਂ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਤਹਿਤ 2.72 ਗੁਣਾਂਕ ਰੂਪ ਵਿਚ ਵਾਧਾ ਲਾਗੂ ਕਰਵਾਉਣ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਉੱਪਰ ਪੰਜਾਬ ਦੀ ਥਾਂ ਕੇਂਦਰੀ ਸਕੇਲ ਥੋਪਣ ਦਾ ਫ਼ੈਸਲਾ ਰੱਦ ਕਰਵਾਉਣ, ਨਵੀਂ ਪੈਨਸ਼ਨ ਦੀ ਥਾਂ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਵਾਉਣ, ਕੱਚੇ ਮੁਲਾਜ਼ਮ ਬਿਨਾਂ ਸ਼ਰਤ ਪੱਕੇ ਕਰਵਾਉਣ, ਪੰਜਾਬ ਸਰਕਾਰ ਦੀ ਪਿਕਟਸ ਸੋਸਾਇਟੀ ਤਹਿਤ ਰੈਗੂਲਰ ਤੇ ਕਨਫਰਮਡ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਵਾਉਣ, ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜ਼ੇਸ਼ਨਾਂ ਰੱਦ ਕਰਵਾਉਣ, ਸਾਰੇ ਕਾਡਰਾਂ ਦੀਆਂ ਪੈਂਡਿੰਗ ਤਰੱਕੀਆਂ ਫੌਰੀ ਜਾਰੀ ਕਰਵਾਉਣ, ਬਦਲੀ ਨੀਤੀ ਤਹਿਤ ਹੋਈਆਂ ਸਾਰੀਆਂ ਬਦਲੀਆਂ ਬਿਨਾਂ ਸ਼ਰਤ ਲਾਗੂ ਕਰਵਾਉਣ, ਸਾਲ 2018 ਵਿੱਚ ਪਦ ਉੱਨਤ ਕੀਤੇ ਲੈਕਚਰਾਰਾਂ ਉੱਪਰ ਜਬਰੀ ਥੋਪਿਆ ਵਿਭਾਗੀ ਟੈਸਟ ਰੱਦ ਕਰਵਾਉਣ, ਵਿਦਿਆਰਥੀਆਂ ਉੱਪਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਬਰਨ ਲਾਗੂ ਕੀਤੇ ਜੁਰਮਾਨੇ ਮੁੱਢੋਂ ਰੱਦ ਕਰਵਾਉਣ, ਓ.ਡੀ.ਐੱਲ. ਅਧਿਆਪਕਾਂ ਦੀ ਪੈਂਡਿੰਗ ਰੈਗੂਲਰਾਈਜੇਸ਼ਨ ਮੁਕੰਮਲ ਕਰਵਾਉਣ, ਵੱਖ-ਵੱਖ ਪ੍ਰਾਜੈਕਟਾਂ ਤਹਿਤ ਸਕੂਲਾਂ ਤੋਂ ਬਾਹਰ ਕੀਤੇ ਅਧਿਆਪਕਾਂ ਨੂੰ ਵਾਪਸ ਪਿੱਤਰੀ ਸਕੂਲਾਂ ਵਿੱਚ ਭੇਜਣ, ਸਕੂਲ ਮੁਖੀਆਂ ਦੀ ਬਦਲੀ ਹੋਣ ਉਪਰੰਤ ਵੀ ਪੁਰਾਣੇ ਸਕੂਲ ਦਾ ਚਾਰਜ ਬਰਕਰਾਰ ਰੱਖਣ ਦਾ ਫ਼ੈਸਲਾ ਰੱਦ ਕਰਵਾਉਣ ਅਤੇ ਇੱਕ-ਇੱਕ ਸਕੂਲ ਮੁਖੀ, ਕਲਰਕ ਅਤੇ ਅਧਿਆਪਕ ਉੱਪਰ ਕਈ ਕਈ ਸਕੂਲਾਂ ਦਾ ਭਾਰ ਪਾਉਣ ਦੀ ਥਾਂ ਸਾਰੀਆਂ ਖਾਲੀ ਅਸਾਮੀਆਂ ਲਈ ਭਰਤੀ ਦੇ ਇਸ਼ਤਿਹਾਰ ਜਾਰੀ ਕਰਵਾਉਣ ਅਤੇ ਪ੍ਰੀ ਪ੍ਰਾਇਮਰੀ ਦੀਆਂ 8393, ਪ੍ਰਾਇਮਰੀ ਦੀਆਂ 6635 ਤੇ 2364 ਅਸਾਮੀਆਂ ਦੀ ਭਰਤੀ ਪ੍ਰਕਿਰਿਆ ਮੁਕੰਮਲ ਕਰਵਾਕੇ ਨਿਯੁਕਤੀ ਪੱਤਰ ਜਾਰੀ ਕਰਵਾਉਣ ਅਤੇ ਮਿਡਲ ਸਕੂਲਾਂ ਤੋਂ ਜਬਰੀ ਸ਼ਿਫਟ ਕੀਤੇ 228 ਪੀ ਟੀ ਆਈਜ਼ ਨੂੰ ਵਾਪਸ ਪਿੱਤਰੀ ਸਕੂਲਾਂ ਵਿੱਚ ਭੇਜਣ ਦੀ ਮੰਗ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਮੈਦਾਨ ਭਖਾਇਆ ਜਾਵੇਗਾ। 
 
ਇਸ ਮੌਕੇ ਮਹਿੰਦਰ ਕੌੜਿਆਂਵਾਲੀ, ਲਖਵਿੰਦਰ ਸਿੰਘ, ਪਰਮਿੰਦਰ ਸਿੰਘ, ਕੇਵਲ ਕੁਮਾਰ, ਗਿਆਨ ਚੰਦ, ਸੁਰਿੰਦਰ ਬਿੱਲਾ ਪੱਟੀ, ਬੇਅੰਤ ਸਿੰਘ ਫੂਲੇਵਾਲ, ਹਰਿੰਦਰਜੀਤ ਸਿੰਘ ਵੀ ਹਾਜ਼ਰ ਸਨ।
 

Have something to say? Post your comment

 

ਪੰਜਾਬ

ਸ੍ਰੀ ਦਰਬਾਰ ਸਾਹਿਬ ਸਮੂੰਹ ਵਿਚ ਲਗੀਆਂ ਛਬੀਲਾਂ ਦੇ ਐਨ ਨਾਲ ਲਗਾਏ ਸਟਾਲਾਂ ਤੇ ਵਿਕਦਾ ਪਾਣੀ ਜਲ ਛਕਾਉਣ ਦੀ ਪ੍ਰਪਰਾ ਨੂੰ ਮੂੰਹ ਚਿੜਾ ਰਿਹਾ..???

ਚੰਡੀਗੜ੍ਹ 'ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਲ

ਉਹਨਾਂ ਵਿਚੋਂ ਚੁਣੇ ਜਿਹੜੇ ਤੁਹਾਡੇ ਨਾਲ ਰਹਿੰਦੇ ਹਨ ਜਾਂ ਫਿਰ ਬਾਹਰਲੇ ਜਿਹੜੇ ਪੰਜਾਬ ਆ ਕੇ ਲੁੱਟ ਖਸੁੱਟ ਮਚਾਉਂਦੇ ਹਨ- ਸੁਖਬੀਰ ਸਿੰਘ ਬਾਦਲ

ਜਾਖੜ ਨੇ ਚੋਣ ਕਮਿਸ਼ਨ ਨੂੰ 'ਆਪ' ਦੇ ਦੋ ਵਿਧਾਇਕਾਂ ਵੱਲੋਂ 25 ਕਰੋੜ ਰੁਪਏ ਦੀ ਪੇਸ਼ਕਸ਼ ਦੇ ਦੋਸ਼ਾਂ ਦੀ ਜਾਂਚ ਕਰਨ ਦੀ ਕੀਤੀ ਅਪੀਲ

ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ - ਬਰਸਟ

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਹਾਸਲ ਕੀਤੇ

ਉਘੇ ਲੇਖਕ ਤੇ ਐਸ.ਡੀ.ਓ.ਭੁਪਿੰਦਰ ਸੰਧੂ ਦਾ ਸੇਵਾ ਮੁਕਤੀ ਮੌਕੇ ਸਨਮਾਨ

ਜ਼ਿਲ੍ਹਾ ਸੰਗਰੂਰ ਵਿਚ ਕਣਕ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਸੈਕਟਰ ਅਫ਼ਸਰ ਤਾਇਨਾਤ 

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬੱਚੀ ਨੇ ਜਨਮ ਲਿਆ

ਅਮਰੂਦ ਦੇ ਬਾਗਾਂ ਦੇ ਮੁਆਵਜ਼ੇ ਘੁਟਾਲੇ ਦੇ ਮਾਮਲੇ 'ਚ ਈਡੀ ਦੀ ਪੰਜਾਬ 'ਚ ਤਲਾਸ਼ੀ