ਹਰਿਆਣਾ

ਅੰਬਾਲਾ ਕੈਂਟ ਵਿਚ ਨਕਲੀ ਸ਼ੈਂਪੂ ਬਨਾਉਣ ਦੀ ਫੈਕਟਰੀ ਦਾ ਭੰਡਾਫੋੜ ਪੁਲਿਸ ਦੀ ਸੰਯੁਕਤ ਟੀਮ ਨੇ ਕੀਤਾ 5 ਲੱਖ ਤੋਂ ਉੱਪਰ ਦਾ ਸਮਾਨ ਜਬਤ

ਕੌਮੀ ਮਾਰਗ ਬਿਊਰੋ | December 16, 2021 08:32 PM

 

ਚੰਡੀਗੜ੍ਹ- ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਦੇ ਨਿਰਦੇਸ਼ਾਂ ਅਨੁਸਾਰ ਅੱਜ ਹਰਿਆਣਾ ਕੰਟਰੋਲ ਬਿਊਰੋ ਅਤੇ ਪੁਲਿਸ ਦੀ ਸੰਯੁਕਤ ਟੀਮ ਨੇ ਅੱਜ ਅੰਬਾਲਾ ਕੈਂਟ ਵਿਚ ਨਕਲੀ ਸ਼ੈਂਪੂ ਬਨਾਉਣ ਦੀ ਇਕ ਫੈਕਟਰੀ ਦਾ ਭੰਡਾਫੋੜ ਕੀਤਾ ਹੈ। ਫੜੇ ਗਏ ਲੋਕਾਂ ਦੇ ਕਬਜੇ ਤੋਂ ਪੰਚ ਲੱਖ ਤੋਂ ਉੱਪਰ ਦਾ ਸਮਾਨ ਜਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਕਾਰਵਾਈ ਵਿਚ ਦੋ ਲੋਕਾਂ ਨੂੰ ਗਿਰਫਤਾਰ ਕੀਤਾ ਹੈ।

            ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਡਰੱਗ ਕੰਟਰੋਲ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਇਸ ਸੰਯੁਕਤ ਕਾਰਵਾਈ ਵਿਚ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਸੈਂਪਲ ਲੈ ਲਏ ਗਏ ਹਨ। ਬੁਲਾਰੇ ਨੇ ਦਸਿਆ ਕਿ ਇਸ ਫੈਕਟਰੀ ਵਿਚ ਸਨਸਲਿਕ ਅਤੇ ਕਲੀਨਿਕ ਪਲੱਸ ਨਾਂਅ ਦੇ ਨਕਲੀ ਸ਼ੈਂਪੂ ਬਣਾਏ ਜਾ ਰਹੇ ਸਨ ਅਤੇ ਬਾਜਾਰ ਵਿਚ ਵੇਚਣ ਦਾ ਕੰਮ ਕੀਤਾ ਜਾ ਰਿਹਾ ਸੀ।

            ਬੁਲਾਰੇ ਨੇ ਇਹ ਵੀ ਦਸਿਆ ਕਿ ਇਸ ਫੈਕਟਰੀ ਵਿਚ ਹੁਣ ਦੋ ਮਜਦੂਰਾਂ ਨਾਮਤ  ਭੁਪੇਂਦਰ ਅਤੇ ਸੀਤਾਰਾਮ ਨੂੰ ਗਰਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਹਿੰਦੂਸਤਾਨ ਲੀਵਰ ਕੰਪਨੀ ਦੇ ਨਾਂਅ ਨਾਲ ਇਹ ਉਤਪਾਦ ਬਣਾਏ ਜਾ ਰਹੇ ਸਨ ਅਤੇ ਬਿਨ੍ਹਾਂ ਲਾਇਸੈਂਸ  ਦੇ ਇੰਨ੍ਹਾਂ ਉਤਪਾਦਾਂ ਨੂੰ ਬਣਾ ਕੇ ਬਾਜਾਰ ਵਿਚ ਵੇਚਣ ਦਾ ਕੰਮ ਕੀਤਾ ਜਾ ਰਿਹਾ ਸੀ। ਬੁਲਾਰੇ ਨੇ ਇਹ ਵੀ ਦਸਿਆ ਕਿ ਇਹ ਨਕਲੀ ਸਮਾਨ ਬਨਾਉਣ ਦੇ ਏਵਜ ਵਿਚ ਡਰੱਗ ਐਂਡ ਕਾਸਮੇਟਿਕ ਐਕਟ ਅਤੇ ਕ੍ਰਿਮਿਨਲ ਐਕਟ ਦੇ ਨਾਲ-ਨਾਲ ਕਾਪੀਰਾਇਟ ਐਕਟ ਦੀ ਧਾਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਜਾ ਰਿਹਾ ਹੈ।

            ਬੁਲਾਰੇ ਨੇ ਦਸਿਆ ਕਿ ਸੀਲ ਕੀਤੀ ਗਈ ਫੈਕਟਰੀ ਗਲੀ ਨੰਬਰ 1,  ਸੋਨਿਆ ਕਾਲੋਨੀ ਮਹੇਸ਼ ਨਗਰ,  ਅੰਬਾਲਾ ਕੈਂਟ ਵਿਚ ਹੈ। ਹੁਣ ਕਾਰਵਾਈ ਚੱਲ ਰਹੀ ਹੈ ਅਤੇ ਇਸ ਦੇ ਬਾਅਦ ਜਾਂਚ ਕੀਤੀ ਜਾਵੇਗੀ।

            ਬੁਲਾਰੇ ਨੇ ਦਸਿਆ ਕਿ ਇਕ ਟਿਪ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ ਅਤੇ ਇਸ ਸੰਯੂਕਤ ਟੀਮ ਵਿਚ ਪੁਲਿਸ ਦੇ ਨਾਲ-ਨਾਲ ਸੀਨੀਅਰ ਡਰੱਗ ਕੰਟਰੋਲ ਅਫਸਰ ਸੁਨੀਲ ਦਹਿਆ,  ਡਰੱਗ ਕੰਟਰੋਲ ਅਫਸਰ ਰਜਨੀਸ਼ ਅਤੇ ਪੰਚਕੂਲਾ ਤੋਂ ਡਰੱਗ ਕੰਟਰੋਲ ਅਫਸਰ ਪ੍ਰਵੀਣ ਕੁਮਾਰ ਸ਼ਾਮਿਲ ਹਨ।

            ਉਨ੍ਹਾਂ ਨੇ ਦਸਿਆ ਕਿ ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਦੇ ਨਿਰਦੇਸ਼ਾਂ ਅਨੁਸਾਰ ਇਹ ਕਾਰਵਾਈ ਅਮਲ ਵਿਚ ਲਿ ਆਈ ਜਾ ਰਹੀ ਹੈ ਅਤੇ ਹੁਣ ਨਕਲੀ ਸਮਾਨ ਬਨਾਉਣ ਵਾਲਿਆਂ ਦੀ ਖੈਰ ਨਹੀਂ ਹੋਵੇਗੀ।

            ਪਿਛਲੇ ਦਿਨਾਂ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਉੱਚ ਅਧਿਕਾਰੀਆਂ ਦੀ ਵੀ ਮੀਟਿੰਗ ਲਈ ਸੀ ਜਿਸ ਵਿਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਬਾਰੇ ਨਿਰਦੇਸ਼ ਦਿੱਤੇ ਗਏ ਸਨ। ਸਿਹਤ ਮੰਤਰੀ ਦੇ ਨਿਰਦੇਸ਼ਾਂ 'ਤੇ ਇਕ ਐਪ ਵੀ ਜਲਦੀ ਲਾਂਚ ਹੋਣ ਵਾਲੀ ਹੈ ਜਿਸ ਦੇ ਤਹਿਤ ਨਸ਼ੇ ਵਿਚ ਵਰਤੋ ਹੋਣ ਵਾਲੀ ਦਵਾਈਆਂ 'ਤੇ ਰੋਕ ਲਗਾਈ ਜਾਵੇਗੀ।

 

Have something to say? Post your comment

 

ਹਰਿਆਣਾ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ