ਮਨੋਰੰਜਨ

ਸੀ.ਸੀ.ਆਰ.ਟੀ ਨੇ ਲੋਕ ਨਾਚ ਭੰਗੜੇ ਦੇ ਵਿਸ਼ੇ `ਤੇ ਗੋਸ਼ਟੀ ਕਰਵਾਈ ਤੇ ਰਜਿੰਦਰ ਟਾਂਕ ਨੇ ਭੰਗੜੇ ਦੇ ਪਿਛੋਕੜ ਬਾਰੇ ਦਿੱਤੀ ਜਾਣਕਾਰੀ

ਸੁਖਰਾਜ ਸਿੰਘ/ ਕੌਮੀ ਮਾਰਗ ਬਿਊਰੋ | December 30, 2021 06:35 PM

ਨਵੀਂ ਦਿੱਲੀ: ਸੀ.ਸੀ.ਆਰ.ਟੀ. ਵਲੋਂ ‘ਬੇਸਿਕ ਫਾਊਂਡੇਸ਼ਨ’ ਕੋਰਸਾਂ ਦੇ ਤਹਿਤ ਸੀ.ਸੀ.ਆਰ.ਟੀ ਦੇ ਮਨਿਸਟਰੀ ਆਫ਼ ਕਲਚਰ (ਭਾਰਤ ਸਰਕਾਰ) ਦੇ ਹੈਡ ਕਵਾਟਰ, ਦਵਾਰਕਾ ਦਿੱਲੀ ਵਿਖੇ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਭਾਰਤ ਦੇ
ਵੱਖ-ਵੱਖ ਰਾਜਾਂ ਤੋਂਂ ਆਏ ਅਧਿਆਪਕਾਂ ਨੇ ਇਸ ਸਮਾਰੋਹ ਵਿਚ ਭਾਗ ਲਿਆ।ਇਸ ਸਮਾਰੋਹ ਦਾ ਮੁੱਖ ਟੀਚਾ ਸੀ ਕਿ ਸਿੱਖਿਆ ਦੇ ਨਾਲ-ਨਾਲ ਲੋਕ ਕਲਾਵਾਂ ਅਰਥਾਤ ਲੋਕ ਸਭਿਆਚਾਰ ਨੂੰ ਜੋੜਨਾ। ਅਧਿਆਪਕਾਂ ਵਿਚ ਛੁਪੀ ਹੋਈ ਪ੍ਰਤਿਭਾਵਾਂ/ਕਲਾਵਾਂ ਨੂੰ ਜਾਗ੍ਰਿਤ ਕਰਨਾ ਤਾਂਕਿ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਇਨ੍ਹਾਂ ਲੋਕ ਕਲਾਵਾਂ ਨਾਲ ਜੋੜਿਆ ਜਾ ਸਕੇ।ਜਿਸ ਨਾਲ ਵਿਦਿਆਰਥੀਆਂ ਨੂੰ12ਵੀਂ ਕਲਾਸ ਪਾਸ ਕਰਨ ਤੋਂ ਬਾਅਦ ਉਹ ਆਪਣਾ ਭਵਿੱਖ ਸੰਵਾਰਨ ਲਈ ਕੈਰੀਅਰ ਦੀ ਚੋਣ ਕਰ ਸਕਣ।ਇਸ ਬੇਸਿਕ ਫਾਊਂਡੇਸ਼ਨ ਪ੍ਰੋਗਰਾਮ ਦਾ ਵਿਸ਼ਾ ਸੀ ‘ਭਾਰਤ ਦੇ ਲੋਕ ਨਾਚ। ਇਸ ਸਮਾਰੋਹ ਵਿਚ ਸੀ.ਸੀ.ਆਰ.ਟੀ ਨੇ ਪੰਜਾਬ ਦੇ ਲੋਕ ਨਾਚ ਭੰਗੜੇ ਨੂੰ ਵਿਸ਼ੇ ਦੇ ਤੌਰ ਤੇ ਚੁਣਿਆ। ਜਿਸ ਵਿਚ ਭੰਗੜੇ ਬਾਰੇ ਭਾਸ਼ਣ, ਭੰਗੜੇ ਦੇ ਲੋਕ ਨਾਚ ਵਜੋਂ ਵਰਤੇ ਜਾਣ ਵਾਲੇ ਲੋਕ ਸਾਜ, ਵਜਾਉਣ ਵਾਲੇ ਲੋਕ ਸਾਜ, ਭੰਗੜੇ ਦੇ ਨਾਲ ਗਾਈਆਂ ਜਾਣ ਵਾਲੀਆਂ ਲੋਕ ਬੋਲੀਆਂ, ਭੰਗੜੇ ਦੀ ਪੇਸ਼ਕਾਰੀ ਆਦਿ ਸ਼ਾਮਲ ਸਨ।ਸੀ.ਸੀ.ਆਰ.ਟੀ ਨੇ ਇਸ ਕਾਰਜ ਲਈ ਅੰਤਰਰਾਸ਼ਟਰੀ ਪੱਧਰ ਦੇ ਪੰਜਾਬ ਦੇ ਲੋਕ ਨਾਚਾਂ ਦੇ ਕੋਚ ਰਾਜਿੰਦਰ ਟਾਂਕ ਹੁਰਾਂ ਨੂੰੂ ਉਚੇਚੇ ਤੌਰ ’ਤੇ ਸੱਦਿਆ ਗਿਆ। ਇਸ ਮੌਕੇ ਰਜਿੰਦਰ ਟਾਂਕ ਨੇ ਭੰਗੜੇ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਭੰਗੜਚੀ ਵਿਸਾਖੀ ਦੇ ਮੇਲੇ ਵਿਚ ਖੁੱਲ੍ਹਾ ਭੰਗੜਾ ਪਾਉਂਦੇ ਸਨ ਤਾਂ ਮੇਲੇ ਵਿਚ ਘੁੰਮਦੇ ਸਾਰੇ ਲੋਕ ਇਹਨਾਂ ਗਿਰਦ ਘੇਰਾ ਬਣਾ ਕੇ
ਖੜ੍ਹੋ ਜਾਂਦੇ ਸਨ। ਭੰਗੜੇ ਦਾ ਮੋਹਰੀ ਭੰਗੜੇ ਦੇ ਨਚਾਰਾਂ ਵਿਚਕਾਰ ਖੜ੍ਹਾ ਹੋ ਕੇ ਬੋਲੀ
ਪਾਉਂਦੇ, ਢੋਲਚੀ ਵਿਚਕਾਰ ਖੜ੍ਹਾ ਹੋ ਜਾਂਦਾ ਅਤੇ ਬਾਕੀ ਭੰਗੜਾ ਪਾਉਣ ਵਾਲੇ ਬੋਲੀ ਦੇ ਬੋਲਾਂ ਦੇ ਅਨੁਸਾਰ ਢੋਲ ਦੀ ਲੈਅ ਅਨੁਸਾਰ ਭੰਗੜੇ ਦੀਆਂ ਚਾਲਾਂ ਉਤੇ ਤੇਜ ਜਾਂ ਧੀਮੀ ਗਤੀ ਦੇ ਨਾਲ ਨਾਲ ਨੱਚਦੇ ਰਹਿੰਦੇ। ਅੱਜ ਕੱਲ੍ਹ ਭੰਗੜੇ ਵਿਚ ਤਕਨੀਕੀ ਤਬਦੀਲੀਆਂ ਕਰਕੇ ਇਸ ਨੂੰ ਸਟੇਜੀ ਭੰਗੜੇ ਦਾ ਰੂਪ ਦੇ ਦਿੱਤਾ ਗਿਆ ਹੈ।ਰਜਿੰਦਰ ਟਾਂਕ ਨੇ ਅੱਗੇ ਦਸਿਆ ਕਿ 1954-55 ਵਿਚ 26 ਜਨਵਰੀ ਦੀ ਪਰੇਡ ਵਿਚ ਪਹਿਲੀ ਵਾਰ ਭੰਗੜੇ ਨੂੰ ਹੋਰ ਰਾਜਾਂ ਦੇ ਲੋਕ ਨਾਚ ਨਾਲ ਸ਼ਾਮਿਲ ਕੀਤਾ ਗਿਆ। ਭੰਗੜੇ ਵਿਚ ਵਰਤੇ ਜਾਣ ਵਾਲੇ ਲੋਕ ਸਾਜ-ਖੂੰਡਾ, ਕਾਟੋ, ਸੱਪ ਆਦਿ ਵਜਾਉਣ ਵਾਲੇ ਲੋਕ ਸਾਜ-ਢੋਲ, ਤੂੰਬੀ, ਅਲਗੋਜੇ, ਬੁਗਦੂ, ਚਿਮਟਾ ਆਦਿ ਬਾਰੇ ਵੀ ਦਸਿਆ ਅਤੇ ਇਹਨਾਂ ਸਾਜਾਂ ਦੀ ਪੇਸ਼ਕਾਰੀ ਵੀ ਦਿਤੀ ਗਈ।ਰਵਾਇਤੀ ਭੰਗੜੇ ਦੀ ਤਾਲਾਂ ਅਤੇ ਚਾਲਾਂ ਨੂੰ ਵੀ ਪ੍ਰੈਕਟੀਕਲ ਰੂਪ ਵਿਚ ਕਰਕੇ ਦਿਖਾਇਆ ਗਿਆ। ਰਜਿੰਦਰ ਟਾਂਕ ਦੀ ਟੀਮ ਵਲੋਂ ਤਿਆਰ ਕੀਤੇ ਰਵਇਤੀ ਭੰਗੜੇ ਦੀ ਪੇਸ਼ਕਾਰੀ ਕੀਤੀ ਗਈ। ਦੀਪਕ ਨੇ ਢੋਲ, ਬੋਲੀਆਂ ਅਤੇ ਲੋਕ ਗੀਤ ਗਾ ਕੇ ਸਾਰੇ ਅਧਿਆਪਕਾਂ ਨੂੰ ਝੂੰਮਣ ਲਾ ਦਿੱਤਾ। ਅਮਨ ਢੋਲੀ ਨੇ ਰਵਾਇਤੀ ਚਾਲਾਂ ਵਜਾਈਆਂ। ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਅਧਿਆਪਕਾਂ ਨੇ ਇਸ ਸਮੁੁੱਚੇ ਭੰਗੜੇ ਦੀ ਪੇਸ਼ਕਾਰੀ ਦੀ ਪ੍ਰਸੰਸਾ ਕੀਤੀ। ਸਾਰੇ ਅਧਿਆਪਕਾਂ ਦਾ ਕਹਿਣਾ ਸੀ ਕਿ ਭੰਗੜੇ ਦੇ ਬਾਰੇ ਇਸ ਕਿਸਮ ਦੀ ਵਿਸਤ੍ਰਿਤ ਜਾਣਕਾਰੀ ਪਹਿਲੀ ਵਾਰੀ ਮਿਲੀ ਹੈ। ਇਹ ਸਮੁੱਚਾ
ਪ੍ਰੋਗਰਾਮ ਸੀਸੀਆਰਟੀ ਦੇ ਡਿਪਟੀ ਡਾਇਰੈਕਟਰ ਸੰਦੀਪ ਸ਼ਰਮਾ ਦੀ ਨਿਗਰਾਨੀ ਵਿਚ ਹੋਇਆ। ਅੰਤ ’ਚ ਸੰਦੀਪ ਸ਼ਰਮਾ ਨੇ ਰਜਿੰਦਰ ਟਾਂਕ ਤੇ ਉਨ੍ਹਾਂ ਦੀ ਟੀਮ ਅਤੇ ਆਏ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣਗੇ।
ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸੀ.ਸੀ.ਆਰ.ਟੀ ਦੇ ਕਰਾਫਟ ਦੇ ਇੰਸਟ੍ਰਕਟਰ
ਕੋਆਰਡੀਨੇਟਰ ਮਿਥੁਨ ਦੱਤਾ ਅਤੇ ਪ੍ਰਸ਼ਾਸਕ ਸਲਾਹਕਾਰ ਸਲੋਨੀ ਸ਼ਰਮਾ ਨੇ ਵੀ ਭਰਪੂਰ
ਯੋਗਦਾਨ ਦਿੱਤਾ।

 

Have something to say? Post your comment

ਮਨੋਰੰਜਨ

ਗਣਤੰਤਰ ਦਿਵਸ ਮੇਟਾਵਰਸ ਈਵੈਂਟ ਵਿੱਚ ਦਲੇਰ ਮਹਿੰਦੀ ਲਵਾਊ ਹਾਜ਼ਰੀ

ਸੁਭਾਸ਼ ਘਈ ਨੇ '36 ਫਾਰਮਹਾਊਸ' ਲਈ ਰਚਨਾ ਕਰਨ ਪਿੱਛੇ ਆਪਣੀ ਪ੍ਰੇਰਨਾ ਦਾ ਕੀਤਾ ਖੁਲਾਸਾ 

ਅਦਾਕਾਰਾ ਕੰਗਨਾ ਰਣੌਤ ਮੁੰਬਈ ਪੁਲਿਸ ਦੇ ਸਾਹਮਣੇ ਹੋਈ ਪੇਸ਼

ਬੁਰਜ ਖਲੀਫਾ 'ਤੇ ਪ੍ਰਦਰਸ਼ਿਤ ਹੋਣ ਵਾਲੇ ਪਹਿਲੇ ਪਾਲੀਵੁੱਡ ਅਦਾਕਾਰ ਬਣੇ ਐਮੀ ਵਿਰਕ

ਆ ਰਹੀ ਹੈ ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ‘ਸ਼ਾਵਾ ਨੀਂ ਗਿਰਧਾਰੀ ਲਾਲ’

ਹਰਿੰਦਰ ਹੁੰਦਲ ਦਾ ਵੀਡੀਓ ਟਰੈਕ ਅੰਮੀਏ ਲਾਂਚ

ਕੰਗਣਾ ਰਣੌਤ ਦੇ ਖਿਲਾਫ ਦਿੱਲੀ ਗੁਰਦੁਆਰਾ ਕਮੇਟੀ ਦੀ ਟੀਮ ਨੇ ਮੁੰਬਈ 'ਚ ਦਰਜ ਕਰਵਾਈ ਐਫ ਆਈ ਆਰ

ਐਵਾਰਡ ਜੇਤੂ ਲਘੂ ਫ਼ਿਲਮ “ਐੜੇ ਤੋਂ ਐੜੇ ਤੱਕ” ਯੂ ਟਿਊਬ ਚੈਨਲ ‘ਤੇ ਰਿਲੀਜ਼

ਵਿਵਾਦਾਂ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਿਚਕਾਰ ਡੂੰਘਾ ਸਬੰਧ

ਆਖ਼ਿਰ ਮੈਗਾ ਸਟਾਰ ਸ਼ਾਹਰੁਖ ਖ਼ਾਨ ਦਾ ਪੁੱਤਰ ਆਇਆ ਜੇਲ੍ਹੋਂ ਬਾਹਰ