ਹਰਿਆਣਾ

ਪੰਥ ਪੰਜਾਬ ਦੀ ਚਡ਼੍ਹਦੀਕਲਾ ਲਈ ਅਰਦਾਸ ਵਾਸਤੇ ਸਮੂਹ ਪੰਥ ਦਰਦੀ 1 ਜਨਵਰੀ ਨੂੰ ਦਿਨੇ 12 ਵਜ਼ੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੁੱਜੋ - ਜਥੇਦਾਰ ਦਾਦੂਵਾਲ

ਕੌਮੀ ਮਾਰਗ ਬਿਊਰੋ | December 30, 2021 06:40 PM


ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਸਮੂੰਹ ਪੰਥ ਦਰਦੀ ਸੰਤ ਮਹਾਂਪੁਰਸ਼ਾਂ ਜਥੇਬੰਦੀਆਂ ਪੰਥਕ ਸੰਸਥਾਂਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕੇ 1 ਜਨਵਰੀ 2022 ਨੂੰ ਦਿਨੇ 12 ਵਜ਼ੇ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜਣ ਦੀ ਕਿਰਪਾਲਤਾ ਕਰੋ ਜਿੱਥੇ ਸਾਰਿਆਂ ਵਲੋਂ ਰਲਮਿਲ ਕੇ ਸੰਗਤੀ ਰੂਪ ਵਿੱਚ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇਗੀ ਜਥੇਦਾਰ ਦਾਦੂਵਾਲ ਜੀ ਨੇ ਮੀਡੀਆ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਅੰਦਰ ਪੰਥ ਅਤੇ ਪੰਜਾਬ ਨੂੰ ਜਿਨ੍ਹਾਂ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਪਿਆ ਹੈ ਇਸ ਲਈ ਪੰਥ ਦੁਸ਼ਮਨਾਂ ਦੇ ਨਾਲ ਨਾਲ ਪੰਥ ਦੀਆਂ ਸੰਸਥਾਵਾਂ ਤੇ ਕਾਬਜ਼ ਧਿਰਾਂ ਵੀ ਜ਼ਿੰਮੇਵਾਰ ਹਨ ਜੋ ਪੰਥ ਤੇ ਪੰਜਾਬ ਨੂੰ ਪਿੱਠ ਦੇ ਕੇ ਆਪਣੀਆਂ ਨਿੱਜੀ ਗਰਜ਼ਾਂ ਨੂੰ ਪੂਰਿਆਂ ਕਰਨ ਤੇ ਲੱਗੇ ਰਹੇ ਹਨ ਜਿਸ ਪਰਿਵਾਰ ਕੋਲ ਪੰਥ ਦੀਆਂ ਸ਼੍ਰੋਮਣੀ ਸੰਸਥਾਵਾਂ ਪੰਜਾਬ ਸਰਕਾਰ ਤਖ਼ਤਾਂ ਦਾ ਪ੍ਰਬੰਧ ਰਿਹਾ ਉਸ ਪ੍ਰੀਵਾਰ ਨੇ ਪੰਥ ਦੀਆਂ ਮਾਣ ਮਰਿਆਦਾਵਾਂ ਨੂੰ ਬੁਰੀ ਤਰ੍ਹਾਂ ਢਾਹ ਲਾਈ ਹੈ ਸੌਦਾ ਸਾਧ ਵਰਗਿਆਂ ਨੂੰ ਮੁਆਫ਼ੀਨਾਮੇ ਜਾਰੀ ਕੀਤੇ ਅਤੇ ਪੰਥ ਪ੍ਰਸਤ ਲੋਕਾਂ ਨੂੰ ਝੂਠੇ ਕੇਸ ਪਾ ਕੇ ਨਾਜਾਇਜ਼ ਜੇਲ੍ਹਾਂ ਵਿਚ ਬੰਦ ਰੱਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਵੀ ਨਹੀਂ ਕੀਤੀ ਉਸ ਪ੍ਰੀਵਾਰ ਦੇ ਪ੍ਰਬੰਧ ਹੇਠ ਚਲਦੀ ਸ੍ਰੌਮਣੀ ਕਮੇਟੀ ਵਲੋਂ 328 ਸਰੂਪ ਕਿਸ ਨੂੰ ਦੇ ਦਿੱਤੇ ਅਜੇ ਤੱਕ ਕੋਈ ਥਹੁ ਪਤਾ ਨਹੀਂ ਦੱਸਿਆ ਜਾ ਰਿਹਾ ਬੁਰਜ਼ ਜਵਾਹਰ ਸਿੰਘ ਵਾਲਾ ਫਰੀਦਕੋਟ ਤੋਂ ਚੋਰੀ ਸਰੂਪ ਵੀ ਨਹੀ ਲੱਭੇ ਉਲਟਾ ਇਨਸਾਫ਼ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰਕੇ ਸ਼ਹੀਦ ਕਰ ਦਿੱਤਾ ਆਉ ਸਾਰੇ ਅੰਗਰੇਜ਼ੀ ਨਵਾਂ ਸਾਲ 2022 ਦੀ ਆਮਦ ਤੇ ਪੰਥ ਅਤੇ ਪੰਜਾਬ ਨੂੰ ਚੜ੍ਹਦੀਕਲਾ ਵਾਲੇ ਪਾਸੇ ਲਿਜਾਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸ ਕਰਕੇ ਕਮਰਕੱਸੇ ਕੱਸ ਲਈਏ ਤਾਂ ਕੇ ਆਉਣ ਵਾਲੇ ਸਮੇਂ ਦੇ ਅੰਦਰ ਅਮਰਵੇਲ ਬਣ ਕੇ ਪੰਥ ਅਤੇ ਪੰਜਾਬ ਦੇ ਛਾਏ ਹੋਏ ਪਰਿਵਾਰ ਨੂੰ ਸਿੱਖ ਸੰਸਥਾਵਾਂ ਪੰਜਾਬ ਦੇ ਪੰਜਾਬ ਦੇ ਗਲੋਂ ਲਾਹਿਆ ਜਾ ਸਕੇ ਤਾਂ ਕਿ ਪੰਥ ਤੇ ਪੰਜਾਬ ਦੀ ਚਡ਼੍ਹਦੀ ਕਲਾ ਹੋ ਸਕੇ ਜਥੇਦਾਰ ਦਾਦੂਵਾਲ ਜੀ ਨੇ ਸਮੂੰਹ ਸੰਤ ਮਹਾਂਪੁਰਸ਼ ਪੰਥਕ ਜਥੇਬੰਦੀਆਂ ਸੰਸਥਾਵਾਂ ਨੂੰ ਅਰਦਾਸ ਬੇਨਤੀ ਵਿਚ ਜ਼ਰੂਰ ਸ਼ਾਮਲ ਹੋਣ ਦੀ ਅਪੀਲ ਕੀਤੀ

Have something to say? Post your comment

 

ਹਰਿਆਣਾ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ