ਖੇਡ

ਸੀ ਜੀ ਸੀ ਝੰਜੇੜੀ ਕੈਂਪਸ ਵਿਚ ਏਸ਼ੀਅਨ ਸੋਲਰ ਵਹੀਕਲ ਚੈਂਪੀਅਨਸ਼ਿਪ ਦੀ ਸਮਾਪਤੀ, 21 ਰਾਜਾਂ ਦੀਆਂ ਟੀਮਾਂ ਵੱਲੋਂ ਕੀਤਾ ਗਿਆ ਬਿਹਤਰੀਨ ਪ੍ਰਦਰਸ਼ਨ

ਕੌਮੀ ਮਾਰਗ ਬਿਊਰੋ | December 30, 2021 06:51 PM


ਮੋਹਾਲੀ,
ਹਰ ਪਾਸੇ ਸੋਲਰ ਪੈਨਲ ਲਗਾ ਕੇ ਕਾਰਾਂ ਅਤੇ ਈ ਬਾਈਕ ਘੁੰਮ ਰਹੀਆਂ ਸਨ।ਦੇਸ਼ ਦੇ ਵੱਖ ਵੱਖ ਰਾਜਾਂ ਦੀਆਂ ਟੀਮਾਂ ਦੇ ਖਿਡਾਰੀ ਆਪਣੇ ਆਪ ਬਣਾਈਆਂ ਇਲੈਕਟ੍ਰੋਨਿਕ ਸੋਲਰ ਕਾਰਾਂ ਅਤੇ ਈ-ਬਾਈਕ ਦੇ ਰਾਹੀ ਰੇਸਾਂ ਲਗਾ ਰਹੇ ਸਨ। ਹਜ਼ਾਰਾਂ ਨੌਜਵਾਨ 800 ਦੇ ਕਰੀਬ ਖਿਡਾਰੀਆਂ ਵੱਲੋਂ ਇਕ ਦੂਜੇ ਨੂੰ ਦਿਤੇ ਜਾ ਰਹੇ ਮੁਕਾਬਲਿਆਂ ਨੂੰ ਉਤਸ਼ਾਹ ਨਾਲ ਵੇਖਦੇ ਹੋਏ ਚਹਿਕ ਰਹੇ ਸਨ। ਇਨ ਨਜ਼ਾਰਾ ਸੀ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਦਾ। ਜਿੱਥੇ ਬਣੇ ਟਰੈਕ ਦਾ ਨਜ਼ਾਰਾ ਫ਼ਾਰਮੂਲਾ ਵਨ ਕਾਰ ਰੇਸ ਦਾ ਭੁਲੇਖਾ ਪਾਉਂਦਾ ਨਜ਼ਰ ਆ ਰਿਹਾ ਸੀ। ਜ਼ਿਕਰਯੋਗ ਹੈ ਕਿ ਸੀ ਜੀ ਸੀ ਝੰਜੇੜੀ ਕੈਂਪਸ ਵਿਚ ਚਾਰ ਦਿਨਾਂ ਏਸ਼ੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਸੋਲਰ ਵਹੀਕਲ ਚੈਂਪੀਅਨਸ਼ਿਪ 8.0 ਦਾ ਆਯੋਜਨ ਕੀਤਾ ਗਿਆ ਸੀ। ਤਕਨੀਕ ਅਤੇ ਖੇਡ ਦੇ ਸੁਮੇਲ ਦੇ ਇਸ ਮੁਕਾਬਲੇ ਵਿਚ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਕੇਰਲਾ, ਤਾਮਿਲਨਾਡੂ, ਕਰਨਾਟਕ, ਗੋਆ ਅਤੇ ਹੋਰ ਰਾਜਾਂ ਦੇ ਵਿਦਿਆਰਥੀਆਂ ਦੀਆਂ 21 ਟੀਮਾਂ ਨੇ ਸ਼ਮੂਲੀਅਤ ਕੀਤੀ।
ਅਖੀਰੀ ਦਿਨ ਤੱਕ ਹੋਏ ਸਖ਼ਤ ਮੁਕਾਬਲੇ ਵਿਚ ਲਗਭਗ ਹਰ ਟੀਮ ਦੇ ਖਿਡਾਰੀਆਂ ਨੇ ਇਕ ਦੂਜੀ ਟੀਮ ਨੂੰ ਕਰੜੀ ਟੱਕਰ ਦਿਤੀ। ਅਖੀਰ ਵਿਚ ਈ-ਕਾਰ ਮੁਕਾਬਲੇ ਵਿਚ ਨਿਰਮਾ ਯੂਨੀਵਰਸਿਟੀ ਗੁਜਰਾਤ ਦੀ ਟੀਮ ਜੇਤੂ ਰਹੀ ਜਿਸ ਨੂੰ ਟਰਾਫ਼ੀ ਅਤੇ 60, 000 ਦੇ ਨਗਦ ਇਨਾਮ ਨਾਲ ਨਿਵਾਜਿਆ ਗਿਆ। ਜਦ ਕਿ ਦੂਜੇ ਅਤੇ ਤੀਜੇ ਨੰਬਰ ਤੇ ਐਨ ਆਈ ਆਈ ਟੀ ਜਲੰਧਰ ਅਤੇ ਨਿਰਮਾ ਯੂਨੀਵਰਸਿਟੀ ਰਹੇ ਜਿਨ੍ਹਾਂ ਨੂੰ 30, 000 ਅਤੇ 10, 000 ਦੇ ਇਨਾਮਾਂ ਨਾਲ ਨਿਵਾਜਿਆ ਗਿਆ। ਇਸੇ ਤਰਾਂ ਈ-ਬਾਈਕ ਮੁਕਾਬਲੇ ਵਿਚ ਸ੍ਰੀ ਰਾਮਾ ਕ੍ਰਿਸ਼ਨਾ ਇੰਸਟੀਚਿਊਟ ਆਫ਼ ਟੈਕਨੌਲੋਜੀ, ਤਾਮਿਲਨਾਡੂ ਜੇਤੂ ਰਹੇ।ਜਦ ਕਿ ਤੀਜੀ ਪੁਜ਼ੀਸ਼ਨ ਤੇ ਐਮ ਆਈ ਟੀ ਸਕੂਲ ਆਫ਼ ਇੰਜੀਨੀਅਰਿੰਗ ਮਹਾਰਾਸ਼ਟਰ ਦੀ ਟੀਮ ਨੇ ਹਾਸਿਲ ਕੀਤੀ।
ਇਸ ਦੌਰਾਨ ਵੱਖ-ਵੱਖ ਮਾਪਦੰਡਾਂ ਹੇਠ ਹਰੇਕ ਵਾਹਨ ਦੀ ਕਾਰਗੁਜ਼ਾਰੀ ਦੀ ਜਾਂਚ ਕਰਨ ਲਈ 14 ਨਾਮਵਰ ਸੰਸਥਾਵਾਂ ਦੇ ਜੱਜਾਂ ਨੂੰ ਬੁਲਾਇਆ ਗਿਆ ਸੀ। ਜਿਨ੍ਹਾਂ ਨੇ ਵੱਖ-ਵੱਖ ਤਕਨੀਕੀ ਟੈੱਸਟਾਂ ਵਿਚ ਵਾਹਨਾਂ ਦੀ ਸਟੇਅਰਿੰਗ ਯੋਗਤਾ, ਚਾਰਜਿੰਗ ਕੰਪੈਸਿਟੀ, ਸਪੀਡ ਅਤੇ ਉਨ੍ਹਾਂ ਦੀ ਸਹੀ ਤਰੀਕੇ ਨਾਲ ਚਲਣ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਈ-ਬਾਈਕ ਅਤੇ ਈ-ਕਾਰਟ ਲਈ ਉੱਚੇ ਹੰਪ ਅਤੇ ਜ਼ਿੰਗ-ਜ਼ੈਗ ਪੈਟਰਨ ਬਣਾਏ ਗਏ ਜਿਸ ਰਾਹੀਂ ਉਨ੍ਹਾਂ ਦੇ ਨਿਯੰਤਰਨ ਅਤੇ ਸਥਿਰਤਾ ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਗਤੀ ਦੀ ਜਾਂਚ ਕੀਤੀ ਗਈ । ਇਸ ਦੌਰਾਨ ਸਭ ਟੀਮਾਂ ਨੇ ਆਪਣੀ ਬਿਹਤਰੀਨ ਕਾਰਗੁਜ਼ਾਰੀ ਲਈ ਸਖ਼ਤ ਮੁਕਾਬਲੇ ਰਾਹੀਂ ਚੁਣਿਆ ਗਿਆ।
ਸੂਰਜੀ ਊਰਜਾ ਰਾਹੀਂ ਤਿਆਰ ਕੀਤੇ ਸਾਇੰਸ ਦੇ ਕ੍ਰਿਸ਼ਮੇ ਦੇ ਇਨਾ ਵਾਹਨਾਂ ਦੇ ਰਾਸ਼ਟਰੀ ਪੱਧਰ ਦੇ ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਘੱਟ ਗਿਣਤੀਆਂ, ਨਵੇਂ ਅਤੇ ਨਵਿਆਉਣ ਯੋਗ ਊਰਜਾ ਸਰੋਤ, ਮੈਡੀਕਲ ਸਿੱਖਿਆਂ ਅਤੇ ਖੋਜ ਕੈਬਿਨੇਟ ਮੰਤਰੀ ਰਾਜ ਕੁਮਾਰ ਵੇਰਕਾ ਵੱਲੋਂ ਕੀਤਾ ਗਿਆ ਸੀ । ਜਦ ਕਿ ਪੇਡਾ ਦੇ ਸੀ ਈ ੳ ਨਵਜੋਤ ਸਿੰਘ ਰੰਧਾਵਾ ਅਤੇ ਪੀ ਟੀ ਯੂ ਦੇ ਡੀਨ ਅਕਾਦਮਿਕ ਡਾ. ਵਿਕਾਸ ਚਾਵਲਾ ਖ਼ਾਸ ਮਹਿਮਾਨ ਸਨ।
ਕੈਬਿਨੇਟ ਮੰਤਰੀ ਵੇਰਕਾ ਨੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਤਕਨੀਕੀ ਸੋਲਰ ਕਾਰਾਂ ਦੀ ਭਰਪੂਰ ਤਾਰੀਫ਼ ਕਰਦੇ ਹੋਏ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਸੀ ਜੀ ਸੀ ਝੰਜੇੜੀ ਕੈਂਪਸ ਦਾ ਵਿਹੜਾ ਫ਼ਾਰਮੂਲਾ ਵਨ ਰੇਸ ਵਾਂਗ ਨਜ਼ਰ ਆ ਰਿਹਾ ਹੈ। ਇਸ ਦੌਰਾਨ ਮੁੱਖ ਮਹਿਮਾਨ ਕੈਬਿਨੇਟ ਮੰਤਰੀ ਰਾਜ ਕੁਮਾਰ ਵੇਰਕਾ, ਸੀ ਈ ੳ ਨਵਜੋਤ ਸਿੰਘ ਰੰਧਾਵਾ ਅਤੇ ਪੀ ਟੀ ਯੂ ਦੇ ਡੀਨ ਅਕਾਦਮਿਕ ਡਾ. ਵਿਕਾਸ ਚਾਵਲਾ, ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਅਤੇ ਐਮ ਡੀ ਅਰਸ਼ ਧਾਲੀਵਾਲ ਨੇ ਸਭ ਖਿਡਾਰੀਆਂ ਨੂੰ ਮਿਲਦੇ ਹੋਏ ਉਨ੍ਹਾਂ ਦੀਆਂ ਬਣਾਈਆਂ ਤਕਨੀਕੀ ਕਾਰਾਂ ਦੀ ਪੇਸ਼ਕਾਰੀ ਕੀਤੀ।

 

Have something to say? Post your comment

 

ਖੇਡ

ਸਾਬਤ ਸੂਰਤ ਸਿੱਖ ਨੌਜਵਾਨਾਂ ਦਾ ਕ੍ਰਿਕਟ ਮੈਚ ਟੀ 10 ਮੁੰਬਈ ਵਿਚ ਕਰਵਾਇਆ ਜਾ ਰਿਹਾ

ਪੰਜਾਬ ਦੀਆਂ ਟੀਮਾਂ ਪਹੁੰਚੀਆਂ ਫਾਈਨਲ ਵਿੱਚ ਲੜਕਿਆਂ ਦੀ ਟੀਮ ਨੇ ਹਰਿਆਣਾ ਨੂੰ 5-0 ਅਤੇ ਲੜਕੀਆਂ ਦੀ ਟੀਮ ਨੇ ਮਹਾਰਾਸ਼ਟਰ ਨੂੰ 3-0 ਨਾਲ ਹਰਾਇਆ

ਪੰਜਾਬੀ ਪਰਿਵਾਰਿਕ ਅਤੇ ਐਕੱਸ਼ਨ ਨਾਲ ਬਣਾਈ ਜਾ ਫਿਲਮ "ਜੱਟਾ ਡੌਲੀ ਨਾ" ਦਾ ਟਰੇਲਰ ਹੋਇਆ ਰਿਲੀਜ਼

ਪੈਰਿਸ ਓਲੰਪਿਕਸ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਪੂਰੀ ਵਾਹ ਲਾਵਾਂਗੀ: ਸਿਫ਼ਤ ਸਮਰਾ

ਰਾਜਸਥਾਨ ਨੂੰ 40-24 ਨਾਲ ਪਛਾੜਕੇ ਹਰਿਆਣਾ ਬਣਿਆ ਚੈਂਪੀਅਨ ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਵਿਚ

ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦੇ ਦੂਸਰੇ ਦਿਨ  ਹਿਮਾਚਲ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 55-7 ਦੇ ਵੱਡੇ ਫਰਕ ਨਾਲ ਹਰਾਇਆ

ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ , ਪੰਜਾਬ ਨੇ ਗੁਜਰਾਤ ਨੂੰ 28-20 ਦੇ ਫਰਕ ਨਾਲ ਹਰਾਇਆ

ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਦੇ ਪੇਂਡੂ ਖੇਡ ਮੇਲੇ ‘ਚ 800 ਖਿਡਾਰੀ ਸ਼ਾਮਲ ਹੋਏ

'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਰੌਚਕ ਖੇਡ ਮੁਕਾਬਲੇ ਜਾਰੀ - ਏਡੀਸੀ ਵਰਜੀਤ ਵਾਲੀਆ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ

ਮੀਤ ਹੇਅਰ ਨੇ ਸੋਨ ਤਮਗ਼ਾ ਜੇਤੂ ਅਰਜੁਨ ਚੀਮਾ ਨੂੰ ਦਿੱਤੀ ਮੁਬਾਰਕਬਾਦ