ਹਰਿਆਣਾ

ਪੰਜਾਬ ਦੇ ਲੋਕਾਂ ਨੂੰ ਬਦਲ ਰਹੇ ਅਜੌਕੇ ਹਾਲਾਤਾਂ ਸਮੇਂ ਸਮਝਦਾਰੀ ਤੋ ਕੰਮ ਲੈਣ ਦੀ ਲੋੜ- ਜਥੇਦਾਰ ਦਾਦੂਵਾਲ

ਕੌਮੀ ਮਾਰਗ ਬਿਊਰੋ | January 07, 2022 08:07 PM


 ਜਦੋਂ ਕੇਂਦਰ ਸਰਕਾਰ ਹੁਣ ਕਿਸਾਨਾਂ ਸਾਹਮਣੇ ਨਰਮ ਪਈ ਹੋਈ ਆ ਤਾਂ ਪ੍ਰਧਾਨ ਮੰਤਰੀ ਨੂੂੰ ਰੈਲੀ ਕਰਨ ਤੋ ਰੋਕਣਾ ਮੁਨਾਸਿਬ ਨਹੀ ਲੱਗਦਾ.ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੀਡੀਆ ਨੂੰ ਇਕ ਪ੍ਰੈੱਸ ਨੋਟ ਜਾਰੀ ਕਰਕੇ ਕੀਤਾ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਪ੍ਰਧਾਨ ਮੰਤਰੀ ਨੇ ਤਿੰਨ ਖੇਤੀ ਕਨੂੰਨ ਰੱਦ ਕਰ ਦਿੱਤੇ ਹਨ, ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਦਿੱਤਾ ਹੈ, ਕਾਲੀਆਂ ਸੂਚੀਆਂ ਖਤਮ ਕਰ ਦਿੱਤੀਆਂ ਹਨ, ਬੰਦੀ ਸਿੱਖਾਂ ਨੂੰ ਰਿਹਾਅ ਕਰਨ ਵਾਲੇ ਪਾਸੇ ਕਦਮ ਪੁੱਟੇ ਜਾ ਰਹੇ ਹਨ. ਤੇ ਹੋਰ ਬਹੁਤ ਕੁੱਝ.ਪੰਜਾਬ ਸਿਰ ਲੱਖਾਂ ਕਰੋੜਾਂ ਦਾ ਕਰਜ਼ਾ ਹੈ. ਜੇਕਰ ਪ੍ਰਧਾਨ ਮੰਤਰੀ ਦੀ ਫਿਰੋਜਪੁਰ ਰੈਲੀ ਹੋਣ ਦਿਤੀ ਜਾਂਦੀ ਤਾਂ ਪਤਾ ਲੱਗਦਾ ਕੇ ਪ੍ਰਧਾਨ ਮੰਤਰੀ ਪੰਜਾਬ ਨੂੰ ਹੋਰ ਕਿਹੜਾ ਪੈਕਜ਼ ਦੇਣ ਦਾ ਐਲਾਨ ਕਰ ਰਿਹਾ ਸੀ. ਕਿਸੇ ਨੂੂੰ ਬੋਲਣ ਤੋ ਪਹਿਲਾਂ ਹੀ ਚੁੱਪ ਕਰਵਾ ਦੇਣ ਵਾਂਗ ਬੱਸ ਇਕੋ ਗੱਲ ਤੇ ਅੜੇ ਰਹਿਣਾ ਕਿ ਅਸੀ ਪ੍ਰਧਾਨ ਮੰਤਰੀ ਨੂੂੰ ਰੈਲੀ ਨਹੀ ਕਰਨ ਦੇਣੀ ਇਹ ਠੀਕ ਨਹੀ ਲੱਗਦਾ. ਜਦੋਂ ਕੇਂਦਰ ਸਰਕਾਰ ਕਿਸਾਨਾਂ ਨਾਲ ਕੋਈ ਟਕਰਾਅ ਬਿਲਕੁਲ ਨਹੀ ਚਾਹ ਰਹੀ ਤਾਂ ਫਿਰ ਕੁੱਝ ਕਿਸਾਨ ਆਗੂ ਹੁਣ ਖੁਦ ਕਿਉ ਕੇਂਦਰ ਸਰਕਾਰ ਨਾਲ ਟਕਰਾਅ ਵਧਾ ਰਹੇ ਹਨ. ਪ੍ਰਧਾਨ ਮੰਤਰੀ ਦੀ ਰੈਲੀ ਨੂੂੰ ਅਸਫਲ ਕਰਕੇ ਕਿਸੇ ਨੇ ਕੋਈ ਮਾਅਰਕਾ ਨਹੀ ਮਾਰਿਆ.ਸਗੋਂ ਆਪਣੀ ਨਾਸਮਝੀ ਦਾ ਸਬੂਤ ਦਿੱਤਾ ਹੈ.ਖੁਸ਼ ਹੋਣ ਦੀ ਲੋੜ ਨਹੀ ਕਿ ਅਸੀ ਪ੍ਰਧਾਨ ਮੰਤਰੀ ਨੂੂੰ ਰੋਕਿਆ ਹੈ, ਰੈਲੀ ਅਸਫਲ ਕੀਤੀ ਹੈ, ਸਗੋਂ ਚਿੰਤਤ ਹੋਣ ਦੀ ਲੋੜ ਹੈ ਕਿ ਆਖਿਰ ਜਦੋਂ ਕੇਂਦਰ ਤੇ ਕਿਸਾਨਾਂ ਵਿਚ ਸਭ ਠੀਕ ਠਾਕ ਨਿੱਬੜ ਰਿਹਾ ਹੈ ਉਦੋਂ ਟਕਰਾਅ ਦਾ ਰਸਤਾ ਕਿਉ ਅਪਣਾਇਆ ਜਾ ਰਿਹਾ ਹੈ. ਕੀ ਹੁਣ ਇਸ ਤਰਾਂ ਪ੍ਰਧਾਨ ਮੰਤਰੀ ਦਾ ਰਾਹ ਰੋਕ ਕੇ ਸਭ ਮੰਗਾਂ ਮੰਨਵਾ ਲਈਆਂ ਜਾਣਗੀਆਂ.ਧਾਰਮਿਕ ਤੇ ਰਾਜਨੀਤਕ ਲੀਡਰਸ਼ਿਪ ਵੀ ਕਲੀਅਰ ਕਰੇ ਕਿ ਉਹ ਕੁੱਝ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਦਾ ਰਾਹ ਰੋਕਣ ਦੇ ਪ੍ਰੋਗਰਾਮ ਨਾਲ ਸਹਿਮਤ ਹਨ ਜਾਂ ਨਹੀ.ਸ਼ਾਇਦ ਕਿਤੇ ਨਾ ਕਿਤੇ ਅੱਜ ਉਹ ਸ਼ਕਤੀਆਂ ਕਾਮਯਾਬ ਹੁੰਦੀਆ ਦਿਖਾਈ ਦੇ ਰਹੀਆਂ ਹਨ ਜੋ ਪੰਜਾਬ ਅਤੇ ਕੇਂਦਰ ਸਰਕਾਰ ਦਾ ਟਕਰਾਅ ਕਰਵਾਉਣਾ ਚਾਹੁੰਦੀਆ ਹਨ. ਅੱਜ ਦੀ ਘਟਨਾ ਪੰਜਾਬ ਦੇ ਭਲੇ ਵਿਚ ਨਹੀ ਹੈ ਮੇਰੀ ਗੱਲ ਯਾਦ ਰੱਖਿਉ.ਮੈਂ ਪ੍ਰਧਾਨ ਮੰਤਰੀ ਦੀ ਰੈਲੀ ਅਸਫਲ ਕਰਨ ਵਾਲਿਆਂ ਨਾਲ ਸਹਿਮਤ ਨਹੀ ਹਾਂ. ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਪੰਥ ਤੇ ਪੰਜਾਬ ਦੀਆਂ ਮੰਗਾਂ ਅਸੀਂ ਇਸ ਤਰਾਂ ਕਰਕੇ ਨਹੀ ਮੰਨਵਾ ਸਕਾਂਗੇ ਜੇਕਰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੁੰਦਾ ਹੈ ਤਾਂ ਸ਼ਾਇਦ ਅਜਿਹੀਆਂ ਕਾਰਵਾਈਆਂ ਕਰਨ ਵਾਲੇ ਅਸੀਂ ਖ਼ੁਦ ਵੀ ਇਸ ਲਈ ਜ਼ਿੰਮੇਵਾਰ ਹੋਵਾਂਗੇ ਫਿਰੋਜ਼ਪੁਰ ਰੈਲੀ ਰੱਦ ਹੋਣ ਦੇ ਕਾਰਣ ਭਾਵੇਂ ਕੁੱਝ ਵੀ ਰਹੇ ਹੋਣ ਪਰ ਪ੍ਰਧਾਨ ਮੰਤਰੀ ਦਾ ਸੰਬੋਧਨ ਕੀਤੇ ਬਿਨਾਂ ਮੁੜ ਜਾਣਾ ਪੰਥ ਤੇ ਪੰਜਾਬ ਲਈ ਚੰਗਾ ਨਹੀ ਹੋਇਆ

Have something to say? Post your comment

 

ਹਰਿਆਣਾ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ