ਹਰਿਆਣਾ

ਅਤਿਵਾਦ ਦੇ ਅੱਡੇ ਡੇਰਾ ਸਿਰਸਾ ਚ ਵੋਟਾਂ ਮੰਗਣ ਜਾ ਰਹੇ ਵੱਖ ਵੱਖ ਪਾਰਟੀਆਂ ਦੇ ਲੀਡਰ ਇਨਸਾਨੀਅਤ ਤੋਂ ਹਾਰੇ - ਜਥੇਦਾਰ ਦਾਦੂਵਾਲ

ਕੌਮੀ ਮਾਰਗ ਬਿਊਰੋ | January 10, 2022 07:49 PM


 ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੀਡੀਆ ਨੂੰ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕੇ ਅੱਤਵਾਦ ਤੇ ਅੱਡੇ ਡੇਰਾ ਸਿਰਸਾ ਵਿੱਚ ਪੰਜਾਬ ਵਿਧਾਨ ਸਭਾ 2022 ਚੋਣਾਂ ਲਈ ਵੋਟਾਂ ਮੰਗਣ ਜਾ ਰਹੇ ਵੱਖ ਵੱਖ ਪਾਰਟੀਆਂ ਦੇ ਲੀਡਰ ਇਨਸਾਨੀਅਤ ਹਾਰ ਚੁੱਕੇ ਹਨ ਅਤੇ ਇਨਾਂ ਇਨਸਾਨੀਅਤ ਤੋਂ ਹਾਰੇ ਲੀਡਰਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਦੇ ਲੋਕ ਤਿਆਰ ਬਰ ਤਿਆਰ ਬੈਠੇ ਹਨ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਹੀ ਕਤਲਾਂ ਕੁਕਰਮਾਂ ਦਾ ਇਕੱਲਾ ਗੁਨਾਹਗਾਰ ਨਹੀਂ ਸਗੋਂ ਉਸਦੇ ਇਸਾਰੇ ਤੇ ਅੱਤਵਾਦੀ ਕਾਰਵਾਈਆਂ ਨੂੰ ਅੰਜ਼ਾਮ ਦੇਣ ਵਾਲੇ ਉਸਦੇ ਪੈਰੋਕਾਰ ਵੀ ਬਰਾਬਰ ਦੇ ਗੁਨਾਹਗਾਰ ਹਨ ਇਸ ਦੇ ਪੈਰੋਕਾਰਾਂ ਦੀ ਕਾਰਵਾਈਆਂ ਲੋਕਾਂ ਤੋਂ ਲੁਕੀਆਂ ਛਿਪੀਆਂ ਨਹੀਂ ਹਨ ਜਿਨ੍ਹਾਂ ਕਤਲਾਂ ਅਤੇ ਕੁਕਰਮਾਂ ਦੀ ਸਜ਼ਾ ਤੋਂ ਬਚਣ ਲਈ ਡੇਰਾ ਸਿਰਸਾ ਮੁਖੀ ਵੱਲੋਂ ਡੇਰੇ ਵਿੱਚ ਬਣਾਈਆਂ ਸਾਜ਼ਿਸ਼ਾਂ ਨੂੰ ਵੱਖ ਵੱਖ ਥਾਵਾਂ ਤੇ ਅੰਜਾਮ ਦਿੱਤਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਤਿੰਨ ਸੂਬਿਆਂ ਵਿੱਚ ਬੱਸਾਂ ਨੂੰ ਅੱਗਾਂ ਲਗਵਾਈਆਂ ਸਨ ਬਾਘਾਪੁਰਾਣਾ ਮੋਗਾ ਸਹਿਜੜਾ ਗੋਨਿਆਨਾ ਵਿਖੇ ਅੱਗਾਂ ਅਤੇ ਮਧੀਰ ਮੁਕਤਸਰ ਸਾਹਿਬ ਦਾ ਬਿਜਲੀ ਘਰ ਸਾੜ ਦਿੱਤਾ ਗਿਆ ਤਲਵੰਡੀ ਸਾਬੋ ਤੇ ਮਾਨਸਾ ਵਿਚ ਬੀਡੀਓ ਬਲਾਕ ਟੀਵੀ ਟਾਵਰ ਸੁਵਿਧਾ ਕੇਂਦਰਾਂ ਨੂੰ ਅੱਗਾਂ ਲਗਾਈਆਂ ਗਈਆਂ ਬਰਗਾੜੀ ਬੇਅਦਬੀ ਕਾਂਡ ਨੂੰ ਅੰਜ਼ਾਮ ਦਿੱਤਾ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕੀਤਾ ਕੀ ਇਹ ਅਤਿਵਾਦ ਤੋਂ ਘੱਟ ਹੈ ਪੰਚਕੂਲੇ ਵਿਚ ਜਿਸ ਤਰੀਕੇ ਨਾਲ ਇਕੱਠ ਕਰਕੇ ਝੂਠੇ ਸੌਦੇ ਨੇ ਨਿਆਂਪਾਲਿਕਾ ਤੇ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਸੀ ਇਹ ਸਾਰਾ ਕੁਝ ਵੱਖ ਵੱਖ ਪਾਰਟੀਆਂ ਦੇ ਉਨਾਂ ਲੀਡਰਾਂ ਜੋ ਡੇਰੇ ਸਿਰਸੇ ਤੋਂ ਵੋਟਾਂ ਦੀ ਭੀਖ ਮੰਗਣ ਜਾਂਦੇ ਹਨ ਉਨ੍ਹਾਂ ਨੂੰ ਦਿਸਦਾ ਕਿਉਂ ਨਹੀਂ ਹੈ ਡੇਰਾ ਸਿਰਸਾ ਮੁਖੀ ਦੇ ਕੀਤੇ ਕੁਕਰਮਾਂ ਕਰਕੇ 50 ਦੇ ਕਰੀਬ ਪੰਚਕੂਲਾ ਅਤੇ ਸਿਰਸੇ ਵਿਖੇ ਵੀ ਕੀਮਤੀ ਜਾਨਾਂ ਗਈਆਂ ਇਨ੍ਹਾਂ ਦਾ ਜ਼ਿੰਮੇਵਾਰ ਕੌਣ ਹੈ ਇਸ ਸਾਰੇ ਕੁਕਰਮਾਂ ਨੂੰ ਪਿੱਠ ਦੇ ਕੇ ਅੱਜ ਜਿਹੜੇ ਵੱਖ ਵੱਖ ਪਾਰਟੀਆਂ ਦੇ ਲੀਡਰ ਡੇਰਾ ਸਿਰਸਾ ਦੇ ਡੇਰਿਆਂ ਤੇ ਵੋਟਾਂ ਦੀ ਭੀਖ ਮੰਗਣ ਜਾ ਰਹੇ ਹਨ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਪੰਜਾਬ ਦੇ ਲੋਕ ਇਨ੍ਹਾਂ ਨੂੰ ਸਬਕ ਸਿਖਾਉਣਗੇ ਅਤੇ ਇਨ੍ਹਾਂ ਦੀਆਂ ਸੰਦੂਕੜੀਆਂ ਖਾਲੀ ਨਿਕਲਣਗੀਆਂ ਪਿਛਲੀਆਂ ਚੋਣਾਂ ਗਵਾਹ ਹਨ ਕਿ ਜਿਸ ਜਿਸ ਪਾਰਟੀ ਨੇ ਜਾ ਕੇ ਡੇਰਾ ਸਿਰਸਾ ਮੁਖੀ ਕੋਲੋਂ ਵੋਟਾਂ ਮੰਗੀਆਂ ਉਨ੍ਹਾਂ ਦੀਆਂ ਸੰਦੂਕੜੀਆਂ ਸਾਫ ਹੋ ਗਈਆਂ ਜਥੇਦਾਰ ਦਾਦੂਵਾਲ ਜੀ ਨੇ ਸਭ ਪਾਰਟੀਆਂ ਦੇ ਲੀਡਰਾਂ ਨੂੰ ਇਨਸਾਨੀਅਤ ਦਾ ਵਾਸਤਾ ਪਾ ਕੇ ਕਿਹਾ ਕੇ ਅੱਤਵਾਦ ਦੇ ਅੱਡੇ ਡੇਰਾ ਸਿਰਸਾ ਨੂੰ ਚੰਦ ਵੋਟਾਂ ਖਾਤਿਰ ਸ਼ਹਿ ਦੇਣ ਤੋਂ ਗੁਰੇਜ਼ ਕੀਤਾ ਜਾਵੇ

Have something to say? Post your comment

ਹਰਿਆਣਾ

ਗ੍ਰਾਮੀਣ ਨੌਜੁਆਨਾਂ ਦੇ ਲਈ ਲੈਂਡਮਾਰਕ ਸਾਬਤ ਹੋਵੇਗੀ ਪਦਮਾ ਸਕੀਮ - ਦੁਸ਼ਯੰਤ ਚੌਟਾਲਾ

ਪ੍ਰੋਫੈਸਰ ਭੁੱਲਰ ਦੀ ਰਿਹਾਈ ਵਿਚ ਰੁਕਾਵਟ ਨਾ ਬਣੇ ਕੇਜਰੀਵਾਲ ਸਰਕਾਰ - ਜਥੇਦਾਰ ਦਾਦੂਵਾਲ

ਪ੍ਰਧਾਨ ਮੰਤਰੀ ਨੇ ਕੋਵਿਡ੍ਰ19 ਦੀ ਰੋਕਥਾਮ ਵਿਚ ਹਰਿਆਣਾ ਦੇ ਯਤਨਾਂ ਦੀ ਕੀਤੀ  ਸ਼ਲਾਘਾ

ਮੁੱਖ ਮੰਤਰੀ ਨੇ ਦਿੱਤੀਆਂ ਮਕਰ ਸੰਕ੍ਰਾਂਤੀ ਅਤੇ ਲੋਹੜੀ ਦੀਆਂ ਸ਼ੁਭਕਾਮਨਾਵਾਂ

ਡਾਕਟਰਾਂ ਦੀ ਹੜਤਾਲ ਕਾਰਨ ਹਰਿਆਣਾ ਨੇ ਕੀਤਾ ਐਸਮਾ ਲਾਗੂ

ਹਰਿਆਣਾ ਕਮੇਟੀ ਨੇ ਐਨ ਆਰ ਆਈ ਵਿੰਗ ਅਮਰੀਕਾ ਦਾ ਪ੍ਰਧਾਨ ਪ੍ਰੇਮਪੁਰਾ ਨੂੰ ਕੀਤਾ ਨਿਯੁਕਤ

'ਹਰਿਆਣਾ ਗੌਰਵ ਪੁਰਸਕਾਰ' ਦੀ ਹਿੰਦੀ ਵਿਆਕਰਣ ਪ੍ਰਤਿਯੋਗਤਾ ਵਿੱਚ ਅਕਾਲ ਅਕੈਡਮੀ ਡਾਕਰਾ ਸਾਹਿਬ ਦਾ ਸ਼ਾਨਦਾਰ ਪ੍ਰਦਰਸ਼ਨ

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਬਾਲ ਵੀਰ ਦਿਵਸ ਵਜ਼ੋਂ ਮਨਾਉਣ ਦਾ ਪ੍ਰਧਾਨ ਮੰਤਰੀ ਵਲੋਂ ਐਲਾਨ ਸਲਾਘਾਯੋਗ - ਜਥੇਦਾਰ ਦਾਦੂਵਾਲ

ਪੰਜਾਬ ਦੇ ਲੋਕਾਂ ਨੂੰ ਬਦਲ ਰਹੇ ਅਜੌਕੇ ਹਾਲਾਤਾਂ ਸਮੇਂ ਸਮਝਦਾਰੀ ਤੋ ਕੰਮ ਲੈਣ ਦੀ ਲੋੜ- ਜਥੇਦਾਰ ਦਾਦੂਵਾਲ

ਜਥੇਦਾਰ ਦਾਦੂਵਾਲ ਨੇ ਕਿਸਾਨ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ