ਹਰਿਆਣਾ

ਹਰਿਆਣਾ ਕਮੇਟੀ ਨੇ ਐਨ ਆਰ ਆਈ ਵਿੰਗ ਅਮਰੀਕਾ ਦਾ ਪ੍ਰਧਾਨ ਪ੍ਰੇਮਪੁਰਾ ਨੂੰ ਕੀਤਾ ਨਿਯੁਕਤ

ਕੌਮੀ ਮਾਰਗ ਬਿਊਰੋ | January 11, 2022 05:55 PM


 ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਰਮ ਪ੍ਰਚਾਰ ਪ੍ਰਸਾਰ ਦਾ ਹੋਰ ਵਿਸਤਾਰ ਕਰਦਿਆਂ ਐਨ ਆਰ ਆਈ ਵਿੰਗ ਸਥਾਪਤ ਕਰਨ ਦਾ ਗੁਰਮਤਾ ਪਾਸ ਕੀਤਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਇੱਕ ਲਿਖਤੀ ਪ੍ਰੈਸਨੋਟ ਜਾਰੀ ਕਰਦਿਆਂ ਇਹ ਜਾਣਕਾਰੀ ਦਿੱਤੀ ਅਤੇ ਦੱਸਿਆ ਕੇ ਹਰਿਆਣਾ ਕਮੇਟੀ ਦੇ ਵਿਦੇਸ਼ੀ ਸਹਿਯੋਗ ਅਤੇ ਧਰਮ ਪ੍ਰਚਾਰ ਪ੍ਰਸਾਰ ਲਈ ਐਨ ਆਰ ਆਈ ਵਿੰਗ ਸਥਾਪਤ ਕਰਨ ਦਾ ਐਲਾਨ ਕੀਤਾ ਅਤੇ ਪਲੇਠੀ ਨਿਯੁਕਤੀ ਕਰਦਿਆਂ ਸਰਦਾਰ ਚਰਨ ਸਿੰਘ ਪ੍ਰੇਮਪੁਰਾ ਕੈੰਥਲ ਜੋ ਅੱਜ ਕੱਲ ਨਿਊਯਾਰਕ ਅਮਰੀਕਾ ਵਿੱਚ ਪੱਕੇ ਤੌਰ ਤੇ ਰਹਿ ਰਹੇ ਹਨ ਤੇ ਕੁੱਝ ਦਿਨਾਂ ਲਈ ਭਾਰਤ ਆਏ ਹੋਏ ਹਨ ਨੂੰ ਅਮਰੀਕਾ ਦਾ ਪ੍ਰਧਾਨ ਨਿਯੁਕਤ ਕੀਤਾ ਸਰਦਾਰ ਚਰਨ ਸਿੰਘ ਪ੍ਰੇਮਪੁਰਾ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਦਾ ਇਸ ਸੇਵਾ ਬਖਸ਼ਿਸ਼ ਕਰਨ ਲਈ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੀਤਾ ਪ੍ਰੇਮਪੁਰਾ ਨੇ ਕਿਹਾ ਕੇ ਜਥੇਦਾਰ ਦਾਦੂਵਾਲ ਜੀ ਜਦੋਂ ਦੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਹਨ ਹਰਿਆਣਾ ਅਤੇ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਵਿੱਚ ਵੀ ਬਹੁਤ ਉਤਸ਼ਾਹ ਪੈਦਾ ਹੋਇਆ ਹੈ ਜਥੇਦਾਰ ਦਾਦੂਵਾਲ ਜੀ ਦੀ ਅਗਵਾਈ ਵਿੱਚ ਹਰਿਆਣਾ ਕਮੇਟੀ ਉਤਸ਼ਾਹਜਨਕ ਕੰਮ ਕਰ ਰਹੀ ਹੈ ਹੁਣ ਹਰਿਆਣੇ ਵਿੱਚੋ ਵਿਦੇਸ਼ਾਂ ਵਿੱਚ ਵਸਦੇ ਸਿੱਖ ਵੀ ਜਥੇਦਾਰ ਦਾਦੂਵਾਲ ਜੀ ਦੀ ਅਗਵਾਈ ਵਿੱਚ ਹਰਿਆਣਾ ਕਮੇਟੀ ਲਈ ਕੰਮ ਕਰਨਾਂ ਚਹੁੰਦੇ ਹਨ ਜਿਨਾਂ ਨੂੰ ਲਾਮਬੰਦ ਕਰਨ ਲਈ ਮੈਂ ਤਨਦੇਹੀ ਨਾਲ ਸੇਵਾ ਕਰਾਂਗਾ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਅਤੇ 9ਵੀਂ ਚੀਕਾ ਵਿਖੇ ਪ੍ਰੇਮਪੁਰਾ ਨੂੰ ਪ੍ਰਧਾਨਗੀ ਦਾ ਨਿਯੁਕਤੀ ਪੱਤਰ ਦਿੱਤਾ ਗਿਆ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਆਉਣ ਵਾਲੇ ਦਿਨਾਂ ਵਿੱਚ ਹੋਰ ਦੇਸ਼ਾ ਦੇ ਵੀ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ ਇਸ ਸਮੇਂ ਜਥੇਦਾਰ ਦਾਦੂਵਾਲ ਜੀ ਤੋਂ ਇਲਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਨਿੰਮਨਾਬਾਦ, ਮੀਤ ਪ੍ਰਧਾਨ ਸਵਰਨ ਸਿੰਘ ਰਤੀਆ, ਜਨਰਲ ਸਕੱਤਰ ਜਸਬੀਰ ਸਾਹਿਬ ਭਾਟੀ, ਮੀਤ ਸਕੱਤਰ ਐਡਵੋਕੇਟ ਚੰਨਦੀਪ ਸਿੰਘ ਰੋਹਤਕ, ਅਮਰਿੰਦਰ ਸਿੰਘ ਅਰੋਡ਼ਾ, ਸਰਤਾਜ ਸਿੰਘ ਸੀਂਘੜਾ, ਸਤਪਾਲ ਸਿੰਘ ਰਾਮਗੜੀਆ ਤਿੰਨੇ ਅੰਤ੍ਰਿੰਗ ਮੈਂਬਰ, ਮੈਂਬਰ ਬੀਬੀ ਬਲਜ਼ਿੰਦਰ ਕੌਰ ਕੈਂਥਲ, ਮੈਂਬਰ ਗੁਰਜੀਤ ਸਿੰਘ ਫਤਿਆਬਾਦ, ਮੈਂਬਰ ਨਿਸ਼ਾਨ ਸਿੰਘ ਬੜਤੌਲੀ ਕੁਰੂਕਸ਼ੇਤਰ, ਮੈਂਬਰ ਪਲਵਿੰਦਰ ਸਿੰਘ ਗੋਰਾਇਆ ਬੋੜਸ਼ਾਮ, ਸਕੱਤਰ ਸਰਬਜੀਤ ਸਿੰਘ, ਓਮਰਾਉ ਸਿੰਘ ਛੀਨਾ, ਮਲਕੀਅਤ ਸਿੰਘ ਪੰਨੀਵਾਲਾ ਮੋਰੀਕਾ ਵੀ ਹਾਜ਼ਰ ਸਨ

 

Have something to say? Post your comment

ਹਰਿਆਣਾ

ਗ੍ਰਾਮੀਣ ਨੌਜੁਆਨਾਂ ਦੇ ਲਈ ਲੈਂਡਮਾਰਕ ਸਾਬਤ ਹੋਵੇਗੀ ਪਦਮਾ ਸਕੀਮ - ਦੁਸ਼ਯੰਤ ਚੌਟਾਲਾ

ਪ੍ਰੋਫੈਸਰ ਭੁੱਲਰ ਦੀ ਰਿਹਾਈ ਵਿਚ ਰੁਕਾਵਟ ਨਾ ਬਣੇ ਕੇਜਰੀਵਾਲ ਸਰਕਾਰ - ਜਥੇਦਾਰ ਦਾਦੂਵਾਲ

ਪ੍ਰਧਾਨ ਮੰਤਰੀ ਨੇ ਕੋਵਿਡ੍ਰ19 ਦੀ ਰੋਕਥਾਮ ਵਿਚ ਹਰਿਆਣਾ ਦੇ ਯਤਨਾਂ ਦੀ ਕੀਤੀ  ਸ਼ਲਾਘਾ

ਮੁੱਖ ਮੰਤਰੀ ਨੇ ਦਿੱਤੀਆਂ ਮਕਰ ਸੰਕ੍ਰਾਂਤੀ ਅਤੇ ਲੋਹੜੀ ਦੀਆਂ ਸ਼ੁਭਕਾਮਨਾਵਾਂ

ਡਾਕਟਰਾਂ ਦੀ ਹੜਤਾਲ ਕਾਰਨ ਹਰਿਆਣਾ ਨੇ ਕੀਤਾ ਐਸਮਾ ਲਾਗੂ

ਅਤਿਵਾਦ ਦੇ ਅੱਡੇ ਡੇਰਾ ਸਿਰਸਾ ਚ ਵੋਟਾਂ ਮੰਗਣ ਜਾ ਰਹੇ ਵੱਖ ਵੱਖ ਪਾਰਟੀਆਂ ਦੇ ਲੀਡਰ ਇਨਸਾਨੀਅਤ ਤੋਂ ਹਾਰੇ - ਜਥੇਦਾਰ ਦਾਦੂਵਾਲ

'ਹਰਿਆਣਾ ਗੌਰਵ ਪੁਰਸਕਾਰ' ਦੀ ਹਿੰਦੀ ਵਿਆਕਰਣ ਪ੍ਰਤਿਯੋਗਤਾ ਵਿੱਚ ਅਕਾਲ ਅਕੈਡਮੀ ਡਾਕਰਾ ਸਾਹਿਬ ਦਾ ਸ਼ਾਨਦਾਰ ਪ੍ਰਦਰਸ਼ਨ

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਬਾਲ ਵੀਰ ਦਿਵਸ ਵਜ਼ੋਂ ਮਨਾਉਣ ਦਾ ਪ੍ਰਧਾਨ ਮੰਤਰੀ ਵਲੋਂ ਐਲਾਨ ਸਲਾਘਾਯੋਗ - ਜਥੇਦਾਰ ਦਾਦੂਵਾਲ

ਪੰਜਾਬ ਦੇ ਲੋਕਾਂ ਨੂੰ ਬਦਲ ਰਹੇ ਅਜੌਕੇ ਹਾਲਾਤਾਂ ਸਮੇਂ ਸਮਝਦਾਰੀ ਤੋ ਕੰਮ ਲੈਣ ਦੀ ਲੋੜ- ਜਥੇਦਾਰ ਦਾਦੂਵਾਲ

ਜਥੇਦਾਰ ਦਾਦੂਵਾਲ ਨੇ ਕਿਸਾਨ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ