ਨੈਸ਼ਨਲ

ਸੱਤ ਸਾਲ ਦੀ ਕੈਰੀਨ ਕੌਰ ਖ਼ਾਲਸਾ ਨੇ ਗੁਰਬਾਣੀ ਦੇ ਸੁਆਲਾਂ ਦਾ ਉਤਰ ਦੇ ਕੇ ਕੀਤਾ ਮਾਂ ਪਿਓ ਦਾ ਨਾਮ ਰੋਸ਼ਨ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | January 14, 2022 06:57 PM

ਨਵੀਂ ਦਿੱਲੀ -ਸਿੱਖ ਇਤਿਹਾਸ ਵਿਸ਼ਵ ਦਾ ਸਭ ਤੋ ਮਾਣਮੱਤਾ ਇਤਿਹਾਸ ਹੈ ਇਸ ਦੀ ਕੁਰਬਾਨੀਆਂ, ਤੇ ਸੰਦੇਸ਼ ਵਿਸ਼ਵ ਭਰ ਦੇ ਲੋਕ ਜਾਣਦੇ ਹਨ ਅਤੇ ਆਪਣੀ ਜਾਨ ਤੋਂ ਵੀ ਵੱਧ ਮਾਨ ਸਤਿਕਾਰ ਦੇਂਦੇ ਹਨ। ਸਿੱਖੀ ਇਤਿਹਾਸ ਦੀਆਂ ਜੜ੍ਹਾਂ ਹੋਰ ਪੱਕੀਆਂ ਹੁੰਦੀਆਂ ਜਾਣ ਇਸ ਕਾਰਨ ਹਰ ਪੀੜੀ ਨੂੰ ਆਪਣੇ ਨਾਲ ਲੈ ਕੇ ਚੱਲਣਾ ਤੇ ਉਨ੍ਹਾਂ ਤਕ ਵਡਮੁੱਲੀ ਜਾਣਕਾਰੀ ਪਹੁੰਚਾਉਂਦੇ ਰਹਿਣਾ ਸਾਡਾ ਫਰਜ਼ ਹੈ ਅਤੇ ਇਹ ਫਰਜ ''ਚੜਦੀ ਕਲਾ ਟਾਈਮ ਟੀ ਵੀ' ਤੇ ਹਰ ਐਤਵਾਰ ਸਵੇਰੇ 10:30 ਵਜੇ ਆਉਣ ਵਾਲੇ ਅੰਤਰਰਾਸ਼ਟਰੀ ਪ੍ਰਸ਼ਨੋਤਰੀ ਪ੍ਰੋਗਰਾਮ "ਆਓ ਬਣੀਏ ਗੁਰਸਿੱਖ ਪਿਆਰਾ" ਦੀ ਟੀਮ ਬਖੂਬੀ ਨਿਭਾ ਰਹੀ ਹੈ । ਇਹ ਪਰੋਗਰਾਮ ਗੁਰਬਾਣੀ, ਗੁਰਬਾਣੀ ਦੇ ਚਾਨਣ ਵਿਚ ਖੋਜ ਭਰਪੂਰ ਇਤਿਹਾਸ ਅਤੇ ਅੱਜ ਦੇ ਸਮੇਂ ਵਿਚ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦਾ ਹੈ।
ਸਿੱਖੀ ਇਤਿਹਾਸ ਬਾਰੇ ਚੜਦੀ ਕਲਾ ਟਾਈਮ ਟੀ ਵੀ ਦਾ ਇਹ ਪ੍ਰੋਗਰਾਮ "ਆਓ ਬਣੀਏ ਗੁਪਿਆਰਾ" ਬੱਚਿਆਂ ਅਤੇ ਵੱਡਿਆਂ ਨੂੰ ਇਤਿਹਾਸ ਨਾਲ ਜੋੜਨ'ਚ ਕਾਮਯਾਬ ਹੋ ਰਿਹਾ ਹੈ ਤੇ ਉਨ੍ਹਾਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ । ਦਿੱਲੀ ਦੀ ਕੈਰੀਨ ਕੌਰ ਖ਼ਾਲਸਾ ਜੋ ਕਿ ਸਿਰਫ ਸੱਤ ਸਾਲ ਦੀ ਹੈ ਅਤੇ ਦਿੱਲੀ ਦੇ ਐਸ ਐਸ ਮੋਤਾ ਸਿੰਘ ਸਕੂਲ, ਪੱਛਿਮ ਵਿਹਾਰ ਦੀ ਵਿਦਿਆਰਥਣ ਹੈ ਜੋ ਕਿ , ' ਆਓ ਬਣੀਏ ਗੁਰਸਿੱਖ ਪਿਆਰਾ ਅੰਤਰਰਾਸ਼ਟਰੀ ਪ੍ਰਸ਼ਨੋਤਰੀ ਪ੍ਰਤੀਯੋਗਤਾ ਵਿਚ ਭਾਗ ਲਿਆ ਤੇ ਬਾਖ਼ੂਬੀ ਪ੍ਰਸ਼ਨਾਂ ਦੀ ਲੜੀ ਹੱਲ ਕਰਦੀ ਗਈ। ਉਸ ਦਾ ਇਹ ਪ੍ਰੋਗਰਾਮ ਆਉਣ ਵਾਲੀ 16 ਅਤੇ 23 ਜਨਵਰੀ ਨੂੰ ਸਵੇਰੇ 10:30 ਵਜੇ ਚੜ੍ਹਦੀ ਕਲਾ ਟਾਈਮ ਟੀ ਵੀ ਤੇ ਦਿਖਾਇਆ ਜਾਏਗਾ ਆਪ ਸਾਰੇ ਜ਼ਰੂਰ ਦੇਖਣਾ ਤੇ ਅਸੀਸ ਬਖਸ਼ਣਾ । ਹਾਲਾਂਕਿ ਪ੍ਰਤੀਯੋਗਤਾ ਦੇ ਲਈ ਤਿਆਰੀ ਕਰਦਿਆਂ ਉਸ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ, ਪਡ਼੍ਹਾਈ ਦੇ ਨਾਲ ਨਾਲ ਸਮਾਂ ਨਿਕਾਲਦੀ ਓਹ ਘਬਰਾਈ ਨਹੀਂ ਤੇ ਆਪਣੇ ਮਾਤਾ ਜੀ ਰਵਿੰਦਰ ਕੌਰ ਖਾਲਸਾ ਦੀ ਸਹਾਇਤਾ ਨਾਲ ਹਰ ਪੜਾਅ ਪਾਰ ਕਰਦੀ ਰਹੀ । ਕੈਰੀਨ ਕੌਰ ਨੇ ਇਸ ਕੁੁਇਜ਼ ਵਿਚ ਭਾਗ ਲੈ ਕੇ ਆਪਣੇ ਗਿਆਨ ਵਿੱਚ ਵਾਧਾ ਕੀਤਾ ਹੈ ਅਤੇ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹਕੇ ਗੁਰੂਆਂ ਦੇ ਦੱਸੇ ਹੋਏ ਰਾਹ ਤੇ ਚੱਲਕੇ ਪੂਰੇ ਸਿੱਖ ਜਗਤ ਦਾ ਮਾਣ ਵਧਾਇਆ ਹੈ।ਦਿੱਲੀ ਵਿੱਚ ਰਹਿਣ ਵਾਲੇ ਸਰਦਾਰ ਜਸਪ੍ਰੀਤ ਸਿੰਘ ਤੇ ਸਰਦਾਰਨੀ ਰਵਿੰਦਰ ਕੌਰ ਖਾਲਸਾ ਦੀ ਧੀ ਕੈਰੀਨ ਕੌਰ ਖਾਲਸਾ ਛੋਟੀ ਉਮਰ'ਚ ਹੀ ਪੜਾਈ ਦੇ ਨਾਲ ਨਾਲ ਸਿੱਖ ਇਤਿਹਾਸ ਅਤੇ ਗੁਰੂ ਦੀ ਬਾਣੀ ਦੇ ਲੜ ਵੀ ਲੱਗ ਗਈ ਹੈ ਅਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਹਰ ਇੱਕ ਮੁਕਾਮ ਤੇ ਸਫਲਤਾਵਾਂ ਵੀ ਹਾਸਲ ਕਰ ਰਹੀ ਹੈ । ਕੈਰੀਨ ਕੌਰ ਖਾਲਸਾ ਵਰਗੇ ਬੱਚੇ ਦੂਜਿਆਂ ਬੱਚਿਆਂ ਲਈ ਇਕ ਉਦਾਹਰਣ ਬਣਦੇ ਹਨ ਤੇ ਸਭ ਦਾ ਮਾਣ ਵਧਾਉਂਦੇ ਹਨ ।

 

Have something to say? Post your comment

ਨੈਸ਼ਨਲ

ਭਗਵੰਤ ਮਾਨ ਜਨਤਾ ਵਿੱਚ ਗੰਦੇ ਚੁਟਕਲੇ ਉਡਾਉਣ ਵਾਲਾ ਨਸ਼ੇੜੀ-ਭਾਜਪਾ

ਪੰਜਾਬ ਦੇ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ 'ਤੇ ਛਾਪੇ 'ਤੇ ਕਾਂਗਰਸ ਨੇ ਚੋਣ ਕਮਿਸ਼ਨ ਕੋਲ ਕੀਤਾ ਵਿਰੋਧ

ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਨਵ-ਨਿਯੁਕਤ ਅਹੁਦੇਦਾਰਾਂ ਦਾ ਕੀਤਾ ਸਨਮਾਨ: ਇੰਜ. ਸਿੱਧੂ

ਇੰਦਰਪ੍ਰੀਤ ਸਿੰਘ ਕੋਛੜ ਦਿੱਲੀ ਕਮੇਟੀ ਚੋਣ ਜਿੱਤ ਕੇ ਨੌਜਵਾਨ ਆਗੂ ਦੇ ਰੂਪ `ਚ ਸਾਹਮਣੇ ਆਏ

ਕੁਲਵੰਤ ਸਿੰਘ ਬਾਠ ਨੇ ਗੁਰਦੁਆਰਾ ਚੋਣ ਡਾਇਰੈਕਟਰ ਦੇ ਫ਼ੈਸਲੇ ਦਾ ਕੀਤਾ ਸੁਆਗਤ

ਸਰਬੱਤ ਦਾ ਭੱਲਾ ਟਰੱਸਟ ਵੱਲੋਂ ਲੋੜਵੰਦ ਵਿਧਵਾਵਾਂ ਤੇ ਆਪਹਜਾਂ ਨੂੰ ਮਹੀਨਾਵਾਰੀ ਪੈਨਸ਼ਨਾਂ ਦੇ ਵੰਡੇ ਚੈਕ: ਇੰਜ. ਗੁਰਜਿੰਦਰ ਸਿੰਘ ਸਿੱਧੂ

ਰਿਹਾਈ ਮੋਰਚੇ ਨੇ ਕੈਦੀਆਂ ਦੇ ਸਜ਼ਾ ਸਮੀਖਿਆ ਅਧਿਕਾਰਾਂ ਦਾ ਕੀਤਾ ਖੁਲਾਸਾ, ਦਿੱਲੀ ਸਰਕਾਰ ਕੈਦੀਆਂ ਦੇ ਜਮਹੂਰੀ `ਤੇ ਮਨੁੱਖੀ ਅਧਿਕਾਰਾਂ ਦਾ ਘਾਣ ਬੰਦ ਕਰੇ

ਦਿੱਲੀ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਚੋਣਾਂ 55 ਮੈਂਬਰੀ ਹਾਉਸ ਪੂਰਾ ਹੋਣ ਤੋਂ ਪਹਿਲਾਂ ਗੈਰ-ਕਾਨੂੰਨੀ, ਡਾਇਰੈਕਟਰ ਕਰਫਿਉ ਵਾਲੇ ਦਿਨ ਚੋਣਾਂ ਕਰਵਾਉਣ ਦੀ ਮੰਸ਼ਾ ਜਨਤਕ ਕਰਨ: ਇੰਦਰ ਮੋਹਨ ਸਿੰਘ

ਸੁਖਬੀਰ ਸਿੰਘ ਬਾਦਲ ਕੁਲਦੀਪ ਸਿੰਘ ਉਬਰਾਏ ਦੀ ਨਿਵਾਸ ਅਸਥਾਨ ਵਿਖੇ ਪਹੁੰਚੇ

ਸੰਗਤਾਂ ਦੇ ਫ਼ਤਵੇ ਮੁਤਾਬਕ 30 ਮੈਂਬਰੀ ਟੀਮ ਦਿੱਲੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ ਤਿਆਰ, ਕਰਫਿਊ ਵਾਲੇ ਦਿਨ ਚੋਣਾਂ ਕਿਉਂ ਰੱਖੀਆਂ, ਇਸ ਦਾ ਜਵਾਬ ਡਾਇਰੈਕਟਰ ਦੇਣਗੇ: ਹਰਮੀਤ ਸਿੰਘ ਕਾਲਕਾ