ਪੰਜਾਬ

40 ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਨਿਹੰਗ ਸਿੰਘਾਂ ਵਲੋਂ 15 ਜਨਵਰੀ ਨੂੰ

ਕੌਮੀ ਮਾਰਗ ਬਿਊਰੋ | January 14, 2022 07:15 PM

 

ਮੁਕਤਸਰ ਸਾਹਿਬ-ਮੁਕਤਸਰ ਦੇ 40(ਮੁਕਤਿਆਂ) ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਵਲੋਂ ਚਲੀ ਆਉਂਦੀ ਖਾਲਸਾਈ ਰਵਾਇਤ ਅਨੁਸਾਰ 15 ਜਨਵਰੀ ਨੂੰ ਸਮੂਹ ਨਿਹੰਗ ਸਿੰਘਾਂ ਦਲਾਂ ਦੇ ਸਹਿਯੋਗ ਨਾਲ ਪੁਰਾਤਨ ਖਾਲਸਾਈ ਪਰੰਪਰਾ ਅਨੁਸਾਰ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾਉਣੀ ਬੁੱਢਾ ਦਲ ਨੇੜੇ ਗੁਰਦੁਆਰਾ ਤੰਬੂ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਖਾਲਸਾਈ ਸਿੱਖੀ ਜਾਹੋ ਜਲਾਲ ਨਾਲ ਨਿਹੰਗ ਸਿੰਘਾਂ ਵਲੋਂ ਮਹੱਲਾ ਕੱਢਿਆ ਜਾਵੇਗਾ।

   ਬੁੱਢਾ ਦਲ ਦੀ ਛਾਉਣੀ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਹੈ ਕਿ ਪੁਰਾਤਨ ਸਮਿਆਂ ਤੋਂ ਖਾਲਸਾ ਪੰਥ ਵਲੋਂ ਮਹੱਲਾ ਕੱਢਣ ਦੀ ਰਵਾਇਤ ਚਲੀ ਆ ਰਹੀ ਹੈ।ਨਿਹੰਗ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਅਤੇ ਸਰਬਲੋਹ ਗ੍ਰੰਥ ਦੇ ਅਖੰਡਪਾਠਾਂ ਦੇ ਭੋਗ ਉਪਰੰਤ ਮਹੱਲਾ ਕੱਢਦੇ ਹਨ।ਇਹ ਮਹੱਲਾ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਜੋ ਬੁੱਢਾ ਦਲ ਦੇ ਪੰਜਵੇਂ ਜਥੇਦਾਰ ਹੋਏ ਹਨ, ਦੇ ਅਸਥਾਨ ਬੁੱਢਾ ਦਲ ਦੀ ਛਾਉਣੀ ਨੇੜੇ ਗੁਰਦੁਆਰਾ ਤੰਬੂ ਸਾਹਿਬ ਸ੍ਰੀ ਮੁਕਤਸਰ ਸਾਹਿਬ ਤੋਂ ਦਸਮ ਪਾਤਸ਼ਾਹ ਵਲੋਂ ਬੁੱਢਾ ਦਲ ਨੂੰ ਬਖਸ਼ਿਸ਼ ਨਿਸ਼ਾਨ ਸਾਹਿਬ, ਨਿਗਾਰਿਆਂ ਦੀ ਛੱਤਰ ਛਾਇਆ ਅਤੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਆਰੰਭ ਹੋਵੇਗਾ।ਜਿਸ ਵਿੱਚ ਨਿਹੰਗ ਸਿੰਘ ਆਪਣੇ ਘੋੜਿਆਂ ਨੂੰ ਸ਼ਿੰਗਾਰ ਕੇ ਰਵਾਇਤੀ ਸ਼ਸ਼ਤਰਾਂ ਨਾਲ ਸਵਾਰੀ ਕਰਨਗੇ।ਮਹੱਲੇ ਵਿੱਚ ਸਭ ਨਿਹੰਗ ਸਿੰਘ ਦਲਾਂ ਦੇ ਮੁਖੀ ਜਥੇਦਾਰ ਸਾਹਿਬਾਨ ਬੇਅੰਤ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫੌਜਾਂ ਸ਼ਾਮਲ ਹੋਣਗੀਆਂ ਤੇ ਗੁਰਦੁਆਰਾ ਟਿੱਬੀ ਸਾਹਿਬ ਦੇ ਨਜ਼ਦੀਕ ਮੈਦਾਨ ਵਿੱਚ ਮਹੱਲਾ ਖੇਡਿਆ ਜਾਵੇਗਾ ਜਿਥੇ ਨਿਹੰਗ ਸਿੰਘ ਘੋੜਿਆਂ ਦੀਆਂ ਦੌੜਾਂ ਤੇ ਗਤਕੇ ਦੇ ਜੌਹਰ ਵਿਖਾਉਣਗੇ।

 

Have something to say? Post your comment

ਪੰਜਾਬ

ਮਨਪ੍ਰੀਤ ਸਿੰਘ ਤਲਵੰਡੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਯੂਥ ਵਿੰਗ ਦੇ ਪ੍ਰਧਾਨ ਬਣੇ

ਸੱਤ ਸਾਲਾਂ ਬਾਅਦ ਵੀ ਕੋਈ ਜਾਂਚ ਕਮੇਟੀ, ਸੀਬੀਆਈ ਅਤੇ ਜਾਂਚ ਪੈਨਲ ਬੇਅਦਬੀ ਦੇ ਮਾਮਲੇ ਵਿੱਚ ਇਨਸਾਫ਼ ਨਹੀਂ ਦੇ ਪਾਇਆ: ਚੀਮਾ

ਬਹੁਜਨ ਸਮਾਜ ਪਾਰਟੀ 14 ਵਿਧਾਨ ਸਭਾ ਸੀਟਾਂ ਤੋਂ ਕੀਤਾ ਉਮੀਦਵਾਰਾਂ ਦਾ ਐਲਾਨ

ਧੂਰੀ ਤੋਂ ਚੋਣ ਲੜਨਗੇ 'ਆਪ' ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ  ਭਗਵੰਤ ਮਾਨ

ਰਿਸ਼ਤੇਦਾਰ ਕੋਲੋਂ ਕਰੋੜਾਂ ਰੁਪਏ ਦੀ ਬਰਾਮਦਗੀ ਨੇ ਚੰਨੀ ਦਾ ਆਮ ਆਦਮੀ ਹੋਣ ਦਾ ਮਖੌਟਾ ਉਤਾਰਿਆ: ਪਰਮਿੰਦਰ ਸਿੰਘ ਢੀਂਡਸਾ

ਹਲਕਾ ਦੱਖਣੀ ’ਚ ਕਾਂਗਰਸ ਨੂੰ ਲੱਗ ਰਿਹਾ ਦਿਨੋ-ਦਿਨ ਝਟਕਾ, ਵੱਡੀ ਗਿਣਤੀ ’ਚ ਕਾਂਗਰਸੀ ਪਰਿਵਾਰ ਜੁੜ ਰਹੇ ਅਕਾਲੀ-ਬਸਪਾ ਨਾਲ

ਜਥੇਬੰਦੀਆਂ ਨੇ ਦਲਿਤ ਵਿਰੋਧੀ ਪੇਂਡੂ ਧਨਾਢ ਚੌਧਰੀਆਂ, ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੇ ਗੱਠਜੋੜ ਦੀਆਂ ਅਰਥੀਆਂ ਫੂਕੀਆਂ

ਸੈਂਟਰਲ ਹਲਕੇ ਦੇ ਮਖਦੂਮਪੁਰਾ ਵਿਚ ਚੋਣ ਮੀਟਿੰਗ, ਪਹਿਲ ਦੇ ਅਧਾਰ ’ਤੇ ਹੱਲ ਕਰਵਾਈਆਂ ਜਾਣਗੀਆਂ ਮਖਦੂਮਪੁਰਾ ਦੀਆਂ ਸਮੱਸਿਆਵਾਂ :ਚੰਦਨ ਗਰੇਵਾਲ

ਸਾਡੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਛਾਪੇ ਦੌਰਾਨ ਈ.ਡੀ ਨੂੰ 10 ਮਫ਼ਲਰ ਮਿਲੇ ਸਨ, ਚੰਨੀ ਦੇ ਰਿਸਤੇਦਾਰ ਦੇ ਘਰ ਤੋਂ 10 ਕਰੋੜ ਰੁਪਏ ਮਿਲੇ: ਰਾਘਵ ਚੱਢਾ

ਬੀਕੇਯੂ-ਡਕੌਂਦਾ ਵੱਲੋਂ ਪੰਜਾਬ ਪੱਧਰੀ ਜੁਝਾਰ-ਰੈਲੀ ਦੀਆਂ ਤਿਆਰੀਆਂ ਮੁਕੰਮਲ