ਨੈਸ਼ਨਲ

ਮਨਜਿੰਦਰ ਸਿੰਘ ਸਿਰਸਾ ਵੱਲੋਂ ਜੈਪੁਰ ਦੇ ਹਸਪਤਾਲ `ਚ ਅਲਵਰ ਗੈਂਗ ਰੇਪ ਪੀੜਤਾ ਨਾਲ ਮੁਲਾਕਾਤ, ਦੂਜੀ ਨਿਰਭਯਾ ਦੇ ਪਰਿਵਾਰ ਨੂੰ ਨਿਆਂ ਦਿਵਾਉਣ ਦਾ ਕੀਤਾ ਐਲਾਨ

ਸੁਖਰਾਜ ਸਿੰਘ/ ਮਨਪ੍ਰੀਤ ਸਿੰਘ ਖਾਲਸਾ | January 14, 2022 07:49 PM
 
 
ਨਵੀਂ ਦਿੱਲੀ- ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਅਲਵਰ ਗੈਂਗ ਰੇਪ ਪੀੜਤਾ ਨਾਲ ਜੈਪੁਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਮੁਲਾਕਾਤ ਕੀਤੀ ਤੇ ਉਸ ਦੇ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਉਹ ਇਸ ਦੂਜੀ ਨਿਰਭਯਾ ਅਤੇ ਉਸ ਦੇ ਪਰਿਵਾਰ ਨੁੰੂ ਇਨਸਾਫ ਮਿਲਣ ਤੱਕ ਮਾਮਲੇ ਦੀ ਜ਼ੋਰਦਾਰ ਪੈਰਵੀ ਕਰਨਗੇ। ਸਿਰਸਾ ਨੇ ਕਿਹਾ ਕਿ ਇਹ ਵੇਖ ਕੇ ਹੈਰਾਨੀ ਹੋ ਰਹੀ ਹੈ ਕਿ ਘੱਟ ਗਿਣਤੀ ਭਾਈਚਾਰੇ ਦੀ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੀ ਘਟਨਾ ਬਾਰੇ ਗਹਿਲੋਤ ਸਰਕਾਰ ਨੇ ਚੁੱਪੀ ਧਾਰ ਰੱਖੀ ਹੈ।ਉਹਨਾਂ ਕਿਹਾ ਕਿ ਇਸ ਭਿਆਨਕ ਗੁਨਾਹ ਵਾਪਰੇ ਨੂੰ 72 ਘੰਟਿਆਂ ਤੋਂ ਜ਼ਿਆਦਾ ਹੋ ਗਏ ਹਨ ਤੇ ਹਾਲੇ ਤੱਕ ਮਾਮਲੇ ਵਿਚ ਇਕ ਵੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ।ਉਹਨਾਂ ਕਿਹਾ ਕਿ ਇਹ
ਜਾਣ ਕੇ ਹੋਰ ਵੀ ਹੈਰਾਨੀ ਹੋ ਰਹੀ ਹੈ ਕਿ ਡਿਪਟੀ ਕਮਿਸ਼ਨਰ ਇਹ ਆਖ ਰਹੇ ਹਨ ਕਿ ਸਮੂਹਿਕ ਜਬਰ ਜਨਾਹ ਹੋਣ ਦੀ ਪੁਸ਼ਟੀ ਨਹੀਂ ਹੋਈ। ਉਹਨਾਂ ਪੁੱਛਿਆ ਕਿ ਕੀ ਘਟਨਾ ਦੇ 72 ਘੰਟਿਆਂ ਬਾਅਦ ਵੀ ਪੁਲਿਸ ਤੇ ਪ੍ਰਸ਼ਾਸ ਹਾਲੇ ਤੱਕ ਇਹ ਤੈਅ ਨਹੀਂ ਕਰ ਸਕਿਆ ਕਿ ਇਹ ਕਿਸ ਤਰਾਂ ਦਾ
ਅਪਰਾਧ ਹੈ ? ਉਹਨਾਂ ਦੱਸਿਆ ਕਿ ਲੜਕੀ ਦੇ ਪਿਤਾ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਨੁੰੂ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ।ਸਿਰਸਾ ਨੇ ਸਰਕਾਰ ਨੁੰੂ 24 ਘੰਟਿਆਂ `ਚ ਦੋਸ਼ੀਆਂ ਨੁੰੂ ਫੜਨ ਦਾ ਅਲਟੀਮੇਟਮ ਦਿੱਤਾ ਤੇ ਕਿਹਾ ਕਿ
ਜੇਕਰ ਪੁਲਿਸ ਨੇ ਦੋਸ਼ੀ ਗ੍ਰਿਫਤਾਰ ਨਾ ਕੀਤੇ ਤਾਂ ਫਿਰ ਸਿੱਖ ਭਾਈਚਾਰਾ ਅਲਵਰ ਦੀਆਂ ਸੜਕਾਂ `ਤੇ ਉਤਰੇਗਾ ਅਤੇ ਨਿਆਂ ਹਾਸਲ ਕਰ ਕੇ ਰਹੇਗਾ।ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਮਾਮਲੇ `ਤੇ ਚੁੱਪੀ ਵੱਟੀ ਹੋਈ
ਹੈ ਕਿਉਂਕਿ ਲੜਕੀ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹੈ।ਸਿਰਸਾ ਨੇ ਕਿਹਾ ਕਿ ਇਸ ਨਿਰਦਈ ਘਟਨਾ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਉਤਨੀ ਹੀ ਥੋੜੀ ਹੈ।ਉਹਨਾਂ ਕਿਹਾ ਕਿ ਸਾਨੂੰ ਅਜਿਹੀਆਂ ਘਟਨਾਵਾਂ ਪ੍ਰਤੀ ਪ੍ਰਤੀਕਰਮ ਦੇਣ ਸਮੇਂ ਧਰਮ ਜਾਂ ਜਾਤ ਨੁੰੂ ਆਧਾਰ
ਨਹੀਂ ਬਣਾਉਣਾ ਚਾਹੀਦਾ।ਉਹਨਾਂ ਨੇ ਮੁੱਖ ਮੰਤਰੀ ਨੁੰੂ ਮਾਮਲੇ ਵਿਚ ਕਾਰਵਾਈ ਕਰਨ ਦੀ ਅਪੀਲ ਕੀਤੀ ਤੇ ਕਿਹਾ ਕਿ ਉਹਨਾਂ ਦੀ ਇਸ ਮਾਮਲੇ ਵਿਚ ਸੰਜੀਦਗੀ ਕਿਤੇ ਵਿਖਾਈ ਨਹੀਂ ਦਿੰਦੀ।ਉਹਨਾਂ ਕਿਹਾ ਕਿ ਦੋਸ਼ੀਆਂ ਨੁੰੂ ਤੁਰੰਤ ਫੜਿਆ ਜਾਣਾ ਚਾਹੀਦਾ ਹੈ ਤੇ ਫਾਸਟ ਟਰੈਕ
ਅਦਾਲਤਾਂ ਵਿਚ ਮੁਕੱਦਮਾ ਚਲਾ ਕੇ ਇਹਨਾਂ ਨੁੰੂ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।ਉਹਨਾਂ ਨੇ ਅਜਿਹੇ ਅਪਰਾਧਾਂ ਨੂੰ ਧਰਮ ਨਾਲ ਜੋੜਨ ਦੇ ਯਤਨਾਂ ਦੀ ਨਿਖੇਧੀ ਵੀ ਕੀਤੀ।

Have something to say? Post your comment

ਨੈਸ਼ਨਲ

ਭਗਵੰਤ ਮਾਨ ਜਨਤਾ ਵਿੱਚ ਗੰਦੇ ਚੁਟਕਲੇ ਉਡਾਉਣ ਵਾਲਾ ਨਸ਼ੇੜੀ-ਭਾਜਪਾ

ਪੰਜਾਬ ਦੇ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ 'ਤੇ ਛਾਪੇ 'ਤੇ ਕਾਂਗਰਸ ਨੇ ਚੋਣ ਕਮਿਸ਼ਨ ਕੋਲ ਕੀਤਾ ਵਿਰੋਧ

ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਨਵ-ਨਿਯੁਕਤ ਅਹੁਦੇਦਾਰਾਂ ਦਾ ਕੀਤਾ ਸਨਮਾਨ: ਇੰਜ. ਸਿੱਧੂ

ਇੰਦਰਪ੍ਰੀਤ ਸਿੰਘ ਕੋਛੜ ਦਿੱਲੀ ਕਮੇਟੀ ਚੋਣ ਜਿੱਤ ਕੇ ਨੌਜਵਾਨ ਆਗੂ ਦੇ ਰੂਪ `ਚ ਸਾਹਮਣੇ ਆਏ

ਕੁਲਵੰਤ ਸਿੰਘ ਬਾਠ ਨੇ ਗੁਰਦੁਆਰਾ ਚੋਣ ਡਾਇਰੈਕਟਰ ਦੇ ਫ਼ੈਸਲੇ ਦਾ ਕੀਤਾ ਸੁਆਗਤ

ਸਰਬੱਤ ਦਾ ਭੱਲਾ ਟਰੱਸਟ ਵੱਲੋਂ ਲੋੜਵੰਦ ਵਿਧਵਾਵਾਂ ਤੇ ਆਪਹਜਾਂ ਨੂੰ ਮਹੀਨਾਵਾਰੀ ਪੈਨਸ਼ਨਾਂ ਦੇ ਵੰਡੇ ਚੈਕ: ਇੰਜ. ਗੁਰਜਿੰਦਰ ਸਿੰਘ ਸਿੱਧੂ

ਰਿਹਾਈ ਮੋਰਚੇ ਨੇ ਕੈਦੀਆਂ ਦੇ ਸਜ਼ਾ ਸਮੀਖਿਆ ਅਧਿਕਾਰਾਂ ਦਾ ਕੀਤਾ ਖੁਲਾਸਾ, ਦਿੱਲੀ ਸਰਕਾਰ ਕੈਦੀਆਂ ਦੇ ਜਮਹੂਰੀ `ਤੇ ਮਨੁੱਖੀ ਅਧਿਕਾਰਾਂ ਦਾ ਘਾਣ ਬੰਦ ਕਰੇ

ਦਿੱਲੀ ਕਮੇਟੀ ਦੇ ਕਾਰਜਕਾਰੀ ਬੋਰਡ ਦੀਆਂ ਚੋਣਾਂ 55 ਮੈਂਬਰੀ ਹਾਉਸ ਪੂਰਾ ਹੋਣ ਤੋਂ ਪਹਿਲਾਂ ਗੈਰ-ਕਾਨੂੰਨੀ, ਡਾਇਰੈਕਟਰ ਕਰਫਿਉ ਵਾਲੇ ਦਿਨ ਚੋਣਾਂ ਕਰਵਾਉਣ ਦੀ ਮੰਸ਼ਾ ਜਨਤਕ ਕਰਨ: ਇੰਦਰ ਮੋਹਨ ਸਿੰਘ

ਸੁਖਬੀਰ ਸਿੰਘ ਬਾਦਲ ਕੁਲਦੀਪ ਸਿੰਘ ਉਬਰਾਏ ਦੀ ਨਿਵਾਸ ਅਸਥਾਨ ਵਿਖੇ ਪਹੁੰਚੇ

ਸੰਗਤਾਂ ਦੇ ਫ਼ਤਵੇ ਮੁਤਾਬਕ 30 ਮੈਂਬਰੀ ਟੀਮ ਦਿੱਲੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ ਤਿਆਰ, ਕਰਫਿਊ ਵਾਲੇ ਦਿਨ ਚੋਣਾਂ ਕਿਉਂ ਰੱਖੀਆਂ, ਇਸ ਦਾ ਜਵਾਬ ਡਾਇਰੈਕਟਰ ਦੇਣਗੇ: ਹਰਮੀਤ ਸਿੰਘ ਕਾਲਕਾ