ਨੈਸ਼ਨਲ

ਹਰਿਦੁਆਰ 'ਚ ਨਫਰਤ ਫੈਲਾਉਣ ਦੇ ਦੋਸ਼ 'ਚ ਯਤੀ ਨਰਸਿਮਹਾਨੰਦ ਗ੍ਰਿਫਤਾਰ

ਮਨਪ੍ਰੀਤ ਸਿੰਘ ਖਾਲਸਾ / ਕੌਮੀ ਮਾਰਗ ਬਿਊਰੋ | January 16, 2022 05:35 PM

ਨਵੀਂ ਦਿੱਲੀ - ਹਰਿਦੁਆਰ ਵਿਖੇ ਧਰਮ ਸੰਸਦ ਵਿੱਚ ਨਫਰਤ ਭਰੇ ਭਾਸ਼ਣ ਦੇਣ ਵਾਲੇ ਯਤੀ ਨਰਸਿੰਘਾਨੰਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉੱਤਰਾਖੰਡ ਪੁਲਿਸ ਨੇ ਯਤੀ ਨਰਸਿਮਹਾਨੰਦ ਨੂੰ ਹਰਿਦੁਆਰ ਤੋਂ ਗ੍ਰਿਫ਼ਤਾਰ ਕੀਤਾ ਹੈ। ਜਤਿੰਦਰ ਨਰਾਇਣ ਤਿਆਗੀ ਉਰਫ ਵਸੀਮ ਰਿਜ਼ਵੀ ਨੂੰ ਪਹਿਲਾਂ ਹੀ ਨਫਰਤ ਫੈਲਾਉਣ ਵਾਲੇ ਭਾਸ਼ਣ ਦੇ ਮਾਮਲੇ 'ਚ ਪੁਲਸ ਗ੍ਰਿਫਤਾਰ ਕਰ ਚੁੱਕੀ ਹੈ। ਜਤਿੰਦਰ ਨਰਾਇਣ ਤਿਆਗੀ ਉਰਫ ਵਸੀਮ ਰਿਜ਼ਵੀ ਨੂੰ ਵੀ ਹਰਿਦੁਆਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਧਰਮ ਸਭਾ 'ਚ ਸ਼ਾਮਲ ਯਤੀ ਨਰਸਿਮਹਾਨੰਦ ਅਤੇ ਜਤਿੰਦਰ ਨਰਾਇਣ ਤਿਆਗੀ ਉਰਫ ਵਸੀਮ ਰਿਜ਼ਵੀ ਸਮੇਤ ਕਈ ਹੋਰਾਂ 'ਤੇ ਹਰਿਦੁਆਰ 'ਚ ਆਯੋਜਿਤ ਧਰਮ ਸਭਾ 'ਚ ਇਕ ਭਾਈਚਾਰੇ ਦੇ ਕਤਲੇਆਮ ਦੀ ਸਹੁੰ ਚੁੱਕਣ ਦਾ ਦੋਸ਼ ਹੈ।
ਇਸ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਨਾ ਸਿਰਫ ਦੇਸ਼ ਬਲਕਿ ਦੁਨੀਆ ਦੇ ਕਈ ਸਥਾਨਾਂ 'ਤੇ ਇਸ ਦੀ ਚਰਚਾ ਹੋਈ। ਵਸੀਮ ਰਿਜ਼ਵੀ ਤੋਂ ਬਾਅਦ ਹੁਣ ਪੁਲਿਸ ਨੇ ਯੇਤੀ ਨਰਸਿਮਹਾਨੰਦ ਨੂੰ ਵੀ ਫੜ ਲਿਆ ਹੈ। ਹਰਿਦੁਆਰ ਦੇ ਸੀਓ ਨੇ ਦੱਸਿਆ ਕਿ ਯੇਤੀ ਨਰਸਿਮਹਾਨੰਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਯੇਤੀ ਨਰਸਿਮਹਾਨੰਦ 'ਤੇ ਕਈ ਮਾਮਲੇ ਦਰਜ ਹਨ, ਜਿਨ੍ਹਾਂ 'ਚੋਂ ਇਕ ਇਹ ਹੈ ਕਿ ਉਸ ਨੇ ਇਕ ਔਰਤ ਨਾਲ ਗਲਤ ਗੱਲ ਕੀਤੀ, ਉਸ ਦਾ ਅਪਮਾਨ ਕੀਤਾ।
ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਯੇਤੀ ਨਰਸਿਮਹਾਨੰਦ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਜਤਿੰਦਰ ਤਿਆਗੀ ਉਰਫ ਵਸੀਮ ਰਿਜ਼ਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਯੇਤੀ ਨਰਸਿਮਹਾਨੰਦ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਪੁਲਸ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਵਸੀਮ ਰਿਜ਼ਵੀ ਨੇ ਮੁਸਲਮਾਨ ਧਰਮ ਬਦਲ ਲਿਆ ਸੀ। ਵਸੀਮ ਰਿਜ਼ਵੀ ਨੂੰ ਨਵਾਂ ਨਾਮ ਜਤਿੰਦਰ ਨਾਰਾਇਣ ਤਿਆਗੀ ਮਿਲਿਆ ਹੈ।

 

Have something to say? Post your comment

 

ਨੈਸ਼ਨਲ

ਸੰਸਦ ਸੁਰੱਖਿਆ ਉਲੰਘਣ ਮਾਮਲੇ ਦੀ ਜਾਂਚ ਪੂਰੀ ਕਰਨ ਲਈ ਪੁਲਿਸ ਨੂੰ ਦਿੱਤੀ 30 ਦਿਨਾਂ ਦੀ ਮਿਆਦ ਦਿੱਲੀ ਦੀ ਅਦਾਲਤ ਨੇ

ਅਮਰੀਕਾ ਮੁਲਕ ‘ਮੋਨਰੋ ਡੌਕਟਰੀਨ’ ਦੇ ਖਿਲਾਫ਼ ਬਿਲਕੁਲ ਕੋਈ ਅਮਲ ਬਰਦਾਸਤ ਨਹੀਂ ਕਰਦਾ: ਮਾਨ

ਯੂਕੇ ਵਿੱਚ ਸਿੱਖਾਂ ਦੇ ਆਪਸੀ ਮਸਲੇ ਸੁਲਝਾਉਣ ਲਈ ਸਥਾਪਿਤ ਕੀਤੀ ਗਈ ਸਿੱਖ ਅਦਾਲਤ ਦੀ ਸ਼ਲਾਘਾ: ਸਰਨਾ

ਨਫਰਤ ਭਰੇ ਪ੍ਰਚਾਰ ਕਰਣ ਵਾਲੇ ਨਰਿੰਦਰ ਮੋਦੀ ਦੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਹਮਾਇਤ ਕਿਉਂ..? ਬੀਬੀ ਰਣਜੀਤ ਕੌਰ

ਪ੍ਰਧਾਨ ਮੰਤਰੀ ਦਾ ਬਿਆਨ ਦੇਸ਼ ਦੀ ਮੂਲ ਭਾਵਨਾ ਦੇ ਉਲਟ ਅਤੇ ਚਿੰਤਾਜਨਕ : ਸਰਨਾ

ਐਨਡੀਏ ਨੂੰ 243 ਸੀਟਾਂ ਅਤੇ ਇੰਡੀਆ ਬਲਾਕ ਨੂੰ 242 ਸੀਟਾਂ ਮਿਲਣ ਦਾ ਅਨੁਮਾਨ ਵਾਲਾ ਓਪੀਨੀਅਨ ਪੋਲ ਫਰਜ਼ੀ- ਐਕਸਿਸ ਮਾਈ ਇੰਡੀਆ

ਵਿਸਾਖੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਲੜੀਵਾਰ ਗੁਰਮਤਿ ਸਮਾਗਮ, 26 ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਣੇ ਗੁਰੂ ਵਾਲੇ: ਜਤਿੰਦਰ ਸਿੰਘ ਸੋਨੂੰ

ਸਰੀ ਵਿਖ਼ੇ ਭਾਈ ਦਿਲਾਵਰ ਸਿੰਘ ਬੱਬਰ ਭਾਈ ਨਿੱਝਰ ਅਤੇ ਸਤਨਾਮ ਸਿੰਘ ਛੀਨਾ ਦੇ ਪਰਿਵਾਰਿਕ ਮੈਂਬਰ ਗੋਲਡ ਮੈਡਲ ਨਾਲ ਸਨਮਾਨਿਤ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵਿਰੁੱਧ ਜੰਗੀ ਅਪਰਾਧ ਲਈ ਆਈਸੀਜੇ ਨੂੰ ਮੁਕੱਦਮਾ ਚਲਾਉਣਾ ਚਾਹੀਦਾ ਹੈ: ਸੰਯੁਕਤ ਕਿਸਾਨ ਮੋਰਚਾ

ਤਿਹਾੜ ਜੇਲ੍ਹ ਦੇ ਬਾਹਰ ਆਤਿਸ਼ੀ ਅਤੇ ਸੈਂਕੜੇ 'ਆਪ' ਵਰਕਰ ਇਨਸੁਲਿਨ ਲੈ ਕੇ ਇਕੱਠੇ ਹੋਏ