ਪੰਜਾਬ

ਉਮੀਦਵਾਰਾਂ ਦੇ ਖਰਚਿਆਂ ’ਤੇ ਨਜ਼ਰ ਰੱਖਣ ਲਈ ਤਾਇਨਾਤ ਟੀਮਾਂ ਦੀ ਮੁਸਤੈਦੀ ਲਈ ਸਿਖਲਾਈ ਪ੍ਰਕਿਰਿਆ ਜਾਰੀ

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ | January 17, 2022 08:10 PM
 
 
 
 
ਸੰਗਰੂਰ-ਭਾਰਤੀ ਚੋਣ ਕਮਿਸ਼ਨ ਵੱਲੋਂ ਤਾਇਨਾਤ ਖਰਚਾ ਅਬਜ਼ਰਵਰ ਦੀ ਆਮਦ ਤੋਂ ਪਹਿਲਾਂ ਖਰਚਿਆਂ ਦੀ ਨਿਗਰਾਨੀ ਲਈ ਤਾਇਨਾਤ ਅਮਲੇ ਨੂੰ ਟਰੇਨਿੰਗ ਦੇਣ ਦਾ ਪੋ੍ਰਗਰਾਮ ਜਾਰੀ ਹੈ। ਇਸ ਅਮਲੇ ਦੀ ਟਰੇਨਿੰਗ ਲਈ ਉਲੀਕੇ ਤਿੰਨ ਦਿਨਾਂ ਸ਼ਡਿਊਲ ਦੀ ਦੂਜੀ ਟਰੇਨਿੰਗ ਦੌਰਾਨ ਅੱਜ ਜ਼ਿਲਾ ਚੋਣ ਅਫ਼ਸਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਨੋਡਲ ਅਫ਼ਸਰ-ਕਮ-ਡੀ.ਸੀ.ਐਫ.ਏ ਸ਼੍ਰੀ ਰਾਕੇਸ਼ ਸ਼ਰਮਾ ਨੇ ਸਹਾਇਕ ਖਰਚਾ ਅਧਿਕਾਰੀਆਂ, ਅਕਾਊਂਟਿੰਗ ਟੀਮਾਂ ਅਤੇ ਜ਼ਿਲਾ ਪੱਧਰੀ ਖਰਚਾ ਨਿਗਰਾਨੀ ਟੀਮਾਂ ਨੂੰ ਵਿਸਤਿ੍ਰਤ ਜਾਣਕਾਰੀ ਪ੍ਰਦਾਨ ਕੀਤੀ। 
 
ਉਨਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਸਮੁੱਚੇ ਅਮਲ ਨੂੰ ਪੂਰੀ ਤਨਦੇਹੀ ਤੇ ਆਪਸੀ ਤਾਲਮੇਲ ਨਾਲ ਨੇਪਰੇ ਚੜਾਉਣ ਲਈ ਚੌਕਸੀ ਵਰਤੀ ਜਾਵੇ ਅਤੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਤੋਂ ਲੈ ਕੇ ਚੋਣਾਂ ਮੁਕੰਮਲ ਹੋਣ ਦੀ ਪ੍ਰਕਿਰਿਆ ਦੌਰਾਨ ਕੀਤੇ ਜਾਣ ਵਾਲੇ ਹਰੇਕ ਖਰਚੇ ਦਾ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਦਿਆਂ ਇੰਦਰਾਜ਼ ਕੀਤਾ ਜਾਵੇ। 
 
ਉਨਾਂ ਦੱਸਿਆ ਕਿ ਖਰਚਾ ਅਬਜ਼ਰਵਰ ਵੱਲੋਂ ਆਪਣੇ ਪਹਿਲੇ ਦੌਰੇ ਦੌਰਾਨ ਸਮੂਹ ਸਹਾਇਕ ਖਰਚਾ ਅਧਿਕਾਰੀਆਂ ਅਤੇ ਅਕਾਊਟਿੰਗ ਟੀਮਾਂ ਨਾਲ ਮੀਟਿੰਗ ਕੀਤੀ ਜਾ ਸਕਦੀ ਹੈ ਅਤੇ ਸ਼ਡਿਊਲ ਦੀ ਤਿਆਰੀ, ਰਜਿਸਟਰ ਵਿੱਚ ਖਰਚਿਆਂ ਦਾ ਇੰਦਰਾਜ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਇਸ ਦੇ ਮੱਦੇਨਜ਼ਰ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੇ ਧਿਆਨ ਨਾਲ ਨਿਭਾਇਆ ਜਾਵੇ। 
 
ਉਨਾਂ ਕਿਹਾ ਕਿ ਹਲਕਾ ਪੱਧਰ ’ਤੇ ਤਾਇਨਾਤ ਸਹਾਇਕ ਖਰਚਾ ਅਧਿਕਾਰੀ ਆਪੋ ਆਪਣੇ ਪੱਧਰ ਉਤੇ ਫਲਾਇੰਗ ਸਕੂਐਡ, ਸਟੈਟਿਕ ਸਰਵੇਲੈਂਸ ਟੀਮਾਂ, ਵੀਡੀਓ ਸਰਵੇਲੈਂਸ, ਵੀਡੀਓ ਵਿਊਇੰਗ, ਐਕਸਾਈਜ਼, ਅਕਾਊਂਟਿੰਗ ਅਤੇ ਮੀਡੀਆ ਸਰਟੀਫਿਕੇਸ਼ਨ ਤੇ ਮੋਨੀਟਰਿੰਗ ਟੀਮ ਨਾਲ ਤਾਲਮੇਲ ਰੱਖਣ ਤਾਂ ਜੋ ਸਮੁੱਚੇ ਚੋਣ ਅਮਲ ਦੌਰਾਨ ਕਿਸੇ ਵੀ ਪੱਧਰ ’ਤੇ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।        
 

Have something to say? Post your comment

 

ਪੰਜਾਬ

ਸ੍ਰੀ ਦਰਬਾਰ ਸਾਹਿਬ ਸਮੂੰਹ ਵਿਚ ਲਗੀਆਂ ਛਬੀਲਾਂ ਦੇ ਐਨ ਨਾਲ ਲਗਾਏ ਸਟਾਲਾਂ ਤੇ ਵਿਕਦਾ ਪਾਣੀ ਜਲ ਛਕਾਉਣ ਦੀ ਪ੍ਰਪਰਾ ਨੂੰ ਮੂੰਹ ਚਿੜਾ ਰਿਹਾ..???

ਚੰਡੀਗੜ੍ਹ 'ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਲ

ਉਹਨਾਂ ਵਿਚੋਂ ਚੁਣੇ ਜਿਹੜੇ ਤੁਹਾਡੇ ਨਾਲ ਰਹਿੰਦੇ ਹਨ ਜਾਂ ਫਿਰ ਬਾਹਰਲੇ ਜਿਹੜੇ ਪੰਜਾਬ ਆ ਕੇ ਲੁੱਟ ਖਸੁੱਟ ਮਚਾਉਂਦੇ ਹਨ- ਸੁਖਬੀਰ ਸਿੰਘ ਬਾਦਲ

ਜਾਖੜ ਨੇ ਚੋਣ ਕਮਿਸ਼ਨ ਨੂੰ 'ਆਪ' ਦੇ ਦੋ ਵਿਧਾਇਕਾਂ ਵੱਲੋਂ 25 ਕਰੋੜ ਰੁਪਏ ਦੀ ਪੇਸ਼ਕਸ਼ ਦੇ ਦੋਸ਼ਾਂ ਦੀ ਜਾਂਚ ਕਰਨ ਦੀ ਕੀਤੀ ਅਪੀਲ

ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ - ਬਰਸਟ

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਹਾਸਲ ਕੀਤੇ

ਉਘੇ ਲੇਖਕ ਤੇ ਐਸ.ਡੀ.ਓ.ਭੁਪਿੰਦਰ ਸੰਧੂ ਦਾ ਸੇਵਾ ਮੁਕਤੀ ਮੌਕੇ ਸਨਮਾਨ

ਜ਼ਿਲ੍ਹਾ ਸੰਗਰੂਰ ਵਿਚ ਕਣਕ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਸੈਕਟਰ ਅਫ਼ਸਰ ਤਾਇਨਾਤ 

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬੱਚੀ ਨੇ ਜਨਮ ਲਿਆ

ਅਮਰੂਦ ਦੇ ਬਾਗਾਂ ਦੇ ਮੁਆਵਜ਼ੇ ਘੁਟਾਲੇ ਦੇ ਮਾਮਲੇ 'ਚ ਈਡੀ ਦੀ ਪੰਜਾਬ 'ਚ ਤਲਾਸ਼ੀ