ਪੰਜਾਬ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਾਰੀ ਪਾਬੰਦੀਆਂ ਵਿਚ 25 ਜਨਵਰੀ ਤੱਕ ਵਾਧਾ

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ | January 18, 2022 07:06 PM
 
 
 
ਸੰਗਰੂਰ: ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਰਾਮਵੀਰ ਵੱਲੋਂ ਜ਼ਿਲ੍ਹੇ ਵਿਚ ਜਾਰੀ ਕੋਵਿਡ-19 ਪਾਬੰਦੀਆਂ ਵਿਚ 25 ਜਨਵਰੀ, 2022 ਤੱਕ ਵਾਧਾ ਕੀਤਾ ਗਿਆ ਹੈ। ਹੁਕਮਾਂ ਅਨੁਸਾਰ ਐਪੀਡੈਮਿਕ ਡਿਸੀਜ਼ ਐਕਟ 1897 ਦੇ ਸੈਕਸ਼ਨ 2 ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੇ ਹੋਰ ਪ੍ਰੋਵੀਜ਼ਨਾਂ ਤਹਿਤ ਜਾਰੀ ਇਨ੍ਹਾਂ ਪਾਬੰਦੀਆਂ ਤਹਿਤ ਹੁਣ 50 ਫ਼ੀਸਦੀ ਸਮਰੱਥਾ ਨਾਲ ਇਨਡੋਰ 50 ਅਤੇ ਆਊਟਡੋਰ 100 ਵਿਅਕਤੀਆਂ ਤੱਕ ਦੇ ਇਕੱਠ ਦੀ ਹੀ ਇਜਾਜ਼ਤ ਹੈ। ਕਿਸੇ ਵੀ ਇਕੱਠ ਵਿਚ ਹਾਜ਼ਰ ਵਿਅਕਤੀਆਂ ਵੱਲੋਂ ਕੋਵਿਡ ਸਾਵਧਾਨੀਆਂ ਦੀ ਪਾਲਣਾ ਕਰਨਾ ਜ਼ਰੂਰੀ ਹੈ।
 
ਹੁਕਮਾਂ ਅਨੁਸਾਰ ਸਮੂਹ ਜਨਤਕ ਥਾਵਾਂ ਜਿਥੇ ਜ਼ਿਆਦਾ ਭੀੜ ਹੁੰਦੀ ਹੈ, ਜਿਵੇਂ ਸਬਜ਼ੀ ਮੰਡੀ, ਅਨਾਜ ਮੰਡੀ, ਜਨਤਕ ਟਰਾਂਸਪੋਰਟ, ਪਾਰਕ, ਧਾਰਮਿਕ ਸਥਾਨ, ਮਾਲ, ਸ਼ਾਪਿੰਗ ਕੰਪਲੈਕਸ, ਆਹਾਤਾ, ਸਥਾਨਕ ਮਾਰਕਿਟ ਅਤੇ ਅਜਿਹੀਆਂ ਥਾਵਾਂ ’ਤੇ ਸਿਰਫ਼ ਉਹ ਹੀ ਬਾਲਗ ਵਿਅਕਤੀ ਜਾ ਸਕਦੇ ਹਨ ਜ਼ਿਨ੍ਹਾਂ ਦੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੋਵਿਡ 19 ਦਾ ਮੁਕੰਮਲ ਟੀਕਾਕਰਨ ਹੋਵੇ ਜਾਂ ਟੀਕਾਕਰਨ ਦੀ ਦੂਜੀ ਖੁਰਾਕ ਬਕਾਇਆ ਨਾ ਹੋਵੇ।
 
ਹੁਕਮਾਂ ਅਨੁਸਾਰ ਸਮੂਹ ਹੋਟਲ, ਬਾਰ, ਰੈਸਟੋਰੈਂਟ, ਮਾਲ, ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਜਿੰਮ, ਫਿਟਨੈਸ ਸੈਂਟਰ ’ਤੇ ਸਿਰਫ਼ ਉਹ ਹੀ ਬਾਲਗ ਵਿਅਕਤੀ (ਸਮੇਤ ਉਨ੍ਹਾਂ ਦੇ ਕਰਮਚਾਰੀ) ਜਾ ਸਕਦੇ ਹਨ ਜ਼ਿਨ੍ਹਾਂ ਦੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੋਵਿਡ 19 ਦਾ ਮੁਕੰਮਲ ਟੀਕਾਕਰਨ ਜਾਂ ਟੀਕਾਕਰਨ ਦੀ ਦੂਜੀ ਖੁਰਾਕ ਬਕਾਇਆ ਨਾ ਹੋਵੇ।
 
ਹੁਕਮਾਂ ਅਨੁਸਾਰ ਪ੍ਰਾਈਵੇਟ ਅਤੇ ਸਰਕਾਰੀ ਦੋਵੇਂ ਬੈਂਕਾਂ ਅੰਦਰ ਸਿਰਫ਼ ਉਹ ਹੀ ਬਾਲਗ ਵਿਅਕਤੀਆਂ ਨੂੰ (ਸਮੇਤ ਉਨ੍ਹਾਂ ਦੇ ਕਰਮਚਾਰੀ) ਜਾਣ ਦੀ ਪ੍ਰਵਾਨਗੀ ਹੋਵੇਗੀ ਜ਼ਿਨ੍ਹਾਂ ਦੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੋਵਿਡ 19 ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣ ਜਾਂ ਟੀਕਾਕਰਨ ਦੀ ਦੂਜੀ ਖੁਰਾਕ ਪੈਂਡਿੰਗ ਨਾ ਹੋਵੇ।
 
ਹੁਕਮਾਂ ਅਨੁਸਾਰ ਕੋਵੀਸ਼ੀਲਡ ਲਾਭਪਾਤਰੀ ਲਈ ਦੂਸਰੀ ਖ਼ੁਰਾਕ 84 ਦਿਨਾਂ ਬਾਅਦ ਲੈਣ ਅਤੇ ਕੋ-ਵੈਕਸੀਨ ਦੀ ਦੂਸਰੀ ਖੁਰਾਕ 28 ਦਿਨਾਂ ਬਾਅਦ ਪ੍ਰਾਪਤ ਕਰਨ ਲਈ ਨਿਰਧਾਰਤ ਸ਼ਰਤਾਂ ਅਨੁਸਾਰ ਲਾਭਪਾਤਰੀ ਕੋਲ ਦੂਸਰੀ ਖ਼ੁਰਾਕ ਦੀ ਹਾਰਡ ਜਾਂ ਸਾਫਟ ਕਾਪੀ ਦਾ ਸਰਟੀਫਿਕੇਟ ਡਾਊਨਲੋਡ ਕੀਤਾ ਹੋਵੇ। ਪਹਿਲੀ ਖੁਰਾਕ ਦਾ ਸਰਟੀਫਿਕੇਟ ਇਹ ਨਿਰਧਾਰਤ ਕਰਨ ਲਈ ਕਿ ਦੂਸਰੀ ਖ਼ੁਰਾਕ ਲੱਗਣੀ ਬਾਕੀ ਹੈ। ਅਜਿਹੇ ਵਿਅਕਤੀ ਜਿੰਨ੍ਹਾਂ ਕੋਲ ਸਮਾਰਟ ਫੋਨ ਨਹੀਂ ਹੈ, ਲਈ ਟੈਕਸਟ ਸੰਦੇਸ਼ ਜੋ ਕਿ ਕੋਵਿਡ ਪੋਰਟਲ ਰਾਹੀਂ (NHPSMS) ਰਾਹੀਂ ਭੇਜਿਆ ਗਿਆ ਹੋਵੇ ਰਾਹੀਂ ਟੀਕਾਕਰਣ ਨੂੰ ਪ੍ਰਮਾਣਿਤ ਕੀਤਾ ਜਾਵੇ। ਟੀਕਾਕਰਣ ਦੀ ਸਥਿਤੀ ਦੇਖਣ ਲਈ ਆਰੋਗਿਆ ਸੇਤੂ ਐਪ ਨੂੰ ਵਰਤਿਆ ਜਾਵੇ।
 
 
 
 

Have something to say? Post your comment

 

ਪੰਜਾਬ

ਸ੍ਰੀ ਦਰਬਾਰ ਸਾਹਿਬ ਸਮੂੰਹ ਵਿਚ ਲਗੀਆਂ ਛਬੀਲਾਂ ਦੇ ਐਨ ਨਾਲ ਲਗਾਏ ਸਟਾਲਾਂ ਤੇ ਵਿਕਦਾ ਪਾਣੀ ਜਲ ਛਕਾਉਣ ਦੀ ਪ੍ਰਪਰਾ ਨੂੰ ਮੂੰਹ ਚਿੜਾ ਰਿਹਾ..???

ਚੰਡੀਗੜ੍ਹ 'ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਲ

ਉਹਨਾਂ ਵਿਚੋਂ ਚੁਣੇ ਜਿਹੜੇ ਤੁਹਾਡੇ ਨਾਲ ਰਹਿੰਦੇ ਹਨ ਜਾਂ ਫਿਰ ਬਾਹਰਲੇ ਜਿਹੜੇ ਪੰਜਾਬ ਆ ਕੇ ਲੁੱਟ ਖਸੁੱਟ ਮਚਾਉਂਦੇ ਹਨ- ਸੁਖਬੀਰ ਸਿੰਘ ਬਾਦਲ

ਜਾਖੜ ਨੇ ਚੋਣ ਕਮਿਸ਼ਨ ਨੂੰ 'ਆਪ' ਦੇ ਦੋ ਵਿਧਾਇਕਾਂ ਵੱਲੋਂ 25 ਕਰੋੜ ਰੁਪਏ ਦੀ ਪੇਸ਼ਕਸ਼ ਦੇ ਦੋਸ਼ਾਂ ਦੀ ਜਾਂਚ ਕਰਨ ਦੀ ਕੀਤੀ ਅਪੀਲ

ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ - ਬਰਸਟ

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਹਾਸਲ ਕੀਤੇ

ਉਘੇ ਲੇਖਕ ਤੇ ਐਸ.ਡੀ.ਓ.ਭੁਪਿੰਦਰ ਸੰਧੂ ਦਾ ਸੇਵਾ ਮੁਕਤੀ ਮੌਕੇ ਸਨਮਾਨ

ਜ਼ਿਲ੍ਹਾ ਸੰਗਰੂਰ ਵਿਚ ਕਣਕ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਸੈਕਟਰ ਅਫ਼ਸਰ ਤਾਇਨਾਤ 

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬੱਚੀ ਨੇ ਜਨਮ ਲਿਆ

ਅਮਰੂਦ ਦੇ ਬਾਗਾਂ ਦੇ ਮੁਆਵਜ਼ੇ ਘੁਟਾਲੇ ਦੇ ਮਾਮਲੇ 'ਚ ਈਡੀ ਦੀ ਪੰਜਾਬ 'ਚ ਤਲਾਸ਼ੀ