ਪੰਜਾਬ

ਮਸ਼ਹੂਰ ਪੰਜਾਬੀ ਲੇਖਕ ਸਰਦਾਰ ਸਤਪਾਲ ਸਿੰਘ ਭਾਟੀਆ ਨਮਿੱਤ ਅੰਤਿਮ ਅਰਦਾਸ ਸਮਾਗਮ 20 ਜਨਵਰੀ ਨੂੰ

ਕੌਮੀ ਮਾਰਗ ਬਿਊਰੋ | January 18, 2022 07:45 PM

ਮਸ਼ਹੂਰ ਪੰਜਾਬੀ ਲੇਖਕ ਸਰਦਾਰ ਸਤਪਾਲ ਸਿੰਘ ਭਾਟੀਆ ਸਾਡੇ ਵਿੱਚ ਨਹੀਂ ਰਹੇ ।ਪਿਛਲੇ ਦਿਨੀਂ  ਘਰ ਵਿਚ ਪਰਿਵਾਰ ਵਾਲਿਆਂ ਨਾਲ ਗੱਲਾਂ ਕਰਦੇ ਕਰਦੇ ਉਨ੍ਹਾਂ ਆਖ਼ਰੀ ਸਾਹ ਲਏ , ਅਕਾਲ ਚਲਾਣਾ ਕਰ ਗਏ   । 73 ਵਰ੍ਹਿਆਂ ਦੇ ਸ਼ਰੀਫ਼, ਸਾਦੇ ਅਤੇ ਮਿਲਾਪੜੇ ਸੁਭਾਅ ਦੇ ਸਤਪਾਲ ਸਿੰਘ ਜੀ ਭਾਟੀਆ ਜਿੱਥੇ ਪੰਜਾਬ ਸਰਕਾਰ ਦੇ ਅਦਾਰੇ  ਪੀ ਐਸ ਆਈ ਈ ਸੀ ਲਿਮਟਿਡ ਵਿੱਚ ਨੌਕਰੀ ਦੌਰਾਨ ਆਪਣੇ ਪ੍ਰੇਮ ਅਤੇ ਸਾਦੇ ਸੁਭਾਅ ਦੀ ਮਹਿਕ ਖਿਲਾਰੀ, ਉੱਥੇ ਉਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ  ਸੈਕਟਰ 19 ਦੀ ਹਾਈ ਪਾਵਰ ਕਮੇਟੀ ਦੌਰਾਨ ਮੈਂਬਰ ਰਹਿ ਕੇ  ਸਨੇਹ ਅਤੇ ਪਿਆਰ ਦੀ ਗਲਵੱਕੜੀ ਨਾਲ ਮੈਂਬਰਾਂ ਨੂੰ ਓਤਪੋਤ ਕੀਤਾ  । ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਜੀ ਨੂੰ ਕਲਾਤਮਕ ਰੰਗਾਂ ਨਾਲ ਵੀ ਭਰਪੂਰ ਭਰਿਆ ਹੋਇਆ ਸੀ । ਆਪਣੇ ਜੀਵਨ ਕਾਲ ਦੌਰਾਨ ਆਪ ਨੇ ਸੰਨ 1969 ਵਿੱਚ ਪਹਿਲਾ  ਕਹਾਣੀ ਸੰਗ੍ਰਹਿ "ਰਾਖੇ ਪੰਜ ਦਰਿਆਵਾਂ" ਦੇ ਮਾਂ ਬੋਲੀ ਦੀ ਝੋਲੀ ਪਾਇਆ । 1973 ਵਿਚ ਨਾਵਲ " ਹੁਸਨ ਦੇ ਜਲਵੇ " ਨਾਲ ਆਪਣੀ ਹਾਜ਼ਰੀ ਲਵਾਈ ਸਾਲ 2006  ਵਿੱਚ ਆਪਣੇ ਗੀਤਾਂ ਦਾ ਸੰਗ੍ਰਹਿ " ਨੂਰ ਦੇ ਗੀਤ "  ਪੇਸ਼ ਕੀਤੇ । ਜਿਸ ਨੂੰ ਪੰਜਾਬੀ ਪਾਠਕਾਂ ਨੇ ਪਹਿਲਾਂ ਵਾਂਗ ਹੀ ਭਰਵਾਂ ਹੁੰਗਾਰਾ ਦਿੱਤਾ । ਯਥਾਰਥ ਭਰਪੂਰ ਅਤੇ ਸਾਦਗੀ ਨਾਲ ਭਰੀਆਂ ਆਪ ਦੀਆਂ ਕਵਿਤਾਵਾਂ ਤੇ ਕਹਾਣੀਆਂ ਬਦੋ ਬਦੀ ਆਪਣੇ ਨਾਲ ਬੰਨ੍ਹ ਲੈਂਦੀਆਂ ਸਨ  ।ਆਪ ਜੀ ਦੀ ਲੇਖਣੀਆਂ ਕਰਕੇ ਸਮਾਜ ਨੇ ਵੀ ਆਪ ਜੀ ਦੀ ਝੋਲੀ ਕਈ ਇਨਾਮਾਂ ਪੁਰਸਕਾਰਾਂ ਨਾਲ ਭਰੀ, ਜਿਨ੍ਹਾਂ ਵਿੱਚ ਨੰਦ ਲਾਲ ਨੂਰਪੁਰੀ ਐਵਾਰਡ , ਸਤਿਨਾਮ ਸਰਬ ਕਲਿਆਣ ਐਵਾਰਡ,   ਬਾਬਾ ਜੋਧ ਸਚਿਆਰ ਐਵਾਰਡ, ਪੰਜਾਬੀ ਕਵੀ ਮੰਡਲ ਐਵਾਰਡ ਇਨ੍ਹਾਂ ਵਿੱਚੋਂ ਪ੍ਰਮੁੱਖ ਹਨ  ।ਆਪ ਜੀ ਨਾਲ ਸਬੰਧਤ ਅੰਤਮ ਅਰਦਾਸ ਸਮਾਗਮ ਪਰਿਵਾਰ ਵਾਲਿਆਂ ਨੇ ਗੁਰਦੁਆਰਾ ਗੁਰ ਕਿਰਪਾ ਸਾਹਿਬ ਸ਼ਿਵਾਲਿਕ ਸਿਟੀ ਸੈਕਟਰ 127 ਖਰੜ ਵਿਖੇ 20 ਜਨਵਰੀ ਨੂੰ  ਰੱਖਿਆ ਹੈ  ।ਅੰਤਿਮ ਅਰਦਾਸ ਸਮਾਗਮ 12-30 ਤੋਂ 1-30 ਵਜੇ ਤਕ ਹੋਵੇਗਾ । ਇਹ ਜਾਣਕਾਰੀ ਆਪ ਜੀ ਦੇ ਸਪੁੱਤਰ ਹਰਪ੍ਰੀਤ ਸਿੰਘ ਭਾਟੀਆ ਅਤੇ ਰਮਨਦੀਪ ਪਾਰਟੀਆਂ ਨੇ ਦਿੱਤੀ ।

 

Have something to say? Post your comment

 

ਪੰਜਾਬ

ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ

ਦਸਵੀਂ ਦੀ ਰਾਜ ਪੱਧਰੀ ਮੈਰਿਟ ਸੂਚੀ ਵਿੱਚ ਜ਼ਿਲ੍ਹਾ ਮਾਨਸਾ ਦੇ ਚਾਰ ਵਿਦਿਆਰਥੀਆਂ ਨੇ ਨਾਮ ਦਰਜ ਕਰਵਾਇਆ

ਕਿਸਾਨਾਂ ਦੀ ਆੜ ਚ ਵਿਰੋਧੀ ਪਾਰਟੀਆਂ ਝੰਡੀਆਂ ਵਿਖਾ ਕੇ ਅਜਿਹਾ ਕਰਵਾ ਰਹੀਆਂ ਹਨ : ਪਰਮਪਾਲ ਕੌਰ ਮਲੂਕਾ

ਸਰਕਾਰਾਂ ਦੀ ਢਿੱਲੀ ਨਿਆਂ ਪ੍ਰਣਾਲੀ ਕਾਰਨ ਬੇਅਦਬੀਆਂ ਨੂੰ ਠੱਲ੍ਹ ਨਹੀਂ ਪੈ ਰਹੀ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਵਿੱਦਿਅਕ ਅਦਾਰਿਆਂ ’ਚ ਨੈਤਿਕ ਸਿੱਖਿਆ ਗੁਰ ਸ਼ਬਦ ਰਾਹੀਂ ਸਿਖਾਉਣਾ ਜ਼ਰੂਰੀ : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਅਨਾਜ ਮੰਡੀ ਦਾ ਦੌਰਾ, ਕਣਕ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ

ਰਾਜਸਥਾਨ ਵਿੱਚ ਮਤਦਾਨ ਦੇ ਦਿਨ ਪੰਜਾਬ ਵਾਲੇ ਪਾਸੇ ਰਹੀ ਪੂਰੀ ਚੌਕਸੀ - ਏ ਡੀ ਸੀ ਰਾਕੇਸ਼ ਕੁਮਾਰ ਪੋਪਲੀ

ਲੋਕ ਸਭਾ ਚੋਣਾਂ 2024 ਦੌਰਾਨ ਚੋਣ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਬਣਾਉਣ ਲਈ ਮੰਗੇ ਸੁਝਾਅ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ

ਸਰਕਾਰਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਘਟਨਾਵਾਂ ਰੋਕਣ ਲਈ ਸਖ਼ਤ ਕਾਨੂੰਨ ਬਨਾਉਣ: ਬਾਬਾ ਬਲਬੀਰ ਸਿੰਘ

ਬੇਅਦਬੀ ਦੇ ਦੋਸ਼ੀਆਂ ਨੂੰ ਦੋ ਦਿਨ ’ਚ ਸਾਹਮਣੇ ਲਿਆਵੇ ਸਰਕਾਰ- ਐਡਵੋਕੇਟ ਧਾਮੀ